LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਲਯੁਗੀ ਮਾਂ ਨੇ ਮਰਨ ਲਈ ਸੁੱਟਿਆ ਨਵ-ਜੰਮਿਆ ਪੁੱਤ, ਦੇਖੋ ਕਿੰਝ ਮਿਲੀ ਨਵੀਂ ਜ਼ਿੰਦਗੀ

beta

ਹੁਸ਼ਿਆਰਪੁਰ: ਪੰਜਾਬ ਵਿਚ (New born baby) ਨਵਜਾਤ ਬੱਚਾ ਦੇ ਲਵਾਰਿਸ ਮਿਲਣ ਦੀ ਘਟਨਾਂਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਅੱਜ ਤਾਜਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਸ਼ਿਵਾਲਿਕ ਐਨਕਲੇਵ 'ਚ ਅੱਜ ਇਕ ਨਵ-ਜੰਮਿਆ ਬੱਚਾ ਮਿਲਣ ਦੀ ਖਬਰ ਮਿਲੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਹਫੜਾ-ਦਫੜੀ ਮੱਚ ਗਈ।

 

ਇਹ ਵੀ ਪੜੋ: ਪੰਜਾਬ ’ਚ ਅੱਜ ਤੋਂ ਝੋਨੇ ਦੀ ਬਿਜਾਈ ਸ਼ੁਰੂ, ਸਰਕਾਰ ਤੋਂ ਨਿਰਾਸ਼ ਕਿਸਾਨ 

ਮਿਲੀ ਜਾਣਕਾਰੀ ਦੇ ਮੁਤਾਬਿਕ (New born baby) ਨਵਜੰਮੇ ਬੱਚੇ ਨੂੰ ਪੁਰਾਣੀ ਬਾਲਟੀ 'ਚ ਰੱਖਿਆ ਗਿਆ ਸੀ ਅਤੇ ਲਾਲ ਕੱਪੜੇ ਨਾਲ ਲਪੇਟਿਆ ਗਿਆ ਸੀ। ਰਾਹਗੀਰਾਂ ਨੇ ਰੋਣ ਦੀ ਅਵਾਜ਼ ਵੇਖੀ, ਫਿਰ ਕੌਂਸਲਰ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਸਦਰ ਥਾਣਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਨਵਜੰਮੇ ਬੱਚੇ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ।

ਦੱਸ ਦੇਈਏ ਕਿ ਇਹ ਘਟਨਾ ਹੁਸ਼ਿਆਰਪੁਰ ਵਿਚ ਮੁਹੱਲਾ ਸ਼ਿਵਾਲਿਕ ਨੇੜੇ ਦੀ ਹੈ। ਇਥੇ (New born baby) ਨਵ-ਜੰਮਿਆ ਬੱਚਾ ਬਾਲਟੀ 'ਚ ਪਾ ਕੇ ਖਾਲੀ ਪਲਾਂਟ ਵਿਚ ਰੱਖ ਦਿੱਤਾ ਗਿਆ। ਜਦ ਰਾਹਗੀਰਾਂ ਨੇ ਰੋਣ ਦੀ ਅਵਾਜ਼ ਵੇਖੀ, ਫਿਰ ਕੌਂਸਲਰ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਨਵਜੰਮੇ ਬੱਚੇ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ।

ਇਹ ਵੀ ਪੜੋ: ਦਿੱਲੀ-ਪਟਿਆਲਾ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ, ਦੋ ਦੀ ਮੌਤ, ਕਈ ਜ਼ਖ਼ਮੀ

ਉਸੇ ਇਲਾਕੇ ਵਿਚ ਰਹਿੰਦੀ ਡਾ: ਨੀਲਮ ਸਿੱਧੂ ਵੀ ਮੌਕੇ 'ਤੇ ਪਹੁੰਚੀ ਅਤੇ ਬੱਚੇ ਅਤੇ ਉਸ ਨੇ ਗੁਲੋਕੋਸ ਅਤੇ ਦੁੱਧ ਪਿਲਾਇਆ ਗਿਆ। ਡਾਕਟਰ ਨੀਲਮ ਸਿੱਧੂ ਨੇ ਦੱਸਿਆ ਕਿ ਨਵਜਾਤ ਬੱਚਾ ਬਿਲਕੁਲ ਤੰਦਰੁਸਤ ਹੈ, ਇਸ ਬੱਚੇ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਹੈ, ਨਵਜਾਤ ਬੱਚਾ ਲੜਕਾ ਹੈ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਇਲਾਕੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਦੀ ਭਾਲ ਕੀਤੀ ਜਾ ਰਹੀ ਹੈ।  ਜਲਦ ਹੀ ਪੁਲਿਸ ਬੱਚੇ ਦੇ ਮਾਤਾ ਪਿਤਾ ਦਾ ਪਤਾ ਲਗਾ ਲਵੇਗੀ। 

In The Market