LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਲੰਧਰ ਵਿਚ ਵੈਕਸੀਨ ਲਵਾਉਣ ਵਾਲਿਆਂ ਦੀ ਲੱਗੀ ਭੀੜ, ਸੋਸ਼ਲ ਡਿਸਟੈਂਸਿੰਗ ਭੁੱਲੇ ਲੋਕ

red cross

ਜਲੰਧਰ (ਬਿਊਰੋ)- ਕੋਰੋਨਾ ਵੈਕਸੀਨ ਲਵਾਉਣ ਨੂੰ ਲੈ ਕੇ ਸੋਮਵਾਰ ਨੂੰ ਰੈੱਡਕ੍ਰਾਸ ਭਵਨ ਵਿਚ ਭਾਰੀ ਭੀੜ ਇਕੱਠੀ ਹੋ ਗਈ। ਇਥੇ 18 ਤੋਂ 45 ਸਾਲ ਦੇ ਲੋਕਾਂ ਨੂੰ ਕੋਵੀਸ਼ੀਲਡ ਦੀ ਵੈਕਸੀਨ ਲਗਾਈ ਜਾ ਰਹੀ ਹੈ। ਇਸ ਦਾ ਪਤਾ ਲੱਗਦੇ ਹੀ ਨੌਜਵਾਨ ਵੱਡੀ ਗਿਣਤੀ ਵਿਚ ਇਥੇ ਪਹੁੰਚਣੇ ਸ਼ੁਰੂ ਹੋ ਗਏ, ਜਿਸ ਤੋਂ ਬਾਅਦ ਉਥੇ ਇੰਨੀ ਭੀੜ ਹੋ ਗਈ ਕਿ ਪੁਲਸ ਵੀ ਸੰਭਾਲ ਨਾ ਸਕੀ। ਉਥੇ ਮੌਜੂਦ ਨੌਜਵਾਨਾਂ ਨੇ ਪੁਲਸ ਦੀ ਕੋਈ ਗੱਲ ਨਾ ਸੁਣੀ ਅਤੇ ਛੇਤੀ ਵਾਰੀ ਦੇ ਚੱਕਰ ਵਿਚ ਇਕ-ਦੂਜੇ ਦੇ ਨੇੜੇ-ਨੇੜੇ ਖੜ੍ਹੇ ਰਹੇ। ਇਸ ਦੌਰਾਨ ਉਹ ਸੋਸ਼ਲ ਡਿਸਟੈਂਸਿੰਗ ਵੀ ਭੁੱਲ ਗਏ। ਵੈਕਸੀਨ ਲਗਵਾਉਣ ਦੀ ਮਾਰਾਮਾਰੀ ਇਸ ਤਰ੍ਹਾਂ ਸੀ ਕਿ ਨੌਜਵਾਨ ਆਪਸ ਵਿਚ ਹੀ ਝਗੜਾ ਕਰਨ ਲੱਗੇ।

ਫਿਲਹਾਲ ਰੈੱਡਕ੍ਰਾਸ ਅਫਸਰਾਂ ਨੇ ਕੰਮ ਨੂੰ ਤੇਜ਼ੀ ਨਾਲ ਖਤਮ ਕਰ ਕੇ ਭੀੜ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ। ਰੈੱਡ ਕ੍ਰਾਸ ਸੈਕ੍ਰੇਟਰੀ ਇੰਦਰਦੇਵ ਸਿੰਘ ਨੇ ਕਿਹਾ ਕਿ ਸੋਮਵਾਰ ਨੂੰ ਰੈੱਡਕ੍ਰਾਸ ਭਵਨ ਵਿਚ 18 ਤੋਂ 45 ਸਾਲ ਦੇ ਹੈਲਥ ਵਰਕਰ, ਕੰਸਟ੍ਰਕਸ਼ਨ ਵਰਕਰ ਅਤੇ ਬੀਮਾਰੀ ਵਾਲੇ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ। ਇਸ ਦੌਰਾਨ ਸਵੇਰੇ ਹੀ ਇਕਦਮ ਨਾਲ ਸਾਰੇ ਇਕ ਹੀ ਸਮੇਂ ਵਿਚ ਆ ਗਏ। ਜਿਸ ਕਾਰਣ ਭੀੜ ਵਧ ਗਈ। ਇਸ ਦਾ ਪਤਾ ਲੱਗਦੇ ਹੀ ਉਥੇ ਤਾਇਨਾਤ ਹੈਲਥ ਟੀਮ ਨੂੰ ਤੇਜ਼ੀ ਨਾਲ ਕੰਮ ਕਰਨ ਨੂੰ ਕਿਹਾ ਗਿਆ ਹੈ ਤਾਂ ਜੋ ਭੀੜ ਨੂੰ ਘਟਾਇਆ ਜਾ ਸਕੇ।

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਵਿਚ ਕਈ ਥਾਈਂ ਵੈਕਸੀਨ ਦੀ ਘਾਟ ਕਾਰਣ ਵੈਕਸੀਨ ਕੇਂਦਰਾਂ 'ਤੇ ਜਿੰਦਰੇ ਲੱਗੇ ਵੇਖੇ ਗਏ ਸਨ ਅਤੇ ਲੋਕ ਜਿਨ੍ਹਾਂ ਨੂੰ ਵੈਕਸੀਨ ਦੇ ਮੈਸੇਜ ਆ ਰਹੇ ਸਨ ਉਹ ਵੈਕਸੀਨ ਕੇਂਦਰ 'ਤੇ ਵੱਡੇ-ਵੱਡੇ ਜਿੰਦਰੇ ਵੇਖ ਕੇ ਵਾਪਸ ਮੁੜਣ ਲਈ ਮਜਬੂਰ ਸਨ। ਦੱਸਣਯੋਗ ਹੈ ਕਿ ਭਾਰਤ ਸਰਕਾਰ ਵਲੋਂ 1 ਮਈ ਤੋਂ ਪੂਰੇ ਭਾਰਤ ਵਿਚ 18+ ਲਈ ਵੈਕਸੀਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੋਈ ਹੈ ਪਰ ਕੁਝ ਸੂਬਿਆਂ ਵਿਚ ਵੈਕਸੀਨ ਦੀ ਖੇਪ ਨਾ ਪਹੁੰਚਣ ਕਾਰਣ ਉਥੇ ਵੈਕਸੀਨ ਮੁਹਿੰਮ ਦੀ ਸ਼ੁਰੂਆਤ ਥੋੜ੍ਹੀ ਦੇਰ ਨਾਲ ਹੋਈ। ਇਨ੍ਹਾਂ ਵਿਚ ਪੰਜਾਬ ਦਾ ਨਾਂ ਵੀ ਆਉਂਦਾ ਹੈ ਕਿਉਂਕਿ ਪੰਜਾਬ ਵਿਚ ਵੀ ਵੈਕਸੀਨ ਦੀ ਖੇਪ ਨਹੀਂ ਪਹੁੰਚੀ ਸੀ, ਜਿਸ ਕਾਰਣ ਪੰਜਾਬ ਵਿਚ ਵੈਕਸੀਨ ਮੁਹਿੰਮ ਦੀ ਸ਼ੁਰੂਆਤ ਥੋੜ੍ਹੇ ਦਿਨਾਂ ਬਾਅਦ ਸ਼ੁਰੂ ਹੋਈ। 

In The Market