LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਡੇਰਾ ਪ੍ਰੇਮੀ ਹੱਤਿਆ ਕੇਸ: ਖਾਲਿਸਤਾਨ ਟਾਈਗਰ ਫੋਰਸ ਦੇ ਦੋ ਕਾਰਕੁਨਾਂ ਗ੍ਰਿਫ਼ਤਾਰ

deraprmi

ਚੰਡੀਗੜ੍ਹ: ਪੰਜਾਬ ਪੁਲਿਸ (Punjab police)ਵੱਲੋਂ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਦੋ ਕਾਰਕੁਨਾਂ ਨੂੰ (Arrest) ਗ੍ਰਿਫਤਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਕਥਿਤ ਤੌਰ ‘ਤੇ ਡੇਰਾ ਪ੍ਰੇਮੀ ਦੀ ਹੱਤਿਆ (Dera Premi murder case) ਅਤੇ ਇੱਕ ਪੁਜਾਰੀ 'ਤੇ ਗੋਲੀਬਾਰੀ ਕੇਸ ਵਿੱਚ ਸ਼ਾਮਲ ਸੀ। ਇਹ ਪਿਛਲੇ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਕਈ ਜੁਰਮਾਂ ਵਿੱਚ ਸ਼ਾਮਿਲ ਸੀ। ਦੋਵੇਂ ਕੇਟੀਐਫ ਦੇ ਕੈਨੇਡਾ ਅਧਾਰਤ ਮੁਖੀ ਹਰਦੀਪ ਸਿੰਘ ਨਿੱਜਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸੀ। ਦਿਸ਼ਾ ਨਿਰਦੇਸ਼ਾਂ  ਦੇ ਅਧਾਰ ' ਉਨ੍ਹਾਂ ਨੇ ਡੇਰਾ ਪ੍ਰੇਮੀ ਦੀ ਹੱਤਿਆ ਕੀਤੀ। ਮਿਲੀ ਜਾਣਕਾਰੀ ਦੇ ਮੁਤਾਬਿਕ ਇਸ  ਦਾ ਨਾਮ ਇਤਫ਼ਾਕਨ ਖਾਲਿਸਤਾਨੀ ਸੰਚਾਲਕਾਂ ਦੀ ਸੂਚੀ 'ਚ ਪਾਇਆ ਗਿਆ ਸੀ।  

ਇਹ ਸੂਚੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder singh) ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ 2018 ਵਿੱਚ ਉਨ੍ਹਾਂ ਦੇ ਭਾਰਤ ਦੌਰੇ ਸਮੇਂ ਸੌਂਪੀ ਸੀ। ਇਨ੍ਹਾਂ ਕੋਲੋਂ ਤਿੰਨ 32 ਬੋਰ ਪਿਸਤੌਲਾਂ ਨਾਲ 38 ਜਿੰਦਾ ਕਾਰਤੂਸ ਅਤੇ ਇੱਕ 315 ਬੋਰ ਪਿਸਤੌਲ ਨਾਲ 10 ਜਿੰਦਾ ਕਾਰਤੂਸਾਂ ਤੋਂ ਇਲਾਵਾ ਦੋ ਮੈਗਜੀਨਾਂ ਵੀ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਗੈਂਗਸਟਰ ਸੁੱਖਾ ਲੰਮੇ ਨੂੰ ਜ਼ਹਿਰ ਦੇ ਕੇ ਮਾਰਨ ਮਗਰੋਂ ਉਸ ਦੀ ਲਾਸ਼  ਦੌਧਰ ਨਹਿਰ ’ਚ ਰੋੜ੍ਹ ਦਿੱਤੀ ਗਈ ਸੀ। ਉਨ੍ਹਾਂ ਦਾ ਇਕ ਸਾਥੀ ਕਮਲਜੀਤ ਸ਼ਰਮਾ ਉਰਫ਼ ਕਮਲ ਅਜੇ ਫ਼ਰਾਰ ਹੈ। 

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਖਾਲਿਸਤਾਨ ਟਾਈਗਰ ਫੋਰਸ ਦੇ ਕਾਰਕੁਨ ਡੇਰਾ ਪ੍ਰੇਮੀ ਦੀ ਹੱਤਿਆ ਅਤੇ ਇੱਕ ਪੁਜਾਰੀ ’ਤੇ ਗੋਲੀਆਂ ਚਲਾਉਣ ਸਮੇਤ ਕਈ ਘਿਨਾਉਣੇ ਜੁਰਮਾਂ ਵਿੱਚ ਸ਼ਾਮਲ ਸਨ। ਡੀਜੀਪੀ ਨੇ ਅੱਗੇ ਦੱਸਿਆ ਕਿ ਨਿੱਜਰ ਤੋਂ ਇਲਾਵਾ ਕੇਟੀਐੱਫ ਦੇ ਤਿੰਨ ਹੋਰ ਸਹਿ-ਸਾਜ਼ਿਸ਼ਕਰਤਾਵਾਂ ਦੀ ਪਛਾਣ ਅਰਸ਼ਦੀਪ, ਰਮਨਦੀਪ ਅਤੇ ਚਰਨਜੀਤ ਉਰਫ਼ ਰਿੰਕੂ ਬੀਹਲਾ ਵਜੋਂ ਕੀਤੀ ਗਈ ਹੈ। ਇਹ ਸਰੀ (ਬੀਸੀ) ਵਿੱਚ ਛੁਪੇ ਹੋਏ ਹਨ।

ਇਹ ਵੀ ਪੜੋ: ਦੇਸ਼ ਵਿਚ ਲਗਾਤਾਰ ਸੱਤਵੇਂ ਦਿਨ ਕੋਰੋਨਾ ਦੇ ਤਿੰਨ ਲੱਖ ਤੋਂ ਘੱਟ ਕੇਸ ਹੋਏ ਦਰਜ, ਵੇਖੋ ਪੰਜਾਬ 'ਚ ਗਿਣਤੀ

In The Market