LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
Cricket
match

ਨਵੀਂ ਦਿੱਲੀ (ਇੰਟ.)- ਸਾਊਥੈਂਪਟਨ (Southempton) ਵਿਚ ਭਾਰਤ (India) ਅਤੇ ਨਿਊਜ਼ੀਲੈਂਡ (Newzealand) ਵਿਚਾਲੇ ਖੇਡੇ ਜਾ ਰਹੇ ਵਿਸ਼ਵ ਟੈਸਟ ਚੈਂਪੀਅਨਸ਼ਿਪ (World Test Championship) ਦੇ ਫਾਈਨਲ ਮੁਕਾਬਲੇ (Final match) ਵਿਚ ਪਿਛਲੇ ਚਾਰ ਦਿਨਾਂ ਤੋਂ ਮੈਦਾਨ 'ਤੇ ਮੀਂਹ ਦਾ ਹੀ ਜਲਵਾ ਰਿਹਾ ਹੈ ਅਤੇ ਦੋਹਾਂ ਧਿਰਾਂ ਦੇ ਖਿਡਾਰੀ ਜ਼ਿਆਦਾਤਰ ਮੌਕਿਆਂ 'ਤੇ ਇੰਤਜ਼ਾਰ ਹੀ ਕਰਦੇ ਨਜ਼ਰ ਆਏ। ਇਸ ਮੈਚ ਦਾ ਅੱਜ ਪੰਜਵਾਂ ਦਿਨ ਹੈ ਜਦੋਂ ਕਿ ਕਲ ਦਾ ਦਿਨ ਖੇਡ ਲਈ ਰਿਜ਼ਰਵ ਰੱਖਿਆ ਗਿਆ ਹੈ, ਪਰ ਹੁਣ ਖੇਡ ਇਸ ਮੋੜ 'ਤੇ ਪਹੁੰਚ ਗਿਆ ਹੈ ਜਿੱਥੋਂ ਇਨ੍ਹਾਂ ਦੋਹ...

harbhjan

ਨਵੀਂ ਦਿੱਲੀ: ਭਾਰਤੀ ਕ੍ਰਿਕਟਰ ਹਰਭਜਨ ਸਿੰਘ ਵਲੋਂ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਗਈ ਸੀ, ਜਿਸ ਦਾ ਵਿਰੋਧ ਹੋਣ ਮਗਰੋਂ ਉਨ੍ਹਾਂ ਨੇ ਮੁਆਫੀ ਮੰਗੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕਾਹਲੀ ਵਿੱਚ ਹੋ ਗਿਆ ਸੀ। ਉਸ ਨੇ ਸੋਸ਼ਲ ਮੀਡੀਆ ਪੋਸਟ ਲਈ ਬਿਨਾਂ ਸ਼ਰਤ ਮੁਆਫ਼ੀ ਮੰਗੀ ਲਈ ਹੈ। ਹਰਭਜਨ ਨੇ ਕਿਹਾ ਕਿ ਉਸ ਨੇ ਤਾਂ ਸਿਰਫ ਘੱਲੂਘਾਰੇ ਦੀ 37ਵੀਂ ਵਰ੍ਹੇਗੰਢ ਮੌਕੇ ਇੱਕ ਵਟਸਐਪ ਫਾਰਵਰਡ ਸ਼ੇਅਰ ਕਰਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਪੀ.ਐੱਮ. ਮੋਦੀ ਨੂੰ ਮੁੱਖ ਮੰਤਰੀ ਕੇਜਰੀਵਾਲ ਨੇ ਲਿਖੀ ਚਿੱਠੀ, ਕੀਤੀ ਇਹ ਮੰਗ ਹਰਭਜਨ ਨੇ ਮੁਆਫ਼ੀ ਮੰਗਦਿਆਂ ਕਿਹਾ ‘ਮੈਂ ਕਾਹਲੀ ਵਿੱਚ ਪੋਸਟ ਕਰ ਦਿੱਤੀ ਤੇ ਕੰਟੈਂਟ ਉਤੇ ਧਿਆਨ ਨਹੀਂ ਦਿੱਤਾ ਕਿ ਇਹ ਕਿਸ ਗੱਲ ਦੀ ਤਰਜਮਾਨੀ ਕਰਦਾ ਹੈ। ਇਹ ਮੇਰੀ ਗ਼ਲਤੀ ਸੀ ਤੇ ਮੈਂ ਮੰਨਦਾ ਹਾਂ। ਕਿਸੇ ਵੀ ਪੱਧਰ ’ਤੇ ਮੈਂ ਪੋਸਟ ਨਾਲ ਜੁੜੇ ਵਿਚਾਰਾਂ ਦੀ ਹਮਾਇਤ ਨਹੀਂ ਕਰਦਾ। ਮੈਂ ਸਿੱਖ ਹਾਂ ਤੇ ਭਾਰਤ ਲਈ ਲੜਾਂਗਾ, ਭਾਰਤ ਦੇ ਵਿਰੁੱਧ ਨਹੀਂ।’ਹਰਭਜਨ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਉਹ ਮੁਆਫ਼ੀ ਮੰਗਦਾ ਹੈ।   My heartfelt apology to my people.....

kamaljit sing

ਪਟਿਆਲਾ (ਇੰਟ.)- ਅੰਤਰਰਾਸ਼ਟਰੀ ਕ੍ਰਿਕਟ (International cricket) ਕੋਚ ਕਮਲਜੀਤ ਸਿੰਘ ਦੀ ਹਾਦਸੇ 'ਚ ਮੌਤ ਹੋਣ ਦੀ ਸੂਚਨਾ ਮਿਲੀ ਹੈ। ਉਹ ਆਪਣੀ ਪਤਨੀ ਨਾਲ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਮੱਥਾ ਟੇਕਣ ਜਾ ਰਹੇ ਸਨ। ਇਹ ਵੀ ਪੜੋ: ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਨਿਕਲਦੇ ਹੀ ਮੁਲਾਕਾਤ ਲਈ ਹਨੀਪ੍ਰੀਤ ਪਹੁੰਚੀ ਗੁਰੂਗ੍ਰਾਮ ਆਈਜੇਪੀਐਲ ਟੀ-20 'ਚ ਪੰਜਾਬ ਟਾਈਗਰਜ਼ ਦੇ ਕੋਚ ਰਹੇ ਸਟੇਟ ਐਵਾਰਡੀ (State Award) ਕਮਲਜੀਤ ਸਿੰਘ ਦੀ ਪਟਿਆਲਾ ਵਿਖੇ ਹੋਏ ਇਕ ਦਰਦਨਾਕ ਸੜਕ ਹਾਦਸੇ (Road Accident) 'ਚ ਮੌਤ ਹੋ ਗਈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਤੜਕਸਾਰ ਸਕੂਟਰ 'ਤੇ ਸਵਾਰ ਹੋ ਕੇ ਅਪਣੀ ਧਰਮਪਤਨੀ ਨਾਲ ਘਰ ਤੋਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿੱਖੇ ਨਤਸਮਤਕ ਹੋਣ ਲਈ ਜਾ ਰਹੇ ਸਨ ਤੇ ਪਟਿਆਲਾ ਦੀ ਪੁਲਿਸ ਲਾਈਨ ਨਜ਼ਦੀਕ ਇਕ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਦਰੜ ਦਿੱਤਾ। ਕੋਚ ਕਮਲਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਉਨ੍ਹਾਂ ਦੀ ਧਰਮਪਤਨੀ ਨੂੰ ਗੰਭੀਰ ਹਾਲਤ ਵਿੱਚ ਪਟਿਆਲਾ ਦੇ ਇਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ ਹੈ। ਇਹ ਵੀ ਪੜੋ: Health minister ਦਾ ਘਿਰਾਓ ਕਰਨ ਪਹੁੰਚੇ ਅਕਾਲੀਆਂ ’ਤੇ ਪੁਲਿਸ ਨੇ ਵਰ੍ਹਾਏ ਡੰਡੇ,ਦੇਖੋ ਲਾਈਵ ਤਸਵੀਰਾਂ ਜ਼ਿਕਰਯੋਗ ਹੈ ਕਿ ਕੋਚ ਕਮਲਜੀਤ ਸਿੰਘ ਨੇ ਮਲਟੀਪਰਪਜ਼ ਸਕੂਲ ਦੇ ਖੇਡ ਮੈਦਾਨ 'ਚ ਕੋਚਿੰਗ...

olympic

ਨਵੀਂ ਦਿੱਲੀ (ਇੰਟ.)- ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ (P. V. Sindhu ) ਨੇ ਕਿਹਾ ਕਿ ਉਹ ਟੋਕੀਓ ਓਲੰਪਿਕ ਵਿਚ ਆਪਣੀ ਵਿਰੋਧੀ ਨੂੰ ਪ੍ਰੇਸ਼ਾਨੀ ਵਿਚ ਪਾਉਣ ਲਈ ਨਵੇਂ ਹੁਨਰ ਅਤੇ ਤਕਨੀਕ 'ਤੇ ਕੰ ਕਰ ਰਹੀ ਹੈ। ਰਿਓ ਓਲੰਪਿਕ (Rio Olympics) ਦੀ ਸਿਲਵਰ ਮੈਡਲ ਜੇਤੂ ਅਤੇ ਵਿਸ਼ਵ ਚੈਂਪੀਅਨ ਸਿੰਧੂ (World Champion Sindhu) ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ (Corona Virus) ਮਹਾਮਾਰੀ ਕਾਰਣ ਮਿਲੇ ਆਰਾਮ ਨਾਲ ਉਨ੍ਹਾਂ ਨੂੰ ਆਪਣੀ ਖੇਡ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਅਤੇ ਉਸ ਵਿਚ ਕੁਝ ਨਵਾਂ ਜੋੜਣ ਦਾ ਮੌਕਾ ਮਿਲਿਆ। ਉਨ੍ਹਾਂ ਦੀ ਸਖ਼ਤ ਵਿਰੋਧੀ ਅਤੇ ਮੌਜੂਦਾ ਚੈਂਪੀਅਨ ਕੈਰੋਲੀਨਾ ਮਾਰਿਨ ਗੋਡੇ ਦੀ ਸੱਟ ਕਾਰਣ ਓਲੰਪਿਕ ਵਿਚ ਆਪਣੇ ਖਿਤਾਬ ਦਾ ਬਚਾਅ ਨਹੀਂ ਕਰ ਸਕੇਗੀ, ਪਰ ਸਿੰਧੂ ਜਾਣਦੀ ਹੈ ਕਿ ਮੁਕਾਬਲੇਬਾਜ਼ੀ ਉਦੋਂ ਹੀ ਸਖ਼ਤ ਹੋਵੇਗੀ। ਇਹ ਵ...

anushka

ਮੁੰਬਈ (ਇੰਟ.)-18 ਜੂਨ ਤੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ (Test Championship Final) ਅਤੇ 4 ਅਗਸਤ ਤੋਂ ਇੰਗਲੈਂਡ (England) ਦੇ ਖਿਲਾਫ 5 ਮੈਚਾਂ ਦੀ ਟੈਸਟ ਸੀਰੀਜ਼ ਖੇਡਣ ਲਈ ਵਿਰਾਟ ਕੋਹਲੀ ਦੀ ਟੀਮ ਇੰਡੀਆ ਇੰਗਲੈਂਡ ਦੌਰੇ 'ਤੇ ਮੁੰਬਈ ਤੋਂ ਰਵਾਨਾ ਹੋ ਚੁੱਕੀ ਹੈ ਪਰ ਇੰਗਲੈਂਡ ਜਾਂਦੇ ਸਮੇਂ ਕਪਤਾਨ ਵਿਰਾਟ ਕੋਹਲੀ (Virat Kohli) ਦੇ ਨਾਲ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਰਵਾਨਾ ਹੋਈ। ਵਿਰਾਟ ਅਤੇ ਅਨੁਸ਼ਕਾ ਦੀ ਇੰਗਲੈਂਡ ਜਾਂਦੇ ਹੋਏ ਇਕੱਠਿਆਂ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਯੂ.ਕੇ. ਦੀ ਸਰਕਾਰ ਨੇ ਬੀ.ਸੀ.ਸੀ.ਆਈ. ਨੂੰ ਇੰਗਲੈਂਡ ਦੌਰੇ 'ਤੇ ਭਾਰਤੀ ਕ੍ਰਿਕਟਰਸ ਦੇ ਨਾਲ ਉਨ੍ਹਾਂ ਦੀਆਂ ਪਤਨੀਆਂ ਨੂੰ ਨਾਲ ਲਿਆਉਣ ਦੀ ਇਜਾਜ਼ਤ ਦਿੱਤੀ ਸੀ ਅਤੇ ਇਸ ਲਈ ਵਿਰਾਟ ਦੇ ਨਾਲ ਅਨੁਸ਼ਕਾ ਵੀ ਇੰਗਲੈਂਡ ਜਾ ਰਹੀ ਹੈ ਜਿਸ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਜੋੜੇ ਨਾਲ ਉਨ੍ਹਾਂ ਦੀ ਧੀ ਵਾਮਿਕਾ ਵੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਭਾਰਤੀ ਟੀਮ ਪ੍ਰਾਈਵੇਟ ਚਾਰਟਿਡ ਪਲੇਨ ਰਾਹੀਂ ਇੰਗਲੈਂਡ ਰਵਾਨਾ ਹੋਈ। ਸਾਰੇ ਖਿਡਾਰੀ ਪਹਿਲਾਂ ਲੰਡਨ ਪਹੁੰਚਣਗੇ। ਇਹ ਵੀ ਪੜ੍ਹੋ- ਮਨੁੱਖੀ ਸਰੀਰ ਦੀ ਰਚਨਾ ਤੋਂ ਪ੍ਰੇਰਿਤ ਹੋ ਕੇ ਬਣਾਇਆ ਗਿਆ ਚੰਡੀਗੜ੍ਹ, ਜਾਣੋਂ ਖੂਬਸੂਰਤੀ ਬਾਰੇ 10 ਦਿਨ ਤੱਕ ਰਹਿਣਗੇ ਕੁਆਰੰਟਾਈਨ- ਟੀਮ ਇੰਡੀਆ (Team India) ਦਾ ਪੁਰਸ਼ ਵਰਗ ਲੰਡਨ ਤੋਂ ਸਾਊਥੈਂਪਟਨ ਬਸ ਰਾਹੀਂ 3 ਘੰਟੇ ਦੇ ਸਫਰ ਤੋਂ ਬਾਅਦ ਪਹੁੰਚਣਗੇ ਅਤੇ ਉਥੇ ਟੀਮ ਪੂਰੇ 10 ਦਿਨਾਂ ਤੱਕ ਕੁਆਰੰਟੀਨ ਰਹੇਗੀ। ਆਈ.ਸੀ.ਸੀ. ਤੋਂ ਮਿਲੀ ਜਾਣਕਾਰੀ ਮੁਤਾਬਕ ਪਹਿਲਾਂ ਦੇ 3 ਦਿਨ ...

r ashwani

ਨਵੀਂ ਦਿੱਲੀ (ਇੰਟ.)- ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ ਰਿਸ਼ਭ ਪੰਤ ਦੇ ਕਰਿਅਰ ਲਈ 2021 ਦਾ ਸਾਲ ਇੱਕ ਬਦਲਾਅ ਵਾਲਾ ਰਿਹਾ। ਤਕਰੀਬਨ ਇੱਕ ਸਾਲ ਪਹਿਲਾਂ ਇਸ ਗੱਲ 'ਤੇ ਸਵਾਲ ਉਠ ਰਹੇ ਸਨ ਕਿ ਕੀ ਪੰਤ ਨੂੰ ਟੀਮ ਵਿੱਚ ਇੱਕ ਹੋਰ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੂੰ ਸੀਮਿਤ ਓਵਰਾਂ ਦੀ ਕ੍ਰਿਕਟ ਤੋਂ ਡਰਾਪ ਕਰ ਦਿੱਤਾ ਗਿਆ ਸੀ ਪਰ ਆਸਟਰੇਲਿਆ ਦੌਰੇ 'ਤੇ ਟੈਸਟ ਕ੍ਰਿਕਟ ਵਿੱਚ ਉਨ੍ਹਾਂ ਨੇ ਜੋ ਪ੍ਰਦਰਸ਼ਨ ਕੀਤਾ। ਉਸ ਤੋਂ ਸਾਰੇ ਆਲੋਚਕਾਂ  ਦੇ ਮੂੰਹ ਬੰਦ ਹੋ ਗਏ ਕਿਉਂਕਿ ਉਨ੍ਹਾਂ ਨੇ ਬੱਲੇ ਦੇ ਨਾਲ-ਨਾਲ ਸਟੰਪ ਪਿੱਛੇ ਦਸਤਾਨੇ ਨਾਲ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ। ਸਿਡਨੀ ਵਿੱਚ 97 ਦੌੜਾਂ ਅਤੇ ਗਾਬਾ ਵਿੱਚ ਅਜੇਤੂ 89 ਦੌੜਾਂ ਦੀ ਪਾਰੀ ਇਤਿਹਾਸਿਕ ਸਾਬਤ ਹੋਈ। ਹੁਣ ਉਨ੍ਹਾਂ ਨੂੰ ਸਪੈਸ਼ਲ ਖਿਡਾਰੀ ਦਾ ਦਰਜਾ ਆਰ ਅਸ਼ਵਿਨ ਨੇ ਦਿੱਤਾ ਹੈ। ਭਾਰਤੀ ਟੀਮ ਨੂੰ ਉਂਮੀਦ ਹੋਵੇਗੀ ਕਿ ਉਹ ਨਿਊਜ਼ੀਲੈਂਡ ਖਿਲਾਫ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕਰਾਂ ਅਤੇ ਟੀਮ ਨੂੰ ਖਿਤਾਬ ਦਿਵਾਵਾਂ। ਆਰ ਅਸ਼ਵਿਨ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਪੰਤ ਕਿਸੇ ਵੀ ਟੀਮ ਤੋਂ ਜਿੱਤ ਖੋਹ ਸਕਦੇ ਹਨ। ਆਪਣੇ ਇਕ ਇੰਟਰਵਿਊ ਦੌਰਾਨ ਆਰ ਅਸ਼ਵਿਨ ਨੇ ਕਿਹਾ ਕਿ ਅਸੀ ਸਾਰੇ ਜਾਣਦੇ ਹਾਂ ਕਿ ਰਿਸ਼ਭ ਪੰਤ ਕਿਸ ਤਰ੍ਹਾਂ ਦਾ ਖਿਡਾਰੀ ਹੈ। ਉਹ ਖੇਡ ਨੂੰ ਵਿਰੋਧੀ ਟੀਮ ਤੋਂ ਦੂਰ ਲਿਜਾ ਸਕਦਾ ਹੈ।  ਸਾਡੇ ਕੋਲ ਨੰਬਰ 6 'ਤੇ ਵਿਕੇਟਕੀਪਰ ਬੱਲੇਬਾਜੀ ਕਰਨ ਅਤੇ ਪੰਜ ਗੇਂਦਬਾਜ਼ਾਂ ਨੂੰ ਖੇਡਣ ਦੀ ਸਹੂਲਤ ਹੈ, ਜੋ ਸੰਯੋਜਨ ਲਈ ਬਹੁਤ ਮਹੱਤਵਪੂਰਣ ਹੈ। ਇਹ ਪੁੱਛੇ ਜਾਣ ਉੱਤੇ ਕਿ ਕੀ ਭਾਰਤ 2007 ਤੋਂ ਬਾਅਦ ਪਹਿਲੀ ਵਾਰ ਇੰਗਲੈਂਡ ਨੂੰ ਹਰਾ ਸਕਦਾ ਹੈ, ਅਸ਼ਵਿਨ ਨੇ ਕਿਹਾ ਇੰਗਲੈਂਡ ਆਪਣੇ ਘਰੇਲੂ ਮੈਦਾਨ 'ਤੇ ਚੰਗੀ ਖੇਡ ਖੇਡਦਾ ਹੈ ਅਤੇ ਉਨ੍ਹਾਂ ਨੇ ਵਿਖਾਇਆ ਹੈ ਕਿ ਉਹ ਆਪਣੀ ਖੇਡ ਵਿੱਚ ਕਿੰਨੇ ਵਧੀਆ ਹਨ। ਜੇਮਸ ਐਂਡਰਸਨ ਇਸ ਨੂੰ ਬਹੁਤ ਹੀ ਮੁਸ਼ਕਲ ਬਣਾ ਦੇਣਗੇ ਜਿੰਨਾ ਕਿ ਇਸਦੇ ਲਈ ਹੋ ਸਕਦਾ ਹੈ। ਇੰਗਲੈਂਡ ਵਿਚ ਹਾਲਾਤ ਮਹੱਤਵਪੂਰਨ ਹਨ ਪਰ ਇਸ ਭਾਰਤੀ ਟੀਮ ਕੋਲ ਜੋ ਤਜ਼ੁਰਬਾ ਹੈ ਉਹ ਸਾਨੂੰ ਚੰਗੀ ਹਾਲਤ ਵਿੱਚ ਰੱਖਣਾ ਚਾਹੀਦਾ ਹੈ। ਭਾਰਤੀ ਟੀਮ ਮਜ਼ਬੂਤ ਇਰਾਦਿਆਂ ਨਾਲ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਖੇਡੇਗੀ ਕਿਉਂਕਿ ਹਾਲ ਹੀ ਵਿੱਚ ਭਾਰਤ ਵਿੱਚ ਖੇਡੀ ਗਈ ਟੈਸਟ ਸੀਰੀਜ਼ ਵਿੱਚ ਭਾਰਤ ਨੇ ਇੰਗਲੈਂਡ ਨੂੰ ਬੁਰੀ ਤਰ੍ਹਾਂ ਹਰਾਇਆ ਸੀ।

pak babar

ਕਰਾਚੀ (ਇੰਟ.)- ਪਾਕਿ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਆਪਣੀ ਹੀ ਭੈਣ ਨਾਲ ਵਿਆਹ ਕਰਨ ਜਾ ਰਹੇ ਹਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਉਹ ਆਪਣੇ ਹੀ ਚਾਚਾ ਦੀ ਧੀ ਨਾਲ ਵਿਆਹ ਕਰਨ ਲਈ ਰਾਜ਼ੀ ਹੋ ਗਏ। ਵਿਆਹ ਅਗਲੇ ਸਾਲ ਹੋਵੇਗਾ। ਪਾਕਿਸਤਾਨੀ ਚੈਨਲ ਜਿਓ ਨਿਊਜ਼ ਮੁਤਾਬਕ ਬਾਬਰ ਨੇ ਆਪਣੀ ਚਚੇਰੀ ਭੈਣ ਨਾਲ ਸਗਾਈ ਕਰ ਲਈ ਹੈ ਅਤੇ ਉਹ ਅਗਲੇ ਸਾਲ ਵਿਆਹ ਕਰਨਗੇ। ਪਾਕਿਸਤਾਨੀ ਟੀਮ ਦੇ ਸਾਰੇ ਮੈਂਬਰਾਂ ਨੂੰਇਸ ਬਾਰੇ ਪਤਾ ਹੈ। ਇਹ ਵੀ ਪੜ੍ਹੋ- CBSE 12ਵੀਂ ਦੀਆਂ ਪ੍ਰੀਖਿਆਵਾਂ ਰੱਦ, ਪੀ.ਐੱਮ ਮੋਦੀ ਦੀ ਬੈਠਕ ਵਿਚ ਲਿਆ ਗਿਆ ਫੈਸਲਾ ਦੱਸ ਦਈਏ ਕਿ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ 'ਤੇ ਜਿਣਸੀ ਸ਼ੋਸ਼ਣ ਦੇ ਦੋਸ਼ ਵੀ ਲੱਗ ਚੁੱਕੇ ਹਨ। ਇਕ ਮਹਿਲਾ ਨੇ ਬਾਬਰ ਆਜ਼ਮ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਬਾਬਰ ਨੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ ਹੈ ਅਤੇ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ, ਮਹਿਲਾ ਨੇ ਕਿਹਾ ਸੀ ਬਾਬਰ ਨੇ ਉਨ੍ਹਾਂ ਨਾਲ ਵਿਆਹ ਦੇ ਝੂਠੇ ਵਾਅਦੇ ਕੀਤੇ ਸਨ। ਮਹਿਲਾ ਨੇ ਕਿਹਾ ਸੀ ਕਿ ਬਾਬਰ ਆਜ਼ਮ ਨੇ ਵਿਆਹ ਦਾ ਝਾਂਸਾ ਦੇ ਕੇ 10 ਸਾਲ ਤੱਕ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ ਅਤੇ ਜਦੋਂ ਉਹ ਪ੍ਰੈਗਨੈਂਟ ਹੋਈ ਤਾਂ ਬਾਬਰ ਨੇ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ, ਪੀੜਤਾ ਮੁਤਾਬਕ ਬਾਬਰ ਅਤੇ ਉਹ ਇਕ ਹੀ ਸਕੂਲ ਵਿਚ ਪੜ੍ਹਦੇ ਸਨ, ਦੋਵੇਂ ਇਕ ਹੀ ਮੁਹੱਲੇ ਵਿਚ ਰਹਿੰਦੇ ਸਨ। ਇਹ ਵੀ ਪੜ੍ਹੋ-ਰੋਜ਼ਾਨਾ ਲੱਗੇਗਾ ਇਕ ਕਰੋੜ ਲੋਕਾਂ ਨੂੰ ਟੀਕਾ, ਦਸੰਬਰ ਤੱਕ ਪੂਰਾ ਮੁਲਕ ਹੋਵੇਗਾ ਵੈਕਸੀਨੇਟਿਡ : ICMR  ਮਹਿਲਾ ਨੇ ਕਿਹਾ ਸੀ, ਬਾਬਰ ਆਜ਼ਮ ਨੇ ਮੈਨੂੰ ਪ੍ਰਪੋਜ਼ ਕੀਤਾ ਅਤੇ ਮੈਂ ਉਸ ਨੂੰ ਸਵੀਕਾਰ ਕਰ ਲਿਆ ਸੀ। ਉਸ ਵੇਲੇ ਬਾਬਰ ਆਜ਼ਮ ਨੇ ਕ੍ਰਿਕਟ ਖੇਡਣਾ ਸ਼ੁਰੂ ਨਹੀਂ ਕੀਤਾ ਸੀ। ਮਹਿਲਾ ਮੁਤਾਬਕ ਬਾਬਰ ਆਜ਼ਮ ਉਨ੍ਹਾਂ ਨੂੰ ਧੋਖਾ ਦਿੰਦੇ ਰਹੇ ਅਤੇ ਵਿਆਹ ਦੇ ਨਾਂ 'ਤੇ ਉਨ੍ਹਾਂ ਦਾ 10 ਸਾਲ ਤੱਕ ਸਰੀਰਕ ਸ਼ੋਸ਼ਣ ਕਰਦੇ ਰਹੇ। ਦੱਸ ਦਈਏ ਕਿ ਬਾਬਰ ਆਜ਼ਮ ਦੀ ਪਾਕਿਸਤਾਨ ਵਿਚ ਜ਼ਬਰਦਸਤ ਫੈਨ ਫਾਲੋਇੰਗ ਹੈ ਅਤੇ ਉਨ੍ਹਾਂ ਦੀਆਂ ਕਾਫੀ ਫੀਮੇਲ ਫੈਂਸ ਵੀ ਹਨ। ਉਹ ਪਾਕਿਸਤਾਨ ਕ੍ਰਿਕਟ ਟੀਮ ਦੇ ਤਿੰਨੋ ਫਾਰਮੈੱਟ ਦੇ ਕਪਤਾਨ ਹਨ।

kohli virat

ਨਵੀਂ ਦਿੱਲੀ (ਇੰਟ.) -ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਪਣੇ ਇੱਕ ਬਿਆਨ ਲਈ ਸੋਸ਼ਲ ਮੀਡੀਆ 'ਤੇ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ ਹਨ। ਵਿਰਾਟ ਕੋਹਲੀ ਨੇ ਹਾਲ ਹੀ ਵਿੱਚ ਆਪਣੀ ਖੁਰਾਕ ਬਾਰੇ ਦੱਸਿਆ ਸੀ। ਉਨ੍ਹਾਂ ਇੰਸਟਾਗ੍ਰਾਮ 'ਤੇ ਸਵਾਲ-ਜਵਾਬ ਸੈਸ਼ਨ ਰੱਖਿਆ ਸੀ, ਜਿਸ 'ਚ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਤੋਂ ਖੁਰਾਕ ਬਾਰੇ ਪੁੱਛਿਆ। ਕੋਹਲੀ ਨੇ ਇਸ ਵਿੱਚ ਮੰਨਿਆ ਕਿ ਉਹ ਆਂਡੇ ਖਾਂਦਾ ਹੈ। ਦਰਅਸਲ, ਪਹਿਲਾਂ ਕੋਹਲੀ ਦਾਅਵਾ ਕਰ ਚੁੱਕੇ ਹਨ ਕਿ ਉਹ ਸ਼ਾਕਾਹਾਰੀ ਹਨ।ਕੋਹਲੀ ਨੇ ਜਵਾਬ ਵਿੱਚ ਕਿਹਾ ਸੀ ਬਹੁਤ ਸਾਰੀਆਂ ਸਬਜ਼ੀਆਂ, ਕੁਝ ਅੰਡੇ, 2 ਕੱਪ ਕੌਫੀ, ਦਾਲ, ਕੁਇਨੋਆ, ਬਹੁਤ ਸਾਰਾ ਪਾਲਕ, ਡੋਸਾ, ਪਰ ਇਹ ਸਭ ਸਹੀ ਮਾਤਰਾ ਵਿੱਚ।" ਕੋਹਲੀ ਦੇ ਇਸ ਜਵਾਬ 'ਤੇ ਪ੍ਰਸ਼ੰਸਕਾਂ ਨੇ ਟਵਿੱਟਰ 'ਤੇ ਜੰਮ ਕੇ ਨਿਸ਼ਾਨਾ ਬਣਾਇਆ। ਇਹ ਵੀ ਪੜ੍ਹੋ- ਪਹਿਲਵਾਨ ਸੁਸ਼ੀਲ ਕੁਮਾਰ ਦੀ ਵਧੀਆ ਮੁਸ਼ਕਲਾਂ, ਜਾਂਚ ਲਈ ਉੱਤਰਾਖੰਡ ਲੈ ਗਈ ਦਿੱਲੀ ਪੁਲਿਸ ਕਈ ਲੋਕਾਂ ਨੇ ਕਿਹਾ ਕਿ ਵਿਰਾਟ ਕੋਹਲੀ ਤਾਂ ਆਂਡੇ ਖਾਣ ਵਾਲਾ ਸ਼ਾਕਾਹਾਰੀ ਹੈ। ਕਈਆਂ ਨੇ ਸਵਾਲ ਚੁੱਕੇ ਕਿ ਜੇਕਰ ਭਾਰਤੀ ਕਪਤਾਨ ਆਂਡੇ ਖਾਂਦਾ ਹੈ ਤਾਂ ਖੁਦ ਨੂੰ ਸ਼ਾਕਾਹਾਰੀ ਕਿਉਂ ਦੱਸਦੇ ਹਨ।ਇਕ ਯੂਜ਼ਰ ਨੇ ਲਿਖਿਆ ਕਿ ਕੋਹਲੀ ਦਾ ਦਾਅਵਾ ਹੈ ਕਿ ਉਹ ਵੇਗਨ ਹਨ, ਪਰ ਆਪਣੇ ਨਵੇਂ ਏ.ਐੱਮ.ਏ. (ਆਸਕ ਮੀ ਐਨੀਥਿੰਗ) ਵਿਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਡਾਈਟ ਵਿਚ ਆਂਡੇ ਸ਼ਾਮਲ ਹਨ। ਇਹ ਮੈਨੂੰ ਪ੍ਰੇਸ਼ਾਨ ਕਰ ਰਿਹਾ ਹੈ।  ਇਹ ਵੀ ਪੜ੍ਹੋ:  ਨਹਿਰ ’ਚ ਨਹਾਉਣ ਗਏ ਚਾਰ ਨੌਜਵਾਨਾਂ ਦੀ ਮੌਤ, ਪਿੰਡ ’ਚ ਮਚਿਆ ਹੜਕੰਪ ਦੱਸ ਦਈਏ ਕਿ ਕੋਹਲੀ ਨੇ ਕਈ ਵਾਰ ਦੱਸਇਆ ਹੈ ਕਿ ਉਹ ਬੜੇ ਫੂਡੀ ਹਨ ਪਰ ਖੁਦ ਨੂੰ ਫਿਟ ਰੱਖਣ ਲਈ ਉਨ੍ਹਾਂ ਨੇ ਆਪਣੇ ਖਾਣੇ ਦੀਆਂ ਆਦਤਾਂ ਨੂੰ ਬਦਲ ਲਿਆ। ਸਾਲ 2019 ਵਿਚ ਕੋਹਲੀ ਨੇ ਕਿਹਾ ਸੀ ਕਿ ਉਹ ਪੂਰੀ ਤਰ੍ਹਾਂ ਨਾਲ ਸ਼ਾਕਾਹਾਰੀ ਹੋ ਗਏ ਹਨ। 2018 ਤੋਂ ਹੀ ਉਨ੍ਹਾਂ ਨੇ ਮੀਟ, ਦੁੱਧ ਅਤੇ ਆਂਡੇ ਨੂੰ ਪੂਰੀ ਤਰ੍ਹਾਂ ਛੱਡ ਦਿੱਤਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਨਾਨਵੈੱਜ ਛੱਡ ਕੇ ਵੇਗਨ ਡਾਈਟ ਖਾਣ ਦਾ ਫੈਸਲਾ ਕੀਤਾ ਹੈ। ...

sudil kumar rem and

ਨਵੀਂ ਦਿੱਲੀ: ਦੋ ਵਾਰ ਦੇ ਓਲੰਪੀਅਨ ਅਤੇ ਪਹਿਲਵਾਨ (Sushil Kumar) ਸੁਸ਼ੀਲ ਕੁਮਾਰ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਦਿੱਲੀ ਪੁਲਿਸ ਵੱਲੋਂ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਰੋਹਿਣੀ ਕੋਰਟ ਵਿਚ ਪੇਸ਼ ਕੀਤਾ ਗਿਆ। ਇਸ ਦੇ ਚਲਦੇ 23 ਸਾਲਾ ਸਾਗਰ ਦੀ ਹੱਤਿਆ ਦੇ ਮਾਮਲੇ 'ਚ ਦਿੱਲੀ ਅਦਾਲਤ ਨੇ ਪਹਿਲਵਾਨ ਸੁਸ਼ੀਲ ਕੁਮਾਰ ਦੇ ਪੁਲਿਸ ਰਿਮਾਂਡ 'ਚ ਵਾਧਾ ਕੀਤਾ ਹੈ। ਸੁਸ਼ੀਲ ਕੁਮਾਰ ਦੇ ਪੁਲਿਸ ਰਿਮਾਂਡ ਵਿੱਚ 4 ਦਿਨਾਂ ਦਾ ਵਾਧਾ ਕੀਤਾ ਗਿਆ ਹੈ। Delhi Court extends wrestler Sushil Kumar's police remand for 4 days in the murder of 23-year-old Sagar Rana at Chhatrasal Stadium. pic.twitter.com/bsnuyjEpZq — ANI (@ANI) May 29, 2021 ਇਸ ਤੋਂ ਪਹਿਲਾਂ, ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸ਼ੁੱਕਰਵਾਰ ਨੂੰ ਬਿੰਦਰ ਉਰਫ ਵਿਜੇਂਦਰ ਸਿੰਘ ਨੂੰ 23 ਸਾਲ ਦੇ ਸਾਗਰ ਰਾਣਾ ਕਤਲ ਮਾਮਲੇ ਵਿੱਚ ਦਿੱਲੀ ਦੇ ਟਿਕਰੀ ਸਰਹੱਦ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਹੈ। ਬਿੰਦਰ, ਜੋ ਇਸ ਮਾਮਲੇ ਵਿੱਚ ਗ੍ਰਿਫਤਾਰ ਹੋਣ ਵਾਲਾ ਨੌਵਾਂ ਮੁਲਜ਼ਮ ਹੈ, ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਇਹ ਕਬੂਲ ਕੀਤਾ ਹੈ ਕਿ ਉਹ ਨਾ ਸਿਰਫ ਅਪਰਾਧ ਵਾਲੀ ਥਾਂ 'ਤੇ ਮੌਜੂਦ ਸੀ, ਸਗੋਂ ਸੁਸ਼ੀਲ ਕੁਮਾਰ ਦੇ ਇਸ਼ਾਰੇ 'ਤੇ ਰਾਣਾ ਸਮੇਤ ਕੁਝ ਪਹਿ...

sushil kumar 01

ਨਵੀਂ ਦਿੱਲੀ (ਇੰਟ.)- ਦੋ ਵਾਰ ਦੇ ਓਲੰਪਿਕ ਮੈਡਲਿਸਟ ਸੁਸ਼ੀਲ ਕੁਮਾਰ ਦਾ 26 ਮਈ ਨੂੰ 38ਵਾਂ ਜਨਮਦਿਨ ਸੀ। ਸੁਸ਼ੀਲ ਜੂਨੀਅਰ ਪਹਿਲਵਾਨ ਦੇ ਕਤਲ ਦੇ ਇਲਜ਼ਾਮ ਹੇਠ ਕ੍ਰਾਈਮ ਬ੍ਰਾਂਚ ਦੀ ਹਿਰਾਸਤ ਵਿਚ ਹੈ। ਅਜਿਹੇ ਵਿਚ ਜਿੱਥੇ ਪਹਿਲਾਂ ਉਹ ਜਨਮਦਿਨ ਪਰਿਵਾਰ ਦੇ ਨਾਲ ਮਨਾਉਂਦਾ ਸੀ।  ਸੁਸ਼ੀਲ ਦੀਆਂ ਪ੍ਰਾਪਤੀਆਂ2008 ਬੀਜਿੰਗ ਓਲੰਪਿਕ ਵਿਚ ਸੁਸ਼ੀਲ ਨੇ ਕਾਂਸੀ ਤਮਗਾ ਜਿੱਤਿਆ ਸੀ।2012 ਲੰਡਨ ਓਲੰਪਿਕ ਵਿਚ ਸੁਸ਼ੀਲ ਨੇ ਆਪਣੇ ਤਮਗੇ ਦਾ ਰੰਗ ਬਦਲਦੇ ਹੋਏ ਸਿਲਵਰ ਜਿੱਤਿਆ। 2010 ਮਾਸਕੋ ਵਰਲਡ ਚੈਂਪੀਅਨਸ਼ਿਪ ਵਿਚ ਸੁਸ਼ੀਲ ਨੇ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ।2010 ਦਿੱਲੀ, 2014 ਗਲਾਸਗੋ ਅਤੇ 2018 ਗੋਲਡ ਕੋਸਟ ਕਾਮਨਵੈਲਥ ਗੇਮਸ ਵਿਚ ਗੋਲਡ ਮੈਡਲ ਜਿੱਤਣ ਦੀ ਹੈਟ੍ਰਿਕ ਲਗਾਈ।2006 ਦੋਹਾ ਏਸ਼ੀਅਨ ਗੇਮਸ ਵਿਚ ਸੁਸ਼ੀਲ ਕਾਂਸੀ ਤਮਗਾ ਹੀ ਜਿੱਤ ਸਕਿਆ ਸੀ।ਕੁਲ 6 ਗੋਲਡ ਅਤੇ ਇਕ ਕਾਂਸੀ ਤਮਗਾ ਸੁਸ਼ੀਲ ਨੇ ਕਾਮਨਵੈਲਥ ਗੇਮਸ ਵਿਚ ਆਪਣੇ ਨਾਂ ਕੀਤੇ। ਇਸ ਤੋਂ ਇਲਾਵਾ ਸੁਸ਼ੀਲ ਕੁਮਾਰ ਨੂੰ 2005 ਚ ਅਰਜੁਨਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਸ ਤੋਂ ਬਾਅਦ ਸੁਸ਼ੀਲ ਕੁਮਾਰ ਨੂੰ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਅਤੇ 2011 ਚ ਸੁਸ਼ੀਲ ਕੁਮਾਰ ਨੂੰ ਪੱਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸੁਸ਼ੀਲ ਕੁਮਾਰ ਨੂੰ ਵੱਖ ਵੱਖ ਪਲੇਟਫਾਰਮ ਤੇ ਐਵਾਰਡ ਅਤੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਹ ਵੀ ਪੜ੍ਹੋ- ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਨਵੀ ਬਣੀ SIT ਨੇ ਜਾਂਚ ਵਿਚ ਲਿਆਂਦੀ ਤੇਜ਼ੀ2016 ਤੋਂ ਬਾਅਦ ਗੈਂਗਸਟਰ ਨਾਲ ਕਥਿਤ ਦੋਸਤੀ ਵਧੀਦੱਸਿਆ ਜਾ ਰਿਹਾ ਹੈ ਕਿ 2016 ਓਲੰਪਿਕ ਤੋਂ ਬਾਅਦ ਤੋਂ ਹੀ ਸੁਸ਼ੀਲ ਦੀ ਗੈਂਗਸਟਰਸ ਨਾਲ ਦੋਸਤੀ ਵੱਧ ਗਈ ਸੀ। ਉਨ੍ਹਾਂ ਨੇ ਪ੍ਰੋਫੈਸ਼ਨਲ ਟ੍ਰੇਨਿੰਗ ਘੱਟ ਅਤੇ ਵਸੂਲੀ ਦੇ ਕੰਮਾਂ ਵਿਚ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ। ਦੋਸ਼ ਹੈ ਕਿ ਸੁਸ਼ੀਲ ਵਿਵਾਦਤ ਥਾਵਾਂ ਨੂੰ ਖਰੀਦਦੇ ਸਨ। ਛੱਤਰਸਾਲ ਸਟੇਡੀਅਮ ਵਿਚ ਪੂਰੀ ਦਬੰਗਈ ਸੀ। ਸੁਸ਼ੀਲ ਦਾ ਨਾਂ ਉੱਤਰ ਪ੍ਰਦੇਸ਼ ਦੇ ਨਾਮੀ ਬਦਮਾਸ਼ ਸੁੰਦਰ ਭਾਟੀ ਦੇ ਨਾਲ ਵੀ ਜੁੜਿਆ ਸੀ। ਕੀ ਕਹਿਣਾ ਹੈ ਕੋਚ ਕ੍ਰਿਪਾ ਸ਼ੰਕਰ ਦਾਬਾਲੀਵੁੱਡ ਫਿਲਮ ਦੰਗਲ ਵਿੱਚ ਅਭਿਨੇਤਾ ਆਮਿਰ ਖ਼ਾਨ ਨੂੰ ਕ੍ਰਿਪਾ ਸ਼ੰਕਰ ਕੋਚ ਨੇ ਕੁਸ਼ਤੀ ਦੀ ਸਿਖਲਾਈ ਦਿੱਤੀ ਸੀ। ਸੁਸ਼ੀਲ ਕੁਮਾਰ ਦੇ ਸ਼ੁਰੂਆਤੀ ਦਿਨਾਂ ਬਾਰੇ ਉਨ੍ਹਾਂ ਨੇ ਦੱਸਿਆ ਕਿ ਮੈਂ ਸੁਸ਼ੀਲ ਕੁਮਾਰ ਨੂੰ ਉਦੋਂ ਤੋਂ ਜਾਣਦਾ ਹਾਂ ਜਦੋਂ ਉਹ 12 ਸਾਲ ਦਾ ਸੀ। ਘੋਲ ਕਰਨ ਵਿੱਚ ਚੁਸਤ ਅਤੇ ਆਪਣੇ ਕੋਚ ਨੂੰ ਬਿਲਕੁਲ ਰੱਬ ਮੰਨਣ ਵਾਲੇ ਸੁਸ਼ੀਲ ਕੁਮਾਰ ਬਾਹਰੀ ਦਿੱਲੀ ਦੇ ਬਾਪਰੋਲਾ ਪਿੰਡ ਤੋਂ ਹਰ ਰੋਜ਼ ਛਤਰਸਾਲ ਸਟੇਡੀਅਮ ਕੁਸ਼ਤੀ ਸਿੱਖਣ ਆਉਂਦਾ ਸੀ। ਉਸ ਦੇ ਪਿਤਾ ਡੀਟੀਸੀ ਵਿੱਚ ਕੰਡਕਟਰ ਸਨ ਅਤੇ ਪਿੰਡ ਵਿੱਚ ਖੇਤੀ ਵੀ ਕਰਦੇ ਸਨ।" ਇਹ ਵੀ ਪੜ੍ਹੋ- ਕਾਲਾ ਦਿਵਸ ਮੌਕੇ ਰਾਕੇਸ਼ ਟਿਕੈਤ ਦੀਆਂ ਇਸ ਅੰਦਾਜ਼ ਵਿਚ ਤਸਵੀਰਾਂ ਹੋਈਆਂ ਵਾਇਰਲ  ਇਹ ਵੀ ਪੜ੍ਹੋ- ਮਿਲਖਾ ਸਿੰਘ ਤੋਂ ਬਾਅਦ ਉਨ੍ਹਾਂ ਦੀ ਪਤਨੀ ਦੀ ਵੀ ਰਿਪੋਰਟ ਪਾਜ਼ੇਟਿਵ, ਹਸਪਤਾਲ ਵਿਚ ਦਾਖਲਰੋਹਤਕ ਦੇ ਇੱਕ ਸੀਨੀਅਰ ਭਲਵਾਨ ਨੇ ਆਪਣਾ ਨਾਂ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਸੁਸ਼ੀਲ ਨੂੰ ਇੱਕ ਰੁਤਬੇ ਵਾਲਾ ਲਾਈਫ਼ਸਟਾਈਲ ਪਸੰਦ ਹੈ। ਸੁਸ਼ੀਲ ਕੁਮਾਰ ਜਦੋਂ ਵੀ ਛਤਰਸਾਲ ਸਟੇਡੀਅਮ ਤੋਂ ਬਾਹਰ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਜਾਂਦਾ ਤਾਂ ਉਸ ਨਾਲ 15-20 ਭਲਵਾਨ ਗੱਡੀਆਂ ਵਿੱਚ ਨਾਲ ਹੁੰਦੇ ਜਿਨ੍ਹਾਂ ਕੋਲ ਲਾਇਸੈਂਸੀ ਹਥਿਆਰ ਵੀ ਹੁੰਦੇ। ਸੁਸ਼ੀਲ ਕੁਮਾਰ ਕੋਲ ਇੱਕ ਤੋਂ ਇੱਕ ਮਹਿੰਗੀ ਗੱਡੀ ਹੈ। ਅਜਿਹਾ ਵੀ ਦੱਸਿਆ ਜਾਂਦਾ ਹੈ ਕਿ ਸੁਸ਼ੀਲ ਕੁਮਾਰ ਦੀ ਛਤਰਛਾਇਆ ਥੱਲੇ ਦਿੱਲੀ, ਐੱਨਸੀਆਰ ਦੇ ਕਈ ਟੋਲ ਪਲਾਜ਼ੇ ਵੀ ਸੰਭਾਲੇ ਜਾਂਦੇ ਰਹੇ ਹਨ।...

report positive

ਚੰਡੀਗੜ੍ਹ (ਬਿਊਰੋ)- ਸਾਬਕਾ ਭਾਰਤੀ ਦੌੜਾਕ ਮਿਲਖਾ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ। ਉਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪਰ ਹੁਣ ਉਨ੍ਹਾਂ ਦੀ ਪਤਨੀ ਦੀ ਰਿਪੋਰਟ ਵੀ ਪਾਜ਼ੇਟਿਵ ਆ ਗਈ ਹੈ ਅਤੇ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਿਲਖਾ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੂੰ ਇਕ ਹੀ ਕਮਰੇ ਵਿਚ ਰੱਖਿਆ ਗਿਆ ਹੈ। ਇਹ ਵੀ ਪੜ੍ਹੋ- ਯੋਗਗੁਰੂ ਬਾਬਾ ਰਾਮਦੇਵ ਨੇ ਸਹੇੜਿਆ ਨਵਾਂ ਪੰਗਾ, ਵੀਡੀਓ ਵਾਇਰਲ ਹਸਪਤਾਲ ਪ੍ਰਬੰਧਕਾਂ ਮੁਤਾਬਕ ਮਿਲਖਾ ਸਿੰਘ ਦੀ ਸਥਿਤੀ ਸਥਿਰ ਬਣੀ ਹੋਈ ਹੈ। ਹਾਲਾਂਕਿ ਉਨ੍ਹਾਂ ਨੂੰ ਅਜੇ ਵੀ ਆਕਸੀਜਨ ਲਗਾਈ ਗਈ ਹੈ ਪਰ ਉਨ੍ਹਾਂ ਦਾ ਆਕਸੀਜਨ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਠੀਕ ਹੈ। ਕੋਰੋਨਾ ਦੀ ਵਜ੍ਹਾ ਨਾਲ ਉਨ੍ਹਾਂ ਦੇ ਸਰੀਰ ਵਿਚ ਕਮਜ਼ੋਰੀ ਦੇਖੀ ਜਾ ਰਹੀ ਹੈ। ਇਸ ਲਈ ਡਾਕਟਰ ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਫਲ ਅਤੇ ਜੂਸ ਆਦਿ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਤਾਂ ਜੋ ਸਰੀਰ ਦੀ ਕਮਜ਼ੋਰੀ ਨੂੰ ਘੱਟ ਕੀਤਾ ਜਾ ਸਕੇ। ਇਹ ਵੀ ਪੜ੍ਹੋ- ਅਮਰੀਕਾ ਦਾ ਫਰਮਾਨ ਨਾ ਜਾਓ ਜਾਪਾਨ, ਵੈਕਸੀਨ ਲਵਾ ਚੁੱਕੇ ਲੋਕਾਂ ਨੂੰ ਵੀ ਖਤਰਾਇਸ ਤੋਂ ਇਲਾਵਾ ਉਨ੍ਹਾਂ ਦੀ ਪਤਨੀ 82 ਸਾਲਾਨਾ ਨਿਰਮਲ ਕੌਰ ਦੀ ਹਾਲਤ ਵੀ ਠੀਕ ਹੈ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਜ਼ਿਆਦਾ ਸਮੱਸਿਆ ਨਹੀਂ ਹੈ। ਤੁਹਾਨੂੰ ਦੱਸ ਦਈਏ ਕਿ ਮਿਲਖਾ ਸਿਂਘ ਦੇ ਇਕ ਸਹਿਯੋਗੀ ਨੂੰ ਕੋਰੋਨਾ ਵਾਇਰਸ ਪਾਇਆ ਗਿਆ ਸੀ ਇਸ ਤੋਂ ਬਾਅਦ ਮਿਲਖਾ ਸਿੰਘ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਟੈਸਟ ਕੀਤਾ ਗਿਆ। ਜਿਸ ਵਿਚ ਪਹਿਲਾਂ ਸਿਰਫ ਮਿਲਖਾ ਸਿੰਘ ਦੀ ਰਿਪੋਰਟ ਹੀ ਪਾਜ਼ੇਟਿਵ ਆਈ ਸੀ। ਬਾਕੀ ਸਾਰੇ ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਸੀ ਪਰ ਹੁਣ ਉਨ੍ਹਾਂ ਦੀ ਪਤਨੀ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ ਜਿਸ ਪਿੱਛੋਂ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

web 14 0 00 21 17

ਨਵੀਂ ਦਿੱਲੀ (ਇੰਟ.)- ਭਾਰਤੀ ਕ੍ਰਿਕਟ ਟੀਮ ਵਿਚ ਉਨ੍ਹਾਂ ਖਿਡਾਰੀਆਂ ਨੂੰ ਮੌਕਾ ਮਿਲਦਾ ਹੈ, ਜੋ ਘਰੇਲੂ ਪੱਧਰ 'ਤੇ ਯਾਨੀ ਰਣਜੀ ਟ੍ਰਾਫੀ, ਵਿਜੇ ਹਜ਼ਾਰੇ ਟ੍ਰਾਫੀ, ਸਈਅਦ ਮੁਸ਼ਤਾਕ ਅਲੀ ਟ੍ਰਾਫੀ ਵਿਚ ਚੰਗਾ ਪ੍ਰਦਰਸ਼ਨ ਕਰਦਾ ਹੈ ਨਾਲ ਦੀ ਨਾਲ ਹੁਣ ਖਿਡਾਰੀਆਂ ਦੇ ਆਈ.ਪੀ.ਐੱਲ. ਦੇ ਪ੍ਰਦਰਸ਼ਨ ਨੂੰ ਵੀ ਤਵੱਜੋ ਦਿੱਤੀ ਜਾਂਦੀ ਹੈ। ਹੁਣ 2019-20 ਸੀਜ਼ਨ ਵਿਚ ਘਰੇਲੂ ਪੱਧਰ 'ਤੇ ਲੈਫਟ ਆਰਮ ਪੇਸਰ ਜੈਦੇਵ ਉਨਾਦਕਟ ਨੇ ਸਭ ਤੋਂ ਜ਼ਿਆਦਾ 67 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਉਨ੍ਹਾਂ ਨੂੰ ਇੰਗਲੈਂਡ ਦੌਰੇ ਲਈ ਭਾਰਤੀ ਟੈਸਟ ਟੀਮ ਵਿਚ ਥਾਂ ਨਹੀਂ ਦਿੱਤੀ ਗਈ। ਜੈਦੇਵ ਉਨਾਦਕਟ ਇਸ ਵੇਲੇ 29 ਸਾਲ ਦੇ ਹਨ, ਪਰ ਉਨ੍ਹਾਂ ਨੂੰ ਲੈ ਕੇ ਭਾਰਤੀ ਚੋਣਕਰਤਾਵਾਂ ਦਾ ਕਹਿਣਾ ਹੈ ਕਿ ਉਹ ਭਾਰਤੀ ਟੀਮ ਵਿਚ ਖੇਡਣ ਲਈ ਹੁਣ ਬੁੱਢੇ ਹੋ ਚੁੱਕੇ ਹਨ। ਇਹ ਵੀ ਪੜ੍ਹੋ- ਯੋਗਗੁਰੂ ਬਾਬਾ ਰਾਮਦੇਵ ਨੇ ਸਹੇੜਿਆ ਨਵਾਂ ਪੰਗਾ, ਵੀਡੀਓ ਵਾਇਰਲ ਇਕ ਨਿਊਜ਼ ਵੈੱਬਸਾਈਟ ਨਾਲ ਗੱਲਬਾਤ ਕਰਦਿਆਂ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਕਰਸਨ ਘਾਰਵੀ ਨੇ ਇਹ ਖੁਲਾਸਾ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਨੇ ਬੀ.ਸੀ.ਸੀ.ਆਈ. ਦੇ ਇਕ ਚੋਣਕਰਤਾ ਨਾਲ ਗੱਲ ਕੀਤੀ ਸੀ ਕਿ ਉਸ ਚੋਣਕਰਤਾ ਨੇ ਕਿਹਾ ਕਿ ਬੋਰਡ ਉਨ੍ਹਾਂ ਦੇ ਨਾਂ 'ਤੇ ਵਿਚਾਰ ਨਹੀਂ ਕਰੇਗਾ। ਘਾਰਵੀ ਨੇ ਕਿਹਾ ਕਿ ਮੈਂ 2019-20 ਸੀਜ਼ਨ ਦੇ ਰਣਜੀ ਟ੍ਰਾਫੀ ਫਾਈਨਲ ਦੌਰਾਨ ਇਕ ਚੋਣਕਰਤਾ ਨੂੰ ਪੁੱਛਿਆ ਸੀ ਜੇਕਰ ਕੋਈ ਗੇਂਦਬਾਜ਼ 60 ਤੋਂ ਜ਼ਿਆਦਾ ਵਿਕਟਾਂ ਹਾਸਲ ਕਰਦਾ ਹੈ ਅਤੇ ਆਪਣੀ ਟੀਮ ਨੂੰ ਆਪਣੀ ਗੇਂਦਬਾਜ਼ੀ ਦੇ ਦਮ 'ਤੇ ਫਾਈਨਲ ਤੱਕ ਪਹੁੰਚਾਉਂਦਾ ਹੈ ਤਾਂ ਉਸ ਨੂੰ ਘੱਟੋ-ਘੱਟ ਇੰਡੀਆ ਏ ਟੀਮ ਵਿਚ ਤਾਂ ਸਲੈਕਟ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਉਸ ਸਲੈਕਟਰਸ ਨੇ ਮੈਨੂੰ ਕਿਹਾ ਕਿ ਕਰਸਨ ਭਰਾ ਉਹ ਹੁਣ ਭਾਰਤੀ ਟੀਮ ਵਿਚ ਕਦੇ ਨਹੀਂ ਚੁਣੇ ਜਾਣਗੇ। ਅਸੀਂ ਲਗਭਗ 30 ਸਾਲ ਦੇ ਹੋ ਚੁੱਕੇ ਖਿਡਾਰੀ ਦੇ ਨਾਂ 'ਤੇ ਵਿਚਾਰ ਨਹੀਂ ਕਰਦੇ। ਇਹ ਵੀ ਪੜ੍ਹੋ- ਅਮਰੀਕਾ ਦਾ ਫਰਮਾਨ ਨਾ ਜਾਓ ਜਾਪਾਨ, ਵੈਕਸੀਨ ਲਵਾ ਚੁੱਕੇ ਲੋਕਾਂ ਨੂੰ ਵੀ ਖਤਰਾ ਕਰਸਨ ਘਾਰਵੀ ਨੇ ਦੱਸਿਆ ਕਿ ਇਸ ਪਿੱਛੋਂ ਮੈਂ ਉਸ ਚੋਣਕਰਤਾ ਨੂੰ ਕਿਹਾ ਕਿ ਉਹ ਇੰਨੀਆਂ ਵਿਕਟਾਂ ਲੈ ਰਹੇ ਹਨ ਤਾਂ ਫਿਰ ਪ੍ਰੇਸ਼ਾਨੀ ਕਿੱਥੇ ਹੈ ਤਾਂ ਉਸ ਚੋਣਕਰਤਾ ਨੇ ਮੈਨੂੰ ਜਵਾਬ ਦਿੱਤਾ ਕਿ ਉਹ ਪਹਿਲਾਂ ਤੋਂ ਹੀ 32-33 ਸਾਲ ਦੇ ਹਨ। ਉਮਰ ਨੇ ਉਨ੍ਹਾਂ ਦੇ ਕਰੀਅਰ ਨੂੰ ਖਰਾਬ ਕਰ ਦਿੱਤਾ ਹੈ ਅਤੇ ਇਸ ਦੀ ਵਜ੍ਹਾ ਨਾਲ ਭਾਰਤ ਲਈ ਉਨ੍ਹਾਂ ਦੇ ਖੇਡਣ ਦੀ ਸੰਭਾਵਨਾ 'ਤੇ ਫੁੱਲ ਸਟਾਪ ਲੱਗ ਚੁੱਕਾ ਹੈ। ਸਲੈਕਟਰ ਨੇ ਮੈਨੂੰ ਕਿਹਾ ਕਿ ਅਸੀਂ ਬੁੱਢੇ ਖਿਡਾਰੀਆਂ ਦੀ ਚੋਣ ਕਿਉਂ ਕਰੀਏ। ਅਸੀਂ 21,22,23 ਸਾਲ ਦੇ ਖਿਡਾਰੀਆਂ ਦੀ ਚੋਣ ਕਰਦੇ ਹਾਂ ਜੋ ਭਾਰਤ ਲਈ ਅਗਲੇ 8-9 ਸਾਲ ਖੇਡ ਸਕਣ। ਤੁਹਾਨੂੰ ਦੱਸ ਦਈਏ ਕਿ ਜੈਦੇਵ ਉਨਾਦਕਟ ਭਾਰਤ ਲਈ ਖੇਡ ਚੁੱਕੇ ਹਨ ਅਤੇ ਉਨ੍ਹਾਂ ਨੇ ਟੀਮ ਇੰਡੀਆ ਲਈ ਇਕ ਟੈਸਟ, 7 ਵਨਡੇ ਅਤੇ 10 ਟੀ20 ਮੁਕਾਬਲੇ ਖੇਡੇ ਸਨ। ਟੈਸਟ ਵਿਚ ਉਨ੍ਹਾਂ ਨੇ ਇਕ ਵੀ ਵਿਕਟ ਨਹੀਂ ਲਈ ਸੀ ਜਦੋਂ ਕਿ ਵਨ ਡੇ ਵਿਚ 8 ਅਤੇ ਟੀ20 ਵਿਚ ਉਨ੍ਹਾਂ ਦੇ ਨਾਂ 'ਤੇ 14 ਵਿਕਟਾਂ ਦਰਜ ਹਨ।...

pics 1

ਵਾਸ਼ਿੰਗਟਨ (ਇੰਟ.)ਅਮਰੀਕੀ ਸਿਹਤ ਅਧਿਕਾਰੀਆਂ ਅਤੇ ਮੰਤਰਾਲਾ ਨੇ ਅਮਰੀਕਾ ਵਾਸੀਆਂ ਨੂੰ ਜਾਪਾਨ ਦੀ ਯਾਤਰਾ ਨਾ ਕਰਨ ਨੂੰ ਕਿਹਾ ਹੈ ਕਿਉਂਕਿ ਉਥੇ ਕੋਵਿਡ-19 ਦੀ ਚੌਥੀ ਲਹਿਰ ਚੱਲ ਰਹੀ ਹੈ। ਅਮਰੀਕੀ ਨਾਗਰਿਕਾਂ ਨੂੰ ਜਾਪਾਨ ਦੀ ਯਾਤਰਾ ਕਰਨ 'ਤੇ ਪਾਬੰਦੀ ਨਹੀਂ ਲਗਾਈ ਗਈ ਪਰ ਇਸ ਨਾਲ ਯਾਤਰੀਆਂ ਦੀਆਂ ਬੀਮਾ ਦਰਾਂ 'ਤੇ ਅਸਰ ਪੈ ਸਕਦਾ ਹੈ। ਇਸ ਨਾਲ ਖਿਡਾਰੀ ਜੁਲਾਈ ਵਿਚ ਸ਼ੁਰੂ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਹਿੱਸਾ ਲੈਣ 'ਤੇ ਮੁੜ ਵਿਚਾਰ ਕਰ ਸਕਦੇ ਹਨ। ਅਜੇ ਇਹ ਪਤਾ ਨਹੀਂ ਲੱਗਾ ਹੈ ਕਿ ਇਸ ਚਿਤਾਵਨੀ ਦਾ ਓਲੰਪਿਕ ਲਈ ਜਾਪਾਨ ਜਾਣ ਵਾਲਿਆਂ 'ਤੇ ਕੀ ਅਸਰ ਪਵੇਗਾ। ਇਹ ਵੀ ਪੜ੍ਹੋ- ਅਮਰੀਕਾ ਤੇ ਰੂਸ ਦੇ ਰਿਸ਼ਤਿਆਂ ਵਿਚ ਨਰਮੀ ਆਉਣ ਦੇ ਸੰਕੇਤ, ਪੁਤਿਨ ਨਾਲ ਬਾਈਡੇਨ ਕਰਨਗੇ ਮੁਲਾਕਾਤਅਟਲਾਂਟਾ ਸਥਿਤ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਸੋਮਵਾਰ ਨੂੰ ਕੋਵਿਡ-19 ਨਾਲ ਸਬੰਧਿਤ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ, ਯਾਤਰੀਆਂ ਨੂੰ ਜਾਪਾਨ ਦੀ ਯਾਤਰਾ ਕਰਨ ਤੋਂ ਬਚਣਾ ਚਾਹੀਦਾ ਹੈ। ਜਾਪਾਨ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਇਥੋਂ ਤੱਕ ਕਿ ਸਾਰੇ ਟੀਕੇ ਲੈਣ ਵਾਲੇ ਯਾਤਰੀਆਂ ਨੂੰ ਵੀ ਕੋਵਿਡ ਦੇ ਵੱਖ-ਵੱਖ ਤਰ੍ਹਾਂ ਦੀ ਇਨਫੈਕਸ਼ਨ ਦਾ ਖਤਰਾ ਪੈਦਾ ਹੋ ਸਕਦਾ ਹੈ। ਇਹ ਵੀ ਪੜ੍ਹੋ- ਅਮਰੀਕਾ ਤੇ ਰੂਸ ਦੇ ਰਿਸ਼ਤਿਆਂ ਵਿਚ ਨਰਮੀ ਆਉਣ ਦੇ ਸੰਕੇਤ, ਪੁਤਿਨ ਨਾਲ ਬਾਈਡੇਨ ਕਰਨਗੇ ਮੁਲਾਕਾਤ ਇਸ ਦਰਮਿਆਨ ਅਮਰੀਕਾ ਓਲੰਪਿਕ ਅਤੇ ਪੈਰਾਲੰਪਿਕ ਕਮੇਟੀ ਨੇ ਕਿਹਾ ਕਿ ਉਸ ਨੂੰ ਵਿਸ਼ਵਾਸ ਹੈ ਕਿ ਅਮਰੀਕੀ ਖਿਡਾਰੀ ਸੁਰੱਖਿਅਤ ਤਰੀਕੇ ਨਾਲ ਟੋਕੀਓ ਓਲੰਪਿਕ ਵਿਚ ਹਿੱਸਾ ਲੈਣ ਵਿਚ ਸਫਲ ਰਹਿਣਗੇ। ਉਸ ਨੇ ਕਿਹਾ ਕਿ ਅਮਰੀਕਾ ਦੀ ਓਲੰਪਿਕ ਕਮੇਟੀ ਅਤੇ ਟੋਕੀਓ ਦੀ ਆਯੋਜਨ ਕਮੇਟੀ ਨੇ ਯਾਤਰਾ ਤੋਂ ਪਹਿਲਾਂ ਅਤੇ ਟੋਕੀਓ ਪਹੁੰਚਣ ਤੋਂ ਬਾਅਦ ਅਤੇ ਖੇਡਾਂ ਦੌਰਾਨ ਟੈਸਟ ਦੇ ਜੋ ਨਿਯਮ ਅਪਣਾਉਣ ਦੀ ਗੱਲ ਕਹੀ ਹੈ ਉਹ ਕਾਫੀ ਸੁਰੱਖਿਅਤ ਹੈ। ਜਾਪਾਨ ਵਿਚ ਵੈਕਸੀਨੇਸ਼ਨ ਨੇ ਵੀ ਰਫਤਾਰ ਫੜ ਲਈ ਹੈ। ਫੌਜ ਦੇ ਡਾਕਟਰਾਂ ਅਤੇ ਨਰਸਾਂ ਨੂੰ ਇਸ ਕੰਮ ਵਿਚ ਲਗਾਇਆ ਗਿਆ ਹੈ। ਇਹ ਵੀ ਪੜ੍ਹੋ- ਇਸ ਕੰਪਨੀ ਦੀ ਵੈਕਸੀਨ ਬੱਚਿਆਂ ਲਈ ਸੁਰੱਖਿਅਤ ਤੇ ਅਸਰਦਾਰ, ਛੇਤੀ ਲੱਗ ਸਕਦੈ ਟੀਕਾਓਲੰਪਿਕ ਦੇ ਮੇਜ਼ਬਾਨ ਦੇਸ਼ ਜਾਪਾਨ ਦੇ ਜ਼ਿਆਦਾਤਰ ਸ਼ਹਿਰਾਂ ਵਿਚ ਐਮਰਜੈਂਸੀ ਸਥਿਤੀ ਹੈ ਅਤੇ ਇਸ ਦੇ ਅਗਲੇ ਮਹੀਨੇ ਦੇ ਮੱਧ ਤੱਕ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਕੋਵਿਡ-19 ਇਨਫੈਕਟਿਡ ਕੇਸਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਨਾਲ ਚਿੰਤਾ ਇਹ ਵੱਧ ਰਹੀ ਹੈ ਕਿ ਜਾਪਾਨ ਉਸ ਸਥਿਤੀ ਨਾਲ ਕਿਵੇਂ ਨਜਿੱਠੇਗਾ ਜਦੋਂ ਪੂਰੀ ਦੁਨੀਆ ਤੋਂ 10 ਹਜ਼ਾਰ ਤੋਂ ਜ਼ਿਆਦਾ ਲੋਕ ਓਲੰਪਿਕ ਲਈ ਇਕੱਠੇ ਹੋਣਗੇ ਅਤੇ ਹਸਪਤਾਲ ਵਿਚ ਪਹਿਲਾਂ ਤੋਂ ਮਰੀਜ਼ ਭਰੇ ਹੋਣਗੇ ਅਤੇ ਬਹੁਤ ਘੱਟ ਲੋਕਾਂ ਨੂੰ ਟੀਕਾ ਲੱਗਾ ਹੋਵੇਗਾ। ਇਹ ਵੀ ਪੜ੍ਹੋ- ਕੋਰੋਨਾ ਦੀ ਦੂਜੀ ਲਹਿਰ ਕਰਕੇ ਅਪ੍ਰੈਲ ਮਹੀਨੇ 'ਚ ਸੈਂਕੜੇ ਬੱਚੇ ਹੋਏ ਅਨਾਥ, Smriti Irani ਨੇ ਕੀਤਾ ਵੱਡਾ ਖੁਲਾਸਾਅਮਰੀਕਾ ਦੇ ਅਲਰਟ ਕੋਂ ਬਾਅਦ ਜਾਪਾਨ ਨੇ ਤੁਰੰਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ...

clark

ਨਵੀਂ ਦਿੱਲੀ (ਇੰਟ.)- ਆਸਟ੍ਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ (Michael clarke)ਇਕ ਬਿਹਤਰੀਨ ਬੱਲੇਬਾਜ਼ ਵਜੋਂ ਜਾਣੇ ਜਾਂਦੇ ਹਨ। ਕਲਾਰਕ ਇਕ ਵਧੀਆ ਬੱਲੇਬਾਜ਼ ਹੀ ਨਹੀਂ ਸਗੋਂ ਉਨ੍ਹਾਂ ਨੇ ਆਪਣੀ ਟੀਮ ਲਈ ਇਕ ਬਿਹਤਰੀਨ ਕਪਤਾਨੀ ਵੀ ਕੀਤੀ ਅਤੇ ਹੁਣ ਉਨ੍ਹਾਂ ਨੇ ਦੱਸਿਆ ਕਿ ਆਪਣੇ ਕਰੀਅਰ ਦੌਰਾਨ ਜਦੋਂ ਉਹ ਕ੍ਰਿਕਟ ਖੇਡਦੇ ਸਨ ਤਾਂ ਉਨ੍ਹਾਂ ਨੂੰ ਸਭ ਤੋਂ ਤੇਜ਼ ਗੇਂਦ ਕਿਸ ਨੇ ਸੁੱਟੀ ਸੀ। ਇਹ ਵੀ ਪੜ੍ਹੋ-  ਕੋਰੋਨਾ ਇਨਫੈਕਟਿਡਾਂ ਦੀ ਮਦਦ ਲਈ ਅੱਗੇ ਆਏ ਸਹਿਵਾਗ, ਸੋਸ਼ਲ ਮੀਡੀਆ 'ਤੇ ਕੀਤੀ ਅਪੀਲ ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ (Shoaib Akhtar)ਉਹ ਗੇਂਦਬਾਜ਼ ਸਨ, ਜਿਨ੍ਹਾਂ ਨੂੰ ਉਹ ਆਪਣੇ ਕ੍ਰਿਕਟ ਕਰੀਅਰ ਦਾ ਸਭ ਤੋਂ ਤੇਜ਼ ਗੇਂਦਬਾਜ਼ ਮੰਨਦੇ ਹਨ। ਉਥੇ ਹੀ ਸ਼ੋਇਬ ਅਖਤਰ ਤੋਂ ਇਲਾਵਾ ਉਨ੍ਹਾਂ ਨੇ ਬ੍ਰੈਟ ਲੀ, ਮਿਚੇਲ ਜਾਨਸਨ ਅਤੇ ਸ਼ਾਨ ਟੈਟ ਵਰਗੇ ਗੇਂਦਬਾਜ਼ਾਂ ਦਾ ਵੀ ਨਾਂ ਲਿਆ ਜੋ 150 ਕਿਲੋਮੀਟਰ ਪ੍ਰਤੀਘੰਟੇ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਨ ਦੀ ਕਾਬਲੀਅਤ ਰੱਖਦੇ ਸਨ। ਮਾਈਕਲ ਕਲਾਰਕ ਨੇ ਇਕ ਪੋਡਕਾਸਟ 'ਤੇ ਗੱਲਬਾਤ ਕਰਦੇ ਹੋਏ ਕਿਹਾ, ਸ਼ੋਇਬ ਅਖਤਰ ਨੂੰ ਮੈਂ ਸਭ ਤੋਂ ਤੇਜ਼ ਗੇਂਦਬਾਜ਼ ਮੰਨਦਾ ਹਾਂ ਜਿਨ੍ਹਾਂ ਦਾ ਸਾਹਮਣਾ ਮੈਂ ਆਪਣੇ ਕ੍ਰਿਕਟ ਕਰੀਅਰ ਦੌਰਾਨ ਕੀਤਾ। ਇਹ ਵੀ ਪੜ੍ਹੋ- Flying Sikhs ਮਿਲਖਾ ਸਿੰਘ ਦਾ ਘਟਿਆ ਆਕਸੀਜਨ ਲੈਵਲ, ਹਸਪਤਾਲ ਵਿਚ ਦਾਖਲ ਉਨ੍ਹਾਂ ਵਿਚ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਨ ਦੀ ਸਮਰੱਥਾ ਸੀ। ਉਨ੍ਹਾਂ ਨੇ ਕਿਹਾ ਕਿ ਬ੍ਰੈਟ ਲੀ, ਮਿਚੇਲ ਜਾਨਸਨ, ਗੇਲੇਸਪੀ, ਸ਼ਾਨ ਟੈਟ ਇਹ ਸਾਰੇ ਤੇਜ਼ ਗੇਂਦਬਾਜ਼ ਸਨ, ਪਰ ਸ਼ੋਇਬ ਅਖਤਰ ਇਨ੍ਹਾਂ ਸਭ ਵਿਚ ਸਭ ਤੋਂ ਤੇਜ਼ ਗਤੀ ਨਾਲ ਗੇਂਦਬਾਜ਼ੀ ਕਰਦੇ ਸਨ। ਸ਼ੋਇਬ ਅਖਤਰ ਇਨ੍ਹਾਂ ਸਾਰੇ ਗੇਂਦਬਾਜ਼ਾਂ ਦੇ ਮੁਕਾਬਲੇ ਸਭ ਤੋਂ ਤੇਜ਼ ਸਨ। ਇਹ ਵੀ ਪੜ੍ਹੋ-  ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਕਰੇਗੀ ਸਾਗਰ ਰਾਣਾ ਕਤਲ ਕੇਸ ਦੀ ਜਾਂਚ ਉਥੇ ਹੀ ਮਾਈਕਲ ਕਲਾਰਕ ਤੋਂ ਪੁੱਛਿਆ ਗਿਆ ਕਿ ਉਹ ਕਿਸ ਬੱਲੇਬਾਜ਼ ਨੂੰ ਬੈਸਟ ਮੰਨਦੇ ਹਨ ਤਾਂ ਉਨ੍ਹਾਂ ਨੇ ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਸਚਿਨ ਤੇਂਦੁਲਕਰ (Sachin Tendulkar) ਦਾ ਨਾਂ ਲਿਆ। ਉਥੇ ਹੀ ਉਨ੍ਹਾਂ ਨੇ ਕੰਗਾਰੂ ਟੀਮ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਬਾਰੇ ਕਿਹਾ ਕਿ ਜਦੋਂ ਮੈਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਸੀ ਉਦੋਂ ਮੈਂ ਉਨ੍ਹਾਂ ਦਾ ਸਾਥ ਦਿੱਤਾ ਸੀ। ਸਲੈਕਟਰਸ ਦਾ ਕਹਿਣਾ ਸੀ ਕਿ ਬਹੁਤ ਘੱਟ ਅਜਿਹੇ ਖਿਡਾਰੀ ਹੁੰਦੇ ਹਨ ਜੋ ਕਪਤਾਨੀ ਛੱਡਣ ਤੋਂ ਬਾਅਦ ਟੀਮ ਵਿਚ ਬਣੇ ਰਹਿੰਦੇ ਹਨ ਅਤੇ ਜੇਕਰ ਤੁਸੀਂ ਉਨ੍ਹਾਂ ਦੇ ਨਾਲ ਸਹਿਜ ਨਹੀਂ ਹੋ ਤਾਂ ਉਨ੍ਹਾਂ ਨੂੰ ਟੀਮ ਤੋਂ ਬਾਹਰ ਜਾਣਾ ਹੋਵੇਗਾ। ਇਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਿਹਾ ਕਿ ਟੀਮ ਨੂੰ ਅਤੇ ਮੈਨੂੰ ਉਨ੍ਹਾਂ ਦੀ ਲੋੜ ਹੈ। ਸਾਨੂੰ ਸਿਰਫ ਉਨ੍ਹਾਂ ਦੀ ਬੱਲੇਬਾਜ਼ੀ ਹੀ ਨਹੀਂ ਸਗੋਂ ਇਕ ਕੋਚ ਵਜੋਂ ਵੀ ਲੋੜ ਹੈ।...

fly

ਚੰਡੀਗੜ੍ਹ (ਇੰਟ.)- ਖੇਡ ਜਗਤ ਦੀ ਪ੍ਰਸਿੱਧ ਹਸਤੀ ਮਿਲਖਾ ਸਿੰਘ (Milkha Singh)ਨੂੰ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਮਿਲਖਾ ਸਿੰਘ ਦੀ ਕੁਝ ਦਿਨ ਪਹਿਲਾਂ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ, ਜਿਸ ਤੋਂ ਬਾਅਦ ਉਹ ਹੋਮ ਕੁਆਰਨਟਾਈਨ ਵਿਚ ਸਨ। ਪਰ ਉਨ੍ਹਾਂ ਦਾ ਆਕਸੀਜਨ ਲੈਵਲ ਹੇਠਾਂ ਡਿੱਗਣ ਕਾਰਨ ਅੱਜ ਉਨ੍ਹਾਂ ਨੂੰ ਮੋਹਾਲੀ ਵਿਖੇ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ, ਜਿਥੇ ਉਨ੍ਹਾਂ ਦੀ ਸਥਿਤੀ ਸਥਿਰ ਬਣੀ ਹੋਈ ਹੈ। ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲੇ ਵਿਚ ਸਾਹਮਣੇ ਆਏ ਬਲੈਕ ਫੰਗਸ ਦੇ 9 ਮਾਮਲੇਇਸ ਤੋਂ ਪਹਿਲਾਂ ਮਿਲਖਾ ਦੀ ਪੀ.ਜੀ.ਆਈ. ਐੱਮ.ਈ.ਆਰ. ਦੇ ਡਾਕਟਰਾਂ ਵਲੋਂ ਜਾਂਚ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਜ਼ਰੂਰੀ ਦਵਾਈਆਂ ਦਿੱਤੀਆਂ ਗਈਆਂ ਸਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਰਸੋਈਆ ਜੋ ਕਿ ਪਰਿਵਾਰ ਦੇ ਨਾਲ 50 ਸਾਲ ਤੋਂ ਹੈ। ਉਸ ਨੂੰ ਕੁਝ ਦਿਨ ਪਹਿਲਾਂ ਹੀ ਤੇਜ਼ ਬੁਖਾਰ ਹੋਇਆ ਸੀ। ਉਹ ਮਿਲਖਾ ਸਿੰਘ ਦੇ ਪਰਿਵਾਰ ਨਾਲ ਹੀ ਰਹਿੰਦਾ ਸੀ ਪਰ ਕਦੇ-ਕਦੇ ਉਹ ਆਪਣੇ ਪਿੰਡ ਜਾਂਦਾ ਸੀ। ਉਸ ਨੂੰ ਬੁਖਾਰ ਸੀ ਅਤੇ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਜਾਂਚ ਹੋਣ ਤੋਂ ਕੁਝ ਦਿਨ ਪਹਿਲਾਂ ਮਿਲਖਾ ਸਿੰਘ ਨੇ ਕਮਜ਼ੋਰੀ ਅਤੇ ਸਰੀਰ ਦਰਦ ਦੀ ਸ਼ਿਕਾਇਤ ਕੀਤੀ ਸੀ ਅਤੇ ਜ਼ਿੰਦਗੀ ਵਿਚ ਪਹਿਲੀ ਵਾਰ ਇੰਝ ਹੋਇਆ ਹੈ। ਇਹ ਵੀ ਪੜ੍ਹੋ- ਕੋਰੋਨਾ ਇਨਫੈਕਟਿਡਾਂ ਦੀ ਮਦਦ ਲਈ ਅੱਗੇ ਆਏ ਸਹਿਵਾਗ, ਸੋਸ਼ਲ ਮੀਡੀਆ 'ਤੇ ਕੀਤੀ ਅਪੀਲ Former athlete Milkha Singh, who had tested COVID19 positive on May 20, admitted to Fortis Hospital Mohali as a precautionary measure, confirms his son(File pic) pic.twitter.com/uX7mcjRSCF — ANI (@ANI) May 24, 2021 ਦੱਸਣਯੋਗ ਹੈ ਕਿ ਬੀਤੇ ਦਿਨੀਂ 91 ਸਾਲਾ ਮਿਲਖਾ ਸਿੰਘ ਨੇ ਲੋਕਾਂ ਨੂੰ ਲੋਕਡਾਉਨ (Lockdown) ਵਿਚ ਘਰ ਵਿਚ ਰਹਿਣ ਦੀ ਅਪੀਲ ਕੀਤੀ ਸੀ ਤਾਂ ਜੋ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਮਿਲਖਾ ਸਿੰਘ 'ਤੇ ਬਾਇਓਪਿਕ 2013 ਵਿੱਚ ਬਾਲੀਵੁੱਡ ਦੀ ਹਿੰਦੀ ਫਿਲਮ 'ਭਾਗ ਮਿਲਖਾ ਭਾਗ' ਬਣਾਈ ਗਈ ਸੀ। ਇਸ ਦਾ ਨਿਰਦੇਸ਼ਨ ਰਾਕੇਸ਼ ਓਮਪ੍ਰਕਾਸ਼ ਮਹਿਰਾ ਨੇ ਕੀਤਾ ਸੀ, ਜਦੋਂ ਕਿ ਲੇਖਕ ਪ੍ਰਸੂਨ ਜੋਸ਼ੀ ਨੇ ਕੀਤੀ ਸੀ। ਫਰਹਾਨ ਅਖਤਰ ਮਿਲਖਾ ਸਿੰਘ ਦੇ ਕਿਰਦਾਰ ਵਿੱਚ ਨਜ਼ਰ ਆਏ ਸਨ ਅਤੇ ਅਪ੍ਰੈਲ 2014 ਵਿੱਚ 61ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਤੇ, ਫਿਲਮ ਨੇ ਸਰਬੋਤਮ ਮਨੋਰੰਜਨ ਫਿਲਮ ਦਾ ਪੁਰਸਕਾਰ ਜਿੱਤਿਆ। ਇਸ ਤੋਂ ਇਲਾਵਾ ਸਰਬੋਤਮ ਕੋਰਿਓਗ੍ਰਾਫੀ ਦਾ ਪੁਰਸਕਾਰ ਵੀ ਆਪਣੇ ਨਾਂ ਕੀਤਾ।...

batsman

ਨਵੀਂ ਦਿੱਲੀ (ਇੰਟ.)- ਭਾਰਤ ਇਸ ਵੇਲੇ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ। ਦੂਜੀ ਲਹਿਰ ਵਿਚ ਪੂਰੇ ਭਾਰਤ ਵਿਚ ਕੋਰੋਨਾ (Corona) ਲਾਗ ਦੀ ਲਪੇਟ ਵਿਚ ਆਉਣ ਵਾਲੇ ਲੋਕਾਂ ਦੀ ਗਿਣਤੀ ਇਕ ਦਿਨ ਵਿਚ 4 ਲੱਖ ਨੂੰ ਪਾਰ ਕਰ ਗਈ ਸੀ। ਇਸ ਮੁਸ਼ਕਿਲ ਸਮੇਂ ਵਿਚ ਭਾਰਤ ਦੇ ਹੋਰ ਲੋਕਾਂ ਨੇ ਆਪੋ-ਆਪਣੇ ਤਰੀਕਿਆਂ ਨਾਲ ਇਨਫੈਕਟਿਡਾਂ ਦੀ ਸਹਾਇਤਾ ਲਈ ਹੱਥ ਵਧਾਇਆ। ਸਾਬਕਾ ਭਾਰਤੀ ਓਪਨਰ ਵਰਿੰਦਰ ਸਹਿਵਾਗ (Varinder Sehwag) ਵੀ ਇਸ ਵੇਲੇ ਕੋਰੋਨਾ ਇਨਫੈਕਟਡਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਨੇ ਘਰ-ਘਰ ਖਾਣਾ ਪਹੁੰਚਾਉਣ ਦਾ ਜ਼ਿੰਮਾ ਚੁੱਕਿਆ ਹੈ ਉਹ ਵੀ ਫ੍ਰੀ। Glad to have Domino's Pizza on board as delivery partner for our initiative of providing free home cooked meals to Covid patients and Covid care centres in Delhi .If you are a covid patient requiring meals, please send a DM to @SehwagFoundatn .Thank you @dominos pic.twitter.com/rUWSmoqjkI — Virender Sehwag (@virendersehwag) May 24, 2021 ਇਹ ਵੀ ਪੜ੍ਹੋ- ਮੁੰਬਈ ਇੰਡੀਅਨ ਦੇ ਇਸ ਖਿਡਾਰੀ ਨੇ ਰੋਹਿਤ ਸ਼ਰਮਾ ਬਾਰੇ ਕੀਤਾ ਵੱਡਾ ਖੁਲਾਸਾ ਭਾਰਤ ਵਲੋਂ ਤੂਫਾਨੀ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਸਹਿਵਾਗ ਇਨ੍ਹੀਂ ਦਿਨੀਂ ਕਿਸੇ ਹੋਰ ਵਜ੍ਹਾ ਕਰਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਧਾਕੜ ਬੱਲੇਬਾਜ਼ ਨੇ ਕੋਰੋਨਾ ਨਾਲ ਇਨਫੈਕਟਡ ਹੋਏ ਲੋਕਾਂ ਨੂੰ ਘਰ 'ਤੇ ਖਾਣਾ ਪਹੁੰਚਾਉਣ ਦਾ ਬੀੜਾ ਚੁੱਕਿਆ ਹੈ। ਇਸ ਤੋਂ ਇਲਾਵਾ ਉਹ ਦਿੱਲੀ ਵਿਚ ਮੌਜੂਦ ...

wrester

ਨਵੀਂ ਦਿੱਲੀ: ਛਤਰਸਾਲ ਸਟੇਡੀਅਮ 'ਚ 23 ਸਾਲਾ ਪਹਿਲਵਾਨ ਸਾਗਰ ਧਨਖੜ ਦੀ ਹੱਤਿਆ ਦੇ ਮਾਮਲੇ ਵਿਚ ਓਲੰਪਿਕ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ (Wrestler Sushil Kumar) ਨੂੰ ਗ੍ਰਿਫਤਾਰ  ਲਿਆ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਦੀ ਰੋਹਿਨੀ ਅਦਾਲਤ ਨੇ 6 ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ। ਸੁਸ਼ੀਲ ਦੇ ਸਾਥੀ ਅਜੇ ਨੂੰ ਵੀ ਅਦਾਲਤ ਨੇ 6 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਸ ਦੇ ਚਲਦੇ ਹੁਣ (Delhi Police) ਦਿੱਲੀ ਪੁਲਿਸ ਕ੍ਰਾਈਮ ਬਰਾਂਚ ਛਤਰਸਾਲ ਸਟੇਡੀਅਮ ਵਿਖੇ 23 ਸਾਲ ਪੁਰਾਣੇ ਸਾਗਰ ਰਾਣਾ ਕਤਲ ਕੇਸ ਦੀ ਜਾਂਚ ਕਰੇਗੀ। Delhi Police Crime Branch to investigate the case of the killing of 23-year-old Sagar Rana at Chhatrasal Stadium — ANI (@ANI) May 24, 2021   ਇਸ ਤੋਂ ਪਹਿਲਾਂ ਦਿੱਲੀ ਪੁਲਿਸ (Delhi Police)ਨੇ ਦੱਸਿਆ ਸੀ ਕਿ ਇੰਸਪੈਕਟਰ ਸ਼ਿਵਕੁਮਾਰ, ਇੰਸਪੈਕਟਰ ਕਰਮਬੀਰ ਅਤੇ ਏਸੀਪੀ ਅਤਰ ਸਿੰਘ ਦੀ ਅਗਵਾਈ ਵਾਲੀ (Special Cell)ਵਿਸ਼ੇਸ਼ ਸੈੱਲ ਨੇ ਸੁਸ਼ੀਲ ਕੁਮਾਰ ਅਤੇ ਅਜੈ ਨੂੰ ਦਿੱਲੀ ਦੇ ਮੁੰਡਕਾ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਿੱਲੀ ਦੀ ਰੋਹਿਨੀ ਅਦਾਲਤ ਨੇ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ। ਗੌਰਤਲਬ ਹੈ ਕਿ ਦਿੱਲੀ ਪੁਲਿਸ ਨੇ ਫਰਾਰ ਸੁਸ਼ੀਲ ਕੁਮਾਰ ਨਾਲ ਸਬੰਧਤ ਜਾਣਕਾਰੀ ਦੇਣ ਲਈ ਇੱਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਸੁਸ਼ੀਲ ਨਾਲ ਫਰਾਰ ਚੱਲ ਰਹੇ ਅਜੈ 'ਤੇ ਵੀ ਪੁਲਿਸ ਨੇ 50 ਹਜ...

rohit

ਨਵੀਂ ਦਿੱਲੀ (ਇੰਟ.)- ਰੋਹਿਤ ਸ਼ਰਮਾ ਆਈ.ਪੀ.ਐੱਲ. ਦੇ ਸਭ ਤੋਂ ਸਫਲ ਕਪਤਾਨ ਹਨ ਅਤੇ ਉਨ੍ਹਾਂ ਦੀ ਕਪਤਾਨੀ ਵਿਚ ਮੁੰਬਈ ਇੰਡੀਅਨਸ ਨੇ ਰਿਕਾਰਡ 5 ਵਾਰ ਖਿਤਾਬ ਜਿੱਤੇ ਹਨ। ਰੋਹਿਤ ਸ਼ਰਮਾ ਆਖਿਰ ਇੰਨੇ ਸਫਲ ਕਪਤਾਨ ਕਿਉਂ ਹਨ ਨਾਲ ਹੀ ਉਹ ਕਿਹੜੀ ਗੱਲ ਹੈ ਜੋ ਉਨ੍ਹਾਂ ਨੂੰ ਇਕ ਬਿਹਤਰੀਨ ਕਪਤਾਨ ਬਣਾਉਂਦੀ ਹੈ। ਇਸ ਨੂੰ ਲੈ ਕੇ ਮੁੰਬਈ ਇੰਡੀਅਨ ਦੇ ਸਪਿਨਰ ਜਯੰਤ ਯਾਦਵ ਨੇ ਖੁਲਾਸਾ ਕੀਤਾ ਹੈ। ਜਯੰਤ ਯਾਦਵ ਇਸ ਟੀਮ ਦੇ ਨਾਲ ਸਾਲ 2019 ਤੋਂ ਹਨ ਅਤੇ ਦੋ ਵਾਰ ਇਸ ਆਈ.ਪੀ.ਐੱਲ. ਜੇਤੂ ਟੀਮ ਦਾ ਹਿੱਸਾ ਰਹਿ ਚੁੱਕੇ ਹਨ। ਇਹ ਵੀ ਪੜ੍ਹੋ- ਤੀਜੀ ਲਹਿਰ ਦਾ ਬੱਚਿਆਂ ਵਿਚ ਵਧੇਰੇ ਖਤਰਾ, ਇਹ ਵੈਕਸੀਨ ਸਾਬਿਤ ਹੋਵੇਗੀ ਗੇਮ ਚੇਂਜਰ : ਸਵਾਮੀਨਾਥਨ ਇੱਥੇ ਪੜੋ ਹੋਰ ਖ਼ਬਰਾਂ: ਦੇਸ਼ ਦੇ ਬਾਕੀ ਸੂਬਿਆਂ ਤੋਂ ਬਾਅਦ ਹੁਣ ਪੰਜਾਬ 'ਚ 'ਤਾਊਤੇ ਤੂਫਾਨ' ਕਿੰਨਾ ਕੁ ਹੋਵੇਗਾ ਖ਼ਤਰਨਾਕ ਸਾਬਿਤਜਯੰਤ ਯਾਦਵ ਨੇ ਰੋਹਿਤ ਸ਼ਰਮਾ ਦੀ ਕਾਫੀ ਤਾਰੀਫ ਕੀਤੀ ਅਤੇ ਕਿਹਾ ਕਿ ਉਹ ਬੇਹਦ ਸਹਿਜ ਹਨ ਅਤੇ ਕ੍ਰਿਕਟਰ ਦੀ ਸਮਝ ਉਨ੍ਹਾਂ ਦੀ ਜ਼ਬਰਦਸਤ ਹੈ। ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਜਯੰਤ ਯਾਦਵ ਨੇ ਕਿਹਾ ਕਿ ਜਦੋਂ ਕ੍ਰਿਕਟ ਨੂੰ ਜਾਨਣ ਦੀ ਗੱਲ ਆਉਂਦੀ ਹੈ ਤਾਂ ਇਸ ਵਿਚ ਰੋਹਿਤ ਸ਼ਰਮਾ ਬਹੁਤ ਹੀ ਚੰਗੇ ਹਨ। ਉਨ੍ਹਾਂ ਨੂੰ ਆਪਣੇ ਇਰਾਦਿਆਂ 'ਤੇ ਵਿਸ਼ਵਾਸ ਹੁੰਦਾ ਹੈ ਨਾਲ ਹੀ ਅਗਲੇ ਕੁਝ ਓਵਰਾਂ ਵਿਚ ਕੀ ਹੋ ਸਕਦਾ ਹੈ ਇਸ ਦਾ ਉਨ੍ਹਾਂ ਨੂੰ ਕਾਫੀ ਚੰਗੀ ਤਰ੍ਹਾਂ ਨਾਲ ਪਤਾ ਹੁੰਦਾ ਹੈ। ਉਨ੍ਹਾਂ ਦੀ ਬੱਲੇਬਾਜ਼ੀ ਤਾਂ ਬਿਹਤਰੀਨ ਹੈ ਹੀ ਅਤੇ ਇਥੇ ਹੀ ਵਜ੍ਹਾ ਹੈ ਕਿ ਉਹ ਟੀਮ ਦੀ ਅਗਵਾਈ ਕਾਫੀ ਚੰਗੇ ਤਰੀਕੇ ਨਾਲ ਕਰਦੇ ਹਨ। 34 ਸਾਲ ਦੇ ਜਯੰਤ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੇ ਰੋਹਿਤ ਸ਼ਰਮਾ ਨੂੰ ਕਦੇ ਗੁੱਸਾ ਕਰਦੇ ਹੋਏ ਨਹੀਂ ਦੇਖਿਆ ਅਤੇ ਇਹੀ ਗੱਲ ਉਨ੍ਹਾਂ ਨੂੰ ਇਕ ਬਿਹਤਰ ਖਿਡਾਰੀ ਅਤੇ ਕਪਤਾਨ ਬਣਾਉਂਦਾ ਹੈ। ਜਯੰਤ ਯਾਦਵ ਨੇ ਕਿਹਾ ਕਿ ਰੋਹਿਤ ਸ਼ਰਮਾ ਕਿਸੇ ਵੀ ਖਿਡਾਰੀ ਨੂੰ ਕੋਈ ਵੀ ਗੱਲ ਕਾਫੀ ਚੰਗੇ ਤਰੀਕੇ ਨਾਲ ਸਮਝਾਉੰਦੇ ਹਨ। ਜੇਕਰ ਤੁਸੀਂ ਅਗਲਾ ਮੈਚ ਖੇਡ ਰਹੇ ਹੋ ਤਾਂ ਉਹ ਤੁਹਾਨੂੰ ਦੱਸਣਗੇ ਕਿ ਤੁਸੀਂ ਕੀ ਰੋਲ ਹੋਣ ਵਾਲੇ ਹੋ ਨਾਲ ਹੀ ਉਹ ਤੁਹਾਡੇ ਤੋਂ ਕੀ ਉਮੀਦ ਕਰਦੇ ਹਨ। ਤੁਹਾਨੂੰ ਦੱਸ ਦਈਏ ਕਿ ਰੋਹਿਤ ਸ਼ਰਮਾ ਆਈ.ਪੀ.ਐੱਲ. ਇਤਿਹਾਸ ਦੇ ਸਭ ਤੋਂ ਸਫਲ ਹਨ, ਜਿਨ੍ਹਾਂ ਨੇ ਆਪਣੀ ਕਪਤਾਨੀ ਵਿਚ ਫ੍ਰੈਂਚਾਇਜ਼ੀ ਨੂੰ ਪੰਜ ਖਿਤਾਬ ਦਿਵਾਏ ਹਨ।

rets arrest

ਨਵੀਂ ਦਿੱਲੀ: ਕਤਲ ਦੇ ਮਾਮਲੇ (Murder case )ਵਿਚ ਓਲੰਪਿਕ ਮੈਡਲ ਜੇਤੂ ਸੁਸ਼ੀਲ ਕੁਮਾਰ (Sushil Kumar) ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਸੁਸ਼ੀਲ ਕੁਮਾਰ (Wrestler Sushil Kumar)'ਤੇ ਪੁਲਿਸ ਨੇ ਇੱਕ ਲੱਖ ਦਾ ਇਨਾਮ ਰੱਖਿਆ ਸੀ। ਸੁਸ਼ੀਲ ਤੋਂ ਇਲਾਵਾ ਉਸ ਦੇ ਸਾਥੀ ਅਜੇ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। (Delhi Police) ਦਿੱਲੀ ਪੁਲਿਸ ਨੇ ਜਾਣਕਾਰੀ ਦਿੱਤੀ, “ਇੰਸਪੈਕਟਰ ਸ਼ਿਵਕੁਮਾਰ, ਇੰਸਪੈਕਟਰ ਕਰਮਬੀਰ ਅਤੇ ਏਸੀਪੀ ਅਤਰ ਸਿੰਘ ਦੀ ਅਗਵਾਈ ਵਾਲੀ (Special Cell)ਵਿਸ਼ੇਸ਼ ਸੈੱਲ ਨੇ ਸੁਸ਼ੀਲ ਕੁਮਾਰ ਅਤੇ ਅਜੈ ਨੂੰ ਦਿੱਲੀ ਦੇ ਮੁੰਡਕਾ ਤੋਂ ਗ੍ਰਿਫ਼ਤਾਰ ਕੀਤਾ ਹੈ।” ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਿੱਲੀ ਦੀ ਰੋਹਿਨੀ ਅਦਾਲਤ ਨੇ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ। Wrestler Sushil Kumar has been arrested by a team of Specia...

border

ਨਵੀਂ ਦਿੱਲੀ (ਇੰਟ.)-ਦੇਸ਼ ਦੀ ਰਾਜਧਾਨੀ ਦਿੱਲੀ ਦੇ ਛੱਤਰਸਾਲ ਸਟੇਡੀਅਮ ਵਿਚ ਸਾਗਰ ਧਨਖੜ ਕਤਲ ਮਾਮਲੇ ਵਿਚਪੁਲਸ ਹੱਥ ਵੱਡੀ ਲੀਡ ਲੱਗੀ ਹੈ। ਪੁਲਸਵਲੋਂ ਸਾਗਰ ਧਨਖੜ ਕਤਲ ਮਾਮਲੇ ਵਿਚ ਓਲੰਪਿਅਨ ਸੁਸ਼ੀਲ ਕੁਮਾਰ ਨੂੰ ਫੜਣ ਲਈ ਪੁਲਸ ਵਲੋਂ ਭਾਲ ਕੀਤੀ ਜਾਰਹੀ ਹੈ।ਦੂਜੇ ਪਾਸੇ ਤੋਂ ਸਾਗਰ ਧਨਖੜ ਦੇ ਪਰਿਵਾਰਕਮੈਂਬਰਾਂ ਵਲੋਂ ਪੁਲਸ 'ਤੇ ਕਾਰਵਾਈਨਾ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ, ਜਿਸ ਕਾਰਣ ਸੁਸ਼ੀਲ ਦੀ ਭਾਲ ਵਿਚ ਪੁਲਿਸ'ਤੇ ਦਬਾਅ ਵੱਧਦਾ ਜਾ ਰਿਹਾ ਹੈ। ਇਹ ਵੀ ਪੜ੍ਹੋ-  Wrestler  Murder Case : ਪਰਿਵਾਰ ਨੇ ਮੰਗੀ ਪਹਿਲਵਾਨ ਸੁਸ਼ੀਲ ਦੀ ਫਾਂਸੀ ਇਹ ਵੀ ਪੜ੍ਹੋ- ਮਿਲਖਾ ਸਿੰਘ ਨੂੰ ਹੋਇਆ ਕੋਰੋਨਾ, ਘਰ ਵਿਚ ਹੀ ਹੋਏ ਕੁਆਰੰਟੀਨ ਹੁਣ ਪੁਲਸਨੂੰ ਪਹਿਲਵਾਨ ਸੁਸ਼ੀਲ ਦੀ ਲੋਕੇਸ਼ਨ ਦਾ ਇਕ ਸਬੂਤ ਮਿਲਿਆ ਹੈ, ਜਿਸ ਤੋਂ ਪਤਾ ਲੱਗਾ ਹੈ ਕਿ ਸੁਸ਼ੀਲ ਮੇਰਠ ਟੋਲ 'ਤੇ ਲੱਗੇ ਸੀ.ਸੀ.ਟੀ.ਵੀ.ਕੈਮਰੇ ਵਿਚ ਕੈਦ ਹੋਇਆ ਹੈ। ਇਸ ਵਿਚ ਉਹ ਇਕ ਕਾਰ ਵਿਚ ਇਕ ਹੋਰ ਵਿਅਕਤੀ ਦੇ ਨਾਲ ਬੈਠਾ ਹੋਇਆ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਫੁਟੇਜ ਉਸਦੌਰਾਨ ਦੀ ਹੈ ਜਦੋਂ ਘਟਨਾ ਤੋਂ ਬਾਅਦ ਉਹ ਉੱਤਰਾਖੰਡ ਵੱਲ ਜਾ ਰਿਹਾ ਸੀ। ਤਕਨੀਕੀ ਸਰਵੀਲਾਂਸ ਵਿਚ ਵੀ ਉਸ ਦੇ ਉਤਰਾਖੰਡ ਵੱਲ ਜਾਣ ਦੀ ਗੱਲਸਾਹਮਣੇ ਆਈ ਸੀ। ਤਕਨੀਕੀਜਾਂਚ ਰਾਹੀਂ ਪੁਲਸ ਮੁਲਜ਼ਮ ਸੁਸ਼ੀਲ ਪਹਿਲਵਾਨ ਸਣੇ ਹੋਰ ਮੁਲਜ਼ਮਾਂ ਨੂੰ ਫੜਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਵੀ ਪੜ੍ਹੋ- ਚੰਡੀਗੜ੍ਹ ਦੀ ਮਾਰਕਿਟ ਵਿਚ ਲੱਗੀ ਭਿਆਨਕ ਅੱਗ, 6 ਦੁਕਾਨਾਂ ਚੜ੍ਹੀਆਂ ਅੱਗ ਦੀ ਭੇਟ ਜਿਸ ਦੇ ਤਹਿਤ ਪੁਲਸ ਨੂੰ ਮੇਰਠ ਟੋਲ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਸੁਸ਼ੀਲ ਦਾ ਫੁਟੇਜਮਿਲਿਆ। ...