LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਵਿਚ ਲਗਾਤਾਰ ਡਿੱਗ ਰਿਹਾ ਕੋਰੋਨਾ ਗ੍ਰਾਫ਼, ਜਾਣੋ ਅੱਜ ਦੇ ਤਾਜਾ ਆਂਕੜੇ

corona graphs

ਨਵੀ ਦਿੱਲੀ: ਦੇਸ਼ ਭਰ 'ਚ ਕੋਰੋਨਾ ਵਾਇਰਸ (Coronavirus) ਦੀ ਦੂਜੀ ਲਹਿਰ ਦੀ ਰਫਤਾਰ ਹੁਣ ਥੋੜੀ ਮੱਠੀ ਪੈ ਗਈ ਹੈ। ਇਸ ਦੇ ਚਲਦੇ ਪੰਜਾਬ ਵਿੱਚ (Corona)ਕੋਰੋਨਾ ਦਾ ਗ੍ਰਾਫ ਲਗਾਤਾਰ ਡਿੱਗ ਰਿਹਾ ਹੈ। ਪੰਜਾਬ 'ਚ ਵੀ ਕੁਝ ਰਾਹਤ ਮਿਲਣੀ ਸ਼ੁਰੂ ਹੋਈ ਹੈ। ਪਹਿਲਾਂ ਦੇ ਮੁਕਾਬਲੇ ਪੰਜਾਬ 'ਚ ਕੋਰੋਨਾ ਕੇਸਾਂ 'ਚ ਕਮੀ ਦਰਜ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਮੌਤਾਂ ਦਾ ਅੰਕੜਾ ਵੀ ਘੱਟ ਰਿਹਾ ਹੈ। ਬੁੱਧਵਾਰ ਸੂਬੇ 'ਚ ਕੋਰੋਨਾ ਵਾਇਰਸ ਦੇ 1407 ਨਵੇਂ ਕੇਸ ਦਰਜ ਕੀਤੇ ਗਏ ਜਦਕਿ 66 ਲੋਕਾਂ ਦੀ ਮੌਤ ਹੋਈ।

ਇਹ ਵੀ ਪੜੋ: PM ਮੋਦੀ ਦੇ ਮੁਫ਼ਤ ਵੈਕਸੀਨ ਵਾਲੇ ਐਲਾਨ 'ਤੇ ਬਾਬਾ ਰਾਮਦੇਵ ਨੇ ਮੁੜ ਕੀਤੀ ਟਿੱਪਣੀ

ਚੰਗੀ ਗੱਲ ਇਹ ਹੈ ਕਿ ਇਸ ਦੌਰਾਨ 2521 ਲੋਕਾਂ ਨੇ ਕੋਰੋਨਾ ਜੰਗ ਜਿੱਤੀ ਹੈ। ਪੰਜਾਬ 'ਚ ਮੌਜੂਦਾ ਸਮੇਂ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ 17,344 ਲੋਕਾਂ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ। ਇਨ੍ਹਾਂ 'ਚੋਂ 3,24 ਮਰੀਜ਼ ਆਕਸੀਜਨ ਸਪੋਰਟ ਤੇ ਹਨ। 240 ਅਜਿਹੇ ਮਰੀਜ਼ ਹਨ ਜਿੰਨ੍ਹਾਂ ਦੀ ਹਾਲਤ ਗੰਭੀਰ ਹੈ ਤੇ ਉਹ ਵੈਂਟੀਲੇਟਰ 'ਤੇ ਹਨ।

ਇਹ ਵੀ ਪੜੋ: ਸਿਹਤ ਮੰਤਰੀ 'ਤੇ ਕੋਵਿਡ ਹਦਾਇਤਾਂ ਦੀ ਉਲੰਘਣਾ ਕਰਨ ਤੇ ਪਰਚਾ ਹੋਵੇ ਦਰਜ : ਐੱਨ ਕੇ ਸ਼ਰਮਾ

ਕੋਰੋਨਾ ਮਹਾਮਾਰੀ (Coronavirus)ਦੀ ਦੂਸਰੀ ਲਹਿਰ ’ਚ ਗਿਰਾਵਟ ਜਾਰੀ ਹੈ। ਮਈ ਦੀ ਸ਼ੁਰੂਆਤ ’ਚ ਮਹਾਮਾਰੀ ਆਪਣੇ ਸਿਖਰ ’ਤੇ ਸੀ, ਉਦੋਂ ਅੱਠ ਦਿਨਾਂ ’ਚ ਸਰਗਰਮ ਮਾਮਲਿਆਂ ’ਚ 3.88 ਲੱਖ ਦਾ ਵਾਧਾ ਹੋਇਆ ਸੀ। ਗੌਰਤਲਬ ਹੈ ਕਿ ਦੇਸ਼ ’ਚ ਇਕ ਜੂਨ ਨੂੰ ਕੁੱਲ ਸਰਗਰਮ ਮਾਮਲੇ 17,89456 ਸਨ ਜੋ ਅੱਠ ਜੂਨ ਨੂੰ ਘੱਟ ਕੇ 12,26852 ਰਹਿ ਗਏ। ਇਸ ਤਰ੍ਹਾਂ ਜੂਨ ਦੇ ਅੱਠ ਦਿਨਾਂ ’ਚ ਸਰਗਰਮ ਮਾਮਲਿਆਂ ’ਚ 562604 ਦੀ ਗਿਰਾਵਟ ਆਈ ਹੈ।

In The Market