LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਦੇ ਫੁੱਟਬਾਲ ਪਲੇਅਰ ਬਣਨ ਦੇ ਸ਼ੌਕੀਨ ਸਨ 'Tragedy King' ਦਿਲੀਪ ਕੁਮਾਰ

dlip dead passed

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ (Dilip Kumar) ਦਿਲੀਪ ਕੁਮਾਰ ਦਾ ਦਿਹਾਂਤ ਹੋ ਗਿਆ ਹੈ। ਉਹਨਾਂ ਨੇ 98 ਸਾਲਾਂ ਦੀ ਉਮਰ ਵਿਚ ਆਖਿਰੀ ਸਾਹ ਲਏ। ਦੱਸ ਦੇਈਏ ਕਿ ਦਿਲੀਪ ਕੁਮਾਰ ਨੂੰ ਇੱਕ ਵਾਰ ਫਿਰ 29 ਜੂਨ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਦਿਲੀਪ ਕੁਮਾਰ ਦੀ ਮੌਤ ਕਾਰਨ ਬਾਲੀਵੁੱਡ ਅਤੇ ਦੇਸ਼ ਵਿੱਚ ਸੋਗ ਦੀ ਲਹਿਰ ਹੈ। ਇਸ ਦੌਰਾਨ ਕਈ ਲੀਡਰਾਂ ਅਤੇ ਅਦਾਕਾਰਾਂ ਨੇ ਟਵੀਟ ਕਰ ਸੋਕ ਪ੍ਰਗਟ ਕੀਤਾ ਹੈ। ਆਮ ਲੋਕਾਂ ਤੋਂ ਇਲਾਵਾ ਫਿਲਮੀ ਸਖਸ਼ੀਅਤਾਂ ਵੀ ਸੋਸ਼ਲ ਮੀਡੀਆ 'ਤੇ ਨਮ ਅੱਖਾਂ ਨਾਲ ਦਿਲੀਪ ਸਹਿਬ ਨੂੰ ਸ਼ਰਧਾਂਜਲੀ ਭੇਟ ਕਰ ਰਹੀਆਂ ਹਨ।

Read this- ਮੀਟਿੰਗ ਤੋਂ ਬਾਅਦ ਬੋਲੇ ਕੈਪਟਨ, ਸੋਨੀਆ ਗਾਂਧੀ ਦਾ ਹਰ ਫੈਸਲਾ ਮਨਜ਼ੂਰ

ਦਿਲੀਪ ਕੁਮਾਰ ਦਾ ਜਨਮ ਅਤੇ ਪੜਾਈ 
ਦਿਲੀਪ ਕੁਮਾਰ (Dilip Kumar)ਦਾ ਜਨਮ 11 ਦਸੰਬਰ 1922 ਨੂੰ ਪਾਕਿਸਤਾਨ ਵਿੱਚ ਹੋਇਆ ਸੀ ਅਤੇ ਉਸਦਾ ਪਹਿਲਾ ਨਾਮ ਯੂਸਫ਼ ਖ਼ਾਨ ਸੀ। ਬਾਅਦ ਵਿਚ ਉਸ ਨੂੰ ਦਿਲੀਪ ਕੁਮਾਰ ਵਜੋਂ ਪਰਦੇ 'ਤੇ ਪ੍ਰਸਿੱਧੀ ਮਿਲੀ। ਕਈ ਵਾਰ ਸੋਚਦੇ ਸੀ ਜੋ ਅਸੀਂ ਚਾਹੁੰਦੇ ਹਾਂ ਉਹ ਨਹੀਂ ਹੋ ਰਿਹਾ ਪਰ ਕਿਸਮਤ ਨੇ ਸ਼ਾਇਦ ਸਾਡੇ ਲਈ ਕੁਝ ਹੋਰ ਸੋਚਿਆ ਹੋਵੇਗਾ। ਉਸ ਨੌਜਵਾਨ ਨਾਲ ਕੁਝ ਵਾਪਰਿਆ ਜੋ ਫੁੱਟਬਾਲ ਖਿਡਾਰੀ ਬਣਨਾ ਚਾਹੁੰਦਾ ਸੀ ਪਰ ਕਿਸਮਤ ਨੇ ਉਸ ਲਈ ਬਾਲੀਵੁੱਡ ਦੀ ਗੱਦੀ ਚੁਣੀ ਸੀ।  ਹਾਂ, ਦਿਲੀਪ ਕੁਮਾਰ ਨਾਲ ਵੀ ਕੁਝ ਅਜਿਹਾ ਹੀ ਹੋਇਆ ਸੀ।   

ਅਭਿਨੇਤਾ ਨੇ ਇੱਕ ਨਿਰਮਾਤਾ ਦੇ ਕਹਿਣ 'ਤੇ ਆਪਣਾ ਨਾਮ ਬਦਲ ਦਿੱਤਾ, ਜਿਸ ਤੋਂ ਬਾਅਦ ਲੋਕ ਉਸਨੂੰ ਪਰਦੇ' ਤੇ ਦਿਲੀਪ ਕੁਮਾਰ ਦੇ ਰੂਪ ਵਿੱਚ ਜਾਣਨ ਲੱਗੇ। ਦਿਲੀਪ ਕੁਮਾਰ ਦੀ ਮੁਢਲੀ ਵਿਦਿਆ ਨਾਸਿਕ ਵਿੱਚ ਹੋਈ। ਦਿਲੀਪ ਕੁਮਾਰ ਇਕ ਮਹਾਨ ਫੁੱਟਬਾਲ ਖਿਡਾਰੀ ਬਣਨਾ ਚਾਹੁੰਦੇ ਸੀ। ਇਸਦੇ ਲਈ ਉਹਨਾਂ ਨੇ ਵਿਦਿਆਰਥੀ ਜੀਵਨ ਵਿੱਚ ਬਹੁਤ ਕੋਸ਼ਿਸ਼ ਕੀਤੀ ਅਤੇ ਇੱਕ ਮਹਾਨ ਖਿਡਾਰੀ ਵੀ ਬਣ ਗਏ।

ਫਿਲਮ ਇੰਡਸਟਰੀ 'ਚ ਐਂਟਰੀ 
ਬਾਅਦ ਵਿਚ ਉਨ੍ਹਾਂ ਨੇ ਫਿਲਮਾਂ ਵਿਚ ਕੰਮ ਕਰਨ ਦਾ ਫੈਸਲਾ ਕੀਤਾ ਅਤੇ 1944 ਵਿਚ ਆਈ ਫਿਲਮ ਜਵਾਰ ਭਟਾ ਨਾਲ ਆਪਣੀ ਸ਼ੁਰੂਆਤ ਕੀਤੀ। ਸ਼ੁਰੂਆਤੀ ਫਿਲਮਾਂ ਦੇ ਕੰਮ ਨਾ ਆਉਣ ਤੋਂ ਬਾਅਦ ਅਭਿਨੇਤਰੀ ਨੂਰ ਜਹਾਂ ਨਾਲ ਉਨ੍ਹਾਂਦੀ ਜੋੜੀ ਹਿੱਟ ਬਣ ਗਈ।  ਫਿਲਮ ਜੁਗਨੂੰ ਦਿਲੀਪ ਕੁਮਾਰ ਦੀ ਪਹਿਲੀ ਹਿੱਟ ਫਿਲਮ ਬਣ ਗਈ। ਦਿਲੀਪ ਸਾਹਬ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ।

ਉਹਨਾਂ ਦੀ ਫਿਲਮ ਮੁਗਲ-ਏ-ਆਜ਼ਮ ਉਸ ਸਮੇਂ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ। ਅਗਸਤ 1960 ਵਿਚ ਰਿਲੀਜ਼ ਹੋਈ ਇਹ ਫਿਲਮ ਉਸ ਸਮੇਂ ਦੀ ਸਭ ਤੋਂ ਮਹਿੰਗੀ ਫਿਲਮ ਸੀ।

"ਦਿਲੀਪ ਕੁਮਾਰ ਨੇ ਗੰਗਾ ਜਮਨਾ ਫ਼ਿਲਮ 'ਚ ਇੱਕ ਅਣਪੜ੍ਹ-ਗਵਾਰ ਕਿਰਦਾਰ ਦੀ ਭੂਮਿਕਾ ਜਿਸ ਸ਼ਾਨਦਾਰ ਢੰਗ ਨਾਲ ਨਿਭਾਈ ਸੀ, ਉਨ੍ਹਾਂ ਹੀ ਨਿਆਂ ਉਨ੍ਹਾਂ ਨੇ ਮੁਗ਼ਲ-ਏ-ਆਜ਼ਮ ਫ਼ਿਲਮ 'ਚ ਮੁਗ਼ਲ ਸ਼ਹਿਜ਼ਾਦੇ ਦੀ ਭੂਮਿਕਾ ਨਾਲ ਕੀਤਾ ਸੀ। ਦੇਵਿਕਾ ਰਾਣੀ ਨਾਲ ਅਚਾਨਕ ਹੋਈ ਇੱਕ ਮੁਲਾਕਾਤ ਨੇ ਦਿਲੀਪ ਕੁਮਾਰ ਦੀ ਜ਼ਿੰਦਗੀ ਬਦਲ ਕੇ ਹੀ ਰੱਖ ਦਿੱਤੀ ਸੀ।"


ਅੱਠ ਫਿਲਮਫੇਅਰ ਅਵਾਰਡ ਨਾਲ ਸਨਮਾਨਿਤ 
-ਦਿਲੀਪ ਕੁਮਾਰ ਨੂੰ ਅੱਠ ਫਿਲਮਫੇਅਰ ਅਵਾਰਡ ਮਿਲ ਚੁੱਕੇ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਦਿਲੀਪ ਕੁਮਾਰ ਦਾ ਨਾਮ ਸਭ ਤੋਂ ਵੱਧ ਪੁਰਸਕਾਰ ਜਿੱਤਣ ਲਈ ਗਿੰਨੀਜ਼ ਵਰਲਡ ਰਿਕਾਰਡ (Guinness World Records) ਵਿੱਚ ਦਰਜ ਹੈ। 

ਦਿਲੀਪ ਕੁਮਾਰ ਨੂੰ 1991 ਵਿਚ ਪਦਮ ਭੂਸ਼ਣ ਅਤੇ 2015 ਵਿਚ ਪਦਮ ਵਿਭੂਸ਼ਣ ਨਾਲ ਨਿਵਾਜਿਆ ਗਿਆ ਸੀ।

 1994 ਵਿਚ, ਉਨ੍ਹਾਂ ਨੂੰ ਦਾਦਾ ਸਾਹਬ ਫਾਲਕੇ (Dada Sahab Phalke award) ਐਵਾਰਡ ਦਿੱਤਾ ਗਿਆ। ਉਹ 2000 ਤੋਂ 2006 ਤੱਕ ਰਾਜ ਸਭਾ ਦੇ ਮੈਂਬਰ ਵੀ ਰਹੇ। 1998 ਵਿਚ ਉਸ ਨੂੰ ਪਾਕਿਸਤਾਨ ਦਾ ਸਰਬੋਤਮ ਨਾਗਰਿਕ ਸਨਮਾਨ ਨਿਸ਼ਾਨ-ਏ-ਇਮਤਿਆਜ਼ ਨਾਲ ਵੀ ਨਵਾਜਿਆ ਗਿਆ ਸੀ।

Read this- ਪੰਜਾਬ ਕਾਂਗਰਸ 'ਚ ਤੇਜ਼ ਹੋਈ ਟਵੀਟ-ਵਾਰ, ਸਿੱਧੂ ਤੋਂ ਬਾਅਦ ਪ੍ਰਤਾਪ ਬਾਜਵਾ ਨੇ ਸਾਧੇ ਨਿਸ਼ਾਨੇ

In The Market