LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਪੁਲਸ ਮੁਕਾਬਲੇ ਵਿਚ ਢੇਰ

jaipal bhullar

ਜਲੰਧਰ (ਇੰਟ.)- ਪੰਜਾਬ (Punjab) ਵਿਚ ਬੀਤੇ ਦਿਨੀਂ ਜਗਰਾਓਂ (jagrao)ਵਿਚ ਦੋ ਥਾਣੇਦਾਰ ਦੇ ਕਤਲ ਦੇ ਮਾਮਲੇ ਵਿਚ ਫਰਾਰ ਚੱਲ ਰਹੇ ਮੁੱਖ ਮੁਲਜ਼ਮ ਅਤੇ ਇਨਾਮੀ ਗੈਂਗਸਟਰ ਜੈਪਾਲ ਭੁੱਲਰ (Gangster jaipal Bhullar) ਅਤੇ ਜਸਪ੍ਰੀਤ ਜੱਸੀ (Jaspreet Jassi) ਦੇ ਐਨਕਾਉਂਟਰ (Encounter) ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਨੂੰ ਪੁਲਸ (Police) ਵਲੋਂ ਮਾਰ ਦਿੱਤਾ ਗਿਆ ਹੈ।

...ਤਾਂ ਇਸ ਤਰ੍ਹਾਂ ਬਣ ਗਿਆ ਇੰਸਪੈਕਟਰ ਦਾ ਪੁੱਤਰ ਜੈਪਾਲ ਗੈਂਗਸਟਰ

Ballia firing: Charges under NSA, Gangster Act will be slapped on accused,  say police | India News,The Indian Express

ਪੁਲਿਸ ਨੇ ਪੰਜਾਬ ਵਿਚ 2 ਥਾਣੇਦਾਰਾਂ ਦੇ ਕਤਲ ਦੇ ਮਾਮਲੇ 'ਚ ਲੋੜੀਂਦੇ ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਨੂੰ ਮੁਕਾਬਲੇ ਵਿਚ ਮਾਰ ਦਿੱਤਾ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਕੋਲਕਾਤਾ ਵਿਚ ਦੋਵਾਂ ਨੂੰ ਮੁਕਾਬਲੇ ਵਿਚ ਮਾਰਿਆ ਹੈ। ਇਸ ਤੋਂ ਇਲਾਵਾ ਇਹ ਕਾਰਵਾਈ ਦੋ-ਤਿੰਨ ਸੂਬਿਆਂ ਦੀ ਪੁਲਿਸ ਵੱਲੋਂ ਮਿਲ ਕੇ ਅੰਜਾਮ ਦਿੱਤਾ ਗਿਆ ਹੈ। STF ਨੂੰ ਸੂਚਨਾ ਮਿਲੀ ਸੀ ਕਿ ਇਹ ਦੋਵੇਂ ਗੈਂਗਸਟਰ ਸ਼ਾਪੂਰਜੀ ਰਿਹਾਇਸ਼ ਵਿਚ ਲੁਕੇ ਹੋਏ ਸਨ। STF ਨੇ ਜਦੋਂ ਛਾਪਾ ਮਾਰਿਆ ਤਾਂ ਗੈਂਗਸਟਰਾਂ ਨੇ ਗੋਲੀ ਚਲਾ ਦਿੱਤੀ ਜਿਸ ਵਿਚ ਇਕ ਪੁਲਸ ਅਫਸਰ ਜ਼ਖਮੀ ਹੋਇਆ। ਇਸ ਪਿੱਛੋਂ ਐੱਸ.ਟੀ.ਐੱਫ. ਵਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਅਤੇ ਦੋਵੇਂ ਗੈਂਗਸਟਰ ਢੇਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸ਼ਾਪੂਰਜੀ ਰਿਹਾਇਸ਼ ਦੇ ਪੰਜਵੇਂ ਫਲੋਰ ਦੇ ਫਲੈਟ ਨੰਬਰ ਬੀ154 ਵਿਚ ਕੁਝ ਆਰਮ ਡੀਲਰ ਲੁਕੇ ਹੋਏ ਹਨ। ਪੁਲਸ ਨੇ ਛਾਪੇਮਾਰੀ ਕੀਤੀ। ਪੁਲਸ ਨੇ ਜਦੋਂ ਇਨ੍ਹਾਂ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਪੁੱਜੀ ਤਾਂ ਇਨ੍ਹਾਂ ਨੇ ਫਾਇਰਿੰਗ ਕਰ ਦਿੱਤੀ। 

ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਜੈਪਾਲ ਭੁੱਲਰ ਏ ਕੈਟਾਗਰੀ ਦਾ ਗੈਂਗਸਟਰ ਸੀ ਅਤੇ ਪੰਜਾਬ ਪੁਲਸ (Punjab Police) ਪਿਛਲੇ ਲੰਬੇ ਸਮੇਂ ਤੋਂ ਉਸ ਦੀ ਭਾਲ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਇਹ ਐਨਕਾਉਂਟਰ ਕੋਲਕਾਤਾ (Calcutta) ਵਿਚ ਹੋਇਆ ਹੈ। ਜਗਾਰਓਂ ਪੁਲਸ ਵਲੋਂ ਇਹ ਤਸਦੀਕ ਕੀਤੀ ਗਈ ਹੈ। ਗੈਂਗਸਟਰ ਵਿੱਕੀ ਗੌਂਡਰ ਦੇ ਐਨਕਾਉਂਟਰ ਤੋਂ ਬਾਅਦ ਪੁਲਸ ਵਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ, ਜਿਸ ਵਿਚ ਗੈਂਗਸਟਰ ਜੈਪਾਲ ਭੁੱਲਰ ਅਤੇ ਉਸ ਦੇ ਸਾਥੀ ਜਸਪ੍ਰੀਤ ਜੱਸੀ ਨੂੰ ਐਨਕਾਉਂਟਰ ਦੌਰਾਨ ਢੇਰ ਕਰ ਦਿੱਤਾ ਗਿਆ।

कोलकाता में गैंगस्टर Jaipal Bhullar और उसके साथी Jassi एनकाउंटर में ढेर -  Dainik Savera
ਗੈਂਗਸਟਰ ਜੈਪਾਲ ਭੁੱਲਰ ਅਤੇ ਜੱਸੀ 'ਤੇ ਨਸ਼ਾ ਤਸਕਰੀ ਸਮੇਤ ਕਈ ਹੋਰ ਗੰਭੀਰ ਮਾਲੇ ਵੀ ਚੱਲ ਰਹੇ ਸਨ। ਹਾਲ ਹੀ ਵਿਚ ਜਗਰਾਓਂ ਵਿਚ ਵੀ 2 ਥਾਣੇਦਾਰਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੰਜਾਬ ਪੁਲਸ ਵਲੋਂ ਜੈਪਾਲ 'ਤੇ ਇਨਾਮ ਵੀ ਰੱਖਿਆ ਗਿਆ ਸੀ। ਇੰਨਾ ਹੀ ਨਹੀਂ ਇਸ ਗੈਂਗਸਟਰ ਦਾ ਨਾਂ ਫਾਜ਼ਿਲਕਾ ਦੇ ਕਤਲ ਕਾਂਡ ਵਿਚ ਵੀ ਸਾਹਮਣੇ ਆਇਆ ਸੀ। ਫਿਲਹਾਲ ਸੂਤਰਾਂ ਵਲੋਂ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਦੋ ਏ.ਐੱਸ.ਆਈ. ਦੇ ਕਤਲ ਵਿਚ ਫਰਾਰ ਹੋਏ ਇਨ੍ਹਾਂ ਮੁਲਜ਼ਮਾਂ ਨੂੰ ਪੁਲਸ ਨੇ ਕੋਲਕਾਤਾ ਵਿਚ ਮਾਰ ਦਿੱਤਾ ਗਿਆ ਹੈ।

In The Market