LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਹਾਰਾਸ਼ਟਰ ਅਤੇ ਕਰਨਾਟਕ ’ਚ ਵੀ ਦਿਖਿਆ ਤਾਊਤੇ ਦਾ ਕਹਿਰ, 14 ਲੋਕਾਂ ਦੀ ਹੋਈ ਮੌਤ

mumabi

ਮੁੰਬਈ: - ਇਜ਼ਰਾਇਲ ਤੇ ਫਲਿਸਤੀਨ ਵਿਚ ਇਨ੍ਹੀਂ ਦਿਨੀਂ ਤਾਂ ਜਿਵੇਂ ਰਾਕੇਟਾਂ ਦਾ ਮੀਂਹ ਪੈ ਰਿਹਾ ਹੋਵੇ। ਦੋਵੇਂ ਪਾਸਿਆਂ ਤੋਂ ਇਕ ਦੂਜੇ 'ਤੇ ਰਾਕੇਟ ਹਮਲੇ ਕੀਤੇ ਜਾ ਰਹੇ ਹਨ।  ਇਸ ਵਿਚਾਲੇ ਅੱਜ ਅਰਬ ਸਾਗਰ ’ਚ ਉੱਠੇ ਚੱਕਰਵਾਤੀ ਤੂਫ਼ਾਨ ‘ਤਾਊਤੇ’ ਨੇ ਅੱਜ ਮਹਾਰਾਸ਼ਟਰ ’ਚ ਕਹਿਰ ਢਾਹਿਆ ਅਤੇ ਇਹ ਰਾਤ ਨੂੰ ਗੁਜਰਾਤ ਕੰਢੇ ’ਤੇ ਪਹੁੰਚ ਗਿਆ। ਦੱਸ ਦੇਈਏ ਕਿ  ਦੇਸ਼ ਦੇ ਕਈ  ਸੂਬਿਆਂ ਵਿਚ ਤੇਜ਼ ਹਵਾਵਾਂ, ਚੱਕਰਵਾਤ, ਤੂਫਾਨ ਵਗਰੀ ਸਥਿਤੀ ਬਣੀ ਹੋਈ ਹੈ। ਇਸ ਦੇ ਚਲਦੇ ਬੀਤੇ ਦਿਨੀਂ ਕੇਰਲ, ਕਰਨਾਟਕ ਅਤੇ ਗੋਆ ਦੇ ਤੱਟਵਰਤੀ ਇਲਾਕਿਆਂ 'ਚ ਤਬਾਹੀ ਮਚਾਉਣ ਤੋਂ ਬਾਅਦ ਚੱਕਰਵਾਤ ਹੁਣ ਗੁਜਰਾਤ ਵੱਲ ਵਧ ਰਿਹਾ ਹੈ। 

ਤਾਊਤੇ ਦੇ ਕਹਿਰ ਕਰਕੇ ਮਹਾਰਾਸ਼ਟਰ ’ਚ 185 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਮੋਹਲੇਧਾਰ ਮੀਂਹ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ। ਭਾਰੀ ਤੂਫ਼ਾਨ ਕਾਰਨ 410 ਯਾਤਰੀਆਂ ਵਾਲੀਆਂ ਦੋ ਕਿਸ਼ਤੀਆਂ ਮੁੰਬਈ ਕੰਢੇ ਤੋਂ ਦੂਰ ਚਲੀ ਗਈਆਂ ਅਤੇ ਉਨ੍ਹਾਂ ਨੂੰ ਬਚਾਉਣ ਲਈ ਜਲ ਸੈਨਾ ਨੇ ਆਈਐੱਨਐੱਸ ਕੋਲਕਾਤਾ, ਆਈਐੱਨਐੰਸ ਕੋਚੀ ਅਤੇ ਆਈਐੱਨਐੱਸ ਤਲਵਾਰ ਨੂੰ ਤਾਇਨਾਤ ਕੀਤਾ ਹੈ। 

ਉਧਰ ਕਰਨਾਟਕ ’ਚ ਤੂਫ਼ਾਨ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ ਤੂਫ਼ਾਨ ਦਾ ਅਸਰ 121 ਪਿੰਡਾਂ ’ਤੇ ਪਿਆ। ਪਿੰਡਾਂ ’ਚ ਘਰਾਂ, ਫਸਲਾਂ ਅਤੇ ਹੋਰ ਭਾਰੀ ਤਬਾਹੀ ਹੋਈ ਹੈ। ਗੁਜਰਾਤ ’ਚ ਡੇਢ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਇਕ ਅਧਿਕਾਰੀ ਮੁਤਾਬਕ ਐੱਨਡੀਆਰਐੱਫ ਅਤੇ ਐੱਸਡੀਆਰਐੱਫ ਦੀਆਂ 54 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

ਗੌਰਤਲਬ ਹੈ ਕਿ ਗਾਜਾ ਪੱਟੀ ਤੇ ਬੀਤੇ ਦਿਨੀ ਭਾਰੀ ਹਵਾਈ ਹਮਲਿਆਂ ਤੋਂ ਬਾਅਦ ਇਜ਼ਰਾਇਲ ਦੀ ਫੌਜ ਨੇ ਕਿਹਾ ਕਿ ਉਸ ਨੇ ਕੱਟੜਪੰਥੀਆਂ ਵੱਲੋਂ ਬਣਾਈਆਂ ਸੁਰੰਗਾਂ ਦੇ 15 ਕਿਲੋਮੀਟਰ ਲੰਬੇ ਹਿੱਸੇ ਤੇ ਹਮਾਸ ਦੇ 9 ਕਮਾਂਡਰਾਂ ਦੇ ਮਕਾਨਾਂ ਨੂੰ ਤਬਾਹ ਕਰ ਦਿੱਤਾ ਹੈ। ਉੱਥੇ ਹੀ ਅੰਤਰ-ਰਾਸ਼ਟਰੀ ਰਾਜਨਾਇਕ, ਵਿਸ਼ੇਸ਼ ਰੂਪ ਤੋਂ ਯੂਰਪੀ ਸੰਘ ਹਫਤਾ ਭਰ ਤੋਂ ਚੱਲ ਰਹੀ ਇਸ ਜੰਗ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ 'ਚ ਜੁੱਟੇ ਹਨ। ਇਸ ਜੰਗ ਨੇ ਹੁਣ ਤਕ ਦੋਵਾਂ ਪੱਖਾਂ ਦੇ ਸੈਂਕੜੇ ਲੋਕਾਂ ਦੀ ਜਾਨ ਲਈ ਹੈ।

In The Market