LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਲੰਧਰ ’ਚ 13 ਸਾਲਾ ਬੱਚੀ ਨਾਲ ਹੈਵਾਨੀਅਤ, ਹੈਰਾਨ ਕਰ ਦੇਵੇਗਾ ਪੁਲਿਸ ਦਾ ਬਿਆਨ

jld rpe

ਜਲੰਧਰ: ਪੰਜਾਬ ਵਿਚ ਜਬਰ ਜਨਾਹ (rape case)ਨਾਲ ਜੁੜੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿਥੇ 13 ਸਾਲਾ ਬੱਚੀ (rape case) ਹੈਵਾਨੀਅਤ ਦੀ ਸ਼ਿਕਾਰ ਹੋ ਗਈ। ਦੱਸ ਦੇਈਏ ਕਿ ਇਹ ਘਟਨਾ (jalandhar) ਜਲੰਧਰ ਦੇ (baldev nagar) ਬਲਦੇਵ ਨਗਰ ਤੋਂ ਸਾਹਮਣੇ ਆਈ ਹੈ।

ਲੜਕੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਗੁਆਂਢੀ ਨੌਜਵਾਨ ਅਤੇ ਉਸਦੇ ਸਾਥੀ ਨੇ ਅਗਵਾ ਕੀਤਾ ਸੀ ਅਤੇ ਫਿਰ ਬਲਾਤਕਾਰ ਕੀਤਾ ਗਿਆ ਅਤੇ ਬੁੱਧਵਾਰ ਨੂੰ ਘਰ ਦੇ ਬਾਹਰ ਛੱਡ ਦਿੱਤਾ ਗਿਆ। ਪੁਲਿਸ ਨੇ ਕਿਹਾ ਕਿ ਲੜਕੀ ਦਾ (medicial) ਮੈਡੀਕਲ ਕਰਵਾਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜੋ: ਗੈਂਗਸਟਰ ਜੈਪਾਲ ਤੇ ਜੱਸੀ ਦੇ ਐਨਕਾਉਂਟਰ 'ਤੇ ਦਲਜੀਤ ਚੀਮਾ ਨੇ ਚੁੱਕੇ ਸਵਾਲ

ਦੱਸਣਯੋਗ ਹੈ ਇੱਕ 13 ਸਾਲਾ ਨਾਬਾਲਿਗ (girl) ਲੜਕੀ ਦੇ ਮਾਪਿਆਂ ਨੇ ਜਲੰਧਰ ਦੇ ਰਾਮਾ ਮੰਡੀ ਥਾਣਾ ਖੇਤਰ ਅਧੀਨ ਆਉਂਦੇ ਬਲਦੇਵ ਨਗਰ ਵਿੱਚ ਅਗਵਾ ਅਤੇ ਬਲਾਤਕਾਰ ਦੀ ਸ਼ਿਕਾਇਤ ਦਰਜ ਕਰਵਾਈ ਹੈ। ਪਿਤਾ ਨੇ ਗੁਆਂਢ ਵਿੱਚ ਰਹਿਣ ਵਾਲੇ ਨੌਜਵਾਨ ਦਾ ਨਾਮ ਲਿਖਿਆ ਹੈ, ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਲੜਕੀ ਆਪਣੀ ਮਰਜ਼ੀ ਨਾਲ ਗਈ ਸੀ।

ਇਹ ਵੀ ਪੜੋ: ASI ਭਗਵਾਨ ਸਿੰਘ ਦੀ ਮਾਤਾ ਨੇ ਗੈਂਗਸਟਰ ਜੈਪਾਲ ਭੁੱਲਰ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

ਲੜਕੀ ਦੇ ਪਿਤਾ ਨੇ ਦੱਸਿਆ ਕਿ ਗੁਆਂਢੀ ਰੋਹਿਤ ਆਪਣੇ ਸਾਥੀ ਦੇ ਨਾਲ ਮੰਗਲਵਾਰ ਨੂੰ ਆਪਣੀ 13 ਸਾਲਾ ਬੇਟੀ ਨੂੰ ਜ਼ਬਰਦਸਤੀ ਲੈ ਗਿਆ ਅਤੇ ਕੱਲ੍ਹ ਉਸਨੂੰ ਛੱਡ ਕੇ ਚਲਾ ਗਿਆ। ਉਸਦੇ ਹੱਥ ਬੰਨ੍ਹੇ ਹੋਏ ਸਨ ਅਤੇ ਸੱਟਾਂ ਵੀ ਲੱਗੀਆਂ ਸਨ।

ਰਾਮਾਂ ਮੰਡੀ ਥਾਣੇ ਦੇ ਇੰਚਾਰਜ ਸੁਲੱਖਣ ਸਿੰਘ ਨੇ ਦੱਸਿਆ ਕਿ ਲੜਕੀ ਆਪਣੀ ਮਰਜ਼ੀ ਨਾਲ ਗਈ ਸੀ ਅਤੇ ਕੱਲ੍ਹ ਵਾਪਸ ਆਈ ਸੀ। ਅਸੀਂ ਮੈਡੀਕਲ ਕਰਵਾਉਣ ਤੋਂ ਬਾਅਦ ਤੋਂ ਕਾਰਵਾਈ ਕਰਾਂਗੇ। 

In The Market