ਚੰਡੀਗੜ੍ਹ: ਪੰਜਾਬ ਵਿਚ (Corona)ਕੋਰੋਨਾ ਮਾਮਲਿਆਂ ਕਰਕੇ ਸਕੂਲ ਕਾਲਜ ਕਾਫ਼ੀ ਸਮੇਂ ਤੋਂ ਬੰਦ ਹਨ। ਇਸ ਵਿਚਾਲੇ ਬੱਚਿਆਂ ਦੀ ਘਰ ਵਿਚ ਹੀ ਆਨਲਾਈਨ ਕਲਾਸਾਂ ਲਗਾਈ ਜਾ ਰਹੀਆਂ ਹਨ। ਅੱਜ ਪੰਜਾਬ ਸਰਕਾਰ ਨੇ (Schools)ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸਾਰੇ ਸਕੂਲ 24 ਮਈ ਤੋਂ 23 ਜੂਨ ਤੱਕ (Punjab Schools Summer Holidays)ਗਰਮੀਆਂ ਦੀਆਂ ਛੁੱਟੀਆਂ ਲਈ ਬੰਦ ਰਹਿਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਕਾਰਨ ਵਿਦਿਅਕ ਸੰਸਥਾਵਾਂ ਵਿਦਿਆਰਥੀਆਂ ਲਈ ਪਹਿਲਾਂ ਹੀ ਬੰਦ ਕਰ ਦਿੱਤੀਆਂ ਗਈਆਂ ਸਨ। ਹੁਣ ਇਕ ਮਹੀਨੇ ਲਈ ਸਕੂਲ ਅਧਿਆਪਕਾਂ ਅਤੇ ਹੋਰ ਸਟਾਫ ਨੂੰ ਵੀ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਪੰਜਾਬ ਦੇ ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ Summer Holidays (ਛੁੱਟੀਆਂ) ਦੇਣ ਦਾ ਐਲਾਨ ਕੀਤਾ ਹੈ। ਇੱਥੇ ਪੜੋ ਹੋਰ ਖ਼ਬਰਾਂ: ਕੋਰੋਨਾ ਦੇ ਵਧਦੇ ਕਹਿਰ ਕਰਕੇ ਇਸ ਸੂਬੇ ਵਿਚ 7 ਜੂਨ ਤੱਕ ਵਧਿਆ ਲਾਕਡਾਊਨ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਮਹਾਂਮਾਰੀ ਦੌਰਾਨ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲਗਾਤਾਰ ਸਾਵਧਾਨੀਆਂ ਵਰਤਣ ਦੇ ਨਾਲ-ਨਾਲ ਲੋੜੀਂਦਾ ਉਪਾਅ ਕਰ ਰਹੀ ਹੈ। ਇੱਥੇ ਪੜੋ ਹੋਰ ਖ਼ਬਰਾਂ: ਖ਼ੂਨ ਦੇ ਰਿਸ਼ਤੇ ਹੋਏ ਤਾਰ ਤਾਰ, ਚਾਚੇ ਨੇ ਸਕੀ ਭਤੀਜੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ...
ਚੰਡੀਗੜ੍ਹ: ਪੰਜਾਬ ਵਿਚ (Corona)ਕੋਰੋਨਾ ਮਾਮਲੇ ਵਧਣ ਕਰਕੇ ਪੰਜਾਬ ਸਰਕਾਰ ਨੇ ਅਹਿਮ ਫੈਸਲੇ ਲਏ ਹਨ। ਕੋਰੋਨਾ ਦੀ ਤੀਜੀ ਸੰਭਾਵੀ ਲਹਿਰ ਤਹਿਤ ਲੋਕਾਂ ਦੀ ਚਿੰਤਾਵਾਂ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਤਿਆਰੀਆਂ ਦੇ ਹੁਕਮ ਦਿੱਤੇ।ਪੰਜਾਬ ਸਰਕਾਰ ਕੋਰੋਨਾ ਮਹਾਮਾਰੀ ਵਿਚ ਅਨਾਥ ਬੱਚਿਆਂ ਦੇ ਨਾਲ-ਨਾਲ ਕਮਾਈ ਕਰਨ ਵਾਲਾ ਮੈਂਬਰ ਗੁਆਉਣ ਵਾਲੇ ਪਰਿਵਾਰਾਂ ਲਈ ਗ੍ਰੈਜੂਏਸ਼ਨ ਪੱਧਰ ਤਕ ਮੁਫਤ ਸਿੱਖਿਆ ਪ੍ਰਦਾਨ ਕਰੇਗੀ। ਪੰਜਾਬ ਸਰਕਾਰ ਨੇ ਕੀਤੇ ਵੱਡੇ ਐਲਾਨ--- 1. ਸੋਸ਼ਲ ਸਿਕਿਓਰਿਟੀ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵਜੋਂ ਪ੍ਰਦਾਨ ਕਰੇਗੀ। 2. ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਘਰ-ਘਰ ਰੁਜ਼ਗਾਰ ਕਾਰੋਬਾਰ ਮਿਸ਼ਨ ਤਹਿਤ ਯੋਗ ਨੌਕਰੀ ਲੱਭਣ ਵਿੱਚ ਪ੍ਰਭਾਵਤ ਪਰਿਵਾਰਕ ਮੈਂਬਰਾਂ ਦੀ ਮਦਦ ਕਰੇਗੀ।3. ਕੋਵਿਡ ਨਾਲ ਨਜਿੱਠਣ ਤੇ ਖਾਸ ਕਰਕੇ ਬੱਚਿਆਂ ਦੇ ਸੰਦਰਭ ’ਚ ਸੂਬੇ ’ਚ ਸਾਰੇ ਮੈਡੀਕਲ ਅਫਸਰਾਂ ਨੂੰ ਸਿਖਲਾਈ ਦੇਣ ਨੂੰ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। 4.ਪੇਂਡੂ ਇਲਾਕਿਆਂ ’ਚ ਕਰੋਨਾ ਦੇ ਪੈਰ ਪਸਾਰਨ ਉਤੇ ਚਿੰਤਾ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਨੇ ਸਿਹਤ ਵਿਭਾਗ ਸਮੇਤ ਹੋਰ ਵਿਭਾਗਾਂ ਦੀਆਂ ਟੀਮਾਂ ਨੂੰ ਹਰੇਕ ਪਿੰਡ ਵਿਚ ਘਰ-ਘਰ ਨਿਗਰਾਨੀ ਤੁਰੰਤ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। 5--ਸਰਕਾਰ ਇਸ ਮਹਾਮਾਰੀ ਵਿੱਚ ਆਪਣੇ ਮਾਪਿਆਂ ਅਤੇ ਕਮਾਈ ਵਾਲੇ ਮੈਂਬਰ ਨੂੰ ਗੁਆਉਣ ਵਾਲੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਅਜਿਹੇ ਬੱਚਿਆਂ ਲਈ ਸਰਕਾਰੀ ਅਦਾਰਿਆਂ ਵਿੱਚ ਮੁਫਤ ਸਿੱਖਿਆ ਨੂੰ ਯਕੀਨੀ ਬਣਾਏਗੀ।6- ਪੁਲਿਸ ਵਿਭਾਗ ਨੂੰ ਦਿਹਾਤੀ ਪੁਲੀਸ ਅਫਸਰਾਂ ਰਾਹੀਂ ਸਹਾਇਤਾ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ। 7--ਮੁੱਖ ਮੰਤਰੀ ਨੇ ਕੋਵਿਡ ਮਰੀਜ਼ਾਂ ਤੋਂ ਵੱਧ ਪੈਸੇ ਵਸੂਲ ਕਰਨ ਵਾਲੇ ਪ੍ਰਾਈਵੇਟ ਹਸਪਤਾਲਾਂ ਖ਼ਿਲਾਫ ਸਖਤ ਕਰਵਾਈ ਕਰਨ ਦੇ ਹੁਕਮ ਦਿੱਤੇ। Beginning July 1, 2021, the Punjab government will provide Rs 1500 per month as social security pension, along with free education up to graduation, for all those children orphaned in the #COVID19 pandemic, as well as families that have lost their breadwinning member: Punjab CMO pic.twitter.com/hMcprwS1eD — ANI (@ANI) May 20, 2021 8--ਉਨ੍ਹਾਂ ਕਿਸੇ ਵੀ ਹਾਲਾਤ ਨਾਲ ਨਜਿੱਠਣ ਤੇ ਆਕਸੀਜਨ ਦੀ ਘਾਟ...
ਰੂਪਨਗਰ (ਸੱਜਣ ਸਿੰਘ ਸੈਣੀ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਪੰਜਾਬ ਸਮੇਤ ਹੋਰ ਸੂਬਿਆਂ ਤੋਂ ਕਿਸਾਨਾਂ ਵਲੋਂ ਪਿਛਲੇ 6 ਮਹੀਨਿਆਂ ਤੋਂ ਵਿਰੋਧ ਕੀਤਾ ਜਾ ਰਿਹਾ ਹੈ। ਅਜੇ ਵੀ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ, ਜਿਸ ਕਾਰਣ ਕਈ ਕਿਸਾਨ ਆਪਣੀ ਜਾਨਾਂ ਵੀ ਗੁਆ ਚੁੱਕੇ ਹਨ। ਜਿੱਥੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਥੇ ਹੀ ਅਡਾਨੀ ਅੰਬਾਨੀ ਦੇ ਵਪਾਰ ਨੂੰ ਵੀ ਕਿਸਾਨਾਂ ਵੱਲੋਂ ਲਗਾਤਾਰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲੇ ਵਿਚ ਸਾਹਮਣੇ ਆਏ ਬਲੈਕ ਫੰਗਸ ਦੇ 9 ਮਾਮਲੇ ਪੰਜਾਬ ਵਿੱਚ ਅਡਾਨੀ ਅੰਬਾਨੀਆਂ ਦੇ ਮਾਲ ਤਾਂ ਪਹਿਲਾਂ ਹੀ ਕਿਸਾਨਾਂ ਵੱਲੋਂ ਬੰਦ ਕਰਵਾਏ ਹੋਏ ਹਨ। ਇਸ ਦੇ ਨਾਲ ਹੀ ਹੁਣ ਪਿੰਡਾਂ ਵਿਚ ਲੱਗੇ ਮੋਬਾਇਲ ਟਾਵਰਾਂ ਤੇ 5ਜੀ ਦੀ ਟੈਸਟਿੰਗ ਕਰਨ ਆ ਰਹੇ ਰਿਲਾਇੰਸ ਦੇ ਮੁਲਾਜ਼ਮਾਂ ਦਾ ਵੀ ਕਿਸਾਨਾਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਚਲਦੇ ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਕਿਸਾਨਾਂ ਅਤੇ ਪਿੰਡਾਂ ਦੇ ਸਰਪੰਚਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਦਿੰਦੇ ਹੋਏ ਪਿੰਡਾਂ ਵਿੱਚ ਬਾਹਰੀ ਲੋਕਾਂ ਦੀ ਆਮਦ ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਇਹ ਵੀ ਪੜ੍ਹੋ- ਬੀਤੇ 24 ਘੰਟਿਆਂ ਵਿਚ ਪੰਜਾਬ ਵਿਚ ਆਏ 6,346 ਨਵੇਂ ਮਾਮਲੇ, ਮੌਤਾਂ ਦਾ ਅੰਕੜਾ ਹੋਇਆ 200 ਪਾਰ ਇਸ ਸਬੰਧੀ ਪਿੰਡ ਵਾਸੀਆਂ ਨੇ ਡੀ.ਸੀ. ਨੂੰ ਮੰਗ ਪੱਤਰ ਦਿੱਤਾ ਅਤੇ ਕਿਹਾ ਕਿ ਭਵਿੱਖ ਵਿੱਚ ਜੇ ਕੋਈ ਨੁਕਸਾਨ ਤਾਂ ਇਸ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ। ਇਸ ਮੌਕੇ ਪਿੰਡਾਂ ਦੇ ਸਰਪੰਚਾਂ ਅਤੇ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜੀਓ ਦੇ ਅਧਿਕਾਰੀ ਬਿਨਾਂ ਸੂਚਿਤ ਕੀਤੇ ਪਿੰਡਾਂ ਵਿੱਚ ਆਉਂਦੇ ਹਨ। ਇਨ੍ਹਾਂ ਟਾਵਰਾਂ ਦੀ ਮੇਂਨਟੇਨੈਂਸ ਬਹਾਨੇ ਟਾਵਰ 'ਤੇ ਚੜ੍ਹ ਕੇ ਰੇਂਜ ਵਧਾ ਰਹੇ ਹਨ ਅਤੇ 5ਜੀ ਦੀ ਟੈਸਟਿੰਗ ਚੱਲ ਰਹੀ ਹੈ ਜਿਸ ਕਰਕੇ ਸਾਰੇ ਇਲਾਕਾ ਵਾਸੀਆਂ ਵਿੱਚ ਬਹੁਤ ਰੋਸ ਹੈ।
ਜਲੰਧਰ (ਇੰਟ.)- ਮਹਾਨਗਰ ਵਿੱਚ ਸਾਧੂ ਦਾ ਭੇਸ ਬਣਾਕੇ ਘੁੰਮ ਰਹੇ ਠੱਗ ਅਤੇ ਉਸਦੇ ਸਾਥੀਆਂ ਨੇ ਮਲਸੀਆਂ ਇਲਾਕੇ ਵਿੱਚ ਇੱਕ ਬੁਜੁਰਗ ਔਰਤ ਨਾਲ ਨੌਸਰਬਾਜੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਿੱਥੇ ਗਿਰੋਹ ਦੇ ਮੈਂਬਰਾਂ ਨੇ ਪਹਿਲਾਂ ਤਾਂ ਔਰਤ ਨੂੰ ਬਾਬੇ ਦੇ ਚਮਤਕਾਰਾਂ ਬਾਰੇ ਦੱਸਕੇ ਪ੍ਰਭਾਵਿਤ ਕੀਤਾ ਅਤੇ ਫਿਰ ਬਜ਼ੁਰਗ ਔਰਤ ਦੇ ਹੱਥ ਵਿੱਚ ਪਾਇਆ ਲੱਖਾਂ ਦਾ ਕੜਾ ਲੈ ਕੇ ਰਫੂਚੱਕਰ ਹੋ ਗਏ। ਫਿਲਹਾਲ ਔਰਤ ਦੀ ਸ਼ਿਕਾਇਤ 'ਤੇ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਲਸੀਆਂ ਦੀ ਰਹਿਣ ਵਾਲੀ ਕਿਰਨ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਮਲਸੀਆਂ ਇਲਾਕੇ ਵਿੱਚ ਹੀ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ ਅਤੇ ਉਨ੍ਹਾਂ ਦਾ ਪੁੱਤਰ ਵਿਦੇਸ਼ ਵਿੱਚ ਹੈ। ਲੰਘੇ ਦਿਨ ਉਹ ਮਲਸੀਆਂ ਇਲਾਕੇ ਵਿੱਚ ਨਵ ਦੁਰਗਾ ਮੰਦਿਰ ਵਿੱਚ ਦਰਸ਼ਨ ਲਈ ਗਈ ਸੀ। ਜਿੱਥੇ ਉਨ੍ਹਾਂ ਨੂੰ ਸਾਧੂ ਦੇ ਭੇਸ ਵਿੱਚ ਮੰਦਰ ਦੇ ਬਾਹਰ ਇੱਕ ਵਿਅਕਤੀ ਮਿਲਿਆ। ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲੇ ਵਿਚ ਸਾਹਮਣੇ ਆਏ ਬਲੈਕ ਫੰਗਸ ਦੇ 9 ਮਾਮਲੇ ਜਿਸ ਤੋਂ ਬਾਅਦ ਠੱਗਾਂ ਦੀ ਸਾਥੀ ਔਰਤ ਨੇ ਕਿਰਨ ਨੂੰ ਕਿਹਾ ਕਿ ਤੁਹਾਨੂੰ ਬਾਬਾ ਜੀ ਕੋਲੋਂ ਅਰਦਾਸ ਕਰਵਾਉਣੀ ਹੋਵੇਗੀ। ਜਵਾਬ ਵਿੱਚ ਜਦੋਂ ਕਿਰਨ ਨੇ ਆਪਣੇ ਕੋਲ ਪੈਸੇ ਨਾ ਹੋਣ ਦੀ ਗੱਲ ਕਹੀ ਤਾਂ ਬਾਬਾ ਨੇ ਆਪਣੀ ਜੇਬ ਵਿਚੋਂ ਦੋਵਾਂ ਹੀ ਔਰਤਾਂ ਨੂੰ ਪੈਸੇ ਕੱਢ ਕੇ ਦਿੱਤੇ। ਜਿਸ ਪਿੱਛੋਂ ਠੱਗਾਂ ਦੀ ਸਾਥੀ ਔਰਤ ਨੇ ਆਪਣੇ ਸਾਰੇ ਗਹਿਣੇ ਕੱਢਕੇ ਬਾਬਾ ਨੂੰ ਦੇ ਦਿੱਤੇ ਅਤੇ ਕਿਰਨ ਨੂੰ ਵੀ ਗਹਿਣੇ ਦੇਣ ਦੀ ਗੱਲ ਕਹੀ ਅਤੇ ਝਾਂਸੇ ਵਿੱਚ ਆਈ ਕਿਰਨ ਨੇ ਆਪਣੇ ਹੱਥ ਵਿਚ ਪਾਇਆ ਢਾਈ ਤੋਲੇ ਸੋਨੇ ਦੇ ਕੜੇ ਕੱਢ ਕੇ ਬਾਬੇ ਦੇ ਹੱਥ ਵਿੱਚ ਦੇ ਦਿੱਤੇ। ਇਹ ਵੀ ਪੜ੍ਹੋ- ਬੀਤੇ 24 ਘੰਟਿਆਂ ਵਿਚ ਪੰਜਾਬ ਵਿਚ ਆਏ 6,346 ਨਵੇਂ ਮਾਮਲੇ, ਮੌਤਾਂ ਦਾ ਅੰਕੜਾ ਹੋਇਆ 200 ਪਾਰ ਖੁਸ਼ਕਿਸਮਤੀ ਰਹੀ ਕਿ ਕਿਰਨ ਨੇ ਬਾਕੀ ਪਾਏ ਹੋਏ ਗਹਿਣੇ ਉਨ੍ਹਾਂ ਨੂੰ ਦੇਣ ਤੋਂ ਮਨਾਂ ਕਰ ਦਿੱਤਾ। ਬਾਬਾ ਨੇ ਕਿਰਨ ਨੂੰ ਇਕ ਰੁਮਾਲ ਦਿੱਤਾ ਅਤੇ ਕਿਹਾ ਕਿ ਉਹ ਮੱਥਾ ਟੇਕਣ ਤੋਂ ਬਾਅਦ ਇਹ ਰੁਮਾਲ ਖੋਲ ਲਵੇ ਅਤੇ ਕੜਾ ਪਹਿਨ ਲਵੇ। ਪਰ ਜਦੋਂ ਕਿਰਨ ਨੇ ਰੁਮਾਲ ਖੋਲ੍ਹ ਕੇ ਦੇਖਿਆ ਤਾਂ ਵਿਚੋਂ ਪੱਥਰ ਨਿਕਲੇ। ਕਿਰਨ ਨੇ ਠੱਗਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਉਥੋਂ ਫਰਾਰ ਹੋ ਚੁੱਕੇ ਸਨ। ਪੀੜਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਅਣਪਛਾਤੇ ਮੁਲਜ਼ਮਾਂ 'ਤੇ ਮਾਮਲਾ ਦਰਜ ਕਰ ਲਿਆ।
ਡੀਗੜ੍ਹ: ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਬਾਅਦ ਹੁਣ ਪੰਜਾਬ ਵਿਚ ਵੀ (Tauktae Cyclone)ਤਾਊਤੇ ਤੂਫਾਨ' ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਇਸ ਵਿਚਕਾਰ ਅੱਜ ਪੰਜਾਬ ਵਿਚ ਵੀ ਮੌਸਮ ਵਿਭਾਗ ਨੇ 'ਤਾਊਤੇ ਤੂਫਾਨ' ਦੀ ਚੇਤਾਵਨੀ ਦੇ ਦਿੱਤੀ ਹੈ। ਦੱਸ ਦੇਈਏ ਕਿ ਤਾਊਤੇ ਤੂਫਾਨ ਮੁੰਬਈ-ਗੁਜਰਾਤ ਤੇ ਹੋਰ ਹਿੱਸਿਆਂ ਵਿੱਚ ਆਪਣਾ ਕਹਿਰ ਬਰਸਾ ਰਿਹਾ ਹੈ। ਸੂਤਰਾਂ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਦੋ ਦਿਨਾਂ ਵਿੱਚ ਇਸ ਤੂਫਾਨ ਦਾ ਅਸਰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ। ਇਸ ਨਾਲ ਪੰਜਾਬ ਦੇ ਮੌਸਮ ਦੇ ਵੀ ਮਿਜਾਜ਼ ਬਦਲ ਸਕਦੇ ਹਨ। ਬੁੱਧਵਾਰ ਸਵੇਰੇ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਾਲੇ ਬਦਲਾਂ ਨਾਲ ਅਸਮਾਲ ਘਿਰ ਗਿਆ ਤੇ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਸੀ। ਇਸ ਦੇ ਨਾਲ ਲੋਕਾਂ ਨੂੰ ਪਿੱਛਲੇ ਦੋ ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਤੋਂ ਹਲਕੀ ਰਾਹਤ ਜ਼ਰੂਰ ਮਿਲੀ ਹੈ।ਮੌਸਮ ਵਿਭਾਗ ਮੁਤਾਬਕ ਅੱਜ ਦਿਨ ਵਿੱਚ 30 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਸੂਬੇ ਵਿੱਚ Tauktae Cyclone ਤੂਫ਼ਾਨ ਵਰਗੇ ਹਲਾਤ ਬਣੇ ਰਹਿਣਗੇ। ਇੱਥੇ ਪੜੋ ਹੋਰ ਖ਼ਬਰਾਂ: ਮਹਾਰਾਸ਼ਟਰ ਅਤੇ ਕਰਨਾਟਕ ’ਚ ਵੀ ਦਿਖਿਆ ਤਾਊਤੇ ਦਾ ਕਹਿਰ, 14 ਲੋਕਾਂ ਦੀ ਹੋਈ ਮੌਤ ਤਾਊਤੇ ਤੂਫਾਨ ਦੇ ਮੱਦੇਨਜ਼ਰ ਪੀਏਯੂ ਨੇ ਆਮ ਲੋਕਾਂ ਨੂੰ ਇੱਕ ਗਾਈਡਲਾਈਨ ਜਾਰੀ ਕੀਤੀ ਹੈ--- ਡਾ. ਗਿੱਲ ਅਨੁਸਾਰ-1. ਆਮ ਲੋਕਾਂ ਨੂੰ ਨਦੀ ਦੇ ਆਸ ਪਾਸ ਜਾਂ ਪਾਣੀ ਨਾਲ ਭਰੇ ਖੇਤਰਾਂ ਦੇ ਆਲ਼ੇ ਦੁਆਲ਼ੇ ਨਹੀਂ ਜਾਣਾ ਚਾਹੀਦਾ। 2. ਕਿਸਾਨਾਂ ਨੂੰ ਖੇਤਾਂ ਵਿਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨਾ ਜ਼ਰੂਰੀ ਹੈ। 3. ਭੋਜਨ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾ ਕਰੋ 4. ਕਟਾਈ ਦੀ ਫਸਲ ਨੂੰ ਖੁੱਲੇ ਵਿੱਚ ਨਾ ਰੱਖੋ। ਉਨ੍ਹਾਂ ਕਿਹਾ ਕਿ 18 ਮਈ ਨੂੰ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਬਾਰਸ਼ ਹੋਣ ਦੀ ਉਮੀਦ ਸੀ। ਇਸ ਦੇ ਨਾਲ ਹੀ ਇਸ ਤੋਂ ਇਲਾਵਾ ਦੱਖਣ ਪੱਛਮੀ ਮਾਨਸੂਨ 22 ਮਈ ਤੱਕ ਅੰਡੇਮਾਨ ਪਹੁੰਚ ਜਾਵੇਗਾ। ਪੰਜਾਬ ਵਿਚ ਮੌਨਸੂਨ ਜੁਲਾਈ ਦੇ ਪਹਿਲੇ ਹਫ਼ਤੇ ਦਸਤਕ ਦੇ ਸਕਦੀ ਹੈ। ਗੌਰਤਲਬ ਹੈ ਕਿ ਦੇਸ਼ ਦੇ ਕਈ ਸੂਬਿਆਂ ਵਿਚ ਤੇਜ਼ ਹਵਾਵਾਂ, ਚੱਕਰਵਾਤ, ਤੂਫਾਨ ਵਗਰੀ ਸਥਿਤੀ ਬਣੀ ਹੋਈ ਹੈ। ਇਸ ਦੇ ਚਲਦੇ ਬੀਤੇ ਦਿਨੀਂ ਕੇਰਲ, ਕਰਨਾਟਕ ਅਤੇ ਗੋਆ ਦੇ ਤੱਟਵਰਤੀ ਇਲਾਕਿਆਂ 'ਚ ਤਬਾਹੀ ਮਚਾਉਣ ਤੋਂ ਬਾਅਦ ਚੱਕਰਵਾਤ ਹੁਣ ਗੁਜਰਾਤ ਵੱਲ ਵਧ ਰਿਹਾ ਹੈ। ਤਾਊਤੇ ਦੇ ਕਹਿਰ ਕਰਕੇ ਮਹਾਰਾਸ਼ਟਰ ’ਚ 185 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਮੋਹਲੇਧਾਰ ਮੀਂਹ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ ਸੀ। ...
ਹੁਸ਼ਿਆਰਪੁਰ (ਬਿਊਰੋ)- ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਨਾਈਟ ਕਰਫਿਊ ਅਤੇ ਵੀਕਐਂਡ ਲਾਕਡਾਊਨ ਵੀ ਲਗਾਇਆ ਗਿਆ ਹੈ। ਇਸ ਦੇ ਬਾਵਜੂਦ ਕੋਰੋਨਾ ਦੇ ਕੇਸਾਂ ਵਿਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਹਸਪਤਾਲਾਂ ਵਿਚ ਡਾਕਟਰਾਂ ਵਲੋਂ ਪੂਰੀ ਤਨਦੇਹੀ ਨਾਲ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਿਸ ਕਾਰਣ ਹੋਰ ਸੂਬਿਆਂ ਤੋਂ ਵੀ ਮਰੀਜ਼ ਪੰਜਾਬ ਆ ਕੇ ਇਲਾਜ ਕਰਵਾ ਰਹੇ ਹਨ। ਪੰਜਾਬ ਸਰਕਾਰ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਅਤੇ ਡਾਕਟਰਾਂ ਨੂੰ ਉਨ੍ਹਾਂ ਦੀ ਜ਼ਰੂਰਤ ਮੁਤਾਬਕ ਕਿਸੇ ਵੀ ਚੀਜ਼ ਦੀ ਘਾਟ ਨਾ ਆਵੇ। ਇਸ ਦੇ ਨਾਲ-ਨਾਲ ਵੈਕਸੀਨੇਸ਼ਨ ਪ੍ਰੋਗਰਾਮ ਵੀ ਸ਼ੁਰੂ ਹੋ ਚੁੱਕਾ ਹੈ। ਪੰਜਾਬ ਦੇ ਹਰ ਸੂਬੇ ਵਿਚ ਵੈਕਸੀਨੇਸ਼ਨ ਲੱਗਣੀ ਸ਼ੁਰੂ ਹੋ ਚੁੱਕੀ ਹੈ ਅਤੇ ਵੱਡੀ ਗਿਣਤੀ ਵਿਚ 18 ਪਲੱਸ ਵੈਕਸੀਨ ਸੈਂਟਰ ਪਹੁੰਚ ਰਹੇ ਹਨ ਅਤੇ ਆਪਣੀ ਵੈਕਸੀਨ ਲਗਵਾ ਰਹੇ ਹਨ।ਇਸ ਦੇ ਨਾਲ ਹੀ ਪੰਜਾਬ ਵਿਚ ਮਿਸ਼ਨ ਫਤਿਹ ਤਹਿਤ ਪੰਜਾਬ ਦੇ ਪਿੰਡਾਂ ਵਿਚ ਵੀ ਕੋਰੋਨਾ ਨੂੰ ਹਰਾਉਣ ਲਈ ਸਿਹਤ ਮੁਲਾਜ਼ਮਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਪਿੰਡਾਂ ਦੇ ਲੋਕ ਵੀ ਸਰਕਾਰ ਦਾ ਪੂਰਾ ਸਹਿਯੋਗ ਕਰ ਰਹੇ ਹਨ। ਕੋਰੋਨਾ ਮੁਕਤ ਪਿੰਡ ਅਭਿਆਨ ਦੀ ਸ਼ੁਰੂਆਤ ਮੌਕੇ ਪੰਜਾਬ ਦੇ ਪਿੰਡਾਂ ਦੇ ਸਰਪੰਚਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਕੋਰੋਨਾ ਨੂੰ ਹਰਾਉਣ ਲਈ ਵੈਕਸੀਨ ਸੈਂਟਰਾਂ 'ਤੇ ਲੋਕ ਵੈਕਸੀਨ ਲਗਵਾਉਣ ਲਈ ਪਹੁੰਚ ਰਹੇ ਹਨ।ਇਸ ਦੌਰਾਨ ਹੁਸ਼ਿਆਰਪੁਰ ਵਿਖੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਵਿਧਾਇਕ ਰਾਜ ਕੁਮਾਰ ਚੱਬੇਵਾਲ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਨੇ ਹੁਸ਼ਿਆਰਪੁਰ ਦੇ ਪਿੰਡ ਸਾਰੰਗਵਾਲ ਦੀ ਸਰਪੰਚ ਸੁਰਜੀਤ ਕੌਰ ਨਾਲ ਵੀ ਗੱਲਬਾਤ ਕੀਤੀ ਅਤੇ ਪਿੰਡ ਵਿਚ ਵੱਡੇ ਪੱਧਰ 'ਤੇ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਨ ਦੀ ਗੱਲ ਆਖੀ। ਸਰਪੰਚ ਸੁਰਜੀਤ ਨੇ ਕਿਹਾ ਕਿ ਇਸ ਵੇਲੇ ਪਿੰਡ ਵਿਚ 65 ਫ਼ੀਸਦ ਲੋਕਾਂ ਨੂੰ ਵੈਕਸੀਨ ਲੱਗ ਚੁਕੀ ਹੈ। ਉਥੇ ਹੀ ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪਿੰਡ ਵਿਚ ਕੋਰੋਨਾ ਨੂੰ ਕਿਸ ਪੱਧਰ 'ਤੇ ਰੋਕਣਾ ਹੈ ਉਸ ਬਾਬਤ ਗੱਲਬਾਤ ਕੀਤੀ ਹੈ ਅਤੇ ਜਿਹੜਾ ਪਿੰਡ ਕੋਰੋਨਾ 'ਤੇ ਫਤਿਹ ਪਾਏਗਾ ਉਸ ਪਿੰਡ ਨੂੰ 10 ਲੱਖ ਰੁਪਏ ਗ੍ਰਾਂਟ ਵਜੋਂ ਦਿੱਤੇ ਜਾਣਗੇ।
ਨਵਾਂ ਸ਼ਹਿਰ: ਪੰਜਾਬ ਵਿੱਚ ਕੋਰੋਨਾ ਮਾਮਲੇ ਲਗਾਤਾਰ ਵਧਣ ਕਰਕੇ ਬਹੁਤ ਸਖ਼ਤ ਕਦਮ ਚੁੱਕੇ ਗਏ ਹਨ। ਕੋਰੋਨਾ ਦੀ ਗਿਣਤੀ ਰੋਜਾਨਾ ਵਧਣ ਕਰਕੇ ਪੰਜਾਬ ਸਰਕਾਰ ਕਾਫੀ ਚਿੰਤਾ ਵਿੱਚ ਹੈ।ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬੀਤੇ ਦਿਨੀ ਕੋਵਿਡ ਰਵਿਊ ਦੌਰਾਨ ਕਿਹਾ ਕਿ ਸ਼ਹਿਰਾਂ ਨਾਲੋਂ ਪਿੰਡਾਂ ਵਿੱਚ ਕੇਸ ਜਿਆਦਾ ਵੱਧ ਰਹੇ ਹਨ ਅਤੇ ਮੌਤਾਂ ਦੇ ਆਂਕੜਿਆਂ ਵਿਚ ਲਗਾਤਾਰ ਵਾਧਾ ਹੇ ਰਿਹਾ ਹੈ। ਪੰਜਾਬ ਸਰਕਾਰ ਸਖਤ ਫੈਸਲਾ ਲੈਂਦਿਆਂ ਹੋਇਆ ਕਿਹਾ ਕਿ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਸੈਂਪਲਿੰਗ ਅਤੇ ਵੈਕਸੀਨ ਦਾ ਟੀਕਾ ਲਗਾਉਣ ਵਿਚ ਵਾਧਾ ਕੀਤਾ ਜਾਵੇ। ਇਹ ਸਾਰੇ ਆਦੇਸ਼ ਪੰਜਾਬ ਸਰਕਾਰ ਨੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਸਿਵਿਲ ਸਰਜਨਾਂ ਨੂੰ ਜਾਰੀ ਕੀਤੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਨਵਾਂਸ਼ਹਿਰ ਦੇ ਸਿਵਿਲ ਸਰਜਨ ਡਾਕਟਰ ਗੁਰਦੀਪ ਸਿੰਘ ਕਪੂਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਨਵਾਂਸ਼ਹਿਰ ਵਿੱਚ ਹੁਣ ਤੱਕ ਕੁਲ ਪੌਜਿਟਿਵ ਮਰੀਜਾਂ ਦੀ ਗਿਣਤੀ 10198 ਹੈ ਜਦਕਿ ਠੀਕ ਹੋ ਚੁੱਕੇ ਮਰੀਜਾਂ ਦੀ ਗਿਣਤੀ 9103 ਹੈ ਜੋ ਕਿ ਕੁਲ ਪੌਜਿਟਿਵ ਮਰੀਜਾਂ ਦੀ ਗਿਣਤੀ ਦਾ 90% ਹੈ। ਨਵਾਂਸ਼ਹਿਰ ਜਿਲ੍ਹੇ ਵਿੱਚ ਹੁਣ ਕੁਲ 838 ਐਕਟਿਵ ਮਰੀਜ਼ ਹਨ ਜਦਕਿ ਜਿਲ੍ਹਾ ਵਿੱਚ ਅੱਜ ਤੱਕ 252 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ।ਉਹਨਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਵਿੱਚ ਹੋਈਆਂ ਮੌਤਾਂ ਵਿੱਚੋਂ 170 ਮੌਤਾਂ ਮਰਦਾਂ ਦੀਆਂ ਅਤੇ 82 ਮਹਿਲਾਵਾਂ ਦੀਆਂ ਮੌਤਾਂ ਹਨ।ਉਹਨਾਂ ਇਹ ਵੀ ਆਂਕੜੇ ਦੱਸੇ ਕਿ ਹੋਈਆਂ ਮੌਤਾਂ ਵਿਚੋਂ ਸ਼ਹਿਰਾਂ ਅੰਦਰ 53 ਮੌਤਾਂ ਅਤੇ ਪਿੰਡਾਂ ਵਿੱਚ 141 ਮੌਤਾਂ ਹੋਈਆਂ ਹਨ। ਇਸਤੋਂ ਪਤਾ ਲੱਗਦਾ ਹੈ ਕਿ ਪਿੰਡਾਂ ਵਿੱਚ ਮੌਤਾਂ ਦੀ ਗਿਣਤੀ ਜਿਆਦਾ ਹੈ। ਇਸ ਲਈ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਜੋ ਨਵੇਂ ਆਦੇਸ਼ ਆਏ ਹਨ ਉਸ ਤਹਿਤ ਹੁਣ ਜਿਲ੍ਹਾ ਨਵਾਂਸ਼ਹਿਰ ਦੇ ਸਾਰੇ ਪਿੰਡਾਂ ਵਿੱਚ ਵੱਧ ਤੋਂ ਵੱਧ ਟੈਸਟਿੰਗ ਕਰਨ ਲਈ ਟੀਮਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਕੋਵਿਡ ਵੈਕਸੀਨ ਲਗਾਉਣ ਲਈ ਵੀ ਹੁਣ ਪਿੰਡਾਂ ਵਿੱਚ ਸਰਕਾਰੀ ਹੈਲਥ ਸੰਸਥਾਵਾਂ ਦੇ ਨਾਲ ਨਾਲ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਕੋਵਿਡ ਵੈਕਸੀਨ ਦੇ ਸੈਂਟਰ ਬਣਾਏ ਜਾਣਗੇ। ਸਿਵਿਲ ਸਰਜਨ ਸਾਹਿਬ ਨੇ ਇਹ ਵੀ ਦੱਸਿਆ ਕਿ ਨਵਾਂਸ਼ਹਿਰ ਜਿਲ੍ਹੇ ਵਿੱਚ ਉਹਨਾਂ ਕੋਲ ਇਸ ਵੇਲੇ 482 ਮਿਸ਼ਨ ਫਤਹਿ ਕਿੱਟਾਂ ਮੌਜੂਦ ਹਨ ਜਿਹੜੇ ਮਰੀਜ਼ ਪੌਜਿਟਿਵ ਆਉਂਦੇ ਹਨ ਉਹਨਾਂ ਨੂੰ ਉਹਨਾਂ ਦੇ ਘਰਾਂ ਤੱਕ ਇਹ ਫਤਹਿ ਕਿੱਟਾ ਪਹੁੰਚਾ ਦਿੱਤੀਆਂ ਜਾਣਗੀਆਂ।
ਜਲੰਧਰ (ਬਿਊਰੋ)- ਕੋਰੋਨਾ ਵੈਕਸੀਨ ਲਵਾਉਣ ਨੂੰ ਲੈ ਕੇ ਸੋਮਵਾਰ ਨੂੰ ਰੈੱਡਕ੍ਰਾਸ ਭਵਨ ਵਿਚ ਭਾਰੀ ਭੀੜ ਇਕੱਠੀ ਹੋ ਗਈ। ਇਥੇ 18 ਤੋਂ 45 ਸਾਲ ਦੇ ਲੋਕਾਂ ਨੂੰ ਕੋਵੀਸ਼ੀਲਡ ਦੀ ਵੈਕਸੀਨ ਲਗਾਈ ਜਾ ਰਹੀ ਹੈ। ਇਸ ਦਾ ਪਤਾ ਲੱਗਦੇ ਹੀ ਨੌਜਵਾਨ ਵੱਡੀ ਗਿਣਤੀ ਵਿਚ ਇਥੇ ਪਹੁੰਚਣੇ ਸ਼ੁਰੂ ਹੋ ਗਏ, ਜਿਸ ਤੋਂ ਬਾਅਦ ਉਥੇ ਇੰਨੀ ਭੀੜ ਹੋ ਗਈ ਕਿ ਪੁਲਸ ਵੀ ਸੰਭਾਲ ਨਾ ਸਕੀ। ਉਥੇ ਮੌਜੂਦ ਨੌਜਵਾਨਾਂ ਨੇ ਪੁਲਸ ਦੀ ਕੋਈ ਗੱਲ ਨਾ ਸੁਣੀ ਅਤੇ ਛੇਤੀ ਵਾਰੀ ਦੇ ਚੱਕਰ ਵਿਚ ਇਕ-ਦੂਜੇ ਦੇ ਨੇੜੇ-ਨੇੜੇ ਖੜ੍ਹੇ ਰਹੇ। ਇਸ ਦੌਰਾਨ ਉਹ ਸੋਸ਼ਲ ਡਿਸਟੈਂਸਿੰਗ ਵੀ ਭੁੱਲ ਗਏ। ਵੈਕਸੀਨ ਲਗਵਾਉਣ ਦੀ ਮਾਰਾਮਾਰੀ ਇਸ ਤਰ੍ਹਾਂ ਸੀ ਕਿ ਨੌਜਵਾਨ ਆਪਸ ਵਿਚ ਹੀ ਝਗੜਾ ਕਰਨ ਲੱਗੇ। ਫਿਲਹਾਲ ਰੈੱਡਕ੍ਰਾਸ ਅਫਸਰਾਂ ਨੇ ਕੰਮ ਨੂੰ ਤੇਜ਼ੀ ਨਾਲ ਖਤਮ ਕਰ ਕੇ ਭੀੜ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ। ਰੈੱਡ ਕ੍ਰਾਸ ਸੈਕ੍ਰੇਟਰੀ ਇੰਦਰਦੇਵ ਸਿੰਘ ਨੇ ਕਿਹਾ ਕਿ ਸੋਮਵਾਰ ਨੂੰ ਰੈੱਡਕ੍ਰਾਸ ਭਵਨ ਵਿਚ 18 ਤੋਂ 45 ਸਾਲ ਦੇ ਹੈਲਥ ਵਰਕਰ, ਕੰਸਟ੍ਰਕਸ਼ਨ ਵਰਕਰ ਅਤੇ ਬੀਮਾਰੀ ਵਾਲੇ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ। ਇਸ ਦੌਰਾਨ ਸਵੇਰੇ ਹੀ ਇਕਦਮ ਨਾਲ ਸਾਰੇ ਇਕ ਹੀ ਸਮੇਂ ਵਿਚ ਆ ਗਏ। ਜਿਸ ਕਾਰਣ ਭੀੜ ਵਧ ਗਈ। ਇਸ ਦਾ ਪਤਾ ਲੱਗਦੇ ਹੀ ਉਥੇ ਤਾਇਨਾਤ ਹੈਲਥ ਟੀਮ ਨੂੰ ਤੇਜ਼ੀ ਨਾਲ ਕੰਮ ਕਰਨ ਨੂੰ ਕਿਹਾ ਗਿਆ ਹੈ ਤਾਂ ਜੋ ਭੀੜ ਨੂੰ ਘਟਾਇਆ ਜਾ ਸਕੇ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਵਿਚ ਕਈ ਥਾਈਂ ਵੈਕਸੀਨ ਦੀ ਘਾਟ ਕਾਰਣ ਵੈਕਸੀਨ ਕੇਂਦਰਾਂ 'ਤੇ ਜਿੰਦਰੇ ਲੱਗੇ ਵੇਖੇ ਗਏ ਸਨ ਅਤੇ ਲੋਕ ਜਿਨ੍ਹਾਂ ਨੂੰ ਵੈਕਸੀਨ ਦੇ ਮੈਸੇਜ ਆ ਰਹੇ ਸਨ ਉਹ ਵੈਕਸੀਨ ਕੇਂਦਰ 'ਤੇ ਵੱਡੇ-ਵੱਡੇ ਜਿੰਦਰੇ ਵੇਖ ਕੇ ਵਾਪਸ ਮੁੜਣ ਲਈ ਮਜਬੂਰ ਸਨ। ਦੱਸਣਯੋਗ ਹੈ ਕਿ ਭਾਰਤ ਸਰਕਾਰ ਵਲੋਂ 1 ਮਈ ਤੋਂ ਪੂਰੇ ਭਾਰਤ ਵਿਚ 18+ ਲਈ ਵੈਕਸੀਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੋਈ ਹੈ ਪਰ ਕੁਝ ਸੂਬਿਆਂ ਵਿਚ ਵੈਕਸੀਨ ਦੀ ਖੇਪ ਨਾ ਪਹੁੰਚਣ ਕਾਰਣ ਉਥੇ ਵੈਕਸੀਨ ਮੁਹਿੰਮ ਦੀ ਸ਼ੁਰੂਆਤ ਥੋੜ੍ਹੀ ਦੇਰ ਨਾਲ ਹੋਈ। ਇਨ੍ਹਾਂ ਵਿਚ ਪੰਜਾਬ ਦਾ ਨਾਂ ਵੀ ਆਉਂਦਾ ਹੈ ਕਿਉਂਕਿ ਪੰਜਾਬ ਵਿਚ ਵੀ ਵੈਕਸੀਨ ਦੀ ਖੇਪ ਨਹੀਂ ਪਹੁੰਚੀ ਸੀ, ਜਿਸ ਕਾਰਣ ਪੰਜਾਬ ਵਿਚ ਵੈਕਸੀਨ ਮੁਹਿੰਮ ਦੀ ਸ਼ੁਰੂਆਤ ਥੋੜ੍ਹੇ ਦਿਨਾਂ ਬਾਅਦ ਸ਼ੁਰੂ ਹੋਈ।
ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਤੇ 10ਵੀਂ ਜਮਾਤ ਦਾ ਨਤੀਜਾ ਐਲਾਨ ਕਰ ਦਿੱਤਾ ਹੈ। ਦਸਵੀਂ ਜਮਾਤ ਦਾ ਨਤੀਜਾ 99.93 ਫ਼ੀਸਦ ਜਦਕਿ 8ਵੀਂ ਜਮਾਤ ਨਾਲ ਸਬੰਧਤ ਵਿਦਿਆਰਥੀ 99.88 ਫ਼ੀਸਦ ਪਾਸ ਗਏ। ਬੋਰਡ ਦੇ ਮੁੱਖ ਦਫ਼ਤਰ ਮੋਹਾਲੀ ਤੋਂ ਪੱਤਰਕਾਰਾਂ ਨਾਲ ਜ਼ੂਮ ਐਪ ਰਾਹੀਂ ਆਨਲਾਈਨ ਗੱਲਬਾਤ ਕਰਦਿਆਂ ਬੋਰਡ ਦੇ ਚੇਅਰਮੈਨ ਯੋਗਰਾਜ ਸ਼ਰਮਾ ਨੇ ਦੱਸਿਆ ਕਿ10ਵੀਂ ਦੀ ਪ੍ਰੀਖਿਆ ਵਿਚ ਸੂਬੇ ਦੇ ਕੁੱਲ 7592 ਸਕੂਲਾਂ ਦੇ ਕੁੱਲ 321384 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸੇ ਤਰਾਂ 8ਵੀਂ ਜਮਾਤ ਦੇ ਨਤੀਜੇ ਐਲਾਨਦਿਆਂ ਦੱਸਿਆ ਕਿ ਇਸ ਪ੍ਰੀਖਿਆ ਵਿਚ ਸੂਬੇ ਦੇ 11268 ਸਕੂਲਾਂ ਦੇ 307272 ਵਿਦਿਆਰਥੀ ਸ਼ਾਮਿਲ ਹੋਏ, ਜਿੰਨਾ ਵਿਚੋਂ 306893 ਵਿਦਿਆਰਥੀ ਪਾਸ ਹੋਏ। ਉਨ੍ਹਾਂ ਦੱਸਿਆ ਕਿ ਬੋਰਡ ਦੇ ਨਤੀਜੇ ਕੱਲ੍ਹ ਸਵੇਰੇ 8 ਵਜੇ ਤੋਂ ਬਾਅਦ ਬੋਰਡ ਦੀ ਵੈੱਬਸਾਈਟ 'ਤੇ ਉਪਲਬਧ ਹੋਣਗੇ।
ਜਲੰਧਰ: ਪੰਜਾਬ ਵਿਚ ਗੋਲੀਬਾਰੀ ਨਾਲ ਜੁੜੀਆਂ ਖ਼ਬਰਾਂ ਅਕਸਰ ਵੇਖਣ ਨੂੰ ਮਿਲ ਰਹੀਆਂ ਹਨ। ਇਸ ਵਿਚਾਲੇ ਅੱਜ ਤਾਜਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿਥੇ ਦੋਵਾਂ ਪਾਸਿਓਂ ਗੋਲੀਬਾਰੀ ਹੋਣ ਕਰਕੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਦੱਸ ਦੇਈਏ ਕਿ ਇਹ ਖਬਰ ਥਾਣਾ ਡਵੀਜ਼ਨ ਨੰਬਰ ਅੱਠ ਜਲੰਧਰ ਦੇ ਅਧੀਨ ਆਉਂਦੇ ਸੋਡਲ ਨਗਰ ਦੀ ਜਗਦੰਬੇ ਗਲੀ ਵਿਚ ਵਾਪਰਿਆ ਹੈ । ਮਿਲੀ ਜਾਣਕਾਰੀ ਦੇ ਮੁਤਾਬਿਕ ਇਲਾਕੇ ਦੇ ਰਹਿਣ ਵਾਲੇ ਸ਼ੇਖਰ ਸ਼ਰਮਾ ਨਾਮ ਦੇ ਨੌਜਵਾਨ ਦੀ ਅਰਟੀਗਾ ਕਾਰ ਨੂੰ ਨੁਕਸਾਨਿਆ ਗਿਆ ਹੈ। ਕਾਰ ਦਾ ਇਕ ਪਾਸੇ ਦਾ ਸ਼ੀਸ਼ਾ ਟੁੱਟ ਗਿਆ ਸੀ ਜਦੋਂ ਕਿ ਇਸਦੇ ਦਰਵਾਜ਼ਿਆਂ ਵਿਚ ਛੋਟੇ ਛੋਟੇ ਛੇਕ ਸਨ, ਜਿਸ ਤੋਂ ਇਹ ਜਪਤਾ ਲੱਗਾ ਕਿ ਗਲੀ ਵਿਚ ਗਨਸ਼ੂਟ ਹੋਇਆ ਹੈ ਅਤੇ ਕੁਝ ਬੰਦੂਕ ਦੇ ਗੋਲੇ ਵੀ ਬਰਾਮਦ ਕੀਤੇ ਗਏ ਹਨ। ਉਥੇ ਹੀ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਸੋਦਾਲ ਮੰਦਿਰ ਦੇ ਪਿਛਲੇ ਪਾਸੇ ਇਕ ਪਰਿਵਾਰ ਰਹਿੰਦਾ ਹੈ ਅਤੇ ਕੁਝ ਨਸ਼ਾ ਤਸਕਰ ਵੀ ਉਨ੍ਹਾਂ ਦੇ ਬਾਹਰ ਖੜੇ ਹੋ ਕੇ ਗਾਲੀ ਗਲੋਚ ਕਰਦੇ ਹਨ। ਬੀਤੀ ਰਾਤ ਗਾਲੀ ਗਲੋਚ ਦੇ ਵਿਰੋਧ ਕਰਦੇ ਹੋਏ ਪਰਿਵਾਰ ਅਤੇ ਕੁਝ ਨਸ਼ਾ ਤਸਕਰ ਵਿਚਕਾਰ ਵਿਵਾਦ ਖੜਾ ਹੋ ਗਿਆ। ਵਿਵਾਦ ਕਰਦੇ ਹੋਏ ਉਨ੍ਹਾਂ ਵਿੱਚੋ ਹੀ ਇਕ ਵਿਅਕਤੀ ਜਗਦੰਬਾ ਗਲੀ ਵਿੱਚ ਰਹਿੰਦਾ ਦਾ ਮੁੰਡਾ ਜੋ ਕਿ 307 ਦੇ ਮਾਮਲੇ ਵਿੱਚ ਭਗੌੜਾ ਹੈ, ਆਪਣੇ 7-8 ਸਾਥੀਆਂ ਨਾਲ ਆਇਆ ਸੀ ਅਤੇ ਰਾਤ ਦੇ ਮਾਮਲੇ ਵਿੱਚ ਉਕਤ ਮਕਾਨ ਮਾਲਕ ਨੂੰ ਧਮਕਾਉਂਦਾ ਅਤੇ ਗਾਲ੍ਹਾਂ ਕੱਢਣ ਲੱਗ ਪਿਆ। ਇਲਾਕਾ ਨਿਵਾਸੀਆਂ ਅਨੁਸਾਰ ਇਸ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਨੇ ਇੱਕ ਦੂਜੇ ‘ਤੇ ਗੋਲੀਆਂ ਚਲਾਈਆਂ। ਲੋਕਾਂ ਦੇ ਅਨੁਸਾਰ ਮਕਾਨ ਮਾਲਕ ਆਪਣੇ ਘਰ ਦੀ ਉਪਰਲੀ ਮੰਜ਼ਿਲ ਤੋਂ ਦੋਹਰੀ ਬੈਰਲ ਨਾਲ ਫਾਇਰ ਕਰ ਰਿਹਾ ਸੀ, ਜਦੋਂ ਕਿ ਹੇਠਾਂ ਖੜਾ ਭਗੌੜਾ ਨੌਜਵਾਨ ਦਿਹਾਤੀ 'ਤੇ ਗੋਲੀਬਾਰੀ ਕਰ ਰਿਹਾ ਸੀ। ਇਸੇ ਮੌਕੇ ਪਹੁੰਚੇ ਥਾਣਾ ਅੱਠ ਦੇ ਐਸਐਚਓ ਰਵਿੰਦਰ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਦੋਵਾਂ ਪਾਸਿਆਂ ਤੋਂ ਬਹਿਸ ਹੋਈ ਸੀ ਜਿਸ ਤੋਂ ਬਾਅਦ ਰਣਜੀ ਨੌਜਵਾਨਾਂ ਨੂੰ ਨਾਲ ਲੈ ਕੇ ਅੱਜ ਦੁਪਹਿਰ ਉਨ੍ਹਾਂ ਦੇ ਘਰ ਹਮਲਾ ਕਰ ਦਿੱਤਾ, ਹਾਲਾਂਕਿ ਉਥੇ ਕੋਈ ਨਹੀਂ ਸੀ। ਇਸ ਵਿੱਚ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਇਆ। ਐਸਐਚਓ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਦੇ ਬਿਆਨ ਲੈ ਕੇ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।
ਜਲੰਧਰ: ਪੰਜਾਬ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਰੋਜਾਨਾ ਕੋਰੋਨਾ ਕਰਕੇ ਮੌਤਾਂ ਦਾ ਆਂਕੜਾ ਵੱਧ ਰਿਹਾ ਹੈ। ਇਸ ਵਿਚਾਲੇ ਅੱਜ ਤਾਜਾ ਪੰਜਾਬ ਦੇ ਜਲੰਧਰ ਤੋਂ ਸਾਹਮਣੇ ਆਇਆ ਹੈ। ਇੱਥੋਂ ਦੇ ਗੜਾ ਰੋਡ ਸਥਿਤ ਪਿਮਸ ਹਸਪਤਾਲ ਵਿਚ 24 ਸਾਲਾਂ ਨੌਜਵਾਨ ਦੀ ਕੋਰੋਨਾ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਵਾਂ ਸ਼ਹਿਰ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਦੇ ਰੂਪ ਵਿਚ ਹੋਈ ਹੈ। ਨੌਜਵਾਨ ਦੀ ਮਾਂ ਕਮਲਜੀਤ ਕੌਰ ਨੇ ਹਸਪਤਾਲ ਦੇ ਪ੍ਰਬੰਧਕ 'ਤੇ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਕਮਲਜੀਤ ਕੌਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਅਚਾਨਕ ਉਸ ਦੇ ਬੇਟੇ ਦੀ ਤਬੀਅਤ ਖ਼ਰਾਬ ਹੋਣ ਗਈ ਸੀ ਤੇ ਇਸ ਤੋਂ ਬਾਅਦ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਤਾਂ ਇਸ ਤੋਂ ਬਾਅਦ ਜਲੰਧਰ ਦੇ ਪਿਮਸ ਹਸਪਤਾਲ ਦਾਖਿਲ ਕਰਵਾਇਆ ਗਿਆ। ਇਥੋਂ ਦੇ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਨਮੋਨਿਆ ਹੋ ਗਿਆ ਹੈ ਅਤੇ ਉਹ ਕੋਰੋਨਾ ਪੌਜ਼ੀਟਿਵ ਵੀ ਹਨ। ਨੌਜਵਾਨ ਦੀ ਮਾਂ ਕਮਲਜੀਤ ਕੌਰ ਦਾ ਕਹਿਣਾ ਹੈ ਕਿ ਇਲਾਜ ਨਾ ਠੀਕ ਹੋਣ ਕਰਕੇ ਅੱਜ ਉਸਦੇ ਬੇਟੇ ਦੀ ਹਸਪਤਾਲ ਵਿਚ ਮੌਤ ਹੋ ਗਈ।
ਚੰਡੀਗੜ੍ਹ: ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਰ ਵਧਣ ਕਰਕੇ ਪੰਜਾਬ ਵਿੱਚ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਦੇ ਚਲਦੇ ਪੰਜਾਬ ਸਰਕਾਰ ਨੇ ਨਾਈਟ ਕਰਫਿਊ ਤੇ ਵੀਕੈਂਡ ਲਾਕਡਾਊਨ 31 ਮਈ ਤੱਕ ਵਧਾ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਫੈਸਲਾ ਕੋਰੋਨਾ ਮਾਮਲੇ ਵਧਣ ਕਰਕੇ ਲਿਆ ਹੈ। ਦੱਸ ਦੇਈਏ ਕਿ ਕੈਪਟਨ ਨੇ ਪਹਿਲਾਂ 15 ਮਈ ਤਕ ਕੋਰੋਨਾ ਰੋਕੂ ਨਿਰਦੇਸ਼ ਜਾਰੀ ਕੀਤੇ ਸਨ ਅਤੇ ਅੱਜ 16 ਮਈ ਤੋਂ ਇਹੋ ਨਿਰਦੇਸ਼ ਜਾਰੀ ਰਹਿਣਗੇ। ਇਸ ਸਮੇਂ ਪੰਜਾਬ ਵਿੱਚ ਹਫ਼ਤੇ ਦੇ ਅਖ਼ੀਰਲੇ ਦਿਨਾਂ ਯਾਨੀ ਕਿ ਸ਼ਨੀਵਾਰ ਤੇ ਐਤਵਾਰ ਨੂੰ ਲੌਕਡਾਊਨ ਅਤੇ ਬਾਕੀ ਦੇ ਦਿਨ ਸ਼ਾਮ ਨੂੰ ਛੇ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਰਾਤ ਸਮੇਂ ਕਰਫਿਊ ਦੀ ਪਾਲਣਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਹਰੇਕ ਜ਼ਿਲ੍ਹੇ ਵਿੱਚ ਮਹਾਮਾਰੀ ਦੇ ਫੈਲਾਅ ਦੇ ਹਿਸਾਬ ਨਾਲ ਦੁਕਾਨਾਂ ਤੇ ਬਾਜ਼ਾਰ ਵੱਖ-ਵੱਖ ਸਮੇਂ ਖੁੱਲ੍ਹਦੇ ਹਨ।
ਜਲੰਧਰ: ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੇ ਬਾਰਡਰਾਂ ਉੱਪਰ ਕਿਸਾਨਾਂ ਦਾ ਧਰਨਾ ਜਾਰੀ ਹੈ। ਗਰਮੀ ਦੇ ਚੱਲਦੇ ਹੇਠਾਂ ਸੌਣ ਵਿਚ ਕਿਸਾਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿਚਾਲੇ ਅੱਜ ਨਕੋਦਰ ਵਿਖੇ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਦੀ ਅਗਵਾਈ ਵਿੱਚ ਪੰਜਾਬ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਦਾ ਪੁਤਲਾ ਫੂਕਿਆ ਗਿਆ। ਦੱਸ ਦੇਈਏ ਕਿ ਹਰਜੀਤ ਗਰੇਵਾਲ ਕਿਸਾਨਾਂ ਦੇ ਖਿਲਾਫ ਬਿਆਨ ਬਾਜੀ ਕਰਦਾ ਆ ਰਿਹਾ ਹੈ। ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਨੇ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਨੇ ਜੋ ਕਿਸਾਨਾਂ ਦੇ ਖਿਲਾਫ ਕਾਲ਼ੇ ਕਾਨੂੰਨ ਬਣਾਏ ਹਨ ਉਨ੍ਹਾਂ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਮੋਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਚਲਦੇ ਰਹਿਣਗੇ।
ਚੰਡੀਗੜ੍ਹ: ਪੰਜਾਬ ਵਿਚ ਹੀ ਨਹੀਂ ਦੇਸ਼ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬੀਤੇ ਦਿਨੀ ਪੰਜਾਬ ਵਿੱਚ ਕੋਰੋਨਾ ਦੇ 8,068 ਨਵੇਂ ਕੇਸ ਸਾਹਮਣੇ ਆਏ, ਜਿਸ ਨਾਲ ਰਾਜ ਵਿੱਚ ਸੰਕਰਮਿਤ ਮਰੀਜ਼ਾਂ ਦੀ ਕੁੱਲ ਗਿਣਤੀ 4,83,984 ਹੋ ਗਈ, ਜਦਕਿ 180 ਹੋਰ ਮਰੀਜ਼ਾਂ ਦੀ ਲਾਗ ਕਾਰਨ ਮੌਤ ਹੋ ਗਈ, ਰਾਜ ਵਿੱਚ ਮੌਤਾਂ ਦੀ ਗਿਣਤੀ 11,477 ਹੋ ਗਈ। ਸਭ ਤੋਂ ਚੰਗੀ ਗੱਲ ਇਹ ਹੈ ਕਿ 8,446 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ, ਜਿਸ ਨਾਲ ਰਾਜ ਵਿੱਚ ਅਜੇ ਤੱਕ ਠੀਕ ਨਹੀਂ ਹੋਏ ਲੋਕਾਂ ਦੀ ਗਿਣਤੀ ਵਧ ਕੇ 3,93,148 ਹੋ ਗਈ ਹੈ। ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ 421 ਗੰਭੀਰ ਮਰੀਜ਼ ਵੈਂਟੀਲੇਟਰ ਸਪੋਰਟ 'ਤੇ ਹਨ ਜਦਕਿ 9,820 ਆਕਸੀਜਨ ਸਪੋਰਟ 'ਤੇ ਹਨ। ਇਸ ਦੌਰਾਨ ਚੰਡੀਗੜ੍ਹ ਵਿੱਚ ਕੋਰੋਨਾ ਦੇ 650 ਨਵੇਂ ਕੇਸ ਆਉਣ ਨਾਲ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਕੁੱਲ ਕੇਸਾਂ ਦੀ ਗਿਣਤੀ ਵਧ ਕੇ 54,043 ਹੋ ਗਈ ਹੈ, ਜਦਕਿ ਅੱਠ ਹੋਰ ਮਰੀਜ਼ਾਂ ਦੀ ਮੌਤ ਹੋਣ ਦੀ ਗਿਣਤੀ 617 ਹੋ ਗਈ ਹੈ।
ਜਲੰਧਰ (ਇੰਟ.)- ਕੋਰੋਨਾ ਮਹਾਮਾਰੀ ਦੌਰਾਨ ਆਕਸੀਜਨ ਦੀ ਭਾਰੀ ਮੰਗ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਨੇਕ ਪਹਿਲ ਕੀਤੀ ਹੈ। ਰੈੱਡਕ੍ਰਾਸ ਸੁਸਾਇਟੀ ਦੀ ਮਦਦ ਨਾਲ ਹੁਣ ਜਲੰਧਰ ਵਿਚ ਆਕਸੀਜਨ ਕੰਸਟ੍ਰੇਟਰ ਬੈਂਕ ਬਣਾ ਦਿੱਤਾ ਗਿਆ ਹੈ। ਇਥੋਂ ਲੋਕ 200 ਰੁਪਏ ਰੋਜ਼ਾਨਾ ਕਿਰਾਏ 'ਤੇ ਇਸ ਨੂੰ ਲਿਜਾ ਸਕਦੇ ਹਨ। ਇਸ ਲਈ 5 ਹਜ਼ਾਰ ਦੀ ਸਕਿਓਰਿਟੀ ਵੀ ਦੇਣੀ ਹੋਵੇਗੀ, ਜੋ ਬਾਅਦ ਵਿਚ ਵਾਪਸ ਕਰ ਦਿੱਤੀ ਜਾਵੇਗੀ। ਇਹ ਫੈਸਲਾ ਇਸ ਲਈ ਅਹਿਮ ਹੈ ਕਿਉਂਕਿ ਬਾਜ਼ਾਰ ਵਿਚ ਖੁੱਲ੍ਹੇ ਵਿਚ ਆਕਸੀਜਨ ਸਿਲੰਡਰ ਵਿਕਰੀ 'ਤੇ ਪ੍ਰਸ਼ਾਸਨ ਨੇ ਪਾਬੰਦੀ ਲਗਾ ਦਿੱਤੀ ਹੈ। ਉਥੇ ਹੀ ਆਕਸੀਜਨ ਕੰਸਟ੍ਰੇਟਰ ਵੀ ਬਲੈਕ ਵਿਚ ਮਿਲ ਰਿਹਾ ਸੀ। ਅਜਿਹੇ ਵਿਚ ਮਰੀਜ਼ਾਂ ਨੂੰ ਪ੍ਰੇਸ਼ਾਨੀ ਹੋ ਰਹੀ ਸੀ ਜਾਂ ਹਸਪਤਾਲ ਵਿਚ ਮਹਿੰਗਾ ਖਰਚਾ ਕਰਨਾ ਪੈ ਰਿਹਾ ਸੀ। ਡੀ.ਸੀ. ਘਨਸ਼ਿਆਮ ਥੋਰੀ ਨੇ ਕਿਹਾ ਕਿ ਆਕਸੀਜਨ ਕੰਸਟ੍ਰੇਟਰ ਲੈਣ ਲਈ ਡਾਕਟਰ ਜਾਂ ਹਸਪਤਾਲ ਦੀ ਪਰਚੀ ਹੋਣੀ ਲਾਜ਼ਮੀ ਹੈ। ਜੇਕਰ ਡਾਕਟਰ ਨੇ ਰਿਕਮੈਂਡ ਕੀਤਾ ਹੈ ਤਾਂ ਉਸ ਨੂੰ ਦਿਖਾਉਣ 'ਤੇ ਕੰਸਟ੍ਰੇਟਰ ਕਿਰਾਏ 'ਤੇ ਲੈ ਸਕਦੇ ਹਾਂ। ਫਿਰ ਉਸ ਨੂੰ ਚਲਾਉਣ ਦਾ ਕੰਮ ਵੀ ਉਸੇ ਡਾਕਟਰ ਦੀ ਦੇਖ-ਰੇਖ ਵਿਚ ਹੋਵੇਗਾ। ਹਮੇਸ਼ਾ ਕਈ ਵਾਰ ਆਕਸੀਜਨ ਕੰਸਟ੍ਰੇਟਰ ਨਹੀਂ ਚੱਲਦਾ ਜਾਂ ਉਸ ਵਿਚ ਕੋਈ ਤਕਨੀਕੀ ਖਰਾਬੀ ਆ ਜਾਂਦੀ ਹੈ ਤਾਂ ਇਸ ਬਾਰੇ ਤੁਰੰਤ ਰੈੱਡਕ੍ਰਾਸ ਨੂੰ ਦੱਸ ਸਕਦੇ ਹਾਂ। ਇਸ ਦੇ ਲਈ ਬੈਕਅੱਪ ਵਿਚ ਆਕਸੀਜਨ ਸਿਲੰਡਰ ਦੀ ਵਿਵਸਥਾ ਹੋਵੇਗੀ। ਇਸ ਤੋਂ ਇਲਾਵਾ ਅਜਿਹੇ ਮਰੀਜ਼ਾਂ ਲਈ ਹੁਣ ਸਿਵਲ ਹਸਪਤਾਲ ਵਿਚ 30 ਬੈੱਡ ਦਾ ਕੋਵਿਡ ਰਿਕਵਰੀ ਵਾਰਡ ਵੀ ਬਣਾਇਆ ਗਿਆ ਹੈ।
ਜਲੰਧਰ (ਇੰਟ.)-ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਜਲੰਧਰ ਜ਼ਿਲੇ 'ਤੇ ਹੁਣ ਇਕ ਹੋਰ ਸੰਕਟ ਆ ਰਿਹਾ ਹੈ। ਜਿਸ ਕੋਵਿਡ ਵੈਕਸੀਨ ਦੇ ਸਹਾਰੇ ਅਫਸਰ ਕੋਰੋਨਾ ਨਾਲ ਮੌਤਾਂ ਰੋਕਣ ਦੀ ਕੋਸ਼ਿਸ਼ ਵਿਚ ਸਨ, ਉਹੀ ਖਤਮ ਹੋ ਗਈ ਹੈ। ਵੀਰਵਾਰ ਨੂੰ ਸਿਵਲ ਹਸਪਤਾਲ ਦੇ ਵੈਕਸੀਨੇਸ਼ਨ ਸੈਂਟਰ ਨੂੰ ਵੀ ਵੈਕਸੀਨ ਨਾ ਹੋਣ ਕਾਰਣ ਬੰਦ ਕਰ ਦਿੱਤਾ ਗਿਆ। ਸੈਂਟਰ 'ਤੇ ਤਾਲਾ ਲਗਾ ਕੇ ਮੁਲਾਜ਼ਮਾਂ ਨੇ ਬਾਹਰ ਨੋਟਿਸ ਲਗਾ ਦਿੱਤਾ ਕਿ ਕੋਵਿਡ ਵੈਕਸੀਨ ਖਤਮ ਹੋ ਗਈ ਹੈ। ਇਸ ਲਈ ਵੈਕਸੀਨ ਨਹੀਂ ਲੱਗੇਗੀ। ਜਿਸ ਤੋਂ ਬਾਅਦ ਪ੍ਰੇਸ਼ਾਨ ਲੋਕਾਂ ਨੂੰ ਵਾਪਸ ਮੁੜਣ ਨੂੰ ਮਜਬੂਰ ਹੋਣਾ ਪਿਆ। ਕੋਵਿਡ ਵੈਕਸੀਨ ਲਗਾਉਣ ਦੀ ਪ੍ਰਕਿਰਿਆ ਨੂੰ ਪ੍ਰਾਈਵੇਟ ਹਸਪਤਾਲਾਂ ਵਿਚ ਪਹਿਲਾਂ ਹੀ ਬੰਦ ਕੀਤਾ ਜਾ ਚੁੱਕਾ ਹੈ। ਉਥੇ ਪਹਿਲੀ ਡੋਜ਼ ਲੈਣ ਵਾਲਿਆਂ ਨੂੰ ਹਸਪਤਾਲਾਂ ਵਿਚ ਆਉਣ ਨੂੰ ਆਖਿਆ ਗਿਆ ਹੈ। ਹੁਣ ਸਰਕਾਰੀ ਹਸਪਤਾਲਾਂ ਵਿਚ ਵੀ ਵੈਕਸੀਨ ਨਾ ਆਉਣ ਨਾਲ ਤਾਲੇ ਲੱਗੇ ਹਨ। ਸਿਵਲ ਹਸਪਤਾਲ ਵੈਕਸੀਨੇਸ਼ਨ ਦਾ ਸਭ ਤੋਂ ਵੱਡਾ ਸੈਂਟਰ ਸੀ, ਪਰ ਇਥੇ ਵੀ ਤਾਲਾ ਲੱਗ ਗਿਆ। ਜਿਨ੍ਹਾਂ ਸੈਂਟਰਆਂ 'ਤੇ ਡੋਜ਼ ਬਚੀ ਹੈ, ਉਥੇ ਹੀ ਵੈਕਸੀਨ ਲਗਾਉਣ ਦਾ ਕੰਮ ਚੱਲ ਰਿਹਾ ਹੈ। ਜ਼ਿਲੇ ਦੇ 200 ਵੈਕਸੀਨੇਸ਼ਨ ਸੈਂਟਰਾਂ ਵਿਚੋਂ ਤਕਰੀਬਨ 85 ਫੀਸਦੀ ਸੈਂਟਰ ਇਸ ਵਜ੍ਹਾ ਨਾਲ ਬੰਦ ਪਏ ਹਨ। ਜ਼ਿਲਾ ਟੀਕਾਕਰਣ ਅਫਸਰ ਡਾ. ਰਾਕੇਸ਼ ਚੋਪੜਾ ਨੇ ਕਿਹਾ ਕਿ ਵੈਕਸੀਨ ਖਤਮ ਹੋਣ ਕਾਰਣ ਸੈਂਟਰ ਬੰਦ ਕੀਤਾ ਗਿਆ ਹੈ। ਜਿਵੇਂ ਹੀ ਵੈਕਸੀਨ ਆਏਗੀ ਤਾਂ ਦੁਬਾਰਾ ਚਾਲੂ ਕਰ ਦੇਣਗੇ। ਇਸ ਬਾਰੇ ਵਿਚ ਉੱਚ ਅਫਸਰਾਂ ਅਤੇ ਸਰਕਾਰ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ। ਕੋਰੋਨਾ ਦੇ ਲਿਹਾਜ਼ ਨਾਲ ਜਲੰਧਰ ਵਿਚ ਹਾਲਾਤ ਕਾਫੀ ਵਿਗੜ ਚੁੱਕੇ ਹਨ। ਜ਼ਿਲੇ ਵਿਚ ਕਨਫਰਮ ਕੇਸ 51 ਹਜ਼ਾਰ ਤੋਂ ਜ਼ਿਆਦਾ ਹੋ ਚੁੱਕੇ ਹਨ। ਉਥੇ ਹੀ 1193 ਲੋਕ ਕੋਰੋਨਾ ਦੀ ਵਜ੍ਹਾ ਨਾਲ ਦਮ ਤੋੜ ਚੁੱਕੇ ਹਨ। ਜ਼ਿਲੇ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ 6 ਹਜ਼ਾਰ ਦੇ ਨੇੜੇ ਪਹੁੰਚ ਚੁੱਕੀ ਹੈ। ਇਸ ਵਜ੍ਹਾ ਨਾਲ ਹਸਪਤਾਲਾਂ ਵਿਚ ਵੀ ਬੈੱਡ, ਆਕਸੀਜਨ ਅਤੇ ਵੈਂਟੀਲੇਟਰ ਦੀ ਕਮੀ ਦਾ ਖਤਰਾ ਬਣਿਆ ਹੋਇਆ ਹੈ। ਅਜਿਹੇ ਵਿਚ ਅਫਸਰਾਂ ਨੂੰ ਉਮੀਦ ਸੀ ਕਿ ਛੇਤੀ ਤੋਂ ਛੇਤੀ ਵੈਕਸੀਨੇਸ਼ਨ ਨਾਲ ਖਤਰੇ ਨੂੰ ਟਾਲਿਆ ਜਾ ਸਕੇ ਪਰ ਹੁਣ ਉਹ ਵੀ ਸੰਭਵ ਨਹੀਂ ਹੋ ਪਾ ਰਿਹਾ।
ਜਲੰਧਰ (ਇੰਟ.)- ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਵੀ ਸਰੀਰ ਵਿਚ ਆਕਸੀਜਨ ਲੈਵਲ ਘੱਟ ਹੋਵੇ ਤਾਂ ਮਰੀਜ਼ ਹਸਪਤਾਲ ਵਿਚ ਦਾਖਲ ਰਹਿ ਸਕੇਗਾ। ਉਥੇ ਹੀ ਉਨ੍ਹਾਂ ਨੂੰ ਆਕਸੀਜਨ ਵੀ ਦਿੱਤਾ ਜਾਵੇਗਾ। ਇਸ ਦੇ ਲਈ ਸਿਵਲ ਹਸਪਤਾਲ ਕੰਪਲੈਕਸ ਵਿਚ 30 ਬੈੱਡ ਦਾ ਕੋਵਿਡ ਰਿਕਵਰੀ ਵਾਰਡ ਬਣਾਇਆ ਗਿਆ ਹੈ। ਬੁੱਧਵਾਰ ਨੂੰ ਡੀ.ਸੀ. ਘਨਸ਼ਿਆਮ ਥੋਰੀ ਨੇ ਇਸ ਵਾਰਡ ਦਾ ਜਾਇਜ਼ਾ ਲਿਆ। ਸਿਹਤ ਵਿਭਾਗ ਨੂੰ ਤੁਰੰਤ ਇਥੇ ਆਕਸੀਜਨ ਕੰਸਟ੍ਰੇਟਰ ਲਗਾਉਣ ਨੂੰ ਕਿਹਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 30 ਆਕਸੀਜਨ ਕੰਸਟ੍ਰੇਟਰ ਉਨ੍ਹਾਂ ਨੂੰ ਗੈਰ ਸਰਕਾਰੀ ਸੰਗਠਨ ਤੋਂ ਮਿਲ ਚੁੱਕੇ ਹਨ ਅਤੇ ਇਕ ਸਪੋਰਟਸ ਕੰਪਨੀ 13 ਹੋਰ ਦੇ ਰਹੀ ਹੈ। ਉਸ ਨਾਲ ਰਿਕਵਰੀ ਵਾਰਡ ਵਿਚ ਸਹੀ ਢੰਗ ਨਾਲ ਆਕਸੀਜਨ ਦੀ ਵਿਵਸਥਾ ਹੋ ਜਾਵੇਗੀ। ਅਜੇ ਮਰੀਜ਼ ਦੇ ਕੋਰੋਨਾ ਨੈਗੇਟਿਵ ਹੋਣ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਜਾਂਦਾ ਹੈ। ਅਜਿਹੇ ਵਿਚ ਅੱਗੇ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਨਹੀਂ ਹੋ ਪਾਉਂਦੀ। ਜੇਕਰ ਉਹ ਆਕਸੀਜਨ ਲੈਵਲ ਦੀ ਵਜ੍ਹਾ ਨਾਲ ਇਸ ਰਿਕਵਰੀ ਵਾਰਡ ਵਿਚ ਦਾਖਲ ਰਹਿਣਗੇ ਤਾਂ ਡਾਕਟਰ ਲਗਾਤਾਰ ਉਨ੍ਹਾਂ ਦੀ ਸਿਹਤ ਦੀ ਦੇਖਭਾਲ ਕਰਨਗੇ।ਹਸਪਤਾਲ ਤੋਂ ਛੁੱਟੀ ਹੋਣ 'ਤੇ ਘਰ ਪਰਤਣ ਤੋਂ ਬਾਅਦ ਵੀ ਕਿਸੇ ਦਾ ਆਕਸੀਜਨ ਲੈਵਲ ਘੱਟ ਰਹਿੰਦਾ ਹੈ ਤਾਂ ਆਕਸੀਜਨ ਸਿਲੰਡਰ ਦੀ ਲੋੜ ਪੈਂਦੀ ਹੈ। ਫਿਲਹਾਲ ਪ੍ਰਸ਼ਾਸਨ ਨੇ ਇਸ ਦੀ ਪ੍ਰਾਈਵੇਟ ਵਿਕਰੀ 'ਤੇ ਰੋਕ ਲਗਾ ਦਿੱਤੀ ਹੈ। ਅਜਿਹੇ ਵਿਚ ਉਨ੍ਹਾਂ ਨੂੰ ਸਿਲੰਡਰ ਨਾ ਮਿਲਣ ਕਾਰਣ ਪ੍ਰੇਸ਼ਾਨੀ ਹੁੰਦੀ ਸੀ। ਹੁਣ ਉਨ੍ਹਾਂ ਨੂੰ ਬਾਹਰ ਤੋਂ ਲੈਣ ਦੀ ਬਜਾਏ ਹਸਪਤਾਲ ਵਿਚ ਹੀ ਇਹ ਸਹੂਲਤ ਮਿਲੇਗੀ।ਡੀ.ਸੀ. ਘਨਸ਼ਿਆਮ ਥੋਰੀ ਨੇ ਕਿਹਾ ਕਿ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਘੱਟ ਆਕਸੀਜਨ ਲੈਵਲ ਵਾਲੇ ਮਰੀਜ਼ਾਂ ਦੀ ਇਥੇ ਦੇਖਭਾਲ ਕੀਤੀ ਜਾਵੇਗੀ। ਉਨ੍ਹਾਂ ਨੂੰ ਉਦੋਂ ਛੁੱਟੀ ਦਿੱਤੀ ਜਾਵੇਗੀ, ਜਦੋਂ ਉਹ ਪੂਰੀ ਤਰ੍ਹਾਂ ਨਾਲ ਠੀਕ ਹੋ ਜਾਣਗੇ। ਇਸ ਨਾਲ ਉਨ੍ਹਾਂ ਨੂੰ ਆਕਸੀਜਨ ਸਿਲੰਡਰ ਦੀ ਆਮ ਵਿਕਰੀ 'ਤੇ ਲੱਗੀ ਰੋਕ ਤੋਂ ਵੀ ਪ੍ਰੇਸ਼ਾਨੀ ਨਹੀਂ ਹੋਵੇਗੀ।
ਜਲੰਧਰ- ਦੁਨੀਆ ਵਿਚ ਲੋਕ ਸ਼ਾਦੀ-ਵਿਆਹਾਂ 'ਤੇ ਵਾਧੂ ਖਰਚਾ ਕਰਦੇ ਹਨ। ਇਸ ਲਈ ਉਹ ਵੱਡੀਆਂ-ਵੱਡੀਆਂ ਗੱਡੀਆਂ ਦੀ ਬੁਕਿੰਗ ਤੋਂ ਲੈ ਕੇ ਹੈਲੀਕਾਪਟਰ ਤੱਕ ਬੁੱਕ ਕਰਵਾਉਂਦੇ ਹਨ। ਇਸ ਤੋਂ ਇਲਾਵਾ ਕਈ ਲੋਕ ਅਜਿਹੇ ਵੀ ਹੁੰਦੇ ਹਨ, ਜੋ ਆਪਣੇ ਵਿਆਹ ਦੌਰਾਨ ਇਕ ਮਿਸਾਲ ਕਾਇਮ ਕਰ ਜਾਂਦੇ ਹਨ, ਜਿਵੇਂ ਇਸ ਜੋੜੀ ਨੇ ਕੀਤੀ ਹੈ। ਦਰਅਸਲ ਅਮਰੀਕਾ ਤੋਂ ਵਤਨ ਪਰਤੇ ਪੰਜਾਬ ਭਾਜਪਾ ਦੇ ਚਰਚਿਤ ਨੇਤਾ ਸਾਬਕਾ ਜ਼ਿਲਾ ਪ੍ਰਧਾਨ ਨਵਲ ਕੰਬੋਜ ਦੇ ਪੁੱਤਰ ਰੂਬਲ ਕੰਬੋਜ ਨੇ ਇਸ ਤਰ੍ਹਾਂ ਵਿਆਹ ਕਰਵਾਇਆ ਕਿ ਉਹ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਹਰ ਪਾਸੇ ਉਨ੍ਹਾਂ ਦੇ ਚਰਚੇ ਛਿੜੇ ਹੋਏ ਹਨ। ਰੂਬਲ ਕੰਬੋਜ ਨੇ ਨਵਾਂ ਟ੍ਰੈਂਡ ਸ਼ੁਰੂ ਕਰਦੇ ਹੋਏ ਬੁਲੇਟ ਮੋਟਰਸਾਈਕਲ 'ਤੇ ਡੋਲੀ ਲਿਜਾਣ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਦਾ ਵਿਆਹ ਸਮਾਗਮ ਕਰਵਾਕੇ ਵਿਆਹ ਸੰਪੰਨ ਕਰਵਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਮੋਟਰਸਾਈਕਲ 'ਤੇ 'ਜਸਟ ਮੈਰਿਡ' ਲਿਖਵਾਇਆ ਸੀ ਅਤੇ ਆਪਣੀ ਨਵੀਂ ਵਿਆਹੀ ਪਤਨੀ ਨੂੰ ਹੱਥ ਫੜ ਕੇ ਬੁਲੇਟ ਮੋਟਰਸਾਈਕਲ 'ਤੇ ਬਿਠਾਇਆ। ਇਸ ਵੱਖਰੀ ਕਿਸਮ ਦੀ ਡੋਲੀ ਨੂੰ ਜਾਂਦਿਆਂ ਸਭ ਤੱਕਦੇ ਰਹਿ ਗਏ ਅਤੇ ਲੋਕਾਂ ਨੇ ਆਪਣੇ ਮੋਬਾਇਲ ਫੋਨਾਂ ਰਾਹੀਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।ਮੀਡੀਆ ਨਾਲ ਗੱਲਬਾਤ ਕਰਦਿਆਂ ਲਾੜੇ ਰੂਬਲ ਨੇ ਦੱਸਿਆ ਕਿ ਉਹ ਪੰਜਾਬੀ ਸੰਸਕ੍ਰਿਤੀ ਨੂੰ ਦਿਲੋਂ ਚਾਹੁੰਦੇ ਹਨ ਭਾਵੇਂ ਉਹ ਅਮਰੀਕਾ ਵਿਚ ਰਹਿੰਦੇ ਹਨ ਪਰ ਬੁਲੇਟ ਮੋਟਰਸਾਈਕਲ ਹਮੇਸ਼ਾ ਹੀ ਮੇਰੇ ਰਾਇਲ ਸਵਾਰੀ ਵਾਂਗ ਹੈ। ਉਨ੍ਹਾਂ ਦੱਸਿਆ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿਉਂਕਿ ਮੇਰੇ ਨਾਲ-ਨਾਲ ਮੇਰੀ ਪਤਨੀ ਨੂੰ ਬੁਲੇਟ ਮੋਟਰਸਾਈਕਲ ਬਹੁਤ ਪਸੰਦ ਹੈ ਭਾਵੇਂ ਮੇਰੇ ਕੋਲ ਕਾਰ ਜਾਂ ਹੋਰ ਟੂ ਵੀਲਰ ਵ੍ਹੀਕਲ ਹਨ। ਇਸ ਲਈ ਅਸੀਂ ਦੋਹਾਂ ਨੇ ਬੁਲੇਟ ਮੋਟਰਸਾਈਕਲ 'ਤੇ ਡੋਲੀ ਲਿਜਾਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਨਵੇਂ ਟ੍ਰੈਂਡ ਦੀ ਸ਼ੁਰੂਆਤ ਹੋਈ ਹੈ ਕਿਉਂਕਿ ਪੰਜਾਬੀ ਵਿਆਹ ਦੌਰਾਨ ਅੰਨ੍ਹਾ ਖਰਚਾ ਕਰਦੇ ਹਨ। ਸਾਡੇ ਇਸ ਕਦਮ ਨਾਲ ਲੋਕ ਵੀ ਸਾਡੀ ਇਸ ਸਿੰਪਲੀਸਿਟੀ ਨੂੰ ਅਪਣਾਉਣਗੇ। ਤੁਹਾਨੂੰ ਦੱਸ ਦਈਏ ਕਿ ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਵਿਚ ਕਹਿਰ ਵਰ੍ਹਾਇਆ। ਇਸ ਵਾਇਰਸ ਕਾਰਣ ਵਿਆਹ-ਸ਼ਾਦੀਆਂ ਜੋ ਕਿ ਪਹਿਲਾਂ ਪੂਰੇ ਠਾਠ-ਬਾਠ ਨਾਲ ਸੰਪੰਨ ਹੁੰਦੀਆਂ ਸਨ। ਉਸ 'ਤੇ ਤਾਂ ਜਿਵੇਂ ਰੋਕ ਹੀ ਲੱਗ ਗਈ ਹੈ। ਹੁਣ ਲੋਕ ਸਾਦਾ ਤੇ ਸਿੰਪਲ ਵਿਆਹ ਕਰਵਾ ਕੇ ਆਪਣਾ ਖਰਚਾ ਤੇ ਇਸ ਬੀਮਾਰੀ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ ਜੋ ਕਿ ਸਹੀ ਵੀ ਹੈ।...
ਰੂਪਨਗਰ (ਬਿਊਰੋ)- ਰੂਪਨਗਰ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਸਰਕਾਰੀ ਡਿਸਪੈਂਸਰੀ ਦੇ ਉਸ ਗੇਟ ਨੂੰ ਜਿੰਦਰਾ ਲਗਾ ਦਿੱਤਾ ਗਿਆ ਜਿਸ ਗੇਟ ਤੋਂ ਡਿਸਪੈਂਸਰੀ ਦੇ ਪਿੱਛੇ ਝੁੱਗੀ ਝੌਂਪੜੀ 'ਚ ਰਹਿੰਦੇ ਗਰੀਬ ਲੰਘਦੇ ਸੀ। ਜਦੋਂ ਗ਼ਰੀਬ ਇਕ ਗਰਭਵਤੀ ਮਹਿਲਾ ਨੂੰ ਹਸਪਤਾਲ ਲਿਜਾਣ ਲਈ ਡਿਸਪੈਂਸਰੀ ਦੀ ਕੰਧ ਟਪਾਉਣ ਲੱਗੇ ਤਾਂ ਗਰਭਵਤੀ ਮਹਿਲਾ ਦੀ ਉੱਥੇ ਹੀ ਡਲਿਵਰੀ ਹੋਣ ਕਾਰਨ ਪੇਟ ਵਿਚੋਂ ਦੋ ਬੱਚੇ ਹੇਠਾਂ ਡਿੱਗ ਗਏ, ਜਿਨ੍ਹਾਂ ਵਿਚੋਂ ਇੱਕ ਦੀ ਮੌਤ ਹੋ ਗਈ ਅਤੇ ਇਕ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਬਚਾ ਲਿਆ ਗਿਆ। ਤਸਵੀਰਾਂ ਰੂਪਨਗਰ ਦੇ ਪਸ਼ੂ ਡਿਸਪੈਂਸਰੀ ਦੀਆਂ ਹਨ, ਜਿੱਥੇ ਸਰਕਾਰ ਦੇ ਘਟੀਆ ਸਿਸਟਮ ਕਾਰਨ ਪਸ਼ੂਆਂ ਦੀ ਤਰ੍ਹਾਂ ਇਕ ਗਰਭਵਤੀ ਮਹਿਲਾ ਡਿਸਪੈਂਸਰੀ ਸਾਹਮਣੇ ਤੜਫ ਰਹੀ ਹੈ ਕਿਉਂਕਿ ਸਰਕਾਰ ਦੇ ਗੰਦੇ ਸਿਸਟਮ ਕਾਰਨ ਇਸ ਮਹਿਲਾ ਦਾ ਬੱਚਾ ਦੁਨੀਆਂ ਵਿੱਚ ਆਉਂਦੇ ਸਾਰ ਹੀ ਮਾਂ ਦੀਆਂ ਅੱਖਾਂ ਸਾਹਮਣੇ ਦਮ ਤੋੜ ਗਿਆ। ਦਰਅਸਲ ਇਹ ਗ਼ਰੀਬ ਮਹਿਲਾ ਰੂਪਨਗਰ ਦੀ ਸਰਕਾਰੀ ਪਸ਼ੂ ਡਿਸਪੈਂਸਰੀ ਦੇ ਪਿੱਛੇ ਝੁੱਗੀ ਝੌਂਪੜੀ ਵਿੱਚ ਰਹਿੰਦੀ ਹੈ ਅਤੇ ਇਨ੍ਹਾਂ ਗ਼ਰੀਬਾਂ ਨੂੰ ਜੋ ਰਸਤਾ ਹੈ ਉਹ ਡਿਸਪੈਂਸਰੀ ਵਿੱਚੋਂ ਹੋ ਕੇ ਲੰਘਦਾ ਹੈ। ਪ੍ਰੰਤੂ ਹਸਪਤਾਲ ਦੀ ਮਹਿਲਾ ਡਾਕਟਰ ਵੱਲੋਂ ਗੇਟ ਨੂੰ ਜ਼ਿੰਦਰਾ ਲਗਾ ਕੇ ਉਨ੍ਹਾਂ ਦਾ ਰਸਤਾ ਬੰਦ ਕਰ ਦਿੱਤਾ ਗਿਆ। ਪਰਿਵਾਰਿਕ ਮੈਂਬਰਾਂ ਨੇ ਗਰਭਵਤੀ ਮਹਿਲਾ ਨੂੰ ਜਦੋਂ ਡਲਿਵਰੀ ਲਈ ਹਸਪਤਾਲ ਲਿਜਾਣਾ ਸੀ ਤਾਂ ਗੇਟ ਨੂੰ ਜਿੰਦਰਾ ਲੱਗਾ ਹੋਣ ਕਰਕੇ ਉਨ੍ਹਾਂ ਵੱਲੋਂ ਕੰਧ ਤੋਂ ਟਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸੇ ਦੌਰਾਨ ਮਹਿਲਾ ਦੀ ਉਥੇ ਡਲਿਵਰੀ ਹੋ ਗਈ ਜਿਸ ਦੌਰਾਨ ਇੱਕ ਬੱਚਾ ਫਰਸ਼ ਤੇ ਡਿੱਗ ਗਿਆ ਜਿਸ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੂਸਰੇ ਬੱਚੇ ਨੂੰ ਪਰਿਵਾਰਕ ਮੈਂਬਰਾਂ ਨੇ ਸੰਭਾਲ ਲਿਆ। ਸਰਕਾਰ ਅਤੇ ਸਿਸਟਮ ਦੀ ਬਲੀ ਚੜ੍ਹੇ ਬੱਚੇ ਦੇ ਮਾਮਲੇ ਵਿਚ ਹਰ ਕੋਈ ਸਿਸਟਮ ਨੂੰ ਕੋਸ ਰਿਹਾ ਹੈ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾਂਦੇ ਨੇ ਕਿ ਗ਼ਰੀਬਾਂ ਲਈ ਕਈ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪ੍ਰੰਤੂ 45 ਸਾਲਾਂ ਤੋਂ ਨਰਕ ਦੀ ਜ਼ਿੰਦਗੀ ਜੀਅ ਰਹੇ ਇਨ੍ਹਾਂ ਗ਼ਰੀਬਾਂ ਨੂੰ ਦੇਖ ਕੇ ਲੱਗਦਾ ਹੈ ਕਿ ਸਰਕਾਰ ਦੇ ਦਾਅਵੇ ਸਿਰਫ਼ ਮੀਡੀਆ ਤੱਕ ਹੀ ਸੀਮਤ ਹਨ। ਹੁਣ ਵੇਖਣਾ ਹੋਵੇਗਾ ਕਿ ਜਿਸ ਮਹਿਲਾ ਡਾਕਟਰ ਦੇ ਕਾਰਨ ਇਕ ਮਾਂ ਦੀਆਂ ਅੱਖਾਂ ਸਾਹਮਣੇ ਉਸ ਦੇ ਨਵਜਾਤ ਬੱਚੇ ਦੀ ਜਾਨ ਚਲੀ ਗਈ ਕੀ ਉਸ ਡਾਕਟਰ ਵਿਰੁੱਧ ਸਰਕਾਰ ਕੋਈ ਕਾਰਵਾਈ ਕਰੇਗੀ ਜਾਂ ਨਹੀਂ ?
ਜਲੰਧਰ- ਸ਼ਹਿਰ ਵਿਚ ਇਕ ਪਤੀ-ਪਤਨੀ ਦੇ ਵਿਵਾਦ ਦਾ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਜਲੰਧਰ ਦੀ ਰਹਿਣ ਵਾਲੀ ਪਤਨੀ ਨੇ ਦੋਸ਼ ਲਗਾਇਆ ਹੈ ਕਿ ਉਸ ਦਾ ਪਤੀ ਸਮਲਿੰਗੀ ਹੈ ਅਤੇ ਆਪਣੇ ਇਕ ਦੋਸਤ ਨਾਲ ਉਹ ਵਿਆਹ ਵੀ ਕਰਵਾ ਚੁੱਕਾ ਹੈ। ਇੰਨਾ ਹੀ ਨਹੀਂ ਪੀੜਤ ਪਤਨੀ ਨੇ ਦੋਸ਼ੀ ਪਤੀ ਦੀ ਆਪਣੇ ਦੋਸਤ ਨਾਲ ਵਿਆਹ ਦੀ ਫੋਟੋ ਵੀ ਪੁਲਸ ਨੂੰ ਸੌਂਪੀ ਹੈ। ਪੀੜਤਾ ਦੀ ਸ਼ਿਕਾਇਤ 'ਤੇ ਸ਼ੁਰੂਆਤੀ ਜਾਂਚ ਕਰਨ ਤੋਂ ਬਾਅਦ ਪੁਲਸ ਨੇ ਲੁਧਿਆਣਾ ਦੇ ਜੋਧੇਵਾਲ ਵਾਸੀ ਦੋਸ਼ੀ ਪਤੀ, ਸੱਸ ਅਤੇ ਸਹੁਰੇ 'ਤੇ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ ਲੁਧਿਆਣਾ ਦੇ ਰਹਿਣ ਵਾਲੇ ਇਕ ਨੌਜਵਾਨ ਨਾਲ ਹੋਇਆ ਸੀ ਅਤੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਸਹੁਰਾ ਪਰਿਵਾਰ ਨੇ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਸਹੁਰਾ ਪਰਿਵਾਰ ਵਾਲੇ ਅਕਸਰ ਉਸ ਤੋਂ ਦਾਜ ਵਿਚ ਬੁਲੇਟ ਲਿਆਉਣ ਦੀ ਮੰਗ ਕਰਦੇ ਸਨ। ਇੰਨਾ ਹੀ ਨਹੀਂ ਵਿਆਹ ਤੋਂ 1 ਮਹੀਨੇ ਬਾਅਦ ਉਸ ਦਾ ਪਤੀ ਘਰੋਂ ਫਰਾਰ ਹੋ ਗਿਆ। ਮਹਿਲਾ ਦੇ ਸਹੁਰਾ ਪਰਿਵਾਰ ਨੇ ਜਦੋਂ ਘਰੋਂ ਫਰਾਰ ਹੋਏ ਪਤੀ ਦੀ ਭਾਲ ਕੀਤੀ ਤਾਂ ਪਤਾ ਲੱਗਾ ਕਿ ਉਹ ਆਪਣੇ ਦੋਸਤ ਨਾਲ ਦਿੱਲੀ ਭੱਜ ਗਿਆ ਹੈ। ਇਸ ਦੌਰਾਨ ਮਹਿਲਾ ਗਰਭਵਤੀ ਹੋਈ ਅਤੇ ਇਕ ਬੱਚੀ ਨੂੰ ਜਨਮ ਦਿੱਤਾ।ਪੀੜਤ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਦੋਸ਼ੀ ਪਤੀ ਦੇ ਘਰਵਾਲਿਆਂ ਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਉਨ੍ਹਾਂ ਦਾ ਪੁੱਤਰ ਸਮਲਿੰਗੀ ਹੈ। ਲੋਕਾਂ ਨੇ ਪੀੜਤਾ ਦੇ ਘਰਵਾਲਿਆਂ ਨੂੰ ਵਿਆਹ ਤੋਂ ਪਹਿਲਾਂ ਇਸ ਬਾਰੇ ਨਹੀਂ ਦੱਸਿਆ। ਵਿਆਹ ਤੋਂ ਬਾਅਦ ਪੀੜਤਾ ਦੇ ਸਹੁਰੇ ਨੇ ਉਸ ਨੂੰ ਦੱਸਿਆ ਕਿ ਤੁਹਾਡਾ ਪਤੀ ਸਮਲਿੰਗੀ ਹੈ ਅਤੇ ਉਸ ਦਾ ਆਪਣੇ ਦੋਸਤ ਨਾਲ ਸਰੀਰਕ ਸਬੰਧ ਹਨ। ਸਾਨੂੰ ਘਰ ਵਿਚ ਇਕ ਨੌਕਰਾਨੀ ਦੀ ਲੋੜ ਸੀ ਇਸ ਲਈ ਅਸੀਂ ਸਭ ਕੁਝ ਜਾਣਦੇ ਹੋਏ ਵੀ ਆਪਣੇ ਸਮਲਿੰਗੀ ਪੁੱਤਰ ਦਾ ਵਿਆਹ ਤੇਰੇ ਨਾਲ ਕਰਵਾਇਆ। ਪਤਨੀ ਦਾ ਦੋਸ਼ ਹੈ ਕਿ ਕਰਵਾ ਚੌਥ ਵਾਲੇ ਦਿਨ ਦੋਸ਼ੀ ਪਤੀ ਨੇ ਆਪਣੇ ਦੋਸਤ ਲਈ ਵਰਤ ਰੱਖਿਆ ਸੀ। ਜਿਸ ਦੀ ਜਾਣਕਾਰੀ ਉਸ ਨੇ ਖੁਦ ਹੀ ਆ ਕੇ ਆਪਣੀ ਪਤਨੀ ਨੂੰ ਦਿੱਤੀ। ਪਤਨੀ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਪਤੀ ਨੇ ਉਸ ਨਾਲ ਕੁੱਟਮਾਰ ਵੀ ਕੀਤੀ। ਪੁਲਸ ਨੇ ਦੋਸ਼ੀ ਪਤੀ ਸੱਸ ਅਤੇ ਸਹੁਰੇ ਵਿਰੁੱਧ ਕੇਸ ਦਰਜ ਕਰਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर