LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਦਾ ਕਹਿਰ : ਦੂਜੀ ਲਹਿਰ ਤਹਿਤ ਅੱਜ 42ਵੇਂ ਦਿਨ 'ਚ ਸਭ ਤੋਂ ਘੱਟ ਕੇਸ ਹੋਏ ਦਰਜ, ਵੇਖੋ ਆਂਕੜੇ

coronaa

ਨਵੀਂ ਦਿੱਲੀ: ਦੇਸ਼ 'ਚ (Corona)ਕੋਰੋਨਾ ਦੀ ਦੂਜੀ ਲਹਿਰ (Second wave) ਸ਼ੁਰੂ ਹੋਣ ਤੋਂ ਬਾਅਦ ਥੋੜੇ ਦਿਨ ਰੋਜਾਨਾ ਕੇਸ ਵੱਧਣੇ ਸ਼ੁਰੂ ਹੋ ਗਏ। ਇਸ ਵਿਚਾਲੇ ਅੱਜ ਤਾਜਾ ਰਿਪੋਰਟ ਦੇ ਮੁਤਾਬਿਕ 1 ਲੱਖ 95 ਹਜ਼ਾਰ 685 ਲੋਕਾਂ 'ਚ ਕੋਰੋਨਾ ਲਾਗ ਦੀ ਪੁਸ਼ਟੀ ਹੋਈ ਹੈ। ਇਹ ਅੰਕੜਾ ਪਿਛਲੇ 42 ਦਿਨਾਂ 'ਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 13 ਅਪ੍ਰੈਲ ਨੂੰ 1 ਲੱਖ 85 ਹਜ਼ਾਰ 306 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ।

ਮਰਨ ਵਾਲਿਆਂ ਦਾ ਅੰਕੜਾ ਸਰਕਾਰ ਤੇ ਲੋਕਾਂ ਲਈ ਹੁਣ ਵੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਸੋਮਵਾਰ ਨੂੰ ਦੇਸ਼ 'ਚ 3,496 ਲੋਕਾਂ ਨੇ ਕੋਰੋਨਾ ਕਾਰਨ ਆਪਣੀ ਜਾਨ ਗੁਆ ਦਿੱਤੀ। ਰਾਹਤ ਦੀ ਗੱਲ ਇਹ ਰਹੀ ਕਿ ਇਸ ਦੌਰਾਨ 3 ਲੱਖ 26 ਹਜ਼ਾਰ 671 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ। ਇਸੇ ਤਰ੍ਹਾਂ ਐਕਟਿਵ ਮਾਮਲਿਆਂ ਦੀ ਗਿਣਤੀ ਮਤਲਬ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 'ਚ 1 ਲੱਖ 34 ਹਜ਼ਾਰ 572 ਦੀ ਕਮੀ ਆਈ ਹੈ।

ਇੱਥੇ ਪੜ੍ਹੋ ਹੋਰ ਖ਼ਬਰਾਂ : ਡੇਰਾ ਪ੍ਰੇਮੀ ਹੱਤਿਆ ਕੇਸ: ਖਾਲਿਸਤਾਨ ਟਾਈਗਰ ਫੋਰਸ ਦੇ ਦੋ ਕਾਰਕੁਨਾਂ ਗ੍ਰਿਫ਼ਤਾਰ

ਦੇਸ਼ 'ਚ ਕੋਰੋਨਾ ਮਹਾਂਮਾਰੀ (Coronavirus) ਦੇ ਅੰਕੜੇ ਪਿਛਲੇ 24 ਘੰਟੇ 'ਚ ਕੁੱਲ ਨਵੇਂ ਕੇਸ 1.95 ਲੱਖ ਅਤੇ ਕੁੱਲ ਠੀਕ ਹੋਏ 3.26 ਲੱਖ ਅਤੇ ਪਿਛਲੇ 24 ਘੰਟੇ 'ਚ ਸਭ ਤੋਂ ਵੱਧ  ਮੌਤਾਂ ਦਾ ਆਕੜਾ 3,496 ਹੈ। ਇਲਾਜ ਅਧੀਨ ਮਰੀਜ਼ਾਂ ਦੀ ਕੁੱਲ ਗਿਣਤੀ 25.81 ਲੱਖ ਹੈ। 

ਕੋਰੋਨਾ ਕਰਕੇ 19 ਸੂਬਿਆਂ 'ਚ ਲਾਕਡਾਊਨ ਜਿਹੀਆਂ ਪਾਬੰਦੀਆਂ
ਦੇਸ਼ ਦੇ 19 ਸੂਬਿਆਂ 'ਚ ਪੂਰੀ ਤਰ੍ਹਾਂ ਲਾਕਡਾਊਨ (Lockdown)ਵਰਗੀ ਪਾਬੰਦੀਆਂ ਹਨ। ਇੱਥੇ ਪਾਬੰਦੀਆਂ ਤਾਂ ਹਨ, ਪਰ ਛੋਟ ਵੀ ਹੈ। ਇਨ੍ਹਾਂ 'ਚ ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਛੱਤੀਸਗੜ੍ਹ, ਓਡੀਸ਼ਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਕੇਰਲ, ਤਾਮਿਲਨਾਡੂ, ਮਿਜ਼ੋਰਮ, ਗੋਆ, ਤੇਲੰਗਾਨਾ, ਪੱਛਮੀ ਬੰਗਾਲ ਤੇ ਪੁੱਡੂਚੇਰੀ ਸ਼ਾਮਲ ਹਨ।

In The Market