LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Happy Birthday MS Dhoni: ਵੱਧ ਤੋਂ ਵੱਧ ਰਿਕਾਰਡ ਬਣਾਉਣ ਵਾਲੇ ਧੋਨੀ ਮਨਾ ਰਹੇ 40 ਵਾਂ ਜਨਮ ਦਿਨ

dhoni

ਮੁੰਬਈ: ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (MS Dhoni) ਅੱਜ ਆਪਣਾ 40ਵਾਂ ਜਨਮ ਦਿਨ ਮਨਾ ਰਹੇ ਹਨ। ਇਕ ਛੋਟੇ ਜਿਹੇ ਸ਼ਹਿਰ ਤੋਂ ਆ ਕੇ (MS Dhoni)ਧੋਨੀ ਨੇ ਨਾ ਸਿਰਫ਼ ਕ੍ਰਿਕਟ ਦੇ ਸਾਰੇ ਵੱਡੇ ਰਿਕਾਰਡ ਆਪਣੇ ਨਾਮ ਕੀਤੇ, ਸਗੋਂ ਉਹ ਪਿਛਲੇ 16 ਸਾਲਾਂ ਤੋਂ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ।

 

ਸਾਬਕਾ ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ (MS Dhoni)ਧੋਨੀ ਆਪਣੀ ਖੇਡ ਅਤੇ ਕਪਤਾਨੀ ਦੇ ਅਧਾਰ 'ਤੇ ਭਾਰਤੀ ਟੀਮ ਨੂੰ ਵੱਖਰੇ ਪੱਧਰ' ਤੇ ਲੈ ਗਏ ਹਨ। ਉਹ ਦੁਨੀਆ ਦਾ ਪਹਿਲਾ ਕਪਤਾਨ ਹੈ, ਜਿਸ ਨੇ ਆਪਣੀ ਕਪਤਾਨੀ ਹੇਠ ਟੀਮ ਲਈ ਵਨਡੇ ਵਰਲਡ ਕੱਪ, ਟੀ -20 ਵਰਲਡ ਕੱਪ (T20 World Cup) ਅਤੇ ਚੈਂਪੀਅਨਜ਼ ਟਰਾਫੀ ਜਿੱਤੀ ਹੈ।

Read this-  ਕਦੇ ਫੁੱਟਬਾਲ ਪਲੇਅਰ ਬਣਨ ਦੇ ਸ਼ੌਕੀਨ ਸਨ 'Tragedy King' ਦਿਲੀਪ ਕੁਮਾਰ

ਉਨ੍ਹਾਂ ਨੇ ਆਪਣੀ ਖੇਡ ਅਤੇ ਵਿਵਹਾਰ ਨਾਲ ਹਮੇਸ਼ਾਂ ਵਿਰੋਧੀ ਟੀਮ ਦਾ ਆਦਰ ਪ੍ਰਾਪਤ ਕੀਤਾ ਹੈ।  ਜਦੋਂ ਵੀ ਉਹਨਾਂ ਨੇ ਮੈਦਾਨ ਵਿੱਚ ਕਦਮ ਰੱਖਿਆ ਉਹਨਾਂ ਬਹੁਤ ਸਾਰੇ ਮੌਕਿਆਂ ਤੇ ਇਹ ਸਾਬਤ ਕੀਤਾ ਹੈ ਕਿ ਉਹਨਾਂ ਦੇ ਅਚਾਨਕ ਫੈਸਲੇ ਕਿਵੇਂ ਵਿਲੱਖਣ ਅਤੇ ਪ੍ਰਭਾਵਸ਼ਾਲੀ ਹੁੰਦੇ ਹਨ। ਧੋਨੀ ਦੀ ਅਗਵਾਈ 'ਚ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਨੂੰ ਉਹ ਸਾਰੀਆਂ ਖੁਸ਼ੀਆਂ ਮਿਲੀਆਂ, ਜੋ ਕੋਈ ਹੋਰ ਕਪਤਾਨ ਨਹੀਂ ਦੇ ਸਕਿਆ ਸੀ।

ਕੌਮਾਂਤਰੀ ਕ੍ਰਿਕਟ ਨੂੰ ਕਿਹਾ ਅਲਵਿਦਾ
ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਦੇ ਲਗਭਗ ਇਕ ਸਾਲ ਬਾਅਦ ਵੀ ਧੋਨੀ ਦਾ ਪ੍ਰਸ਼ੰਸਕਾਂ ਪ੍ਰਤੀ ਜਾਦੂ ਘੱਟ ਨਹੀਂ ਹੋਇਆ ਹੈ। ਧੋਨੀ ਨੇ ਸਾਲ 2007 'ਚ ਟੀਮ ਦੀ ਕਪਤਾਨੀ ਸੰਭਾਲਦੇ ਹੀ ਨੌਜਵਾਨ ਖਿਡਾਰੀਆਂ ਦੇ ਜ਼ੋਰ 'ਤੇ ਪਹਿਲਾ ਟੀ20 ਵਰਲਡ ਕੱਪ ਭਾਰਤ ਦੀ ਝੋਲੀ 'ਚ ਪਾਇਆ ਸੀ।

--ਭਾਰਤ ਨੇ ਧੋਨੀ ਦੀ ਕਪਤਾਨੀ ਹੇਠ 2013 ਵਿੱਚ ਆਈਸੀਸੀ ਚੈਂਪੀਅਨਜ਼ ਟਰਾਫੀ ਵੀ ਜਿੱਤੀ ਸੀ। ਧੋਨੀ ਨੇ ਟੀਮ ਇੰਡੀਆ ਲਈ ਤਿੰਨ ਆਈਸੀਸੀ ਟਰਾਫੀ ਜਿੱਤ ਕੇ ਦੇਸ਼ ਨੂੰ ਮਾਣ ਦਿਵਾਇਆ।

Read this- ਮੀਟਿੰਗ ਤੋਂ ਬਾਅਦ ਬੋਲੇ ਕੈਪਟਨ, ਸੋਨੀਆ ਗਾਂਧੀ ਦਾ ਹਰ ਫੈਸਲਾ ਮਨਜ਼ੂਰ

ਇਸ ਤੋਂ ਬਾਅਦ ਤਾਂ ਮੰਨੋ ਭਾਰਤੀ ਟੀਮ ਦੇ ਅੱਗੇ ਵਧਣ ਦਾ ਸਿਲਸਿਲਾ ਸ਼ੁਰੂ ਹੀ ਹੋ ਗਿਆ। ਅਗਲੇ ਸਾਲ 2008 'ਚ ਟੀਮ ਇੰਡੀਆ ਧੋਨੀ ਦੀ ਅਗਵਾਈ 'ਚ ਪਹਿਲੀ ਵਾਰ ਟੈਸਟ ਰੈਂਕਿੰਗ 'ਚ ਨੰਬਰ-1 ਬਣਨ 'ਚ ਕਾਮਯਾਬ ਰਹੀ।

In The Market