ਨਵੀਂ ਦਿੱਲੀ: ਟੀ-20 ਵਿਸ਼ਵ ਕੱਪ ਵਿੱਚ ਆਸਟਰੇਲੀਆ ਨੇ ਸ਼ਨੀਵਾਰ ਨੂੰ ਦੱਖਣੀ ਅਫਰੀਕਾ ਨੂੰ 5 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਧਮਾਕੇਦਾਰ ਸ਼ੁਰੂਆਤ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਦੱਖਣੀ ਅਫਰੀਕਾ ਨੇ ਨਿਰਧਾਰਤ 20 ਓਵਰਾਂ ਵਿੱਚ 118 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਆਸਟਰੇਲੀਆ ਦੀ ਟੀਮ ਨੇ ਇਹ ਟੀਚਾ 19.4 ਓਵਰਾਂ ਵਿੱਚ ਹਾਸਲ ਕਰ ਲਿਆ। ਆਸਟ੍ਰੇਲੀਆ ਲਈ ਸਟੀਵ ਸਮਿਥ ਨੇ 35 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਮਾਰਕਸ ਸਟੋਇਨਿਸ ਨੇ ਨਾਬਾਦ 24 ਦੌੜਾਂ ਦੀ ਮੈਚ ਵਿਨਿੰਗ ਪਾਰੀ ਖੇਡੀ। Also Read: BSF ਦਾ ਅਧਿਕਾਰ ਖੇਤਰ ਵਧਾਏ ਜਾਣ ਉੱਤੇ ਮੁੱਖ ਮੰਤਰੀ ਚੰਨੀ ਨੇ ਸੱਦੀ ਸਰਬ ਪਾਰਟੀ ਮੀਟਿੰਗ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਉਸ ਦਾ ਇਹ ਫੈਸਲਾ ਸਹੀ ਸਾਬਤ ਹੋਇਆ ਅਤੇ ਟੀਮ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੱਖਣੀ ਅਫਰੀਕਾ ਨੂੰ ਸ਼ੁਰੂਆਤ ਵਿੱਚ ਦੋ ਝਟਕੇ ਦਿੱਤੇ। ਅਫਰੀਕਾ ਨੇ 23 ਦੌੜਾਂ 'ਤੇ 3 ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ ਏਡਨ ਮਾਰਕਰਮ ਨੇ ਪਾਰੀ ਨੂੰ ਸੰਭਾਲਿਆ ਅਤੇ 40 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸ ਤੋਂ ਇਲਾਵਾ ਟੀਮ ਦਾ ਕੋਈ ਵੀ ਬੱਲੇਬਾਜ਼ ਵੱਡਾ ਸਕੋਰ ਨਹੀਂ ਬਣਾ ਸਕਿਆ। ਦੱਖਣੀ ਅਫਰੀਕਾ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ 'ਤੇ ਸਿਰਫ 118 ਦੌੜਾਂ ਹੀ ਬਣਾ ਸਕੀ। Also Read: ਸਰਹੱਦ ਪਾਰ ਜਾਸੂਸੀ ਦਾ ਪਰਦਾਫਾਸ਼, ਪਾਕਿ ISI ਲਈ ਖੁਫੀਆ ਜਾਣਕਾਰੀ ਦੇਣ ਦੇ ਦੋਸ਼ 'ਚ ਇੱਕ ਸਿਪਾਹੀ ਗ੍ਰਿਫਤਾਰ
ਨਵੀਂ ਦਿੱਲੀ: ਇੰਸਟਾਗ੍ਰਾਮ ਲਾਈਵ ’ਤੇ ਸਾਥੀ ਖਿਡਾਰੀਆਂ ਨਾਲ ਗੱਲਬਾਤ ਦੌਰਾਨ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ’ਤੇ ਕੋਰਟ ਨੇ ਸਖਤੀ ਦਿਖਾਈ ਹੈ। ਹਾਂਸੀ ’ਚ ਦਰਜ ਹੋਏ ਕੇਸ ਤੋਂ ਬਾਅਦ ਯੁਵਰਾਜ ਸਿੰਘ ਜਾਂਚ ’ਚ ਸ਼ਾਮਲ ਹੋ ਗਏ। ਪੁਲਿਸ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਦਿਖਾ ਕੇ ਜਾਂਚ ਅੱਗੇ ਵਧਾ ਦਿੱਤੀ ਹੈ। ਯੁਵਰਾਜ ਸਿੰਘ ਇਸ ਮਾਮਲੇ ’ਚ ਪਹਿਲਾਂ ਹੀ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਲੈ ਚੁੱਕੇ ਹਨ। Also Read: ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅੱਜ, SKM ਨੇ 6 ਘੰਟੇ ਟ੍ਰੇਨਾਂ ਰੋਕਣ ਦਾ ਕੀਤਾ ਐਲਾਨ ਅਦਾਲਤ ਨੇ ਯੁਵਰਾਜ ਸਿੰਘ ਨੂੰ ਹਾਂਸੀ ’ਚ ਦਰਜ ਮਾਮਲੇ ਦੀ ਜਾਂਚ ਲਈ ਪੁਲਿਸ ਨੂੰ ਸਹਿਯੋਗ ਦੇਣ ਦੇ ਆਦੇਸ਼ ਦਿੱਤੇ ਸਨ। ਯੁਵਰਾਜ ਇਸ ਦੇ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ ’ਤੇ ਹਿਸਾਰ ਦੇ ਜੀਓ ਮੈਸ ਪਹੁੰਚੇ ਸਨ। ਉਨ੍ਹਾਂ ਦੇ ਨਾਲ ਸੁਰੱਖਿਆ ਕਰਮਚਾਰੀਆਂ ਸਮੇਤ ਚਾਰ-ਪੰਜ ਲੋਕਾਂ ਦਾ ਸਟਾਫ ਚੰਡੀਗੜ੍ਹ ਤੋਂ ਹਿਸਾਰ ਪਹੁੰਚਿਆ। ਯੁਵਰਾਜ ਸਿੰਘ ਨੇ ਖੁਦ ਹਾਈਕੋਰਟ ’ਚ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਟਿੱਪਣੀਆਂ ਨੂੰ ਸਵੀਕਾਰ ਕੀਤਾ ਸੀ ਪਰ ਕਿਹਾ ਸੀ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਇਹ ਸ਼ਬਦ ਕਹਿਣਾ ਗਲਤ ਹੈ। ਇਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਨਹੀਂ ਕਿਹਾ। ਪੁੱਛਗਿੱਛ ਤੋਂ ਬਾਅਦ ਯੁਵਰਾਜ ਸਿੰਘ ਨੂੰ ਹਾਈਕੋਰਟ ਦੇ ਆਦੇਸ਼ਾਂ ’ਤੇ ਰਸਮੀ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਹੁਣ ਇਹ ਮਾਮਲਾ ਅਦਾਲਤ ’ਚ ਵਿਚਾਰ-ਅਧੀਨ ਹੈ। ਇਹ ਹੈ ਮਾਮਲਾਹਾਂਸੀ ਦੇ ਵਕੀਲ ਰਜਤ ਕਲਸਨ ਨੇ ਅਦਾਲਤ ’ਚ ਪਟੀਸ਼ਨ ਦਾਇਰ ਕੀਤੀ ਸੀ ਕਿ ਯੁਵਰਾਜ ਸਿੰਘ ਨੇ ਆਪਣੇ ਸਾਥੀਆਂ ਨਾਲ ਇੰਸਟਾਗ੍ਰਾਮ ਲਾਈਵ 'ਤੇ ਐੱਸ.ਸੀ. ਭਾਈਚਾਰੇ ’ਤੇ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਯੁਵਰਾਜ ਸਿੰਘ ’ਤੇ ਧਾਰਾ 153 ਏ ਤਹਿਤ ਮਾਮਲਾ ਦਰਜ ਕੀਤਾ ਗਿਆ। ਯੁਵਰਾਜ ਸਿੰਘ ਨੇ ਇਸ ਮਾਮਲੇ ਨੂੰ ਖਾਰਿਜ ਕਰਵਾਉਣ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ’ਤੇ ਹਾਈਕੋਰਟ ਨੇ ਯੁਵਰਾਜ ਨੂੰ ਅਗਾਊਂ ਜ਼ਮਾਨਤ ਦੇ ਹੁਕਮ ਦਿੱਤੇ ਸਨ।...
ਨਵੀਂ ਦਿੱਲੀ: IPL ਦੇ 32ਵੇਂ ਮੈਚ ਵਿਚ ਮੰਗਲਵਾਰ ਨੂੰ ਰਾਜਸਥਾਨ ਰਾਇਲਸ ਤੇ ਪੰਜਾਬ ਕਿੰਗਸ ਦੀਆਂ ਟੀਮਾਂ ਆਹਮਣੇ ਸਾਹਮਣੇ ਹੋਣਗੀਆਂ। ਇਸ ਦੌਰਾਨ ਲਿਆਮ ਲਿਵਿੰਗਸਟੋਨ-ਏਵਿਨ ਲੂਇਸ ਦੀ ਹਮਲਾਵਰ ਬੱਲੇਬਾਜ਼ੀ ਤੇ ਕ੍ਰਿਸ ਗੇਲ ਦੀ ਤਾਕਤ ਤੇ ਕੇ.ਐੱਲ. ਰਾਹੁਲ ਦੇ ਹੁਨਰ ਦੇ ਵਿਚਾਲੇ ਮੁਕਾਬਲਾ ਹੋਵੇਗਾ। ਦੁਬਈ ਵਿਚ ਇਹ ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮੀਂ 7:30 ਵਜੇ ਖੇਡਿਆ ਜਾਵੇਗਾ। ਪੜੋ ਹੋਰ ਖਬਰਾਂ: ਹਾਈਕੋਰਟ ਨੇ ਲਾਈ ਹੁਸ਼ਿਆਰਪੁਰ ਦੇ ਇਨ੍ਹਾਂ ਇਲਾਕਿਆਂ 'ਚ ਦਰੱਖਤ ਕੱਟਣ 'ਤੇ ਰੋਕ ਮੌਜੂਦਾ ਆਈਪੀਐੱਲ ਵਿਚ ਰਾਜਸਥਾਨ ਰਾਇਲ ਫਿਲਹਾਲ 7 ਵਿਚੋਂ 3 ਮੁਕਾਬਲੇ ਜਿੱਤ ਕੇ ਇਨਡੈਕਸ ਵਿਚ 6ਵੇਂ ਨੰਬਰ ਉੱਤੇ ਹੈ, ਜਦਕਿ ਪੰਜਾਬ ਦੀ ਟੀਮ 8 ਮੈਚਾਂ ਵਿਚੋਂ 3 ਮੈਚ ਜਿੱਤ ਕੇ ਸੱਤਵੇਂ ਸਥਾਨ ਉੱਤੇ ਹੈ। ਇਸ ਆਈਪੀਐੱਲ ਦੇ ਪਹਿਲੇ ਪੜਾਅ ਵਿਚ ਪੰਜਾਬ ਨੇ ਰਾਜਸਥਾਨ ਨੂੰ 4 ਦੌੜਾਂ ਨਾਲ ਹਰਾਇਆ ਸੀ। ਆਈਪੀਐੱਲ ਦੇ ਬਿਹਤਰੀਨ ਬੱਲੇਬਾਜ਼ਾਂ ਵਿਚੋਂ ਇਕ ਕਪਤਾਨ ਕੇ.ਐੱਲ. ਰਾਹੁਲ ਨੂੰ ਇਥੇ ਬੱਲੇਬਾਜ਼ੀ ਦੇ ਹੀ ਨਹੀਂ, ਬਲਕਿ ਕੋਚ ਅਨਿਲ ਕੁੰਬਲੇ ਦੇ ਮਾਰਗਦਰਸ਼ਨ ਵਿਚ ਕਪਤਾਨੀ ਦੇ ਵੀ ਜੌਹਰ ਦਿਖਾਉਣੇ ਹੋਣਗੇ। ਕੁੰਬਲੇ ਵੀ ਬਤੌਰ ਕੋਚ ਆਪਣੇ ਆਪ ਨੂੰ ਸਾਬਿਤ ਕਰਨਾ ਚਾਹੁਣਗੇ। ਪੜੋ ਹੋਰ ਖਬਰਾਂ: ਟ੍ਰੈਫਿਕ ਦੇ ਹਿਸਾਬ ਨਾਲ 4 ਹਿੱਸਿਆਂ 'ਚ ਵੰਡਿਆ ਜਾਵੇਗਾ ਜਲੰਧਰ, ਇਸ ਤਰ੍ਹਾਂ ਹੋਵੇਗੀ ਨਾਕਾਬੰਦੀ ਇਸ ਤਰ੍ਹਾਂ ਹਨ ਟੀਮਾਂ-ਰਾਜਸਥਾਨ ਰਾਇਲਸ: ਸੰਜੂ ਸੈਮਸਨ (ਕਪਤਾਨ), ਲਿਆਮ ਲਿਵਿੰਗਸਟੋਨ, ਏਵਿਨ ਲੂਇਸ, ਡੇਵਿਡ ਮਿਲਰ, ਕ੍ਰਿਸ ਮਾਰਿਸ, ਓਸ਼ੇਨ ਥਾਮਸ, ਮੁਸਤਾਫਿਜੁਰ ਰਹਿਮਾਨ, ਤਬਰੇਜ਼ ਸ਼ਮਸੀ, ਗਲੇਨ ਫਿਲਿਪਸ, ਚੇਤਨ ਸਕਾਰੀਆ, ਰਿਆਨ ਪਰਾਗ, ਰਾਹੁਲ ਤੇਵਤਿਆ, ਆਕਾਸ਼ ਸਿੰਘ, ਅਨੁਜ ਰਾਵਤ, ਕੇਸੀ ਕਰਿਅੱਪਾ, ਯਸ਼ਸਵੀ ਜਾਯਸਵਾਲ, ਸ਼ਿਵਮ ਦੁਬੇ, ਸ਼੍ਰੇਅਸ ਗੋਪਾਲ, ਕਾਰਤਿਕ, ਤਿਆਗੀ, ਮਯੰਕ ਮਾਰਕੰਡੇ, ਜਯਦੇਵ ਉਨਾਦਕਟ, ਕੁਲਦੀਪ ਯਾਦਵ, ਮਹਿਪਾਲ ਲੋਮਰੋਰ। ਪੜੋ ਹੋਰ ਖਬਰਾਂ: ਬਟਾਲਾ ਦੇ ਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ 8 ਜੋੜੇ ਗ੍ਰਿਫ਼ਤਾਰ ਪੰਜਾਬ ਕਿੰਗਸ: ਕੇ.ਐੱਲ. ਰਾਹੁਲ (ਕਪਤਾਨ), ਮਯੰਕ, ਅਰਸ਼ਦੀਦ ਸਿੰਘ, ਇਸ਼ਾਨ ਪੋਰੇਲ, ਸ਼ਾਹਰੁਖ ਖਾਨ, ਮੁਹੰਮਦ ਸ਼ਮੀ, ਨਾਥਨਸ ਏਲਿਸ, ਆਦਿਲ ਰਾਸ਼ਿਦ, ਮੁਰੂਗਨ ਅਸ਼ਵਿਨ, ਹਰਪ੍ਰੀਤ ਬਰਾੜ, ਮੋਈਜੇਸ ਹੇਨਰਿਕਸ, ਕ੍ਰਿਸ ਜਾਰਡਨ, ਏਡੇਨ ਮਾਰਕਰਮ, ਮੰਦੀਪ ਸਿੰਘ, ਦਰਸ਼ਨ, ਨਾਲਕਾਂਡੇ, ਪ੍ਰਭਸਿਮਰਨ ਸਿੰਘ, ਰਵੀ ਬਿਸ਼ਨੋਈ, ਉਤਕਰਸ਼ ਸਿੰਘ, ਫੇਬਿਅਨ ਏਲੇਨ, ਸੋਰਭ ਕੁਮਾਰ, ਜਲਜ ਸਕਸੈਨਾ।
ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਦਾ 31ਵਾਂ ਮੁਕਾਬਲਾ ਅੱਜ ਸੋਮਵਾਰ ਨੂੰ ਰਾਇਲ ਚੈਲੰਜਰ ਬੈਂਗਲੁਰੂ ਤੇ ਕੋਲਕਾਤਾ ਨਾਈਟ ਰਾਈਡਰਸ ਵਿਚਾਲੇ ਖੇਡਿਆ ਜਾਵੇਗਾ। ਦੋਵਾਂ ਟੀਮਾਂ ਦੇ ਵਿਚਾਲੇ ਇਹ ਮੈਚ ਆਬੂ ਧਾਬੀ ਦੇ ਸ਼ੇਖ ਜਾਇਦ ਸਟੇਡੀਅਮ ਵਿਚ ਹੋਵੇਗਾ। ਇਸ ਸੀਜ਼ਨ ਵਿਚ ਦੂਜੀ ਵਾਰ ਇਹ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਪੜੋ ਹੋਰ ਖਬਰਾਂ: ਅੰਮ੍ਰਿਤਸਰ: ਜੌੜਾ ਫਾਟਕ 'ਤੇ ਨਵ ਵਿਆਹੇ ਜੋੜੇ ਨੇ ਟ੍ਰੇਨ ਮੂਹਰੇ ਛਾਲ ਮਾਰ ਕੀਤੀ ਖੁਦਕੁਸ਼ੀ ਇਸ ਤੋਂ ਪਹਿਲਾਂ ਜਦੋਂ ਇਨ੍ਹਾਂ ਦੀ ਭਿੜੰਤ ਹੋਈ ਸੀ ਤਾਂ ਆਰਸੀਬੀ ਨੇ ਕੇਕੇਆਰ ਨੂੰ ਮਾਤ ਦਿੱਤੀ ਸੀ। ਅੱਜ ਹੋਣ ਵਾਲਾ ਮੁਕਾਬਲਾ ਆਰਸੀਬੀ ਦੇ ਕਪਤਾਨ ਕੋਹਲੀ ਦੇ ਲਈ ਖਾਹ ਹੋਵੇਗਾ। ਉਹ ਮੈਦਾਨ ਉੱਤੇ ਉਤਰਦੇ ਹੀ ਇਤਿਹਾਸ ਰਚ ਦੇਣਗੇ। ਕੋਹਲੀ ਆਈਪੀਐੱਲ ਵਿਚ ਇਕ ਫ੍ਰੈਂਚਾਇਜ਼ੀ ਦੇ ਲਈ 200 ਮੈਚ ਖੇਡਣ ਵਾਲੇ ਪਹਿਲੇ ਖਿਡਾਰੀ ਬਣ ਜਾਣਗੇ। ਪੜੋ ਹੋਰ ਖਬਰਾਂ: ਡਿਪਟੀ CM ਓ.ਪੀ. ਸੋਨੀ ਦਾ ਵੱਡਾ ਬਿਆਨ, ਕਿਹਾ-'ਪੰਜਾਬ 'ਚ ਮੁੜ ਬਣੇਗੀ ਕਾਂਗਰਸ ਸਰਕਾਰ' ਹਾਲਾਂਕਿ ਵਿਰਾਟ ਕੋਹਲੀ ਤੋਂ ਪਹਿਲਾਂ ਕਈ ਖਿਡਾਰੀ ਆਈਪੀਐੱਲ ਵਿਚ 200 ਮੈਚ ਖੇਡ ਚੁੱਕੇ ਹਨ। ਕੋਹਲੀ ਤੋ ਪਹਿਲਾਂ ਮਹਿੰਦਰ ਸਿੰਘ ਧੋਨੀ, ਰੋਹਿਤ ਸ਼ਰਮਾ, ਦਿਨੇਸ਼ ਕਾਰਤਿਕ ਤੇ ਸੁਰੇਸ਼ ਰੈਨਾ ਇਸ ਲੀਗ ਵਿਚ 200 ਮੈਚ ਖੇਡਣ ਦਾ ਕਾਰਨਾਮਾ ਕਰ ਚੁੱਕੇ ਹਨ। ਪੜੋ ਹੋਰ ਖਬਰਾਂ: ਇਨਕਮ ਟੈਕਸ ਵਿਭਾਗ ਦੇ 'ਸਰਚ ਆਪ੍ਰੇਸ਼ਨ' 'ਤੇ ਅਭਨੇਤਾ ਸੋਨੂ ਸੂਦ ਨੇ ਤੋੜੀ ਚੁੱਪੀ, ਕਿਹਾ... IPL ਵਿਚ ਸਭ ਤੋਂ ਵਧੇਰੇ ਮੈਚ ਖੇਡਣ ਵਾਲੇ ਖਿਡਾਰੀਐੱਮ.ਐੱਸ.ਧੋਨੀ- 212 ਮੈਚਰੋਹਿਤ ਸ਼ਰਮਾ- 207 ਮੈਚਦਿਨੇਸ਼ ਕਾਰਤਿਕ- 203 ਮੈਚਸੁਰੇਸ਼ ਰੈਨਾ- 201 ਮੈਚਵਿਰਾਟ ਕੋਹਲੀ- 199 ਮੈਚ...
ਨਵੀਂ ਦਿੱਲੀ: ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਟੀ-20 ਵਰਲਡ ਕੱਪ ਦੇ ਬਾਅਦ ਟੀ-20 ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ ਹੈ। ਕੋਹਲੀ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਵਰਕਲੋਡ ਘੱਟ ਕਰਨ ਲਈ ਅਜਿਹਾ ਕੀਤਾ ਹੈ। ਕੋਹਲੀ ਦੇ ਸੀਮਿਤ ਓਵਰ ਦੇ ਫ਼ਾਰਮੈਟ ਤੋਂ ਕਪਤਾਨੀ ਛੱਡਣ ਦੀਆਂ ਸੰਭਾਵਨਾਵਂ ਲੰਬੇ ਸਮੇਂ ਤੋਂ ਪ੍ਰਗਟਾਈਆਂ ਜਾ ਰਹੀਆਂ ਸਨ। ਵਿਰਾਟ ਨੇ ਕਪਤਾਨੀ ਛੱਡਣ ਦਾ ਐਲਾਨ ਟਵਿੱਟਰ 'ਤੇ ਇਕ ਲੈਟਰ ਸ਼ੇਅਰ ਕਰਕੇ ਕੀਤਾ। ਪੜੋ ਹੋਰ ਖਬਰਾਂ: ਪਾਕਿ PM ਇਮਰਾਨ ਖਾਨ ਨਾਲ ਸ਼ਾਹਰੁਖ ਖਾਨ ਦੀ ਤਸਵੀਰ ਵਾਇਰਲ, ਬਾਈਕਾਟ ਦੀ ਉੱਠੀ ਮੰਗ ਦੱਸ ਦਈਏ ਕਿ ਤਿੰਨ ਦਿਨ ਪਹਿਲਾਂ ਹੀ ਮੀਡੀਆ 'ਚ ਵਿਰਾਟ ਕੋਹਲੀ ਦੇ ਟੀ-20 ਟੀਮ ਦੀ ਕਪਤਨੀ ਛੱਡਣ ਦੀਆਂ ਖ਼ਬਰਾਂ ਆਈਆਂ ਸਨ। ਉਸ ਸਮੇਂ ਬੀ. ਸੀ. ਸੀ. ਆਈ. ਨੇ ਇਸ ਤਰ੍ਹਾਂ ਦੀਆਂ ਖ਼ਬਰਾਂ ਨੂੰ ਨਕਾਰਿਆ ਸੀ, ਪਰ ਵੀਰਵਾਰ ਨੂੰ ਵਿਰਾਟ ਨੇ ਇਨ੍ਹਾਂ ਖ਼ਬਰਾਂ ਨੂੰ ਸਹੀ ਸਾਬਤ ਕਰ ਦਿੱਤਾ। ਕੋਹਲੀ ਨੇ ਵਰਕਲੋਡ ਨੂੰ ਆਪਣੇ ਫ਼ੈਸਲੇ ਦੀ ਵਜ੍ਹਾ ਦੱਸਿਆ ਸੀ। ਕੋਹਲੀ ਨੇ ਆਪਣੇ ਲੈਟਰ 'ਚ ਕਿਹਾ ਕਿ ਮੇਰੀ ਸਮਝ 'ਚ ਵਰਕਲੋਡ ਬਹੁਤ ਅਹਿਮ ਹੈ। ਮੈਂ ਪਿਛਲੇ 8-9 ਸਾਲਾਂ ਤੋਂ ਤਿੰਨੋ ਫਾਰਮੈਟ 'ਚ ਖੇਡ ਰਿਹਾ ਹਾ ਤੇ 5-6 ਸਾਲਾਂ ਤੋਂ ਕਪਤਾਨੀ ਕਰ ਰਿਹਾ ਹਾਂ। ਮੈਂ ਮਹਿਸੂਸ ਕਰ ਰਿਹਾ ਹਾਂ ਕਿ ਟੈਸਟ ਤੇ ਵਨ-ਡੇ 'ਚ ਟੀਮ ਇੰਡੀਆ ਦੀ ਕਪਾਤਨੀ ਲਈ ਖ਼ੁਦ ਨੂੰ ਪੂਰੀ ਤਰ੍ਹਾਂ ਤਿਆਰ ਕਰਨ ਲਈ ਮੈਨੂੰ ਥੋੜ੍ਹੀ ਸਪੇਸ ਚਾਹੀਦਾ ਹੈ। ਟੀ-20 ਕਪਤਾਨ ਦੇ ਤੌਰ 'ਤੇ ਮੈਂ ਟੀਮ ਨੂੰ ਆਪਣਾ ਸਭ ਕੁਝ ਦਿੱਤਾ ਹੈ। ਅੱਗੇ ਵੀ ਇਕ ਬੱਲੇਬਾਜ਼ ਦੇ ਤੌਰ 'ਤੇ ਮੈਂ ਟੀ-20 ਟੀਮ 'ਚ ਆਪਣਾ ਯੋਗਦਾਨ ਦੇਣਾ ਜਾਰੀ ਰੱਖਾਂਗਾ। ਪੜੋ ਹੋਰ ਖਬਰਾਂ: ਦਿੱਲੀ 'ਚ ਰੋਸ ਮਾਰਚ ਕੱਢ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਸਣੇ 14 ਆਗੂ ਗ੍ਰਿਫਤਾਰ ਕੋਹਲੀ ਸੀਮਿਤ ਓਵਰ 'ਚ ਟੀਮ ਨੂੰ ਕੋਈ ਵੱਡਾ ਖ਼ਿਤਾਬ ਨਹੀਂ ਜਿਤਾ ਸਕੇ ਹਨ। ਜਦਕਿ ਦੂਜੇ ਪਾਸੇ ਉਪ ਕਪਤਾਨ ਰੋਹਿਤ ਸ਼ਰਮਾ ਦਾ ਮੁੰਬਈ ਇੰਡੀਅਨਜ਼ ਤੇ ਟੀਮ ਇੰਡੀਆ ਦੇ ਕਾਰਜਵਾਹਕ ਕਪਤਾਨ ਦੇ ਤੌਰ 'ਤੇ ਰਿਕਾਰਡ ਸ਼ਾਨਦਾਰ ਰਿਹਾ ਹੈ। 2020 'ਚ ਜਦੋਂ ਰੋਹਿਤ ਨੇ ਮੁੰਬਈ ਇੰਡੀਅਨਜ਼ ਨੂੰ 5ਵੀਂ ਵਾਰ ਚੈਂਪੀਅਨ ਬਣਾਇਆ ਤਾਂ ਉਦੋਂ ਤੋਂ ਹੀ ਕ੍ਰਿਕਟ ਮਾਹਰ ਰੋਹਿਤ ਨੂੰ ਸੀਮਿਤ ਓਵਰ ਦੀ ਕਪਤਾਨੀ ਦੇਣ ਦੀ ਮੰਗ ਕਰਨ ਲੱਗੇ। ਆਈ. ਸੀ. ਸੀ. ਦੀ ਵਰਲਡ ਟੈਸਟ ਚੈਂਪੀਅਨਸ਼ਿਪ 'ਚ ਭਾਰਤ ਦੇ ਹਾਰਨ ਦੇ ਬਾਅਦ ਇਕ ਵਾਰ ਫਿਰ ਇਸ ਤਰ੍ਹਾਂ ਦੀ ਮੰਗ ਉਠਣ ਲੱਗੀ ਸੀ। ਪਿਛਲੇ ਦੋ ਸਾਲ ਤੋਂ ਕੋਹਲੀ ਦਾ ਬੱਲੇਬਾਜ਼ ਦੇ ਤੌਰ 'ਚ ਪ੍ਰਦਰਸ਼ਨ ਖ਼ਰਾਬ ਰਿਹਾ ਹੈ ਤੇ ਉਨ੍ਹਾਂ 'ਤੇ ਕਪਤਾਨੀ ਦਾ ਦਬਾਅ ਦਿਸ ਰਿਹਾ ਹੈ। 2016 ਤੋਂ 2018 ਵਿਚਾਲੇ ਕੋਹਲੀ ਕਰੀਅਰ ਦੀ ਸਭ ਤੋਂ ਸ਼ਾਨਦਾਰ ਫ਼ਾਰਮ 'ਚ ਸਨ। ਇਸ ਦੌਰਾਨ ਜ਼ਿਆਦਾਤਰ ਉਨ੍ਹਾਂ ਨੇ ਸਿਰਫ਼ ਟੈਸਟ ਮੈਚਾਂ ਦੀ ਕਪਤਾਨੀ ਕੀਤੀ ਸੀ। ਵਨ-ਡੇ ਤੇ ਟੀ-20 'ਚ ਉਹ ਧੋਨੀ ਦੀ ਕਪਤਾਨੀ 'ਚ ਖੇਡ ਰਹੇ ਸਨ। ਜ਼ਿਕਰਯੋਗ ਹੈ ਕਿ ਵਿ...
ਨਵੀਂ ਦਿੱਲੀ: ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਵਿਸ਼ੇਸ਼ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ 23000 ਦੌੜਾਂ ਪੂਰੀਆਂ ਕੀਤੀਆਂ ਹਨ। ਕੋਹਲੀ ਨੇ ਇੰਗਲੈਂਡ ਦੇ ਖਿਲਾਫ ਟੈਸਟ ਸੀਰੀਜ਼ ਦੇ ਚੌਥੇ ਮੈਚ ਦੀ ਪਹਿਲੀ ਪਾਰੀ ਵਿਚ ਇਹ ਕਾਰਨਾਮਾ ਕੀਤਾ। ਉਨ੍ਹਾਂ ਨੇ ਇਕ ਦੌੜ ਬਣਾਉਣ ਦੇ ਨਾਲ ਹੀ ਅੰਤਰਰਾਸ਼ਟਰੀ ਕ੍ਰਿਕਟ ਵਿਚ 23000 ਦੌੜਾਂ ਪੂਰੀਆਂ ਕੀਤੀਆਂ। ਪੜੋ ਹੋਰ ਖਬਰਾਂ: ਪਿਤਾ ਆਪਣੀਆਂ ਹੀ ਬੇਟੀਆਂ ਦਾ ਕਰਦਾ ਸੀ ਸ਼ੋਸ਼ਣ, ਪਤਨੀ ਨੇ ਦਰਜ ਕਰਵਾਇਆ ਮਾਮਲਾ ਕੋਹਲੀ ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਤੇਜ਼ 23000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਕੋਹਲੀ ਨੇ 440 ਮੈਚਾਂ ਦੀਆਂ 490 ਪਾਰੀਆਂ ਵਿਚ 23000 ਦੌੜਾਂ ਪੂਰੀਆਂ ਕੀਤੀਆਂ ਹਨ। ਉਨ੍ਹਾਂ ਨੇ 70 ਸੈਂਕੜੇ ਅਤੇ 116 ਅਰਧ ਸੈਂਕੜੇ ਲਗਾਏ ਹਨ। ਕੋਹਲੀ ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਤੇਜ਼ 23,000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ 522 ਪਾਰੀਆਂ ਵਿਚ ਇਹ ਮੁਕਾਮ ਹਾਸਲ ਕੀਤਾ ਸੀ। ਪੜੋ ਹੋਰ ਖਬਰਾਂ: ਰਣਜੀਤ ਕਤਲ ਮਾਮਲੇ 'ਚ ਵੱਡੀ ਖਬਰ, ਜਸਟਿਸ ਸਾਂਗਵਾਨ ਮਾਮਲੇ ਦੀ ਸੁਣਵਾਈ ਤੋਂ ਹਟੇ ਇੰਗਲੈਂਡ ਸੀਰੀਜ਼ ਤੋਂ ਪਹਿਲਾਂ ਕੋਹਲੀ ਨੂੰ 23000 ਦੌੜਾਂ ਪੂਰੀਆਂ ਕਰਨ ਲਈ 125 ਦੌੜਾਂ ਦੀ ਲੋੜ ਸੀ। ਉਨ੍ਹਾਂ ਨੇ ਚੌਥੇ ਟੈਸਟ ਦੀ ਸ਼ੁਰੂਆਤ ਤੋਂ ਪਹਿਲਾਂ 124 ਦੌੜਾਂ ਬਣਾਈਆਂ ਸਨ। ਵਿਰਾਟ ਕੋਹਲੀ 23000 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਤੀਜੇ ਭਾਰਤੀ ਬੱਲੇਬਾਜ਼ ਹਨ। ਸਚਿਨ ਤੇਂਦੁਲਕਰ 34357 ਦੌੜਾਂ ਬਣਾ ਕੇ ਸਭ ਤੋਂ ਅੱਗੇ ਹਨ। ਜਦਕਿ ਰਾਹੁਲ ਦ੍ਰਾਵਿੜ 24208 ਦੌੜਾਂ ਨਾਲ ਦੂਜੇ ਸਥਾਨ 'ਤੇ ਹਨ। ਕੋਹਲੀ 23000 ਦੌੜਾਂ ਪੂਰੀਆਂ ਕਰਨ ਵਾਲਾ ਸੱਤਵਾਂ ਬੱਲੇਬਾਜ਼ ਹੈ। ਪੜੋ ਹੋਰ ਖਬਰਾਂ: ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਨੇ ਕੀਤੀ ਸਖਤੀ, ਪੜੋ ਖਬਰ ਸਭ ਤੋਂ ਤੇਜ਼ 23 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਵਿਰਾਟ ਕੋਹਲੀ-490 ਪਾਰੀਆਂਸਚਿਨ ਤੇਂਦੁਲਕਰ-522 ਪਾਰੀਆਂਰਿਕੀ ਪੋਂਟਿੰਗ-544 ਪਾਰੀਆਂਜੈਕ ਕੈਲਿਸ-551 ਪਾਰੀਆਂਰਾਹੁਲ ਦ੍ਰਾਵਿੜ-576 ਪਾਰੀਆਂਮਹੇਲਾ ਜੈਵਰਧਨੇ-645 ਪਾਰੀਆਂ ਕਪਤਾਨੀ 'ਚ ਧੋਨੀ ਤੋਂ ਨਿਕਲੇ ਅੱਗੇਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਟੌਸ ਦੇ ਸਮੇਂ ਮੈਦਾਨ 'ਤੇ ਉਤਰਦੇ ਹੀ ਆਪਣੇ ਨਾਂ ਵੱਡੀ ਪ੍ਰਾਪਤੀ ਹਾਸਲ ਕੀਤੀ। ਇੰਗਲੈਂਡ ਦੀ ਧਰਤੀ 'ਤੇ ਭਾਰਤੀ ਕਪਤਾਨ ਵਜੋਂ ਵਿਰਾਟ ਕੋਹਲੀ ਦਾ ਇਹ 10ਵਾਂ ਟੈਸਟ ਮੈਚ ਹੈ। ਇਸ ਨਾਲ ਉਹ ਕਿਸੇ ਵੀ ਵਿਦੇਸ਼ੀ ਧਰਤੀ 'ਤੇ ਜ਼ਿਆਦਾਤਰ ਟੈਸਟ ਮੈਚਾਂ 'ਚ ਭਾਰਤ ਦੀ ਕਪਤਾਨੀ ਕਰਨ ਵਾਲਾ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਮਹਿੰਦਰ ਸਿੰਘ ਧੋਨੀ ਦੇ ਨਾਂ ਸੀ। ਜਿਨ੍ਹਾਂ ਨੇ ਇੰਗਲੈਂਡ ਵਿਚ 9 ਟੈਸਟ ਮੈਚਾਂ 'ਚ ਕਪਤਾਨੀ ਕੀਤੀ।...
ਕਾਬੁਲ (ਇੰਟ.)- ਅਫਗਾਨਿਸਤਾਨ (Afghanistan) ਵਿਚ ਹਾਲਾਤ ਬੇਕਾਬੂ ਹੋ ਗਏ ਹਨ। ਇਸ ਮੁਲਕ 'ਤੇ ਤਾਲਿਬਾਨ (Taliban) ਨੇ ਕਬਜ਼ਾ ਕਰ ਲਿਆ ਹੈ। ਅਫਗਾਨਿਸਤਾਨ ਦੇ ਬਾਕੀ ਨਾਗਰਿਕਾਂ ਦੀ ਤਰ੍ਹਾਂ ਉਥੋਂ ਦੇ ਸਟਾਰ ਕ੍ਰਿਕਟਰ ਰਾਸ਼ਿਦ ਖਾਨ (Rashid Khan) ਲਈ ਵੀ ਇਹ ਮੁਸ਼ਕਲ ਸਮਾਂ ਹੈ। ਰਾਸ਼ਿਦ ਇਨ੍ਹੀਂ ਦਿਨੀਂ ਇੰਗਲੈਂਡ (England) ਵਿਚ ਦਿ ਹੰਡ੍ਰੇਡ ਵਿਚ ਖੇਡ ਰਹੇ ਹਨ। ਪਰ ਉਨ੍ਹਾਂ ਦਾ ਪਰਿਵਾਰ ਅਫਗਾਨਿਸਤਾਨ (Afghanistan) ਵਿਚ ਫਸਿਆ ਹੋਇਆ ਹੈ। ਰਾਸ਼ਿਦ ਨੂੰ ਆਪਣੇ ਪਰਿਵਾਰ ਅਤੇ ਅਫਗਾਨੀ ਨਾਗਰਿਕਾਂ ਦੀ ਚਿੰਤਾ ਸਤਾ ਰਹੀ ਹੈ। ਰਾਸ਼ਿਦ ਖਾਨ (Rashid khan) ਨੇ ਐਤਵਾਰ ਨੂੰ ਸੋਸ਼ਲ ਮੀਡੀਆ (Social Media) 'ਤੇ ਸ਼ਾਂਤੀ ਦੀ ਅਪੀਲ ਕਰਦੇ ਹੋਏ ਅਫਗਾਨਿਸਤਾਨ (Afghanistan) ਦਾ ਝੰਡਾ ਲਗਾਇਆ ਸੀ। ਉਨ੍ਹਾਂ ਨੇ ਪਿਛਲੇ ਮਹੀਨੇ ਅਫਗਾਨਿਸਤਾਨ ਦੇ ਹਾਲਾਤ 'ਤੇ ਕਿਹਾ ਸੀ ਕਿ ਇਕ ਖਿਡਾਰੀ ਦੇ ਤੌਰ 'ਤੇ ਇਹ ਤੁਹਾਨੂੰ ਬਹੁਤ ਦੁਖੀ ਕਰਦਾ ਹੈ। ਬਹੁਤ ਦਰਦ ਦਿੰਦਾ ਹੈ। Read more- ਸਾਬਕਾ ਪੀ.ਐੱਮ. ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੀ ਬਰਸੀ ਮੌਕੇ ਪੀ.ਐੱਮ. ਮੋਦੀ ਨੇ ਦਿੱਤੀ ਸ਼ਰਧਾਂਜਲੀ ਇਸ ਤੋਂ ਬਾਅਦ ਵੀ ਅਸੀਂ ਮੈਦਾਨ 'ਤੇ ਕੁਝ ਖਾਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਦਿ ਹੰਡ੍ਰੇਡ ਵਿਚ ਨਾਰਦਨ ਸੁਪਰਚਾਰਜਰਸ ਤੋਂ ਖੇਡ ਰਹੇ ਰਾਸ਼ਿਦ ਖਾਨ ਦੇ ਸਾਥੀ ਸਮਿਤ ਪਟੇਲ ਨੇ ਕਿਹਾ ਕਿ ਉਹ ਹਮੇਸ਼ਾ ਦੀ ਤਰ੍ਹਾਂ ਖੁਸ਼ ਨਹੀਂ ਹੈ। ਸਾਨੂੰ ਇਹ ਸਮਝ ਵਿਚ ਆਉਂਦਾ ਹੈ।ਅਜੇ ਇਹ ਮਾਮਲਾ ਕਾਫੀ ਤਾਜ਼ਾ ਹੈ। ਹਾਲ...
ਨਵੀਂ ਦਿੱਲੀ- ਪਾਕਿਸਤਾਨ ਦੇ ਕ੍ਰਿਕਟਰ ਕਾਮਰਾਨ ਅਕਮਲ ਸੋਸ਼ਲ ਮੀਡੀਆ ’ਤੇ ਛਾਏ ਹੋਏ ਹਨ, ਜਿਸ ਦੀ ਵਜ੍ਹਾ ਉਨ੍ਹਾਂ ਦੀ ਅੰਗਰੇਜ਼ੀ ਹੈ। ਦਰਅਸਲ, ਕਾਮਰਾਨ ਅਕਮਲ ਨੇ 14 ਅਗਸਤ ਨੂੰ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਇਸ ਪਾਕਿ ਖਿਡਾਰੀ ਨੇ ਆਜ਼ਾਦੀ ਦੀ ਵਧਾਈ ਅੰਗਰੇਜ਼ੀ ’ਚ ਦਿੱਤੀ ਤੇ ਇਸ ਵਜ੍ਹਾ ਕਰਕੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦਾ ਖ਼ੂਬ ਮਜ਼ਾਕ ਉਡ ਰਿਹਾ ਹੈ। ਪੜੋ ਹੋਰ ਖਬਰਾਂ: ਪੀੜਤ ਮਹਿਲਾ ਵਲੋਂ ਹਾਈਕੋਰਟ 'ਚ ਅਰਜ਼ੀ ਦਾਇਰ, ਵਧ ਸਕਦੀਆਂ ਨੇ ਸਿਮਰਜੀਤ ਬੈਂਸ ਦੀਆਂ ਮੁਸ਼ਕਿਲਾਂ ਕਾਰਮਾਨ ਅਕਮਲ ਨੇ ਟਵਿੱਟਰ ’ਤੇ ਹੈਪੀ ਇੰਡੀਪੈਂਡੇਂਸ ਡੇ ਲਿਖਿਆ, ਪਰ ਇੰਡੀਪੈਂਡੇਂਸ ਦੇ ਸਪੈਲਿੰਗ ’ਚ ਡੇਨ ਨਹੀਂ ਲਾਇਆ। ਉਨ੍ਹਾਂ ਦੀ ਇਸ ਗ਼ਲਤੀ ਦਾ ਯੂਜ਼ਰਸ ਖ਼ੂਬ ਮਜ਼ਾਕ ਉਡਾ ਰਹੇ ਹਨ। ਸਿਰਫ਼ ਕਾਮਰਾਨ ਅਕਮਲ ਹੀ ਨਹੀਂ, ਉਸ ਤੋਂ ਪਹਿਲਾਂ ਉਨ੍ਹਾਂ ਦੇ ਭਰਾ ਉਮਰ ਅਕਮਲ ਦਾ ਅੰਗਰੇਜ਼ੀ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਾਫ਼ੀ ਮਜ਼ਾਕ ਉਡਦਾ ਰਿਰਾ ਹੈ। ਪੜੋ ਹੋਰ ਖਬਰਾਂ: PM ਮੋਦੀ ਦਾ ਵੱਡਾ ਐਲਾਨ: 14 ਅਗਸਤ 'ਵੰਡ ਤਬਾਹੀ ਯਾਦਗਾਰੀ ਦਿਵਸ' ਵਜੋਂ ਮਨਾਇਆ ਜਾਵੇਗਾ ਦਰਅਸਲ ਇਹ ਕ੍ਰਿਕਟਰ ਆਪਣੀ ਅੰਗਰੇਜ਼ੀ ਦੇ ਗ਼ਲਤ ਗਿਆਨ ਕਾਰਨ ਅਕਸਰ ਸੋਸ਼ਲ ਮੀਡੀਆ ’ਤੇ ਮਜ਼ਾਕ ਦਾ ਪਾਤਰ ਬਣਦਾ ਹੈ। ਪਾਕਿਸਤਾਨ ਦਾ ਆਜ਼ਾਦੀ ਦਿਵਸ ਭਾਰਤ ਦੇ ਸੁਤੰਤਰਤਾ ਦਿਵਸ ਤੋਂ ਇਕ ਦਿਨ ਪਹਿਲਾਂ 14 ਅਗਸਤ ਨੂੰ ਮਨਾਇਆ ਜਾਂਦਾ ਹੈ। ਅਜਿਹੇ ’ਚ ਪਾਕਿਸਤਾਨ ਦੇ ਕ੍ਰਿਕਟਰ ਤੇ ਸੈਲੀਬਿ੍ਰਟੀਜ਼ ਦੇਸ਼ ਦੀ ਆਜ਼ਾਦੀ ਦੀ ਵਧਾਈ ਸੋਸ਼ਲ ਮੀਡੀਆ ’ਤੇ ਦੇ ਰਿਹਾ ਹੈ। ਪਰ ਕ੍ਰਿਕਟਰ ਕਾਮਰਾਨ ਅਕਮਲ ਵਧਾਈ ਦੇਣ ਦੇ ਚੱਕਰ ’ਚ ਬੁਰੀ ਤਰ੍ਹਾਂ ਨਾਲ ਟ੍ਰੋਲ ਹੋ ਗਏ। ਕਾਮਰਾਨ ਅਕਮਲ ਨੇ ਅਪ੍ਰੈਲ 2017 ਤੋਂ ਕੌਮਾਂਤਰੀ ਕ੍ਰਿਕਟ ਨਹੀਂ ਖੇਡਿਆ ਹੈ। ਹਾਲਾਂਕਿ ਉਹ ਘਰੇਲੂ ਕ੍ਰਿਕਟ ’ਚ ਲਗਾਤਾਰ ਖੇਡ ਰਹੇ ਹਨ। ਪੜੋ ਹੋਰ ਖਬਰਾਂ: ਟਵਿੱਟਰ ਨੇ ਰਿਸਟੋਰ ਕੀਤਾ ਰਾਹੁਲ ਗਾਂਧੀ ਦਾ ਹੈਂਡਲ, ਹਫਤਾ ਪਹਿਲਾਂ ਕੀਤਾ ਸੀ ਲਾਕ...
ਨਵੀਂ ਦਿੱਲੀ (ਇੰਟ.)- ਭਾਰਤੀ ਕ੍ਰਿਕਟ ਟੀਮ (Indian cricket team) ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਟੀਮ ਇੰਡੀਆ ਦੇ ਹੈੱਡ ਕੋਚ ਰਵੀ ਸ਼ਾਸਤਰੀ ਛੇਤੀ ਹੀ ਟੀਮ ਇੰਡੀਆ (Team India) ਦਾ ਸਾਥ ਛੱਡ ਸਕਦੇ ਹਨ। ਇਸ ਸਾਲ ਅਕਤੂਬਰ ਅਤੇ ਨਵੰਬਰ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ (T20 World Cup) ਤੋਂ ਬਾਅਦ ਸ਼ਾਸਤਰੀ, ਬਾਲਿੰਗ ਕੋਚ ਭਰਤ ਅਰੁਣ, ਫੀਲਡਿੰਗ ਕੋਚ ਅਤੇ ਸ਼੍ਰੀਧਰ ਅਤੇ ਬੈਟਿੰਗ ਕੋਚ ਵਿਕਰਮ ਰਾਠੌੜ ਟੀਮ ਇੰਡੀਆ ਤੋਂ ਵੱਖ ਹੋ ਸਕਦੇ ਹਨ। ਇਸ ਦੀ ਵੱਡੀ ਵਜ੍ਹਾ ਟੀਮ ਇੰਡੀਆ ਦਾ ਆਈ.ਸੀ.ਸੀ. ਖਿਤਾਬ ਨਹੀਂ ਜਿੱਤ ਸਕਣਾ ਮੰਨਿਆ ਜਾ ਰਿਹਾ ਹੈ। ਸ਼ਾਸਤਰੀ ਦੇ ਕੋਚ ਰਹਿੰਦੇ ਟੀਮ ਇੰਡੀਆ ਇਕ ਵੀ ਆਈ.ਸੀ.ਸੀ. ਖਿਤਾਬ ਨਹੀਂ ਜਿੱਤ ਸਕੀ ਹੈ।ਇਸ ਬਾਰੇ ਵਿਚ ਸ਼ਾਸਤਰੀ ਨੇ ਭਾਰਤੀ ਕ੍ਰਿਕਟ ਕੰ...
ਮੁੰਬਈ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (MS Dhoni) ਦੀ ਟਵਿੱਟਰ ਤੋਂ ਬਲੂ ਟਿੱਕ ਹਟਾ ਦੇਣ ਦੀ ਖਬਰ ਵਾਇਰਲ ਹੋ ਰਹੀ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਧੋਨੀ ਦਾ ਟਵਿੱਟਰ (Twitter) 'ਤੇ ਘੱਟ ਸਰਗਰਮ ਹਨ, ਇਸ ਲਈ ਟਵਿੱਟਰ ਨੇ ਉਨ੍ਹਾਂ ਦੇ ਅਕਾਊਂਟ ਤੋਂ ਬਲੂ ਟਿੱਕ ਹਟਾ ਦਿੱਤੀ ਹੈ। ਦੂਜੇ ਪਾਸੇ ਦੱਸ ਦੇਈਏ ਕਿ (MS Dhoni)ਧੋਨੀ ਦੇ ਟਵਿੱਟਰ 'ਤੇ ਕਰੀਬ 8.2 ਮਿਲੀਅਨ ਫੌਲੋਅਰਸ ਹਨ। Read This: ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਸਿੱਧੂ, ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਮਿਲੀ ਜਾਣਕਾਰੀ ਦੇ ਮੁਤਾਬਿਕ 8 ਜਨਵਰੀ ਨੂੰ ਉਸਨੇ ਆਖਰੀ ਟਵੀਟ ਕੀਤਾ ਸੀ ਪਰ ਜੇਕਰ ਧੋਨੀ ਦਾ ਟਵਿੱਟਰ ਵੇਖਿਆ ਜਾਵੇ ਤਾਂ ਉਸ ਵਿਚ ਬਲੂ ਟਿੱਕ ਹਟਾ ਅਜੇ ਵੀ ਵਿਖਾਈ ਦੇ ਰਿਹਾ ਹੈ। ਹਾਲਾਂਕਿ, ਉਹ ਇੰਸਟਾਗ੍ਰਾਮ 'ਤੇ ਐਕਟਿਵ ਰਹਿੰਦਾ ਹੈ। ਇਸ ਦੇ ਨਾਲ ਹੀ 8 ਜਨਵਰੀ ਤੋਂ ਪਹਿਲਾਂ ਉਨ੍ਹਾਂ ਨੇ ਸਤੰਬਰ 2020 ਵਿੱਚ ਟਵੀਟ ਕੀਤਾ ਸੀ। ਅਜਿਹੀ ਸਥਿਤੀ ਵਿੱਚ ਮੰਨਿਆ ਜਾ ਰਿਹਾ ਹੈ ਕਿ ਬਹੁਤ ਜ਼ਿਆਦਾ ਐਕਟਿਵ ਨਾ ਹੋਣ ਦੇ ਕਾਰਨ ਟਵਿੱਟਰ ਨੇ ਐਮਐਸ ਧੋਨੀ ਦੀ ਬਲੂ ਟਿੱਕ ਨੂੰ ...
ਮੁੰਬਈ : ਸ੍ਰੀਲੰਕਾ ਦੌਰੇ 'ਤੇ ਗਏ ਭਾਰਤੀ ਖਿਡਾਰੀ (Yujvendra Chahal) ਯੁਜਵੇਂਦਰ ਚਾਹਲ ਤੇ ਕੇ ਗੌਤਮ ਦੀ ਕੋਰੋਨਾ ਰਿਪੋਰਟ (Corona report) ਪੌਜ਼ੇਟਿਵ ਆਉਣ ਦੀ ਖਬਰ ਮਿਲੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕ੍ਰੁਣਾਲ ਪਾਂਡਿਆ ਦੀ ਕੋਵਿਡ ਰਿਪੋਰਟ (Corona report)ਪੌਜ਼ੇਟਿਵ ਆਈ ਸੀ। ਇਹ ਦੋਵੇਂ ਕ੍ਰੁਣਾਲ ਪਾਂਡਿਆ ਦੇ ਸੰਪਰਕ 'ਚ ਆਏ ਸਨ। ਇਸ ਲਈ ਦੋਵੇਂ ਪਹਿਲਾਂ ਹੀ ਆਇਸੋਲੇਟ ਸਨ। ਮਿਲੀ ਜਾਣਕਾਰੀ ਦੇ ਮੁਤਾਬਿਕ ਕ੍ਰੁਣਾਲ ਪਾਂਡਿਆ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਸੀ। COVID-19: Yuzvendra Chahal and K Gowtham test positive in Sri LankaRead @ANI Story | https://t.co/1wL0NKVvEF#YuzvendraChahal #KGowtham #Cricket pic.twitter.com/vqmUKzYA67 — ANI Digital (@ani_digital) July 30, 2021 &nbs...
ਕੋਲੰਬੋ (ਇੰਟ.)- ਸ਼੍ਰੀਲੰਕਾ (Shrilanka) ਨੇ ਕੋਲੰਬੋ (Colombo)ਦੇ ਆਰ ਪ੍ਰੇਮਦਾਸਾ ਸਟੇਡੀਅਮ (R. Premadasa Stadium) ਵਿਚ ਖੇਡੀ ਗਈ ਟੀ -20 ਸੀਰੀਜ਼ (T20 Series) ਦੇ ਅੰਤਮ ਅਤੇ ਫੈਸਲਾਕੁੰਨ ਮੈਚ ਵਿਚ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ। ਇਸਦੇ ਨਾਲ ਹੀ ਸ਼੍ਰੀਲੰਕਾ ਨੇ ਤਿੰਨ ਮੈਚਾਂ ਦੀ ਇਹ ਸੀਰੀਜ਼ ਵੀ 2-1 ਨਾਲ ਜਿੱਤੀ। ਸ੍ਰੀਲੰਕਾ ਨੇ ਦੋ ਸਾਲਾਂ ਬਾਅਦ ਦੁਵੱਲੀ ਟੀ -20 ਸੀਰੀਜ਼ ਜਿੱਤੀ ਹੈ। ਇਸ ਤੋਂ ਪਹਿਲਾਂ, ਉਸਨੇ 2019 ਵਿੱਚ ਪਾਕਿਸਤਾਨ (pakistan) ਖਿਲਾਫ ਟੀ -20 ਸੀਰੀਜ਼ ਜਿੱਤੀ ਸੀ। ਇਸ ਦੇ ਨਾਲ ਹੀ ਭਾਰਤ ਖਿਲਾਫ ਪਹਿਲੀ ਵਾਰ ਸ਼੍ਰੀਲੰਕਾਈ ਟੀਮ ਟੀ-20 ਸੀਰੀਜ਼ ਜਿੱਤਣ ਵਿੱਚ ਕਾਮਯਾਬ ਹੋਈ ਹੈ। ਵੈਨਿੰਦੂ ਹਸਰੰਗਾ ਸ਼੍ਰੀਲੰਕਾ ਦੀ ਇਸ ਜਿੱਤ ਦਾ ਨਾਇਕ ਸੀ। ਪਹਿਲੀ ਗੇਂਦਬ...
ਟੋਕੀਓ (ਇੰਟ.)- ਭਾਰਤ ਦੇ ਤੀਰ ਅੰਦਾਜ਼ ਪ੍ਰਵੀਣ ਜਾਧਵ ਟੋਕੀਓ ਓਲੰਪਿਕ 2020 ਵਿਚ ਪੁਰਸ਼ ਮੁਕਾਬਲੇਬਾਜ਼ੀ ਦੇ ਦੂਜੇ ਸੈੱਟ ਵਿਚੋਂ ਹਾਰ ਕੇ ਬਾਹਰ ਹੋ ਗਏ ਹਨ। ਦੂਜੇ ਦੌਰ ਦੇ ਮੈਚ ਵਿਚ ਪ੍ਰਵੀਣ ਰੀਓ ਓਲੰਪਿਕ 2016 ਦੇ ਕਾਂਸੀ ਤਮਗਾ ਜੇਤੂ ਅਮਰੀਕਾ ਦੇ ਬ੍ਰੈਡੀ ਐਲੀਸਨ ਨਾਲ ਸੀ। ਐਲੀਸਨ ਦੇ ਸਾਹਮਣੇ ਪ੍ਰਵੀਣ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ। ਐਲੀਸਨ ਨੇ ਇਹ ਮੁਕਾਬਲਾ 6-0 ਨਾਲ ਆਪਣੇ ਨਾਂ ਕੀਤਾ। ਪ੍ਰਵੀਣ ਨੇ ਪਹਿਲੇ ਦੌਰ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ ਅਤੇ ਵਿਸ਼ਵ ਦੇ ਨੰਬਰ-2 ਖਿਡਾਰੀ ਨੂੰ ਹਰਾਇਆ ਪਰ ਦੂਜੇ ਦੌਰ ਵਿਚ ਉਹ ਜਿੱਤਣ ਵਾਲੇ ਨਿਸ਼ਾਨੇ ਨਹੀਂ ਲਗਾ ਸਕੇ। ਐਲੀਸਨ ਨੇ ਜਾਧਵ ਨੂੰ ਅੰਤਿਮ 16 'ਚ 6-0 ਨਾਲ ਹਰਾਇਆ। ਇਸ ਦੇ ਨਾਲ ਹੀ ਉਨ੍ਹਾਂ ਦਾ ਇਸ ਮੁਕਾਬਲੇਬਾਜ਼ੀ ਦਾ ਸਫ਼ਰ ਵੀ ਖ਼ਤਮ ਹੋ ਗਿਆ। ਜਾਧਵ ਪਹਿਲੇ ਸੈਟ 'ਚ 27, ਦੂਜੇ ਸੈਟ 'ਚ 26 ਤੇ ਤੀਜੇ 'ਚ 23 ਦਾ ਸਕੋਰ ਕੀਤਾ। ਜਦੋਂ ਕਿ ਐਲੀਸਨ ਨੇ ਪਹਿਲੇ ਸੈਟ 'ਚ 28, ਦੂਜੇ 'ਚ 27 ਤੇ ਤੀਜੇ 'ਚ 26 ਦਾ ਸਕੋਰ ਕੀਤਾ। ਇਸ ਤੋਂ ਪਹਿਲਾਂ ਜਾਧਵ ਨੇ ਦੁਨੀਆ ਦੇ ਨੰਬਰ ਤੀਰਅੰਦਾਜ਼ ਰੂਸ ਦੇ ਗਾਲਸਨ ਨੂੰ ਹਰਾ ਕੇ ਆਖ਼ਰੀ 16 'ਚ ਜਗ੍ਹਾ ਬਣਾਈ ਸੀ।...
ਲੰਡਨ (ਇੰਟ.)- ਇੰਗਲੈਂਡ (England) ਦੇ ਖਿਲਾਫ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ (Test Series) ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ (Indian Cricket Team) ਤੋਂ ਚਿੰਤਾ ਵਧਾਉਣ ਵਾਲੀ ਖਬਰ ਸਾਹਮਣੇ ਆਈ ਹੈ। ਟੀਮ ਇੰਡੀਆ (Team India) ਦੇ ਦੋ ਖਿਡਾਰੀ ਕੋਰੋਨਾ ਪਾਜ਼ੇਟਿਵ (Corona Positive) ਪਾਏ ਗਏ ਹਨ।ਇਹ ਉਦੋਂ ਹੋਇਆ ਹੈ ਜਦੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ (World Test Championship) ਤੋਂ ਬਾਅਦ ਤੋਂ ਹੀ ਟੀਮ ਇੰਡੀਆ ਬ੍ਰੇਕ (Team India break) 'ਤੇ ਚੱਲ ਰਹੀ ਹੈ। ਜੋ ਦੋ ਖਿਡਾਰੀ ਕੋਰੋਨਾ ਪਾਜ਼ੇਟਿਵ (Player Corona Positive) ਪਾਏ ਗਏ ਹਨ। ਉਸ ਵਿਚੋਂ ਇਕ ਰਿਕਵਰ ਵੀ ਹੋ ਗਿਆ ਹੈ ਜਦੋਂ...
ਨਵੀਂ ਦਿੱਲੀ - ਭਾਰਤੀ ਕ੍ਰਿਕਟਰ ਯਸ਼ਪਾਲ ਸ਼ਰਮਾ (Yashpal Sharma) ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ। ਦੱਸ ਦੇਈਏ ਕਿ ਉਹ 1983 ਕ੍ਰਿਕਟ ਵਰਲਡ ਕੱਪ ਜੇਤੂ ਟੀਮ ਦੇ ਹਿੱਸਾ ਸਨ। ਉਨ੍ਹਾਂ ਨੇ 66 ਸਾਲ ਦੀ ਉਮਰ ਵਿੱਚ ਆਖ਼ਿਰੀ ਸਾਹ ਲਏ। Yashpal Sharma, a member of the 1983 Cricket World Cup-winning team, died of cardiac arrest this morning. pic.twitter.com/9GaDPMsKyZ — ANI (@ANI) July 13, 2021 ਯਸ਼ਪਾਲ ਭਾਰਤ ਲਈ 37 ਟੈਸਟ ਅਤੇ 42 ਵਨ ਡੇ ਮੈਚਾਂ ਵਿਚ ਸ਼ਾਮਲ ਹੋਇਆ ਸੀ। ਉਸਨੇ ਟੈਸਟ ਵਿੱਚ 2 ਸੈਂਕੜੇ ਅਤੇ 9 ਅਰਧ ਸੈਂਕੜੇ ਦੀ ਮਦਦ ਨਾਲ ...
ਨਵੀਂ ਦਿੱਲੀ (ਇੰਟ.)- ਭਾਰਤੀ ਮਹਿਲਾ ਕ੍ਰਿਕਟ ਟੀਮ (Indian women's cricket team) ਇਸ ਵੇਲੇ ਇੰਗਲੈਂਡ (England) ਦੌਰੇ 'ਤੇ ਹਨ। ਵਨਡੇ ਸੀਰੀਜ਼ (ODI series) ਵਿਚ ਹਾਰ ਤੋਂ ਬਾਅਦ ਟੀਮ ਸ਼ੁੱਕਰਵਾਰ ਰਾਤ ਪਹਿਲਾ ਟੀ-20 (T-20) ਮੁਕਾਬਲੇ ਵਿਚ ਖੇਡਣ ਉਤਰੀ। ਮੀਂਹ ਕਾਰਣ ਇਹ ਮੈਚ ਪੂਰਾ ਨਹੀਂ ਹੋ ਸਕਿਆ ਅਤੇ ਮੇਜ਼ਬਾਨ ਟੀਮ ਨੂੰ ਡਕਵਰਥ ਲੁਈਸ ਨਿਯਮ (Duckworth-Lewis rule) ਦੇ ਆਧਾਰ 'ਤੇ 18 ਦੌੜਾਂ ਨਾਲ ਜੇਤੂ ਐਲਾਨ ਦਿੱਤਾ ਗਿਆ। ਇੰਗਲੈਂਡ ਦੀ ਮਹਿਲਾ ਟੀਮ ...
ਮੁੰਬਈ: ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (MS Dhoni) ਅੱਜ ਆਪਣਾ 40ਵਾਂ ਜਨਮ ਦਿਨ ਮਨਾ ਰਹੇ ਹਨ। ਇਕ ਛੋਟੇ ਜਿਹੇ ਸ਼ਹਿਰ ਤੋਂ ਆ ਕੇ (MS Dhoni)ਧੋਨੀ ਨੇ ਨਾ ਸਿਰਫ਼ ਕ੍ਰਿਕਟ ਦੇ ਸਾਰੇ ਵੱਡੇ ਰਿਕਾਰਡ ਆਪਣੇ ਨਾਮ ਕੀਤੇ, ਸਗੋਂ ਉਹ ਪਿਛਲੇ 16 ਸਾਲਾਂ ਤੋਂ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ। A legend and an inspiration! Here's wishing former #TeamIndia captain @msdhoni a very happy birthday. #HappyBirthdayDhoni pic.twitter.com/QFsEUB3BdV — BCCI (@BCCI) July 6, 2021 ਸਾਬਕਾ ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ (MS Dhoni)ਧੋਨੀ ਆਪਣੀ ਖੇਡ ਅਤੇ ਕਪਤਾਨੀ ਦੇ ਅਧਾਰ 'ਤੇ ਭਾਰਤੀ ਟੀਮ ਨੂੰ ਵੱਖਰੇ ਪੱਧਰ' ਤੇ ਲੈ ਗਏ ਹਨ। ਉਹ ਦੁਨੀਆ ਦਾ ਪਹਿਲਾ ਕਪਤਾਨ ਹੈ, ਜਿਸ ਨੇ ਆਪਣੀ ਕਪਤਾਨੀ ਹੇਠ ਟੀਮ ਲਈ ਵਨਡ...
ਨਵੀਂ ਦਿੱਲੀ: ਭਾਰਤੀ ਸਾਬਕਾ ਕ੍ਰਿਕੇਟਰ (suresh raina) ਸੁਰੇਸ਼ ਰੈਨਾ ਦੀ ਕਿਤਾਬ "Believe" ਬੈਸਟ ਸੇਲਰ ਕਿਤਾਬ ਬਣੀ ਹੈ। ਇਸ ਸਬੰਧੀ ਸੁਰੇਸ਼ ਰੈਨਾ ਨੇ ਆਪਣੇ ਫੈਨਸ ਨਾਲ ਆਪ ਖੁਸ਼ੀ ਸਾਂਝੀ ਕੀਤੀ ਹੈ। ਉਨ੍ਹਾਂ ਪੋਸਟ ਸਾਂਝਾ ਕਰਦੇ ਲਿਖਿਆ ਹੈ ਕਿ ਮੇਰੀ ਕਿਤਾਬ ਨੀਲਸਨ ਬੁਕਸਕੈਨ ਦੀ ਨਵੀਂ ਰਿਲੀਜ਼ ਸੂਚੀ ਵਿਚ ਭਾਰਤ ਵਿਚ ਪਹਿਲੇ ਸਥਾਨ 'ਤੇ ਇਕ ਬੈਸਟ ਸੇਲਰ ਵਜੋਂ ਓਪਨ ਹੋਈ ਹੈ। ਸਭ ਦੇ ਪਿਆਰ ਅਤੇ ਸਹਾਇਤਾ ਲਈ ਧੰਨਵਾਦ।" Read this: ਦਿੱਲੀ 'ਚ Unlock-5 ਦਾ ਹੋਇਆ ਐਲਾਨ, ਜਾਣੋ ਕਿਹੜੀਆਂ ਕਿਹੜੀਆਂ ਚੀਜ਼ਾਂ 'ਚ ਲੋਕਾਂ ਨੂੰ ਮਿਲੇਗੀ ਰਾਹਤ ਗੌਰਤਲਬ ਹੈ ਕਿ ਕ੍ਰਿਕਟਰ ਸੁਰੇਸ਼ ਰੈਨਾ ਜਲਦੀ ਹੀ ਆਪਣੀ ਬਾਇਓਪਿਕ ਫਿਲਮ ਬਣਦੀ ਦੇਖਣਾ ਚਾਹੁੰਦੇ ਹਨ। ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਕ ਲਾਈਵ ਸੈਸ਼ਨ ਦੌਰਾਨ ਕੀਤਾ। ਇਸਦੇ ਨਾਲ ਹੀ ਸੁਰੇਸ਼ ਰੈਨਾ ਨੇ ਵੀ ਇੱਛਾ ਜ਼ਾਹਰ ਕੀਤੀ ਕਿ ਕਿਹੜਾ ਅਭਿਨੇਤਾ ਆਪਣੀ ਭੂਮਿਕਾ ਅਦਾ ਕਰੇ। Read this: Petrol and diesel prices: ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਕਾਰਨ ਲੋਕ ਹੋਏ ਔਖੇ ਰੈਨਾ ਨੂੰ ਦੱਖਣੀ ਦੇ ਦੋ ਅਭਿਨੇਤਾ ਆਪਣੇ ਕਿਰਦਾਰ ਵਿਚ ਫਿੱਟ ਪਾਉਂਦੇ ਹਨ। ਉਹ ਕਹਿੰਦੇ ਹਨ ਕਿ ਜੇਕਰ ਦੱਖਣੀ ਅਦਾਕਾਰ ਉਸਦਾ ਕਿਰਦਾਰ ਨਿਭਾਉਂਦੇ ਹਨ ਤਾਂ ਉਹ ਚੇਨਈ ਨਾਲ ਕ੍ਰਿਕਟਰ ਦੇ ਡੂੰਘੇ ਸੰਬੰਧ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ।...
ਨਵੀਂ ਦਿੱਲੀ: ਟੀ-20 ਵਿਸ਼ਵ ਕੱਪ ਹੁਣ ਯੂਏਈ (UAE) ਵਿੱਚ ਹੋਏਗਾ। ਇਸ ਦੀ ਜਾਣਕਾਰੀ ਬੀਸੀਸੀਆਈ ਦੇ ਸੈਕਟਰੀ ਜੈਅ ਸ਼ਾਹ ਨੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਅੱਜ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੂੰ ਸੂਚਿਤ ਕਰਾਂਗੇ ਕਿ ਅਸੀਂ ਟੀ-20 ਵਰਲਡ ਕੱਪ ਯੂਏਈ ਵਿੱਚ ਸ਼ਿਫਟ ਕਰ ਰਹੇ ਹਾਂ। ਤਰੀਕਾਂ ਦਾ ਫੈਸਲਾ (ICC) ਆਈ.ਸੀ.ਸੀ. ਵੱਲੋਂ ਕੀਤਾ ਜਾਵੇਗਾ। Read this: ਦਿੱਲੀ 'ਚ Unlock-5 ਦਾ ਹੋਇਆ ਐਲਾਨ, ਜਾਣੋ ਕਿਹੜੀਆਂ ਕਿਹੜੀਆਂ ਚੀਜ਼ਾਂ 'ਚ ਲੋਕਾਂ ਨੂੰ ਮਿਲੇਗੀ ਰਾਹਤ ਕੋਰੋਨਾ ਕਾਰਨ, ਇਹ ਖਦਸ਼ਾ ਪਹਿਲਾਂ ਹੀ ਪ੍ਰਗਟ ਕੀਤਾ ਜਾ ਰਿਹਾ ਸੀ। ਇਸ ਤੋਂ ਪਹਿਲਾਂ (IPL)ਆਈਪੀਐਲ ਵਰਗੇ ਵੱਡੇ ਟੂਰਨਾਮੈਂਟਾਂ ਨੂੰ ਯੂਏਈ ਤਬਦੀਲ ਕਰਨਾ ਪਿਆ ਸੀ। ਗੌਰਤਲਬ ਹੈ ਕਿ ਵਰਲਡ ਟੈਸਟ ਚੈਂਪੀਅਨਸ਼ਿਪ ਵਿੱਚ ਤਾਜ਼ਾ ਹਾਰ ਤੋਂ ਬਾਅਦ ਟੀਮ ਇੰਡੀਆ ਦੀ ਨਜ਼ਰ ਟੀ -20 ਵਿਸ਼ਵ ਕੱਪ ਜਿੱਤਣ ‘ਤੇ ਹੋਵੇਗੀ। Read this: ਪੰਜਾਬ ਸਰਕਾਰ ਦੀਆਂ ਵਧੀਆਂ ਮੁਸ਼ਕਿਲਾਂ, ਡਾਕਟਰਾਂ ਦੀ ਸਰਕਾਰ ਖਿਲਾਫ਼ ਹੜਤਾਲ ਭਾਰਤ ਪਿਛਲੇ ਕਈ ਸਾ...
ਵੇਲਿੰਗਟਨ (ਬਿਊਰੋ)- ਨਿਊਜ਼ੀਲੈਂਡ ਦੇ ਰੂਪ ਵਿਚ ਦੁਨੀਆ ਨੂੰ ਪਹਿਲਾ ਟੈਸਟ ਚੈਂਪੀਅਨ ਮਿਲ ਗਿਆ ਹੈ। ਨਿਊਜ਼ੀਲੈਂਡ ਨੇ 23 ਜੂਨ 2021 ਦੀ ਰਾਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਟੀਮ ਇੰਡੀਆ ਨੂੰ 8 ਵਿਕਟਾਂ ਨਾਲ ਹਰਾਇਆ। ਰਾਸ ਟੇਲਰ ਨੇ ਚੌਕਾ ਲਗਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ।ਨਿਊਜ਼ੀਲੈਂਡ ਦੇ ਕਾਈਲ ਜੈਮੀਸਨ ਪਲੇਅਰ ਆਫ ਦਿ ਮੈਚ ਚੁਣੇ ਗਏ। ਉਨ੍ਹਾਂ ਨੇ ਇਸ ਮੈਚ ਵਿਚ 46 ਵੋਰ ਵਿਚ 22 ਮੇਡਨ ਸੁੱਟਦੇ ਹੋਏ 61 ਦੌੜਾਂ ਦਿੱਤੀਆਂ ਜਦੋਂ ਕਿ 7 ਵਿਕਟਾਂ ਹਾਸਲ ਕੀਤੀਆਂ। ਇਸ ਮੈਚ ਵਿਚ ਨਿਊਜ਼ੀਲੈਂਡ ਨੂੰ ਜਿੱਤ ਲਈ ਦੂਜੀ ਪਾਰੀ ਵਿਚ 139 ਦੌੜਾਂ ਦਾ ਟੀਚਾ ਦਿੱਤਾ ਸੀ, ਜੋ ਉਸ ਨੇ 45.5 ਓਵਰ ਵਿਚ 2 ਵਿਕਟਾਂ 'ਤੇ 140 ਦੌੜਾਂ ਬਣਾ ਹਾਸਲ ਕਰ ਲਿਆ। Read this- Euro 2020: ਇੰਗਲੈਂਡ ਨੇ ਚੈਕ ਗਣਰਾਜ ਨੂੰ ਹਰਾਇਆ, ਅੰਤਿਮ-16 ’ਚ ਬਣਾਈ ਜਗ੍ਹਾ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦੋਵੇਂ ਪਾਰੀਆਂ ਵਿਚ ਟੀਮ ਦੇ ਟੌਪ ਸਕੋਰਰ ਰਹੇ। ਉਨ੍ਹਾਂ ਨੇ ਪਹਿਲੀ ਪਾਰੀ ਵਿਚ 49 ਦੌੜਾਂ ਬਣਾਈਆਂ ਸਨ। ਦੂਜੀ ਪਾਰੀ ਵਿਚ ਉਹ 8 ਚੌਕਿਆਂ ਦੀ ਮਦਦ ਨਾਲ 89 ਗੇਂਦਾਂ ਵਿਚ 52 ਦੌੜਾਂ ਬਣਾ ਕੇ ਅਜੇਤੂ ਰਹੇ। ਰੌਸ ਟੇਲਰ ਨੇ 6 ਚੌਕਿਆਂ ਦੀ ਮਦਦ ਨਾਲ 100 ਗੇਂਦਾਂ ਵਿਚ ਅਜੇਤੂ 47 ਦੌੜਾਂ ਬਣਾਈਆਂ। ਦੋਹਾਂ ਵਿਚਾਲੇ ਤੀਜੀ ਵਿਕਟ ਲਈ 96 ਦੌੜਾਂ ਦੀ ਅਜੇਤੂ ਸਾਂਝੇਦਾਰੀ ਬਣੀ।ਭਾਰਤੀ ਟੀਮ ਦੂਜੀ ਪਾਰੀ ਵਿਚ 170 ਦੌੜਾਂ 'ਤੇ ਆਲ ਆਊਟ ਹੋ ਗਈ। ਨਿਊਜ਼ੀਲੈਂਡ ਦੀ ਟੀਮ ਨੇ ਪਹਿਲੀ ਪਾਰੀ ਵਿਚ 32 ਦੌੜਾਂ ਦੀ ਬੜ੍ਹਤ ਬਣਾਈ ਸੀ। ਇਸ ਤਰ੍ਹਾਂ ਉਸ ਮੈਚ ਨੂੰ ਜਿੱਤਣ ਲਈ 139 ਬਣਾਉਣੀਆਂ ਸਨ। ਭਾਰਤ ਲਈ ਦੂਜੀ ਪਾਰੀ ਵਿਚ ਰਿਸ਼ਭ ਪੰਤ ਨੇ ਸਭ ਤੋਂ ਜ਼ਿਆਦਾ 41 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਨੇ 30 ਦੌੜਾਂ ਦੀ ਪਾਰੀ ਖੇਡੀ। ਰਵਿੰਦਰ ਜਡੇਜਾ ਨੇ 16, ਅਜਿੰਕਿਆ ਰਹਾਣੇ ਅਤੇ ਚੇਤੇਸ਼ਵਰ ਪੁਜਾਰਾ ਨੇ 15-15 ਦੌੜਾਂ ਬਣਾਈਆਂ। ਵਿਰਾਟ ਕੋਹਲੀ ਅਤੇ ਮੁਹੰਮਦ ਸ਼ਮੀ ਨੇ 13-13 ਦੌੜਾਂ ਦਾ ਯੋਗਦਾਨ ਦਿੱਤਾ। ਨਿਊਜ਼ੀਲਐੰਡ ਲਈ ਟਿਮ ਸਾਊਦੀ ਨੇ 4, ਟ੍ਰੇਂਟ ਬੋਲਟ ਨੇ 3, ਕਾਏਲ ਜੇਮੀਸਨ ਨੇ 2 ਅਤੇ ਨੀਲ ਵੈਗਨਰ ਨੇ ਇਕ ਵਿਕਟ ਹਾਸਲ ਕੀਤੀ। ਇਹ ਮੈਚ ਮੀਂਹ ਕਾਰਣ ਰਿਜ਼ਰਵ ਡੇਅ ਤੱਕ ਪਹੁੰਚਿਆ। ਭਾਰਤ ਦੀ ਪਹਿਲੀ ਪਾਰੀ 217 ਦੌੜਾਂ 'ਤੇ ਸਿਮਟੀ ਸੀ। ਨਿਊਜ਼ੀਲਐੰਡ ਨੇ ਪਹਿਲੀ ਪਾਰੀ ਵਿਚ 249 ਦੌੜਾਂ ਬਣਾ ਕੇ 32 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ।...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर