LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

18-44 ਵਰਗ ਲਈ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਉਣਾ ਹੋਇਆ ਸੌਖਾ, ਕਰੋ ਸਿਰਫ਼ ਇੱਕ ਕੰਮ

covishiedl

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ (Corona)ਦੇ ਮਾਮਲੇ ਵਧਣ ਕਰਕੇ  ਮੌਤਾਂ ਦਾ ਆਂਕੜਾ ਵਧ ਗਿਆ ਹੈ। ਇਸ ਦੇ ਚਲਦੇ ਦੇਸ਼ ਵਿਚ (Vaccine)ਵੈਕਸੀਨ ਦੀ ਮੰਗ ਵੀ ਵੱਧ ਗਈ ਹੈ। ਵੈਕਸੀਨ ਦੀ ਕਮੀ ਕਰਕੇ ਸਿਆਸੀ ਆਗੂ ਵੱਲੋਂ ਵੀ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਇਸ ਵਿਚਾਲੇ ਕੇਂਦਰੀ ਸਿਹਤ ਮੰਤਰਾਲੇ (Health ministry) ਨੇ ਵੈਕਸੀਨ ਦੀ ਮੰਗ ਬਾਰੇ ਵੱਡਾ ਬਿਆਨ ਜਾਰੀ ਕੀਤਾ ਹੈ । ਦੇਸ਼ ਵਿਚ ਕੋਰੋਨਾ ਟੀਕਾਕਰਨ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ। ਹੁਣ ਸਰਕਾਰ ਨੇ ਇਸ ਦਿਸ਼ਾ ਵਿਚ ਇਕ ਵੱਡਾ ਫੈਸਲਾ ਲਿਆ ਹੈ। 

ਉਹਨਾਂ ਨੇ ਕਿਹਾ ਹੈ ਕਿ 18-44 ਸਾਲਾ (Corona Vaccine)ਕੋਰੋਨਾ ਟੀਕਾਕਰਨ ਲਈ ਕੋਵਿਨ ਪਲੈਟਫਾਰਮ ’ਤੇ ਜਾ ਕੇ ਨਾਲ ਦੀ ਨਾਲ ਟੀਕਾ ਲਗਵਾ ਸਕਦਾ ਹੈ ਪਰ ਇਹ ਸਹੂਲਤ ਹਾਲ ਦੀ ਘੜੀ ਸਿਰਫ ਸਰਕਾਰੀ ਕਰੋਨਾ ਟੀਕਾਕਰਨ ਕੇਂਦਰਾਂ ’ਤੇ ਦਿੱਤੀ ਗਈ ਹੈ। ਸੋਮਵਾਰ ਨੂੰ, ਸਰਕਾਰ ਨੇ ਇਕ ਘੋਸ਼ਣਾ ਵਿਚ ਕਿਹਾ ਕਿ ਦੇਸ਼ ਵਿਚ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਾਉਣ ਲਈ, ਕੋਵਿਨ ਐਪ 'ਤੇ ਰਜਿਸਟਰ ਕਰਨ ਦੀ ਜ਼ਰੂਰਤ ਨਹੀਂ ਹੈ. ਉਹ ਸਿੱਧੇ ਕੇਂਦਰ ਵਿਚ ਜਾ ਕੇ ਟੀਕਾ ਲਗਵਾ ਸਕਦੇ ਹਨ।

ਇਹ ਵੀ ਪੜੋ: ਛੱਤ 'ਤੇ ਲਹਿਰਾ ਕੇ ਕਾਲਾ ਝੰਡਾ ਸਿੱਧੂ ਜੋੜੇ ਨੇ ਮਾਰੀ ਲਲਕਾਰ, ਦਿੱਤਾ ਪੰਜਾਬੀਆਂ ਨੂੰ ਖਾਸ ਸੁਨੇਹਾ

ਇਸ ਸਹੂਲਤ ਨਾਲ ਕੇਂਦਰਾਂ 'ਤੇ ਭੀੜ ਘਟੇਗੀ ਤੇ ਨੌਜਵਾਨਾਂ ਨੂੰ ਖੱਜਲ-ਖੁਆਰ ਵੀ ਨਹੀਂ ਹੋਣਾ ਪਵੇਗਾ। ਕੇਂਦਰੀ ਮੰਤਰਾਲੇ ਨੇ ਦੱਸਿਆ ਕਿ ਇਸ ਸਹੂਲਤ ਨਾਲ ਟੀਕੇ ਵਿਅਰਥ ਵੀ ਨਹੀਂ ਜਾਣਗੇ। ਗੌਰਤਲਬ ਹੈ ਕਿ ਬੀਤੇ ਦਿਨੀ 1 ਲੱਖ 95 ਹਜ਼ਾਰ 685 ਲੋਕਾਂ 'ਚ ਕੋਰੋਨਾ ਲਾਗ ਦੀ ਪੁਸ਼ਟੀ ਹੋਈ ਹੈ। ਇਹ ਅੰਕੜਾ ਪਿਛਲੇ 42 ਦਿਨਾਂ 'ਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 13 ਅਪ੍ਰੈਲ ਨੂੰ 1 ਲੱਖ 85 ਹਜ਼ਾਰ 306 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ।

In The Market