LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਦੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਵਿਚ ਹਮੇਸ਼ਾ ਮੌਜੂਦ ਰਹਿੰਦੀ ਹੈ ਐਂਟੀਬਾਡੀਜ਼

viral

ਵਾਸ਼ਿੰਗਟਨ (ਇੰਟ.)- ਜਦੋਂ ਤੋਂ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਹੋਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਸਰੀਰ ਵਿਚ ਐਂਟੀਬਾਡੀਜ਼ (Antibodies) ਦੀ ਗੱਲ ਹੋ ਰਹੀ ਹੈ। ਸਰੀਰ ਵਿਚ ਮੌਜੂਦ ਐਂਟੀਬਾਡੀਜ਼ ਹੀ ਸਾਨੂੰ ਕਿਸੇ ਬੀਮਾਰੀ ਨਾਲ ਲੜਣ ਦੀ ਸਮਰੱਥਾ ਪ੍ਰਦਾਨ ਕਰਦੀ ਹੈ। ਇਸ ਨੂੰ ਹੀ ਇਮਿਊਨ ਸਿਸਟਮ (Immune system) ਵੀ ਕਹਿੰਦੇ ਹਨ। ਕੋਰੋਨਾ ਨਾਲ ਲੜਾਈ ਵਿਚ ਪ੍ਰਭਾਵੀ ਵੈਕਸੀਨ (Vaccine) ਨੂੰ ਲੈ ਕੇ ਵੀ ਇਹੀ ਗੱਲ ਕਈ ਵਾਰ ਕਹੀ ਜਾ ਚੁੱਕੀ ਹੈ ਪਰ ਫਿਰ ਵੀ ਇਹ ਗੱਲ ਹੀ ਉਠਦੀ ਰਹੀ ਹੈ ਕਿ ਆਖਿਰ ਵੈਕਸੀਨ ਤੋਂ ਬਾਅਦ ਸਰੀਰ ਵਿਚ ਐਂਟੀਬਾਡੀਜ਼ ਕਦੋਂ ਤੱਕ ਮੌਜੂਦ ਰਹਿੰਦੀ ਹੈ।

ਇਹ ਵੀ ਪੜੋ: ਪੰਜਾਬ ਵਿਚ ਵੈਕਸੀਨ ਸੰਕਟ, ਇਸ ਕੰਪਨੀ ਨੇ ਟੀਕੇ ਦੇਣ ਤੋਂ ਕੀਤੀ ਨਾਂਹ

ਹੁਣ ਇਸ ਨੂੰ ਲੈ ਕੇ ਇਕ ਤਾਜ਼ਾ ਰਿਸਰਚ ਰਿਪੋਰਟ ਸਾਹਮਣੇ ਆਈ ਹੈ। ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਿਨ ਦੀ ਰਿਸਰਚ ਵਿਚ ਇਹ ਪਤਾ ਲੱਗਾ ਹੈ ਕਿ ਹਲਕੇ ਲੱਛਣਾਂ ਵਾਲੇ ਕੋਵਿਡ ਮਰੀਜ਼ਾਂ ਵਿਚ ਉਨ੍ਹਾਂ ਦਾ ਇਮਿਊਨ ਸਿਸਟਮ ਹੀ ਵਾਇਰਸ ਨਾਲ ਲੜਣ ਲਈ ਮਜ਼ਬੂਤੀ ਨਾਲ ਖੜ੍ਹਾ ਹੋ ਜਾਂਦਾ ਹੈ। ਇਸ ਰਿਸਰਚ ਵਿਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਦੋਂ ਖੂਨ ਵਿਚ ਐਂਟੀਬਾਡੀ ਦਾ ਲੈਵਲ ਘੱਟ ਹੋਣ ਲੱਗਦਾ ਹੈ।


ਇਹ ਵੀ ਪੜੋ: PM ਮੋਦੀ ਨੂੰ ਲਿਖੇ ਪੱਤਰ 'ਤੇ ਛਿੜੀ ਚਰਚਾ, ਸੰਯੁਕਤ ਕਿਸਾਨ ਮੋਰਚਾ 'ਤੇ ਖੜ੍ਹੇ ਸਵਾਲਾਂ 'ਤੇ ਲੀਡਰਾਂ ਦੇ ਰਹੇ ਜਵਾਬ

ਇਸ ਰਿਸਰਚ ਵਿਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਦੋਂ ਖੂਨ ਵਿਚ ਐਂਟੀਬਾਡੀ ਦਾ ਲੈਵਲ ਘੱਟ ਹੋਣ ਲੱਗਦਾ ਹੈ ਉਸ ਵੇਲੇ ਬੋਨ ਮੈਰੋ ਵਿਚ ਮੌਜੂਦ ਇਮਿਊਨ ਸੈੱਲ ਅਲਰਟ ਹੋ ਜਾਂਦੇ ਹਨ। ਇਹ ਇਮਿਊਨ ਸੈੱਲ ਬਾਅਦ ਵਿਚ ਵਾਇਰਸ ਨਾਲ ਲੜਣ ਵਿਚ ਸਹਾਇਕ ਹੁੰਦੇ ਹਨ। ਸਾਇੰਸ ਮੈਗਜ਼ੀਨ ਨੇਚਰ (Science Magazine Nature) ਵਿਚ ਪਬਲਿਸ਼ ਇਸ ਰਿਸਰਚ ਵਿਚ ਕਿਹਾ ਗਿਆ ਹੈ ਕਿ ਜਦੋਂ ਆਮ ਲੱਛਣਾਂ ਵਾਲਾ ਮਰੀਜ਼ ਠੀਕ ਹੋ ਜਾਂਦਾ ਹੈ ਤਾਂ ਉਸ ਦੀ ਵਾਇਰਸ ਨਾਲ ਲੜਣ ਦੀ ਸਮਰੱਥਾ ਵੀ ਵੱਧ ਜਾਂਦੀ ਹੈ। ਇਸ ਰਿਸਰਚ ਵਿਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਨਫੈਕਸ਼ਨ ਹੋਣ ਤੋਂ ਬਾਅਦ ਸਰੀਰ ਵਿਚ ਬੜੀ ਤੇਜ਼ੀ ਨਾਲ ਇਮਿਊਨ ਸੈੱਲ ਦਾ ਨਿਰਮਾਣ ਹੁੰਦਾ ਹੈ। 

In The Market