LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਵਿਚ ਪਿਛਲੇ 12 ਦਿਨਾਂ ਦੌਰਾਨ ਘਟੇ 50% ਕੋਰੋਨਾ ਮਰੀਜ਼

coona case

ਚੰਡੀਗੜ੍ਹ: ਦੇਸ਼ ਹੀ ਨਹੀਂ ਪੰਜਾਬ ਵਿਚ (Corona)ਕੋਰੋਨਾ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਨਾਲ ਹੀ ਪੰਜਾਬ ’ਚ ਪਿਛਲੇ 12 ਦਿਨਾਂ ਤੋਂ ਕੋਰੋਨਾ ਦੇ ਮਾਮਲੇ 50 ਫ਼ੀਸਦੀ ਘਟ ਗਏ ਹਨ। ਐਕਟਿਵ ਮਰੀਜ਼ਾਂ ਦਾ ਅੰਕੜਾ ਵੀ 37 ਫ਼ੀਸਦੀ ਤੱਕ ਘਟਿਆ ਹੈ। ਬੁੱਧਵਾਰ ਨੂੰ 4,152 ਨਵੇਂ ਮਰੀਜ਼ ਹਸਪਤਾਲਾਂ ’ਚ ਦਾਖ਼ਲ ਹੋਏ। ਇਹ ਅੰਕੜਾ ਮਈ ਮਹੀਨੇ ਦਾ ਸਭ ਤੋਂ ਹੇਠਲਾ ਪੱਧਰ ਹੈ। 

ਇਹ ਵੀ ਪੜੋ: ਪੰਜਾਬ ਵਿਚ ਵੈਕਸੀਨ ਸੰਕਟ, ਇਸ ਕੰਪਨੀ ਨੇ ਟੀਕੇ ਦੇਣ ਤੋਂ ਕੀਤੀ ਨਾਂਹ

ਬੀਤੀ 14 ਮਈ ਦੀ ਗੱਲ ਕਰੀਏ ਜੇਕਰ 8,036 ਮਰੀਜ਼ ਪੌਜ਼ੇਟਿਵ ਆਏ। ਹੁਣ ਤੱਕ ਕੋਵਿਡ-19 ਦੀ ਲਪੇਟ ’ਚ ਆਏ ਮਰੀਜ਼ਾਂ ਦੀ ਕੁੱਲ ਗਿਣਤੀ ਵੀ ਵਧ ਕੇ ਸਾਢੇ 5 ਲੱਖ ਤੋਂ ਪਾਰ ਹੋ ਗਈ ਹੈ।ਕੱਲ੍ਹ ਬੁੱਧਵਾਰ ਨੂੰ ਇਹ ਗਿਣਤੀ 5 ਲੱਖ 50 ਹਜ਼ਾਰ 354 ’ਤੇ ਪੁੱਜ ਗਈ ਸੀ।ਕੱਲ੍ਹ ਐਕਟਿਵ ਮਰੀਜ਼ਾਂ ਦੀ ਗਿਣਤੀ 37 ਫ਼ੀਸਦੀ ਤੱਕ ਘਟ ਕੇ 50 ਹਜ਼ਾਰ ਦੇ ਲਗਭਗ ਰਹਿ ਗਈ, ਜੋ 12 ਮਈ ਨੂੰ 79,196 ਸੀ।  ਕੋਰੋਨਾ ਦੇ ਨਾਲ ਨਾਲ ਹੁਣ ਬਲੈਕ ਫੰਗਸ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। 

ਬਲੈਕ ਫੰਗਸ ਦੀ ਗਿਣਤੀ
ਇਸ ਵਿਚਾਲੇ ਫ਼ਾਜ਼ਿਲਕਾ ਜ਼ਿਲ੍ਹੇ ’ਚ ਵੀ ‘ਬਲੈਕ ਫ਼ੰਗਸ’ ਦੇ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸਭ ਤੋਂ ਵੱਧ ਲੁਧਿਆਣਾ ’ਚ 9, ਪਟਿਆਲਾ ’ਚ 6, ਫ਼ਾਜ਼ਿਲਕਾ ’ਚ 3, ਫ਼ਰੀਦਕੋਟ ’ਚ 3 ਤੇ ਹੁਸ਼ਿਆਰਪੁਰ ’ਚ 1 ਕੇਸ ਸਮੇਤ 24 ਘੰਟਿਆਂ ਦੌਰਾਨ 22 ਨਵੇਂ ਕੇਸ ਸਾਹਮਣੇ ਆਏ ਹਨ। ਫ਼ਾਜ਼ਿਲਕਾ ਤੇ ਲੁਧਿਆਣਾ ’ਚ 1-1 ਮੌਤ ਹੋਈ ਹੈ। ਸਾਰੇ ਸੂਬੇ ’ਚ ‘ਬਲੈਕ ਫ਼ੰਗਸ’ ਦੇ ਹੁਣ ਤੱਕ 168 ਮਾਮਲੇ ਆ ਚੁੱਕੇ ਹਨ ਤੇ 23 ਮੌਤਾਂ ਹੋ ਚੁੱਕੀਆਂ ਹਨ। ਫ਼ਾਜ਼ਿਲਕਾ ਲਈ ਜਿਹੜੇ ਨੌਜਵਾਨ ਦੀ ਮੌਤ ਹੋਈ ਹੈ, ਉਹ ਡੀਐਮਸੀ ਲੁਧਿਆਣਾ ’ਚ ਜ਼ੇਰੇ ਇਲਾਜ ਸੀ।

ਇਹ ਵੀ ਪੜੋ: ਵੱਡਾ ਹਾਦਸਾ- ਮੋਗਾ 'ਚ ਆਕਸੀਜਨ ਸਿਲੰਡਰ ਫੱਟਣ ਨਾਲ ਐਂਬੂਲੈਂਸ ਚਾਲਕ ਦੀ ਮੌਤ, ਇਕ ਜ਼ਖ਼ਮੀ

ਗੌਰਤਲਬ ਹੈ ਕਿ ਦੇਸ਼ ਵਿਚ ਕੋਰੋਨਾ ਮਾਮਲੇ ਤੇਜੀ ਨਾਲ ਵਧਣ ਕਰਕੇ ਮੌਤਾਂ ਦਾ ਆਂਕੜਾ ਵੀ ਵੱਧ ਗਿਆ ਹੈ। ਇਸ ਦੇ ਚਲਦੇ ਬੀਤੇ 24 ਘੰਟਿਆਂ ਚ 2 ਲੱਖ, 11 ਹਜ਼ਾਰ, 275 ਨਵੇਂ ਕੋਰੋਨਾ ਪੌਜ਼ੇਟਿਵ ਕੇਸ ਸਾਹਮਣੇ ਆਏ। ਇਸ ਦੌਰਾਨ 2 ਲੱਖ, 82 ਹਜ਼ਾਰ, 924 ਮਰੀਜ਼ ਠੀਕ ਹੋਏ ਹਨ। 3,841 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਚਿੰਤਾ ਦੀ ਗੱਲ ਇਹ ਹੈ ਕਿ ਦੋ ਦਿਨ ਤੋਂ ਨਵੇਂ ਕੇਸਾਂ 'ਚ ਮਾਮੂਲੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 24 ਮਈ ਨੂੰ 1.95 ਲੱਖ ਤੇ 25 ਮਈ ਨੂੰ 2.08 ਲੱਖ ਕੋਰੋਨਾ ਰਿਪੋਰਟਾਂ ਪੌਜ਼ੇਟਿਵ ਆਈਆਂ।

In The Market