LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Customer care ਦਾ ਨੰਬਰ ਸਰਚ ਕਰਨਾ ਪਿਆ ਮਹਿੰਗਾ, ਖਾਤੇ 'ਚ ਉੱਡੇ ਲੱਖਾਂ ਰੁਪਏ

customer care

ਜਲੰਧਰ (ਬਿਊਰੋ)- ਸਾਈਬਰ ਠੱਗਾਂ  (Cyber Fraud)ਦੀ ਅੱਖ ਹਮੇਸ਼ਾ ਤੁਹਾਡੇ ਖਾਤੇ 'ਤੇ ਹੁੰਦੀ ਹੈ ਅਤੇ ਉਹ ਵੇਖਦੇ ਰਹਿੰਦੇ ਹਨ ਕਿ ਜਿਵੇਂ ਹੀ ਕੋਈ ਗਲਤੀ ਕਰੇ ਤਾਂ ਉਹ ਉਸ ਨੂੰ ਆਪਣਾ ਸ਼ਿਕਾਰ ਬਣਾ ਲੈਣ। ਸ਼ਹਿਰ ਵਿਚ ਸਾਈਬਰ ਕ੍ਰਾਈਮ ਦਿਨੋ-ਦਿਨ ਵੱਧਦਾ ਜਾ ਰਿਹਾ ਹੈ, ਸਾਈਬਰ ਠੱਗ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨਾਲ ਠੱਗੀਆਂ ਕਰਦੇ ਹਨ ਅਤੇ ਉਨ੍ਹਾਂ ਦੇ ਖਾਤਿਆਂ ਵਿਚੋਂ ਲੱਖਾਂ ਰੁਪਏ ਉਡਾ ਜਾਂਦੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਜਲੰਧਰ ਸ਼ਹਿਰ (jalandhar city)ਦਾ ਸਾਹਮਣੇ ਆਇਆ ਹੈ। ਇਥੋਂ ਦੇ ਆਦਰਸ਼ ਨਗਰ ਦੀ ਰਹਿਣ ਵਾਲੀ ਮਹਿਲਾ ਦੇ ਖਾਤੇ 'ਚੋਂ ਸਾਈਬਰ ਕ੍ਰਾਈਮ ਕਰਨ ਵਾਲੇ ਤਿੰਨ ਠੱਗਾਂ ਨੇ ਕਰੀਬ 2.60 ਲੱਖ ਰੁਪਏ ਕੱਢ ਲਏ। ਮਾਮਲੇ ਦੀ ਸ਼ਿਕਾਇਤ ਪੁਲਸ ਕਮਿਸ਼ਨਰ (Police Commissioner) ਨੂੰ ਦਿੱਤੀ ਗਈ ਤਾਂ ਜਾਂਚ ਸਾਈਬਰ ਸੈੱਲ ਨੂੰ ਸੌਂਪ ਦਿੱਤੀ ਗਈ। ਸਾਈਬਰ ਸੈੱਲ (cyber cell) ਦੀ ਟੀਮ ਨੇ ਮਾਮਲਾ ਟ੍ਰੇਸ ਕੀਤਾ ਤਾਂ ਸਾਰੇ ਖਾਤੇ ਉੱਤਰ-ਪ੍ਰਦੇਸ਼ ਅਤੇ ਬਿਹਾਰ ਦੇ ਨਿਕਲੇ।

Cyber attack 'most significant on Irish state' - BBC News
ਪੁਲਸ ਨੂੰ ਦਰਜ ਬਿਆਨ 'ਚ ਆਦਰਸ਼ ਨਗਰ ਦੀ ਰਹਿਣ ਵਾਲੇ ਡਾਕਟਰ ਦਮਨਦੀਪ ਸਿੰਘ ਬਿੰਦਰਾ ਨੇ ਦੱਸਿਆ ਕਿ ਪਿਛਲੇ ਸਾਲ ਦਸੰਬਰ 'ਚ ਉਨ੍ਹਾਂ ਦੇ ਆਨਲਾਈਨ ਪੇਮੈਂਟ ਦਾ ਭੁਗਤਾਨ ਕੀਤੇ ਜਾਣ ਵਾਲੇ ਗੂਗਲ-ਪੇਅ ਐਪ 'ਚ ਕਿਸੇ ਤਰ੍ਹਾਂ ਦੀ ਕੋਈ ਖਾਮੀ ਆ ਗਈ ਸੀ, ਜਿਸ ਨੂੰ ਦੂਰ ਕਰਨ ਲਈ ਉਨ੍ਹਾਂ ਨੇ ਇੰਟਰਨੈੱਟ 'ਤੇ ਗੂਗਲ ਪੇਅ ਦਾ ਨੰਬਰ ਸਰਚ ਕੀਤਾ ਅਤੇ ਨੰਬਰ ਮਿਲਣ 'ਤੇ ਉਸ 'ਤੇ ਕਾਲ ਕੀਤੀ। ਥੋੜ੍ਹੀ ਦੇਰ ਬਾਅਦ ਹੀ ਕਿਸੇ ਹੋਰ ਨੰਬਰ ਤੋਂ ਕਾਲ ਆਈ ਅਤੇ ਉਨ੍ਹਾਂ ਵਲੋਂ ਡਿਟੇਲ ਪੁੱਛੀ ਗਈ। ਜਿਸ ਤੋਂ ਬਾਅਦ ਉਨ੍ਹਾਂ ਦੇ ਖਾਤੇ ਵਿਚੋਂ ਵਿਚੋਂ 5 ਵਾਰ 2.60 ਲੱਖ ਰੁਪਏ ਕਢਵਾ ਲਏ ਗਏ।

Manage Cyber Attacks | FACT24

ਫੋਨ ਕੱਟਣ ਤੋਂ ਬਾਅਦ ਠੱਗੀ ਬਾਰੇ ਪਤਾ ਲੱਗਾ। ਇਸ ਪਿੱਛੋਂ ਮਾਮਲੇ ਦੀ ਜਾਣਕਾਰੀ ਪੁਲਸ ਕਮਿਸ਼ਨਰ ਨੂੰ ਦੇ ਦਿੱਤੀ ਗਈ ਜਿਸ ਦੀ ਜਾਂਚ ਸਾਈਬਰ ਸੈੱਲ ਨੂੰ ਸੌਂਪ ਦਿੱਤੀ ਗਈ। ਸਾਈਬਰ ਕ੍ਰਾਈਮ ਦੀ ਟੀਮ ਨੇ ਜਾਂਚ ਕੀਤੀ ਤਾਂ ਮੁਲਜ਼ਮਾਂ ਦੇ ਖਾਤੇ ਉੱਤਰ-ਪ੍ਰਦੇਸ਼ ਅਤੇ ਬਿਹਾਰ ਦੇ ਨਿਕਲੇ। ਉਥੇ ਹੀ ਫੋਨ ਨੰਬਰ ਪੱਛਮੀ ਬੰਗਾਲ ਦੇ ਨਿਕਲੇ। ਪੁਲਸ ਨੂੰ ਜਿਹੜੇ ਲੋਕਾਂ ਦੇ ਨੰਬਰ ਅਤੇ ਖਾਤੇ ਮਿਲੇ ਹਨ, ਹੁਣ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਤਕਰੀਬਨ 5 ਮਹੀਨਿਆਂ ਦੀ ਜਾਂਚ ਪਿੱਛੋਂ ਪੁਲਸ ਨੇ 3 ਅਣਪਛਾਤਿਆਂ ਵਿਰੁੱਧ ਪਰਚਾ ਦਰਜ ਕੀਤਾ।

In The Market