LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

2 ਸਾਲ ਲਈ ਚੁਣੇ ਗਏ CBI ਦੇ ਨਵੇਂ ਨਿਰਦੇਸ਼ਕ, ਜਾਣੋ ਕੌਣ ਹੈ ਇਹ ਅਧਿਕਾਰੀ

sumodh

ਨਵੀਂ ਦਿੱਲੀ: ਸੀਬੀਆਈ(CBI) ਦੇ ਨਵੇਂ ਡਾਇਰੈਕਟਰ (New Director) ਸੁਬੋਧ ਕੁਮਾਰ ਜੈਸਵਾਲ (Subodh Jaiswal) ਨੂੰ ਨਿਯੁਕਤ ਕੀਤਾ ਗਿਆ ਹੈ। ਜੈਸਵਾਲ 1985 ਬੈਚ ਦੇ ਭਾਰਤੀ ਪੁਲਿਸ ਸੇਵਾ (IPS) ਦੇ ਅਧਿਕਾਰੀ ਹਨ। ਦੱਸ ਦੇਈਏ ਕਿ ਹੁਣ ਸੁਬੋਧ ਕੁਮਾਰ ਦੋ ਸਾਲ ਤਕ ਸੀਬੀਆਈ ਡਾਇਰੈਕਟਰ ਦੇ ਅਹੁਦੇ 'ਤੇ ਰਹਿਣਗੇ। ਉਹ ਪਹਿਲਾਂ ਮਾਹਾਰਾਸ਼ਟਰ ਦੇ ਪੁਲਿਸ ਮਹਾਂਨਿਰਦੇਸ਼ਕ (Director General) ਦੇ ਅਹੁਦੇ 'ਤੇ ਰਹੇ ਹਨ। ਮੌਜੂਦਾ ਸਮੇਂ ਜਾਇਸਵਾਲ CISF ਦੇ ਮਹਾਨਿਰਦੇਸ਼ਕ (Director General) ਹਨ।

ਇਹ ਵੀ ਪੜੋ: ਛੱਤ 'ਤੇ ਲਹਿਰਾ ਕੇ ਕਾਲਾ ਝੰਡਾ ਸਿੱਧੂ ਜੋੜੇ ਨੇ ਮਾਰੀ ਲਲਕਾਰ, ਦਿੱਤਾ ਪੰਜਾਬੀਆਂ ਨੂੰ ਖਾਸ ਸੁਨੇਹਾ

ਉਨ੍ਹਾਂ ਨੂੰ ਸੀ ਬੀ ਆਈ ਡਾਇਰੈਕਟਰ ਬਣਾਉਣ ਲਈ ਕੇਂਦਰ ਸਰਕਾਰ ਦਾ ਨੋਟੀਫਿਕੇਸ਼ਨ ਬੀਤੀ ਰਾਤ ਹੀ ਜਾਰੀ ਕੀਤਾ ਗਿਆ ਸੀ। ਸੀ ਬੀ ਆਈ ਡਾਇਰੈਕਟਰ ਦਾ ਕਾਰਜਕਾਲ ਦੋ ਸਾਲਾਂ ਲਈ ਨਿਰਧਾਰਤ ਕੀਤਾ ਗਿਆ ਹੈ। ਆਰ ਕੇ ਸ਼ੁਕਲਾ ਦੇ ਫਰਵਰੀ ਮਹੀਨੇ ਵਿਚ ਸੇਵਾਮੁਕਤ ਹੋਣ ਤੋਂ ਬਾਅਦ ਦੇਸ਼ ਦੀ ਚੋਟੀ ਦੀ ਜਾਂਚ ਏਜੰਸੀ ਦੇ ਮੁਖੀ ਦਾ ਅਹੁਦਾ ਖਾਲੀ ਚੱਲ ਰਿਹਾ ਸੀ।

ਪਿਛਲੇ ਚਾਰ ਮਹੀਨਿਆਂ ਤੋਂ CBI ਦੇ ਐਡੀਸ਼ਨਲ ਡਾਇਰੈਕਟਰ ਪ੍ਰਵੀਨ ਸਿਨਹਾ ਅਸਥਾਈ ਤੌਰ 'ਤੇ ਜਾਂਚ ਏਜੰਸੀ ਦੇ ਡਾਇਰੈਕਟਰ ਵਜੋਂ ਕੰਮ ਕਰ ਰਹੇ ਸਨ। ਜੈਸਵਾਲ, 22 ਸਤੰਬਰ 1962 ਨੂੰ ਪੈਦਾ ਹੋਇਆ, 1985 ਬੈਚ ਦਾ ਆਈਪੀਐਸ ਹੈ।  ਮਹਾਰਾਸ਼ਟਰ ਕੇਡਰ ਵਿਚ ਹੋਣ ਕਰਕੇ ਉਹ ਮੁੰਬਈ ਦੇ ਪੁਲਿਸ ਕਮਿਸ਼ਨਰ ਅਤੇ ਮਹਾਰਾਸ਼ਟਰ ਦੇ ਡੀਜੀਪੀ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ ਖੋਜ ਅਤੇ ਵਿਸ਼ਲੇਸ਼ਣ ਵਿੰਗ (ਆਰਏ) ਵਿੱਚ ਨੌਂ ਸਾਲਾਂ ਲਈ ਸੇਵਾਵਾਂ ਦਿੱਤੀਆਂ ਹਨ। ਉਸ ਨੇ ਰਾ ਵਿੱਚ ਰਹਿੰਦੇ ਹੋਏ ਤਿੰਨ ਸਾਲ ਅਤਿਰਿਕਤ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਈਆਂ।

ਇੱਥੇ ਪੜੋ ਹੋਰ ਖ਼ਬਰ: 18-44 ਵਰਗ ਲਈ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਉਣਾ ਹੋਇਆ ਸੌਖਾ, ਕਰੋ ਸਿਰਫ਼ ਇੱਕ ਕੰਮ

In The Market