LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੇਸ਼ ਵਿਚ ਲਗਾਤਾਰ ਸੱਤਵੇਂ ਦਿਨ ਕੋਰੋਨਾ ਦੇ ਤਿੰਨ ਲੱਖ ਤੋਂ ਘੱਟ ਕੇਸ ਹੋਏ ਦਰਜ, ਵੇਖੋ ਪੰਜਾਬ 'ਚ ਗਿਣਤੀ

cobif

ਨਵੀਂ ਦਿੱਲੀ: ਦੇਸ਼ ਵਿਚ ਇਕ ਪਾਸੇ (Corona)ਕੋਰੋਨਾ ਮਾਮਲੇ ਘਟਣ ਲੱਗ ਪਏ ਹਨ ਪਰ ਦੂਜੇ (Black fungus)ਬਲੈਕ ਫੰਗਸ ਦਾ ਖ਼ਤਰਾ ਵੱਧ ਗਿਆ ਹੈ। ਦੇਸ਼ ’ਚ ਲਗਾਤਾਰ ਸੱਤਵੇਂ ਦਿਨ ਕਰੋਨਾਵਾਇਰਸ ਦੇ ਤਿੰਨ ਲੱਖ ਤੋਂ ਘੱਟ ਕੇਸ ਦਰਜ ਹੋਏ ਹਨ। ਪਿਛਲੇ 24 ਘੰਟਿਆਂ ਦੌਰਾਨ 2.4 ਲੱਖ ਨਵੇਂ ਕੇਸ ਸਾਹਮਣੇ ਆਏ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਕਰੋਨਾ ਦੇ ਹੋਰ ਕੇਸ ਆਉਣ ਨਾਲ ਦੇਸ਼ ’ਚ ਕੋਵਿਡ-19 ਕੇਸਾਂ ਦਾ ਅੰਕੜਾ ਵੱਧ ਕੇ 2,65,30,132 ’ਤੇ ਪਹੁੰਚ ਗਿਆ ਹੈ। ਲਾਗ ਕਾਰਨ 3,741 ਹੋਰ ਵਿਅਕਤੀਆਂ ਦੀ ਮੌਤ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਕੇ 2,99,266 ’ਤੇ ਪਹੁੰਚ ਗਈ ਹੈ। 

ਇਹ ਵੀ ਪੜ੍ਹੋ: ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਕਰੇਗੀ ਸਾਗਰ ਰਾਣਾ ਕਤਲ ਕੇਸ ਦੀ ਜਾਂਚ

ਕੋਵਿਡ-19 ਦੇ ਕੁੱਲ ਸਰਗਰਮ ਕੇਸ ਘਟ ਕੇ 28,05,399 ਰਹਿ ਗਏ ਹਨ ਜਦਕਿ ਸਿਹਤਯਾਬੀ ਦਰ ਸੁਧਰ ਕੇ 88.30 ਫ਼ੀਸਦ ਹੋ ਗਈ ਹੈ। ਰੋਜ਼ਾਨਾ ਪਾਜ਼ੇਟੀਵਿਟੀ ਦਰ ਵੀ ਘੱਟ ਕੇ 11.34 ਫ਼ੀਸਦ ’ਤੇ ਪਹੁੰਚ ਗਈ ਹੈ। ਮੰਤਰਾਲੇ ਮੁਤਾਬਕ ਦੇਸ਼ ਦੇ ਕੁੱਲ ਸਰਗਰਮ ਕੇਸਾਂ ’ਚੋਂ 66.88 ਫ਼ੀਸਦ ਕੇਸ ਸੱਤ ਸੂਬਿਆਂ ’ਚ ਹਨ। ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 2,22,315 ਨਵੇਂ ਕੋਰੋਨਾ ਮਾਮਲੇ ਆਏ ਅਤੇ 4,454 ਮੌਤਾਂ ਹੋਈਆਂ।

ਪੰਜਾਬ ਵਿਚ ਕੋਰੋਨਾ ਦਾ ਹਾਲ 
ਪੰਜਾਬ (Punjab) ਵਿੱਚ ਕਰੋਨਾਵਾਇਰਸ (Coronavirus) ਕਾਰਨ ਬੀਤੇ 24 ਘੰਟਿਆਂ ਦੌਰਾਨ 172 ਅਤੇ ਹਰਿਆਣਾ ਵਿੱਚ 97 ਹੋਰ ਲੋਕਾਂ ਦੀ ਮੌਤ ਹੋਈ ਹੈ। ਪੰਜਾਬ ਵਿੱਚ ਕਰੋਨਾ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਕੇ 13281 ਅਤੇ (Haryana) ਹਰਿਆਣਾ ਵਿੱਚ 7512 ’ਤੇ ਪਹੁੰਚ ਗਈ ਹੈ। ਸਿਹਤ ਵਿਭਾਗ ਅਨੁਸਾਰ ਪੰਜਾਬ ਵਿੱਚ ਅੱਜ 5094 ਪਾਜ਼ੇਟਿਵ ਕੇਸ ਪਾਏ ਗਏ ਹਨ ਜਦਕਿ 8527 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਗਈ। ਇਸ ਸਮੇਂ 57,505 ਐਕਟਿਵ ਕੇਸ ਹਨ। 

ਸਿਹਤ ਵਿਭਾਗ ਅਨੁਸਾਰ ਬੀਤੇ 24 ਘੰਟਿਆਂ ’ਚ ਲੁਧਿਆਣਾ ’ਚ 20, ਪਟਿਆਲਾ ’ਚ 19, ਬਠਿੰਡਾ ’ਚ 18, ਮੁਹਾਲੀ, ਸੰਗਰੂਰ ’ਚ 16-16, ਅੰਮ੍ਰਿਤਸਰ ’ਚ 15, ਫਾਜ਼ਿਲਕਾ ’ਚ 10, ਜਲੰਧਰ ’ਚ 7, ਹੁਸ਼ਿਆਰਪੁਰ ’ਚ 6, ਕਪੂਰਥਲਾ, ਮੁਕਤਸਰ, ਪਠਾਕਨੋਟ ’ਚ 5-5, ਫਰੀਦਕੋਟ, ਫਤਹਿਗੜ੍ਹ ਸਾਹਿਬ, ਫਿਰੋਜ਼ਪੁਰ, ਮਾਨਸਾ, ਨਵਾਂ ਸ਼ਹਿਰ ’ਚ 4-4, ਬਰਨਾਲਾ, ਗੁਰਦਾਸਪੁਰ ’ਚ 3-3, ਰੋਪੜ ’ਚ 2, ਮੋਗਾ ਅਤੇ ਤਰਨ ਤਾਰਨ ’ਚ ਇਕ-ਇਕ ਜਣੇ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ: ਹਰਿਆਣਾ 'ਚ 31 ਮਈ ਤੱਕ ਵਧਿਆ ਲਾਕਡਾਊਨ, ਨਵੀਂਆਂ ਪਾਬੰਦੀਆਂ 'ਚ ਢਿੱਲ

 

In The Market