LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਖੇਤਾਂ ਵਿਚ ਸੁੱਤੇ ਪਏ ਬਜ਼ੁਰਗ ਕਿਸਾਨ ਦਾ ਹੋਇਆ ਕਤਲ, ਜਾਣੋ ਪੂਰਾ ਮਾਮਲਾ

hsipur

ਹੁਸ਼ਿਆਰਪੁਰ: ਪੰਜਾਬ ਵਿਚ ਕਤਲ (Murder) ਨਾਲ ਜੁੜੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਚਲਦੇ ਅੱਜ  ਜ਼ਿਲ੍ਹਾ ਹੁਸ਼ਿਆਰਪੁਰ ਦੇ ਇਕ ਪਿੰਡ ਵਿਚ ਕਤਲ ਨਾਲ ਜੁੜਿਆ ਮਾਮਲਾ ਸਾਹਮਣੇ ਆਇਆ ਹੈ। ਇੱਥੇ ਖੇਤਾਂ ਵਿਚ ਸੁੱਤੇ ਪਏ ਬਜ਼ੁਰਗ (Farmer dead) ਕਿਸਾਨ ਦਾ ਕਤਲ ਕਰਨ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਖ਼ਬਰ ਮਾਹਿਲਪੁਰ ਦੇ ਨਜ਼ਦੀਕੀ ਪਿੰਡ ਟੂਟੋਮਜਾਰਾ ਦੀ ਹੈ।  ਕਤਲ ਦੀ ਸੂਚਨ ਮਿਲਦੇ ਹੀ ਏਸੀਪੀ ਤੁਸ਼ਾਰ ਗੁਪਤਾ ਥਾਣਾ ਮਾਹਿਲਪੁਰ ਦੀ ਪੁਲਿਸ ਨਾਲ ਮੌਕੇ ’ਤੇ ਪਹੁੰਚ ਗਏ ਤੇ ਲਾਸ਼ ਆਪਣੇ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।



ਇਹ ਵੀ ਪੜੋ: ਵੱਡਾ ਹਾਦਸਾ- ਮੋਗਾ 'ਚ ਆਕਸੀਜਨ ਸਿਲੰਡਰ ਫੱਟਣ ਨਾਲ ਐਂਬੂਲੈਂਸ ਚਾਲਕ ਦੀ ਮੌਤ, ਇਕ ਜ਼ਖ਼ਮੀ

ਇੱਥੇ ਖੇਤਾਂ ਵਿਚ ਸੁੱਤੇ ਪਏ ਬਜ਼ੁਰਗ ਕਿਸਾਨ ’ਤੇ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਨਾਲ ਕਿਸਾਨ ਦੀ ਮੌਤ ਹੋ ਗਈ। ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਮੌਕੇ 'ਤੇ ਪੁਲਿਸ ਘਟਨਾ ਵਾਲੀ ਥਾਂ 'ਤੇ ਪੁੱਜੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ: ਪੰਜਾਬ ਵਿਚ ਵੈਕਸੀਨ ਸੰਕਟ, ਇਸ ਕੰਪਨੀ ਨੇ ਟੀਕੇ ਦੇਣ ਤੋਂ ਕੀਤੀ ਨਾਂਹ

ਗੌਰਤਲਬ ਹੈ ਕਿ ਕਤਲ ਦਾ ਸਵੇਰੇ ਉਸ ਸਮੇਂ ਪਤਾ ਲਗਾ ਜਦੋਂ ਪਿੰਡ ਦਾ ਨੌਜਵਾਨ ਧਰਮਜੀਤ ਸਿੰਘ ਪੁੱਤਰ ਸਵਰਨ ਸਿੰਘ ਆਪਣੇ ਖੇਤਾਂ ਵੱਲ ਗੇੜਾ ਮਾਰਨ ਗਿਆ ਤਾਂ ਹਰਭਜਨ ਸਿੰਘ ਦੀਆਂ ਦੋ ਮੱਝਾਂ ਖੇਤਾਂ ਵਿਚ ਘੁੰਮ ਰਹੀਆਂ ਸਨ। ਇਸ ਦੀ ਸੂਚਨਾ ਧਰਮਜੀਤ ਨੇ ਹਰਭਜਨ ਸਿੰਘ ਦੇ ਬੇਟੇ ਨੂੰ ਦਿੱਤੀ, ਜਦੋਂ ਉਹ ਮੱਝਾਂ ਲੈ ਕੇ ਹਵੇਲੀ ਗਏ ਤਾਂ ਅੱਗੇ ਮੰਜੇ ’ਤੇ ਹਰਭਜਨ ਸਿੰਘ ਦੀ ਖੂਨ ਨਾਲ ਲੱਥ-ਪੱਥ ਹੋਈ ਲਾਸ਼ ਪਈ ਸੀ। ਉਨ੍ਹਾਂ ਇਸ ਦੀ ਸੂਚਨਾ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਦਿੱਤੀ। ਮੌਕੇ ’ਤੇ ਪੁਲਿਸ ਨੇ ਪਹੁੰਚ ਕੇ ਲਾਸ਼ ਆਪਣੇ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤਕ ਕਤਲ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ।

In The Market