LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਾ ਬੈਂਡ ਨਾ ਬਾਜਾ ਸਾਦਾ ਵਿਆਹ ਕਰਵਾ ਕੇ ਲਾੜਾ ਬੁਲੇਟ ਤੇ ਲੈ ਗਿਆ ਲਾੜੀ 

untitled design 38

ਜਲੰਧਰ- ਦੁਨੀਆ ਵਿਚ ਲੋਕ ਸ਼ਾਦੀ-ਵਿਆਹਾਂ 'ਤੇ ਵਾਧੂ ਖਰਚਾ ਕਰਦੇ ਹਨ। ਇਸ ਲਈ ਉਹ ਵੱਡੀਆਂ-ਵੱਡੀਆਂ ਗੱਡੀਆਂ ਦੀ ਬੁਕਿੰਗ ਤੋਂ ਲੈ ਕੇ ਹੈਲੀਕਾਪਟਰ ਤੱਕ ਬੁੱਕ ਕਰਵਾਉਂਦੇ ਹਨ। ਇਸ ਤੋਂ ਇਲਾਵਾ ਕਈ ਲੋਕ ਅਜਿਹੇ ਵੀ ਹੁੰਦੇ ਹਨ, ਜੋ ਆਪਣੇ ਵਿਆਹ ਦੌਰਾਨ ਇਕ ਮਿਸਾਲ ਕਾਇਮ ਕਰ ਜਾਂਦੇ ਹਨ, ਜਿਵੇਂ ਇਸ ਜੋੜੀ ਨੇ ਕੀਤੀ ਹੈ। ਦਰਅਸਲ ਅਮਰੀਕਾ ਤੋਂ ਵਤਨ ਪਰਤੇ ਪੰਜਾਬ ਭਾਜਪਾ ਦੇ ਚਰਚਿਤ ਨੇਤਾ ਸਾਬਕਾ ਜ਼ਿਲਾ ਪ੍ਰਧਾਨ ਨਵਲ ਕੰਬੋਜ ਦੇ ਪੁੱਤਰ ਰੂਬਲ ਕੰਬੋਜ ਨੇ ਇਸ ਤਰ੍ਹਾਂ ਵਿਆਹ ਕਰਵਾਇਆ ਕਿ ਉਹ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਹਰ ਪਾਸੇ ਉਨ੍ਹਾਂ ਦੇ ਚਰਚੇ ਛਿੜੇ ਹੋਏ ਹਨ। ਰੂਬਲ ਕੰਬੋਜ ਨੇ ਨਵਾਂ ਟ੍ਰੈਂਡ ਸ਼ੁਰੂ ਕਰਦੇ ਹੋਏ ਬੁਲੇਟ ਮੋਟਰਸਾਈਕਲ 'ਤੇ ਡੋਲੀ ਲਿਜਾਣ ਦਾ ਫੈਸਲਾ ਕੀਤਾ।

ਇਸ ਦੇ ਨਾਲ ਹੀ ਉਨ੍ਹਾਂ ਨੇ ਸਾਦਾ ਵਿਆਹ ਸਮਾਗਮ ਕਰਵਾਕੇ ਵਿਆਹ ਸੰਪੰਨ ਕਰਵਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਮੋਟਰਸਾਈਕਲ 'ਤੇ 'ਜਸਟ ਮੈਰਿਡ' ਲਿਖਵਾਇਆ ਸੀ ਅਤੇ ਆਪਣੀ ਨਵੀਂ ਵਿਆਹੀ ਪਤਨੀ ਨੂੰ ਹੱਥ ਫੜ ਕੇ ਬੁਲੇਟ ਮੋਟਰਸਾਈਕਲ 'ਤੇ ਬਿਠਾਇਆ। ਇਸ ਵੱਖਰੀ ਕਿਸਮ ਦੀ ਡੋਲੀ ਨੂੰ ਜਾਂਦਿਆਂ ਸਭ ਤੱਕਦੇ ਰਹਿ ਗਏ ਅਤੇ ਲੋਕਾਂ ਨੇ ਆਪਣੇ ਮੋਬਾਇਲ ਫੋਨਾਂ ਰਾਹੀਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।ਮੀਡੀਆ ਨਾਲ ਗੱਲਬਾਤ ਕਰਦਿਆਂ ਲਾੜੇ ਰੂਬਲ ਨੇ ਦੱਸਿਆ ਕਿ ਉਹ ਪੰਜਾਬੀ ਸੰਸਕ੍ਰਿਤੀ ਨੂੰ ਦਿਲੋਂ ਚਾਹੁੰਦੇ ਹਨ ਭਾਵੇਂ ਉਹ ਅਮਰੀਕਾ ਵਿਚ ਰਹਿੰਦੇ ਹਨ ਪਰ ਬੁਲੇਟ ਮੋਟਰਸਾਈਕਲ ਹਮੇਸ਼ਾ ਹੀ ਮੇਰੇ ਰਾਇਲ ਸਵਾਰੀ ਵਾਂਗ ਹੈ।

ਉਨ੍ਹਾਂ ਦੱਸਿਆ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿਉਂਕਿ ਮੇਰੇ ਨਾਲ-ਨਾਲ ਮੇਰੀ ਪਤਨੀ ਨੂੰ ਬੁਲੇਟ ਮੋਟਰਸਾਈਕਲ ਬਹੁਤ ਪਸੰਦ ਹੈ ਭਾਵੇਂ ਮੇਰੇ ਕੋਲ ਕਾਰ ਜਾਂ ਹੋਰ ਟੂ ਵੀਲਰ ਵ੍ਹੀਕਲ ਹਨ। ਇਸ ਲਈ ਅਸੀਂ ਦੋਹਾਂ ਨੇ ਬੁਲੇਟ ਮੋਟਰਸਾਈਕਲ 'ਤੇ ਡੋਲੀ ਲਿਜਾਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਨਵੇਂ ਟ੍ਰੈਂਡ ਦੀ ਸ਼ੁਰੂਆਤ ਹੋਈ ਹੈ ਕਿਉਂਕਿ ਪੰਜਾਬੀ ਵਿਆਹ ਦੌਰਾਨ ਅੰਨ੍ਹਾ ਖਰਚਾ ਕਰਦੇ ਹਨ। ਸਾਡੇ ਇਸ ਕਦਮ ਨਾਲ ਲੋਕ ਵੀ ਸਾਡੀ ਇਸ ਸਿੰਪਲੀਸਿਟੀ ਨੂੰ ਅਪਣਾਉਣਗੇ। ਤੁਹਾਨੂੰ ਦੱਸ ਦਈਏ ਕਿ ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਵਿਚ ਕਹਿਰ ਵਰ੍ਹਾਇਆ। ਇਸ ਵਾਇਰਸ ਕਾਰਣ ਵਿਆਹ-ਸ਼ਾਦੀਆਂ ਜੋ ਕਿ ਪਹਿਲਾਂ ਪੂਰੇ ਠਾਠ-ਬਾਠ ਨਾਲ ਸੰਪੰਨ ਹੁੰਦੀਆਂ ਸਨ। ਉਸ 'ਤੇ ਤਾਂ ਜਿਵੇਂ ਰੋਕ ਹੀ ਲੱਗ ਗਈ ਹੈ। ਹੁਣ ਲੋਕ ਸਾਦਾ ਤੇ ਸਿੰਪਲ ਵਿਆਹ ਕਰਵਾ ਕੇ ਆਪਣਾ ਖਰਚਾ ਤੇ ਇਸ ਬੀਮਾਰੀ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ ਜੋ ਕਿ ਸਹੀ ਵੀ ਹੈ।

In The Market