LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਕਰੇਗੀ ਸਾਗਰ ਰਾਣਾ ਕਤਲ ਕੇਸ ਦੀ ਜਾਂਚ

wrester

ਨਵੀਂ ਦਿੱਲੀ: ਛਤਰਸਾਲ ਸਟੇਡੀਅਮ 'ਚ 23 ਸਾਲਾ ਪਹਿਲਵਾਨ ਸਾਗਰ ਧਨਖੜ ਦੀ ਹੱਤਿਆ ਦੇ ਮਾਮਲੇ ਵਿਚ ਓਲੰਪਿਕ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ (Wrestler Sushil Kumar) ਨੂੰ ਗ੍ਰਿਫਤਾਰ  ਲਿਆ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਦੀ ਰੋਹਿਨੀ ਅਦਾਲਤ ਨੇ 6 ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ। ਸੁਸ਼ੀਲ ਦੇ ਸਾਥੀ ਅਜੇ ਨੂੰ ਵੀ ਅਦਾਲਤ ਨੇ 6 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਸ ਦੇ ਚਲਦੇ ਹੁਣ (Delhi Police) ਦਿੱਲੀ ਪੁਲਿਸ ਕ੍ਰਾਈਮ ਬਰਾਂਚ ਛਤਰਸਾਲ ਸਟੇਡੀਅਮ ਵਿਖੇ 23 ਸਾਲ ਪੁਰਾਣੇ ਸਾਗਰ ਰਾਣਾ ਕਤਲ ਕੇਸ ਦੀ ਜਾਂਚ ਕਰੇਗੀ।

 

ਇਸ ਤੋਂ ਪਹਿਲਾਂ ਦਿੱਲੀ ਪੁਲਿਸ (Delhi Police)ਨੇ ਦੱਸਿਆ ਸੀ ਕਿ ਇੰਸਪੈਕਟਰ ਸ਼ਿਵਕੁਮਾਰ, ਇੰਸਪੈਕਟਰ ਕਰਮਬੀਰ ਅਤੇ ਏਸੀਪੀ ਅਤਰ ਸਿੰਘ ਦੀ ਅਗਵਾਈ ਵਾਲੀ (Special Cell)ਵਿਸ਼ੇਸ਼ ਸੈੱਲ ਨੇ ਸੁਸ਼ੀਲ ਕੁਮਾਰ ਅਤੇ ਅਜੈ ਨੂੰ ਦਿੱਲੀ ਦੇ ਮੁੰਡਕਾ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਿੱਲੀ ਦੀ ਰੋਹਿਨੀ ਅਦਾਲਤ ਨੇ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ।

ਗੌਰਤਲਬ ਹੈ ਕਿ ਦਿੱਲੀ ਪੁਲਿਸ ਨੇ ਫਰਾਰ ਸੁਸ਼ੀਲ ਕੁਮਾਰ ਨਾਲ ਸਬੰਧਤ ਜਾਣਕਾਰੀ ਦੇਣ ਲਈ ਇੱਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਸੁਸ਼ੀਲ ਨਾਲ ਫਰਾਰ ਚੱਲ ਰਹੇ ਅਜੈ 'ਤੇ ਵੀ ਪੁਲਿਸ ਨੇ 50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਪੁਲਿਸ ਨੇ ਦੋਵਾਂ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਸੀ।

ਇਹ ਵੀ ਪੜ੍ਹੋ- ਮੁੰਬਈ ਇੰਡੀਅਨ ਦੇ ਇਸ ਖਿਡਾਰੀ ਨੇ ਰੋਹਿਤ ਸ਼ਰਮਾ ਬਾਰੇ ਕੀਤਾ ਵੱਡਾ ਖੁਲਾਸਾ

In The Market