LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਕੇਸਾਂ 'ਤੇ ਬ੍ਰੇਕ ਲਗਾਉਣ ਲਈ ਸਰਕਾਰ ਹੋਈ ਸਖ਼ਤ, ਜ਼ਿਲ੍ਹਿਆਂ ਵਿਚ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼

nawasher

ਨਵਾਂ ਸ਼ਹਿਰ: ਪੰਜਾਬ ਵਿੱਚ ਕੋਰੋਨਾ ਮਾਮਲੇ ਲਗਾਤਾਰ ਵਧਣ ਕਰਕੇ ਬਹੁਤ ਸਖ਼ਤ ਕਦਮ ਚੁੱਕੇ ਗਏ ਹਨ। ਕੋਰੋਨਾ ਦੀ ਗਿਣਤੀ ਰੋਜਾਨਾ ਵਧਣ ਕਰਕੇ ਪੰਜਾਬ ਸਰਕਾਰ ਕਾਫੀ ਚਿੰਤਾ ਵਿੱਚ ਹੈ।ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬੀਤੇ ਦਿਨੀ ਕੋਵਿਡ ਰਵਿਊ ਦੌਰਾਨ ਕਿਹਾ ਕਿ ਸ਼ਹਿਰਾਂ ਨਾਲੋਂ ਪਿੰਡਾਂ ਵਿੱਚ ਕੇਸ ਜਿਆਦਾ ਵੱਧ ਰਹੇ ਹਨ ਅਤੇ ਮੌਤਾਂ ਦੇ ਆਂਕੜਿਆਂ ਵਿਚ ਲਗਾਤਾਰ ਵਾਧਾ ਹੇ ਰਿਹਾ ਹੈ। ਪੰਜਾਬ ਸਰਕਾਰ ਸਖਤ ਫੈਸਲਾ ਲੈਂਦਿਆਂ ਹੋਇਆ ਕਿਹਾ ਕਿ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਸੈਂਪਲਿੰਗ ਅਤੇ ਵੈਕਸੀਨ ਦਾ ਟੀਕਾ ਲਗਾਉਣ ਵਿਚ ਵਾਧਾ ਕੀਤਾ ਜਾਵੇ। 

ਇਹ ਸਾਰੇ ਆਦੇਸ਼ ਪੰਜਾਬ ਸਰਕਾਰ ਨੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਸਿਵਿਲ ਸਰਜਨਾਂ ਨੂੰ ਜਾਰੀ ਕੀਤੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਨਵਾਂਸ਼ਹਿਰ ਦੇ ਸਿਵਿਲ ਸਰਜਨ ਡਾਕਟਰ ਗੁਰਦੀਪ ਸਿੰਘ ਕਪੂਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਨਵਾਂਸ਼ਹਿਰ ਵਿੱਚ ਹੁਣ ਤੱਕ ਕੁਲ ਪੌਜਿਟਿਵ ਮਰੀਜਾਂ ਦੀ ਗਿਣਤੀ 10198 ਹੈ ਜਦਕਿ ਠੀਕ ਹੋ ਚੁੱਕੇ ਮਰੀਜਾਂ ਦੀ ਗਿਣਤੀ 9103 ਹੈ ਜੋ ਕਿ ਕੁਲ ਪੌਜਿਟਿਵ ਮਰੀਜਾਂ ਦੀ ਗਿਣਤੀ ਦਾ 90% ਹੈ।

ਨਵਾਂਸ਼ਹਿਰ ਜਿਲ੍ਹੇ ਵਿੱਚ ਹੁਣ ਕੁਲ 838 ਐਕਟਿਵ ਮਰੀਜ਼ ਹਨ ਜਦਕਿ ਜਿਲ੍ਹਾ ਵਿੱਚ ਅੱਜ ਤੱਕ 252 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ।ਉਹਨਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਵਿੱਚ ਹੋਈਆਂ ਮੌਤਾਂ ਵਿੱਚੋਂ 170 ਮੌਤਾਂ ਮਰਦਾਂ ਦੀਆਂ ਅਤੇ 82 ਮਹਿਲਾਵਾਂ ਦੀਆਂ ਮੌਤਾਂ ਹਨ।ਉਹਨਾਂ ਇਹ ਵੀ ਆਂਕੜੇ ਦੱਸੇ ਕਿ ਹੋਈਆਂ ਮੌਤਾਂ ਵਿਚੋਂ ਸ਼ਹਿਰਾਂ ਅੰਦਰ 53 ਮੌਤਾਂ ਅਤੇ ਪਿੰਡਾਂ ਵਿੱਚ 141 ਮੌਤਾਂ ਹੋਈਆਂ ਹਨ। ਇਸਤੋਂ ਪਤਾ ਲੱਗਦਾ ਹੈ ਕਿ ਪਿੰਡਾਂ ਵਿੱਚ ਮੌਤਾਂ ਦੀ ਗਿਣਤੀ ਜਿਆਦਾ ਹੈ। ਇਸ ਲਈ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਜੋ ਨਵੇਂ ਆਦੇਸ਼ ਆਏ ਹਨ ਉਸ ਤਹਿਤ ਹੁਣ ਜਿਲ੍ਹਾ ਨਵਾਂਸ਼ਹਿਰ ਦੇ ਸਾਰੇ ਪਿੰਡਾਂ ਵਿੱਚ ਵੱਧ ਤੋਂ ਵੱਧ ਟੈਸਟਿੰਗ ਕਰਨ ਲਈ ਟੀਮਾਂ ਤਿਆਰ ਕੀਤੀਆਂ ਜਾ ਰਹੀਆਂ ਹਨ।  

ਕੋਵਿਡ ਵੈਕਸੀਨ ਲਗਾਉਣ ਲਈ ਵੀ ਹੁਣ ਪਿੰਡਾਂ ਵਿੱਚ ਸਰਕਾਰੀ ਹੈਲਥ ਸੰਸਥਾਵਾਂ ਦੇ ਨਾਲ ਨਾਲ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਕੋਵਿਡ ਵੈਕਸੀਨ ਦੇ ਸੈਂਟਰ ਬਣਾਏ ਜਾਣਗੇ। ਸਿਵਿਲ ਸਰਜਨ ਸਾਹਿਬ ਨੇ ਇਹ ਵੀ ਦੱਸਿਆ ਕਿ ਨਵਾਂਸ਼ਹਿਰ ਜਿਲ੍ਹੇ ਵਿੱਚ ਉਹਨਾਂ ਕੋਲ ਇਸ ਵੇਲੇ 482 ਮਿਸ਼ਨ ਫਤਹਿ ਕਿੱਟਾਂ ਮੌਜੂਦ ਹਨ ਜਿਹੜੇ ਮਰੀਜ਼ ਪੌਜਿਟਿਵ ਆਉਂਦੇ ਹਨ ਉਹਨਾਂ ਨੂੰ ਉਹਨਾਂ ਦੇ ਘਰਾਂ ਤੱਕ ਇਹ ਫਤਹਿ ਕਿੱਟਾ ਪਹੁੰਚਾ ਦਿੱਤੀਆਂ ਜਾਣਗੀਆਂ।

In The Market