LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਮਰੀਕਾ ਦਾ ਫਰਮਾਨ ਨਾ ਜਾਓ ਜਾਪਾਨ, ਵੈਕਸੀਨ ਲਵਾ ਚੁੱਕੇ ਲੋਕਾਂ ਨੂੰ ਵੀ ਖਤਰਾ

pics 1

ਵਾਸ਼ਿੰਗਟਨ (ਇੰਟ.)ਅਮਰੀਕੀ ਸਿਹਤ ਅਧਿਕਾਰੀਆਂ ਅਤੇ ਮੰਤਰਾਲਾ ਨੇ ਅਮਰੀਕਾ ਵਾਸੀਆਂ ਨੂੰ ਜਾਪਾਨ ਦੀ ਯਾਤਰਾ ਨਾ ਕਰਨ ਨੂੰ ਕਿਹਾ ਹੈ ਕਿਉਂਕਿ ਉਥੇ ਕੋਵਿਡ-19 ਦੀ ਚੌਥੀ ਲਹਿਰ ਚੱਲ ਰਹੀ ਹੈ। ਅਮਰੀਕੀ ਨਾਗਰਿਕਾਂ ਨੂੰ ਜਾਪਾਨ ਦੀ ਯਾਤਰਾ ਕਰਨ 'ਤੇ ਪਾਬੰਦੀ ਨਹੀਂ ਲਗਾਈ ਗਈ ਪਰ ਇਸ ਨਾਲ ਯਾਤਰੀਆਂ ਦੀਆਂ ਬੀਮਾ ਦਰਾਂ 'ਤੇ ਅਸਰ ਪੈ ਸਕਦਾ ਹੈ। ਇਸ ਨਾਲ ਖਿਡਾਰੀ ਜੁਲਾਈ ਵਿਚ ਸ਼ੁਰੂ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਹਿੱਸਾ ਲੈਣ 'ਤੇ ਮੁੜ ਵਿਚਾਰ ਕਰ ਸਕਦੇ ਹਨ। ਅਜੇ ਇਹ ਪਤਾ ਨਹੀਂ ਲੱਗਾ ਹੈ ਕਿ ਇਸ ਚਿਤਾਵਨੀ ਦਾ ਓਲੰਪਿਕ ਲਈ ਜਾਪਾਨ ਜਾਣ ਵਾਲਿਆਂ 'ਤੇ ਕੀ ਅਸਰ ਪਵੇਗਾ।

ਇਹ ਵੀ ਪੜ੍ਹੋ- ਅਮਰੀਕਾ ਤੇ ਰੂਸ ਦੇ ਰਿਸ਼ਤਿਆਂ ਵਿਚ ਨਰਮੀ ਆਉਣ ਦੇ ਸੰਕੇਤ, ਪੁਤਿਨ ਨਾਲ ਬਾਈਡੇਨ ਕਰਨਗੇ ਮੁਲਾਕਾਤ
ਅਟਲਾਂਟਾ ਸਥਿਤ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਸੋਮਵਾਰ ਨੂੰ ਕੋਵਿਡ-19 ਨਾਲ ਸਬੰਧਿਤ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ, ਯਾਤਰੀਆਂ ਨੂੰ ਜਾਪਾਨ ਦੀ ਯਾਤਰਾ ਕਰਨ ਤੋਂ ਬਚਣਾ ਚਾਹੀਦਾ ਹੈ। ਜਾਪਾਨ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਇਥੋਂ ਤੱਕ ਕਿ ਸਾਰੇ ਟੀਕੇ ਲੈਣ ਵਾਲੇ ਯਾਤਰੀਆਂ ਨੂੰ ਵੀ ਕੋਵਿਡ ਦੇ ਵੱਖ-ਵੱਖ ਤਰ੍ਹਾਂ ਦੀ ਇਨਫੈਕਸ਼ਨ ਦਾ ਖਤਰਾ ਪੈਦਾ ਹੋ ਸਕਦਾ ਹੈ।

ਇਹ ਵੀ ਪੜ੍ਹੋ- ਅਮਰੀਕਾ ਤੇ ਰੂਸ ਦੇ ਰਿਸ਼ਤਿਆਂ ਵਿਚ ਨਰਮੀ ਆਉਣ ਦੇ ਸੰਕੇਤ, ਪੁਤਿਨ ਨਾਲ ਬਾਈਡੇਨ ਕਰਨਗੇ ਮੁਲਾਕਾਤ

ਇਸ ਦਰਮਿਆਨ ਅਮਰੀਕਾ ਓਲੰਪਿਕ ਅਤੇ ਪੈਰਾਲੰਪਿਕ ਕਮੇਟੀ ਨੇ ਕਿਹਾ ਕਿ ਉਸ ਨੂੰ ਵਿਸ਼ਵਾਸ ਹੈ ਕਿ ਅਮਰੀਕੀ ਖਿਡਾਰੀ ਸੁਰੱਖਿਅਤ ਤਰੀਕੇ ਨਾਲ ਟੋਕੀਓ ਓਲੰਪਿਕ ਵਿਚ ਹਿੱਸਾ ਲੈਣ ਵਿਚ ਸਫਲ ਰਹਿਣਗੇ। ਉਸ ਨੇ ਕਿਹਾ ਕਿ ਅਮਰੀਕਾ ਦੀ ਓਲੰਪਿਕ ਕਮੇਟੀ ਅਤੇ ਟੋਕੀਓ ਦੀ ਆਯੋਜਨ ਕਮੇਟੀ ਨੇ ਯਾਤਰਾ ਤੋਂ ਪਹਿਲਾਂ ਅਤੇ ਟੋਕੀਓ ਪਹੁੰਚਣ ਤੋਂ ਬਾਅਦ ਅਤੇ ਖੇਡਾਂ ਦੌਰਾਨ ਟੈਸਟ ਦੇ ਜੋ ਨਿਯਮ ਅਪਣਾਉਣ ਦੀ ਗੱਲ ਕਹੀ ਹੈ ਉਹ ਕਾਫੀ ਸੁਰੱਖਿਅਤ ਹੈ। ਜਾਪਾਨ ਵਿਚ ਵੈਕਸੀਨੇਸ਼ਨ ਨੇ ਵੀ ਰਫਤਾਰ ਫੜ ਲਈ ਹੈ। ਫੌਜ ਦੇ ਡਾਕਟਰਾਂ ਅਤੇ ਨਰਸਾਂ ਨੂੰ ਇਸ ਕੰਮ ਵਿਚ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ- ਇਸ ਕੰਪਨੀ ਦੀ ਵੈਕਸੀਨ ਬੱਚਿਆਂ ਲਈ ਸੁਰੱਖਿਅਤ ਤੇ ਅਸਰਦਾਰ, ਛੇਤੀ ਲੱਗ ਸਕਦੈ ਟੀਕਾ
ਓਲੰਪਿਕ ਦੇ ਮੇਜ਼ਬਾਨ ਦੇਸ਼ ਜਾਪਾਨ ਦੇ ਜ਼ਿਆਦਾਤਰ ਸ਼ਹਿਰਾਂ ਵਿਚ ਐਮਰਜੈਂਸੀ ਸਥਿਤੀ ਹੈ ਅਤੇ ਇਸ ਦੇ ਅਗਲੇ ਮਹੀਨੇ ਦੇ ਮੱਧ ਤੱਕ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਕੋਵਿਡ-19 ਇਨਫੈਕਟਿਡ ਕੇਸਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਨਾਲ ਚਿੰਤਾ ਇਹ ਵੱਧ ਰਹੀ ਹੈ ਕਿ ਜਾਪਾਨ ਉਸ ਸਥਿਤੀ ਨਾਲ ਕਿਵੇਂ ਨਜਿੱਠੇਗਾ ਜਦੋਂ ਪੂਰੀ ਦੁਨੀਆ ਤੋਂ 10 ਹਜ਼ਾਰ ਤੋਂ ਜ਼ਿਆਦਾ ਲੋਕ ਓਲੰਪਿਕ ਲਈ ਇਕੱਠੇ ਹੋਣਗੇ ਅਤੇ ਹਸਪਤਾਲ ਵਿਚ ਪਹਿਲਾਂ ਤੋਂ ਮਰੀਜ਼ ਭਰੇ ਹੋਣਗੇ ਅਤੇ ਬਹੁਤ ਘੱਟ ਲੋਕਾਂ ਨੂੰ ਟੀਕਾ ਲੱਗਾ ਹੋਵੇਗਾ।

ਇਹ ਵੀ ਪੜ੍ਹੋ- ਕੋਰੋਨਾ ਦੀ ਦੂਜੀ ਲਹਿਰ ਕਰਕੇ ਅਪ੍ਰੈਲ ਮਹੀਨੇ 'ਚ ਸੈਂਕੜੇ ਬੱਚੇ ਹੋਏ ਅਨਾਥ, Smriti Irani ਨੇ ਕੀਤਾ ਵੱਡਾ ਖੁਲਾਸਾ
ਅਮਰੀਕਾ ਦੇ ਅਲਰਟ ਕੋਂ ਬਾਅਦ ਜਾਪਾਨ ਨੇ ਤੁਰੰਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਇਸ ਨਾਲ 23 ਜੁਲਾਈ ਤੋਂ ਹੋਣ ਵਾਲੇ ਓਲੰਪਿਕ ਖੇਡਾਂ ਨੂੰ ਕੋਈ ਖਤਰਾ ਨਹੀਂ ਹੈ। ਇਸੇ ਦੌਰਾਨ ਬ੍ਰਿਟਿਸ਼ ਓਲੰਪਿਕ ਸੰਘ (ਬੀ.ਓ.ਏ.) ਮੁਖੀ ਨੇ ਟੋਕੀਓ ਵਿਚ ਓਲੰਪਿਕ ਦੀ ਜ਼ੋਰਦਾਰ ਹਮਾਇਤ ਕਰਦੇ ਹੋਏ ਕਿਹਾ ਹੈ ਕਿ ਇਨਫੈਕਸ਼ਨ ਦੇ ਮਾਮਲਿਆਂ ਦੇ ਵਧਣ ਅਤੇ ਅਮਰੀਕਾ ਦੇ ਲੈਵਲ-4 ਦੇ ਅਲਰਟ ਦੇ ਬਾਵਜੂਦ ਟੀਮ ਗ੍ਰੇਟ ਬ੍ਰਿਟੇਨ ਖੇਡਾਂ ਦੇ ਮਹਾਕੁੰਭ ਵਿਚ ਹਿੱਸਾ ਲਵੇਗੀ।

In The Market