LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੇਸ਼ ਦੇ ਬਾਕੀ ਸੂਬਿਆਂ ਤੋਂ ਬਾਅਦ ਹੁਣ ਪੰਜਾਬ 'ਚ 'ਤਾਊਤੇ ਤੂਫਾਨ' ਕਿੰਨਾ ਕੁ ਹੋਵੇਗਾ ਖ਼ਤਰਨਾਕ ਸਾਬਿਤ

tauktaecyclone2

ਡੀਗੜ੍ਹ: ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਬਾਅਦ ਹੁਣ ਪੰਜਾਬ ਵਿਚ ਵੀ (Tauktae Cyclone)ਤਾਊਤੇ ਤੂਫਾਨ' ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਇਸ ਵਿਚਕਾਰ ਅੱਜ ਪੰਜਾਬ ਵਿਚ ਵੀ ਮੌਸਮ ਵਿਭਾਗ ਨੇ 'ਤਾਊਤੇ ਤੂਫਾਨ' ਦੀ ਚੇਤਾਵਨੀ ਦੇ ਦਿੱਤੀ ਹੈ। ਦੱਸ ਦੇਈਏ ਕਿ ਤਾਊਤੇ ਤੂਫਾਨ ਮੁੰਬਈ-ਗੁਜਰਾਤ ਤੇ ਹੋਰ ਹਿੱਸਿਆਂ ਵਿੱਚ ਆਪਣਾ ਕਹਿਰ ਬਰਸਾ ਰਿਹਾ ਹੈ। ਸੂਤਰਾਂ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਦੋ ਦਿਨਾਂ ਵਿੱਚ ਇਸ ਤੂਫਾਨ ਦਾ ਅਸਰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ। 

ਇਸ ਨਾਲ ਪੰਜਾਬ ਦੇ ਮੌਸਮ ਦੇ ਵੀ ਮਿਜਾਜ਼ ਬਦਲ ਸਕਦੇ ਹਨ। ਬੁੱਧਵਾਰ ਸਵੇਰੇ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਾਲੇ ਬਦਲਾਂ ਨਾਲ ਅਸਮਾਲ ਘਿਰ ਗਿਆ ਤੇ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਸੀ। ਇਸ ਦੇ ਨਾਲ ਲੋਕਾਂ ਨੂੰ ਪਿੱਛਲੇ ਦੋ ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਤੋਂ ਹਲਕੀ ਰਾਹਤ ਜ਼ਰੂਰ ਮਿਲੀ ਹੈ।ਮੌਸਮ ਵਿਭਾਗ ਮੁਤਾਬਕ ਅੱਜ ਦਿਨ ਵਿੱਚ 30 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਸੂਬੇ ਵਿੱਚ Tauktae Cyclone ਤੂਫ਼ਾਨ ਵਰਗੇ ਹਲਾਤ ਬਣੇ ਰਹਿਣਗੇ। 

ਇੱਥੇ ਪੜੋ ਹੋਰ ਖ਼ਬਰਾਂ: ਮਹਾਰਾਸ਼ਟਰ ਅਤੇ ਕਰਨਾਟਕ ’ਚ ਵੀ ਦਿਖਿਆ ਤਾਊਤੇ ਦਾ ਕਹਿਰ, 14 ਲੋਕਾਂ ਦੀ ਹੋਈ ਮੌਤ

ਤਾਊਤੇ ਤੂਫਾਨ ਦੇ ਮੱਦੇਨਜ਼ਰ ਪੀਏਯੂ ਨੇ ਆਮ ਲੋਕਾਂ ਨੂੰ ਇੱਕ ਗਾਈਡਲਾਈਨ ਜਾਰੀ ਕੀਤੀ ਹੈ--- 
ਡਾ. ਗਿੱਲ ਅਨੁਸਾਰ-
1.  ਆਮ ਲੋਕਾਂ ਨੂੰ ਨਦੀ ਦੇ ਆਸ ਪਾਸ ਜਾਂ ਪਾਣੀ ਨਾਲ ਭਰੇ ਖੇਤਰਾਂ ਦੇ ਆਲ਼ੇ ਦੁਆਲ਼ੇ ਨਹੀਂ ਜਾਣਾ ਚਾਹੀਦਾ। 
2.  ਕਿਸਾਨਾਂ ਨੂੰ ਖੇਤਾਂ ਵਿਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨਾ ਜ਼ਰੂਰੀ ਹੈ। 
3.  ਭੋਜਨ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾ ਕਰੋ 
4. ਕਟਾਈ ਦੀ ਫਸਲ ਨੂੰ ਖੁੱਲੇ ਵਿੱਚ ਨਾ ਰੱਖੋ। 

ਉਨ੍ਹਾਂ ਕਿਹਾ ਕਿ 18 ਮਈ ਨੂੰ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਬਾਰਸ਼ ਹੋਣ ਦੀ ਉਮੀਦ ਸੀ। ਇਸ ਦੇ ਨਾਲ ਹੀ ਇਸ ਤੋਂ ਇਲਾਵਾ ਦੱਖਣ ਪੱਛਮੀ ਮਾਨਸੂਨ 22 ਮਈ ਤੱਕ ਅੰਡੇਮਾਨ ਪਹੁੰਚ ਜਾਵੇਗਾ। ਪੰਜਾਬ ਵਿਚ ਮੌਨਸੂਨ ਜੁਲਾਈ ਦੇ ਪਹਿਲੇ ਹਫ਼ਤੇ ਦਸਤਕ ਦੇ ਸਕਦੀ ਹੈ।

ਗੌਰਤਲਬ ਹੈ ਕਿ ਦੇਸ਼ ਦੇ ਕਈ  ਸੂਬਿਆਂ ਵਿਚ ਤੇਜ਼ ਹਵਾਵਾਂ, ਚੱਕਰਵਾਤ, ਤੂਫਾਨ ਵਗਰੀ ਸਥਿਤੀ ਬਣੀ ਹੋਈ ਹੈ। ਇਸ ਦੇ ਚਲਦੇ ਬੀਤੇ ਦਿਨੀਂ ਕੇਰਲ, ਕਰਨਾਟਕ ਅਤੇ ਗੋਆ ਦੇ ਤੱਟਵਰਤੀ ਇਲਾਕਿਆਂ 'ਚ ਤਬਾਹੀ ਮਚਾਉਣ ਤੋਂ ਬਾਅਦ ਚੱਕਰਵਾਤ ਹੁਣ ਗੁਜਰਾਤ ਵੱਲ ਵਧ ਰਿਹਾ ਹੈ। ਤਾਊਤੇ ਦੇ ਕਹਿਰ ਕਰਕੇ ਮਹਾਰਾਸ਼ਟਰ ’ਚ 185 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਮੋਹਲੇਧਾਰ ਮੀਂਹ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ ਸੀ।

In The Market