ਵਿਸ਼ਾਖਾਪਟਨਮ: ਆਂਧਰਾ ਪ੍ਰਦੇਸ਼ ਦੇ (Visakhapatnam) ਵਿਸ਼ਾਖਾਪਟਨਮ ਵਿੱਚ ਅੱਜ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਡ (HPCL) ਦੇ ਇੱਕ ਪਲਾਂਟ (HPCL plant fire)ਵਿੱਚ ਅੱਜ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਤੋਂ ਬਾਅਦ ਸੰਘਣੇ ਧੂੰਏ ਦਾ ਗੁਬਾਰ ਆਸਮਾਨ ਵਿੱਚ ਦੂਰੋਂ ਦਿਖਾਈ ਦੇਣ ਲੱਗਾ। ਇਸ ਦੀ ਜਾਣਕਾਰੀ ਮੀਡਿਆ ਏਜੇਂਸੀ ਵੱਲੋਂ ਟਵੀਟ ਕਰ ਸਾਂਝਾ ਕੀਤੀ ਗਈ ਹੈ।
Andhra Pradesh: Fire breaks out at HPCL plant in Visakhapatnam. District fire tenders being rushed to the spot. The cause of the incident yet to be ascertained. Details awaited. pic.twitter.com/n8JNfEqslx
— ANI (@ANI) May 25, 2021
ਉਨ੍ਹਾਂ ਦੇ ਮੁਤਾਬਿਕ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਨੂੰ ਤੁਰੰਤ ਮੌਕੇ ‘ਤੇ ਪਹੁੰਚਾਇਆ ਗਿਆ ਹੈ। ਅੱਗ ਬੁਝਾਉਣ ਲਈ ਪੰਜ ਟੈਂਡਰ ਮੌਕੇ 'ਤੇ ਮੌਜੂਦ ਹਨ। ਅੱਗ ਬੁਝਾਉਣ ਲਈ ਵਧੇਰੇ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਅਜੇ ਤੱਕ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
आंध्र प्रदेश: विशाखापत्तनम के HPCL प्लांट में आग लग गई। दमकल विभाग की गाड़ियां घटनास्थल पर पहुंचीं। pic.twitter.com/vIM0AI1QP1
— ANI_HindiNews (@AHindinews) May 25, 2021
HPCL ਦੇ ਮੁਤਾਬਕ ਅੱਗ ਰਿਫਾਇਨਰੀ ਦੀ ਇਕ ਕਰੂਡ ਪ੍ਰੋਸੈਸਿੰਗ ਯੂਨਿਟ ਵਿਚ ਲੱਗੀ ਸੀ। ਇਸ 'ਤੇ ਕਾਫੀ ਮੁਸ਼ੱਕਤ ਤੋਂ ਬਾਅਦ ਕਾਬੂ ਪਾ ਲਿਆ ਗਿਆ। ਪੂਰਾ ਸਟਾਫ ਸੁਰੱਖਿਅਤ ਹੈ। ਨੇੜੇ ਰਹਿਣ ਵਾਲੇ ਲੋਕਾਂ ਲਈ ਵੀ ਕੋਈ ਖਤਰਾ ਨਹੀਂ ਹੈ। ਰਿਫਾਇਨਰੀ ਦੇ ਦੂਜੇ ਕੰਮ ਪਹਿਲਾਂ ਵਾਂਗ ਚੱਲ ਰਹੇ ਹਨ।
ਇਸ ਤੋਂ ਪਹਿਲਾਂ ਪਿਛਲੇ ਸਾਲ 21 ਮਈ ਨੂੰ HPCL ਦੀ ਰਿਫਾਇਨਰੀ ਵਿਚ ਅੱਗ ਲੱਗ ਗਈ ਸੀ। ਇਹ ਘਟਨਾ ਤਕਨੀਕੀ ਖਾਮੀ ਕਾਰਣ ਹੋਈ ਸੀ। ਹਾਲਾਂਕਿ ਕਾਫੀ ਮਸ਼ੱਕਤ ਤੋਂ ਬਾਅਦ ਕਰੂਡ ਡਿਸਟਿਲੇਸ਼ਨ ਯੂਨਿਟ ਪਲਾਂਟ ਨੂੰ ਦੁਬਾਰਾ ਤੋਂ ਸ਼ੁਰੂ ਕਰ ਲਿਆ ਗਿਆ ਸੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Jasprit Bumrah: भारतीय गेंदबाज़ जसप्रित बुमरा ने टेस्ट रैंकिंग में किया शानदार प्रदर्शन, Ashwin की बराबरी कर रचा इतिहास!
Delhi Parliament : दिल्ली संसद के बाहर आत्महत्या की कोशिश; शख्स ने खुद को लगाई आग
Uttarakhand Accident News: दर्दनाक हादसा! खाई में गिरी यात्रियों से भरी बस, बचाव अभियान जारी