LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵੈਕਸੀਨ ਖਤਮ ਹੋਣ ਕਾਰਣ ਜਲੰਧਰ ਵੈਕਸੀਨੇਸ਼ਨ ਸੈਂਟਰ ਤੇ ਲੱਗੇ ਜਿੰਦਰੇ, ਲੋਕ ਹੋਏ ਖੱਜਲ

untitled design

ਜਲੰਧਰ (ਇੰਟ.)-ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਜਲੰਧਰ ਜ਼ਿਲੇ 'ਤੇ ਹੁਣ ਇਕ ਹੋਰ ਸੰਕਟ ਆ ਰਿਹਾ ਹੈ। ਜਿਸ ਕੋਵਿਡ ਵੈਕਸੀਨ ਦੇ ਸਹਾਰੇ ਅਫਸਰ ਕੋਰੋਨਾ ਨਾਲ ਮੌਤਾਂ ਰੋਕਣ ਦੀ ਕੋਸ਼ਿਸ਼ ਵਿਚ ਸਨ, ਉਹੀ ਖਤਮ ਹੋ ਗਈ ਹੈ। ਵੀਰਵਾਰ ਨੂੰ ਸਿਵਲ ਹਸਪਤਾਲ ਦੇ ਵੈਕਸੀਨੇਸ਼ਨ ਸੈਂਟਰ ਨੂੰ ਵੀ ਵੈਕਸੀਨ ਨਾ ਹੋਣ ਕਾਰਣ ਬੰਦ ਕਰ ਦਿੱਤਾ ਗਿਆ। ਸੈਂਟਰ 'ਤੇ ਤਾਲਾ ਲਗਾ ਕੇ ਮੁਲਾਜ਼ਮਾਂ ਨੇ ਬਾਹਰ ਨੋਟਿਸ ਲਗਾ ਦਿੱਤਾ ਕਿ ਕੋਵਿਡ ਵੈਕਸੀਨ ਖਤਮ ਹੋ ਗਈ ਹੈ। ਇਸ ਲਈ ਵੈਕਸੀਨ ਨਹੀਂ ਲੱਗੇਗੀ। ਜਿਸ ਤੋਂ ਬਾਅਦ ਪ੍ਰੇਸ਼ਾਨ ਲੋਕਾਂ ਨੂੰ ਵਾਪਸ ਮੁੜਣ ਨੂੰ ਮਜਬੂਰ ਹੋਣਾ ਪਿਆ।


ਕੋਵਿਡ ਵੈਕਸੀਨ ਲਗਾਉਣ ਦੀ ਪ੍ਰਕਿਰਿਆ ਨੂੰ ਪ੍ਰਾਈਵੇਟ ਹਸਪਤਾਲਾਂ ਵਿਚ ਪਹਿਲਾਂ ਹੀ ਬੰਦ ਕੀਤਾ ਜਾ ਚੁੱਕਾ ਹੈ। ਉਥੇ ਪਹਿਲੀ ਡੋਜ਼ ਲੈਣ ਵਾਲਿਆਂ ਨੂੰ ਹਸਪਤਾਲਾਂ ਵਿਚ ਆਉਣ ਨੂੰ ਆਖਿਆ ਗਿਆ ਹੈ। ਹੁਣ ਸਰਕਾਰੀ ਹਸਪਤਾਲਾਂ ਵਿਚ ਵੀ ਵੈਕਸੀਨ ਨਾ ਆਉਣ ਨਾਲ ਤਾਲੇ ਲੱਗੇ ਹਨ। ਸਿਵਲ ਹਸਪਤਾਲ ਵੈਕਸੀਨੇਸ਼ਨ ਦਾ ਸਭ ਤੋਂ ਵੱਡਾ ਸੈਂਟਰ ਸੀ, ਪਰ ਇਥੇ ਵੀ ਤਾਲਾ ਲੱਗ ਗਿਆ। ਜਿਨ੍ਹਾਂ ਸੈਂਟਰਆਂ 'ਤੇ ਡੋਜ਼ ਬਚੀ ਹੈ, ਉਥੇ ਹੀ ਵੈਕਸੀਨ ਲਗਾਉਣ ਦਾ ਕੰਮ ਚੱਲ ਰਿਹਾ ਹੈ। ਜ਼ਿਲੇ ਦੇ 200 ਵੈਕਸੀਨੇਸ਼ਨ ਸੈਂਟਰਾਂ ਵਿਚੋਂ ਤਕਰੀਬਨ 85 ਫੀਸਦੀ ਸੈਂਟਰ ਇਸ ਵਜ੍ਹਾ ਨਾਲ ਬੰਦ ਪਏ ਹਨ।


ਜ਼ਿਲਾ ਟੀਕਾਕਰਣ ਅਫਸਰ ਡਾ. ਰਾਕੇਸ਼ ਚੋਪੜਾ ਨੇ ਕਿਹਾ ਕਿ ਵੈਕਸੀਨ ਖਤਮ ਹੋਣ ਕਾਰਣ ਸੈਂਟਰ ਬੰਦ ਕੀਤਾ ਗਿਆ ਹੈ। ਜਿਵੇਂ ਹੀ ਵੈਕਸੀਨ ਆਏਗੀ ਤਾਂ ਦੁਬਾਰਾ ਚਾਲੂ ਕਰ ਦੇਣਗੇ। ਇਸ ਬਾਰੇ ਵਿਚ ਉੱਚ ਅਫਸਰਾਂ ਅਤੇ ਸਰਕਾਰ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ। ਕੋਰੋਨਾ ਦੇ ਲਿਹਾਜ਼ ਨਾਲ ਜਲੰਧਰ ਵਿਚ ਹਾਲਾਤ ਕਾਫੀ ਵਿਗੜ ਚੁੱਕੇ ਹਨ। ਜ਼ਿਲੇ ਵਿਚ ਕਨਫਰਮ ਕੇਸ 51 ਹਜ਼ਾਰ ਤੋਂ ਜ਼ਿਆਦਾ ਹੋ ਚੁੱਕੇ ਹਨ। ਉਥੇ ਹੀ 1193 ਲੋਕ ਕੋਰੋਨਾ ਦੀ ਵਜ੍ਹਾ ਨਾਲ ਦਮ ਤੋੜ ਚੁੱਕੇ ਹਨ। ਜ਼ਿਲੇ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ 6 ਹਜ਼ਾਰ ਦੇ ਨੇੜੇ ਪਹੁੰਚ ਚੁੱਕੀ ਹੈ। ਇਸ ਵਜ੍ਹਾ ਨਾਲ ਹਸਪਤਾਲਾਂ ਵਿਚ ਵੀ ਬੈੱਡ, ਆਕਸੀਜਨ ਅਤੇ ਵੈਂਟੀਲੇਟਰ ਦੀ ਕਮੀ ਦਾ ਖਤਰਾ ਬਣਿਆ ਹੋਇਆ ਹੈ। ਅਜਿਹੇ ਵਿਚ ਅਫਸਰਾਂ ਨੂੰ ਉਮੀਦ ਸੀ ਕਿ ਛੇਤੀ ਤੋਂ ਛੇਤੀ ਵੈਕਸੀਨੇਸ਼ਨ ਨਾਲ ਖਤਰੇ ਨੂੰ ਟਾਲਿਆ ਜਾ ਸਕੇ ਪਰ ਹੁਣ ਉਹ ਵੀ ਸੰਭਵ ਨਹੀਂ ਹੋ ਪਾ ਰਿਹਾ।

In The Market