LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਕਾਂਗਰਸ 'ਚ ਤੇਜ਼ ਹੋਈ ਟਵੀਟ-ਵਾਰ, ਸਿੱਧੂ ਤੋਂ ਬਾਅਦ ਪ੍ਰਤਾਪ ਬਾਜਵਾ ਨੇ ਸਾਧੇ ਨਿਸ਼ਾਨੇ

tweet blast

ਚੰਡੀਗੜ੍ਹ (ਇੰਟ.)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Punjab CM Captain Amrinder Singh) ਨੂੰ ਕਾਂਗਰਸ ਹਾਈ ਕਮਾਂਡ (Congress High Comand) ਵਲੋਂ ਦਿੱਲੀ ਬੁਲਾਇਆ ਗਿਆ ਹੈ, ਜਿੱਥੇ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Sonia Gandhi) ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ (Partap Singh Bajwa) ਵਲੋਂ ਆਪਣੀ ਹੀ ਸਰਕਾਰ ਨੂੰ ਘੇਰਣ ਲਈ ਟਵੀਟ ਤੇ ਟਵੀਟ ਕੀਤੇ ਜਾ ਰਹੇ ਹਨ। ਪੰਜਾਬ ਕਾਂਗਰਸ (Punjab Congress) ਵਿਚ ਕਲੇਸ਼ ਮੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪੰਜਾਬ ਕਾਂਗਰਸ ਵਿਚ ਮੰਤਰੀ ਆਪਣੀ ਹੀ ਸਰਕਾਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਘੇਰਣ ਦੀ ਕੋਸ਼ਿਸ਼ ਵਿਚ ਰਹਿੰਦੇ ਹਨ। ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ (Navjot Singh Sidhu) ਵਲੋਂ ਕਈ ਵਾਰ ਟਵੀਟ (Tweet) ਕਰ ਕੇ ਆਪਣੀ ਸਰਕਾਰ ਨੂੰ ਨਸੀਹਤ ਦਿੱਤੀ ਗਈ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਵੀ ਟਵੀਟ ਕਰ ਕੇ ਆਪਣੀ ਸਰਕਾਰ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਉਨ੍ਹਾਂ ਵਲੋਂ ਲਗਾਤਾਰ ਤਿੰਨ ਟਵੀਟ ਕੀਤੇ ਗਏ ਜਿਸ ਵਿਚ ਉਨ੍ਹਾਂ ਨੇ ਲਿਖਿਆ।

Read this- ਕੈਪਟਨ ਸਣੇ ਕਈ ਮੰਤਰੀ ਪਹੁੰਚੇ ਦਿੱਲੀ, ਸੀ.ਐੱਮ. ਕਰਨਗੇ ਸੋਨੀਆ ਗਾਂਧੀ ਨਾਲ ਮੁਲਾਕਾਤ

ਪਹਿਲਾ ਟਵੀਟ
'ਕੇਂਦਰੀ ਬਿਜਲੀ ਰੈਗੂਲੇਟਰੀ ਕਮਿਸ਼ਨ (CERC)ਨੇ 1 ਜੁਲਾਈ 2021 ਨੂੰ ਬਿਜਲੀ ਦੀ ਵੰਡ ਕਰਣ ਵਾਲੀ ਕੰਪਨੀ BSES ਦੇ NTPC - ਦਾਦਰੀ ਨਾਲ ਕਿੱਤੇ ਬਿਜਲੀ ਖਰੀਦ ਸਮਝੌਤੇ (PPA) 'ਤੇ ਮੁੜ ਵਿਚਾਰ ਕਰਨ ਦੀ ਮਨਜ਼ੂਰੀ ਦਿੱਤੀ ਹੈ। ਪੰਜਾਬ ਵਿਚ ਅਜਿਹਾ ਕਰਨ ਲਈ ਅੱਜ ਤੱਕ ਕੋਈ ਕਦਮ ਕਿਉ ਨਹੀਂ ਚੁੱਕਿਆ ਗਿਆ? 
ਦੂਜਾ ਟਵੀਟ 
ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਦੇ 4 ਸਾਲਾਂ ਬਾਅਦ ਅੱਜ ਵੀ ਉਹੀ ਬਿਜਲੀ ਖਰੀਦ ਸਮਝੌਤੇ ਲਾਗੂ ਹਨ।
ਇਨ੍ਹਾਂ ਪੰਜਾਬ ਵਿਰੋਧੀ ਸਮਝੌਤਿਆਂ ਦੀ ਵਕਾਲਤ ਕਰਣ ਵਾਲੇ ਅਧਿਕਾਰੀ ਅੱਜ ਵੀ ਮਹੱਤਵਪੂਰਨ ਅਹੁਦਿਆਂ 'ਤੇ ਬੈਠੇ ਹਨ।
ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਸਮਝੌਤਿਆਂ ਰਾਹੀ ਹੋ ਰਹੀ ਲੁੱਟ ਨੂੰ ਰੋਕਣ ਲਈ ਤੁਰੰਤ ਸੰਸ਼ੋਧਨ ਕੀਤਾ ਜਾਵੇ।
ਤੀਜਾ ਟਵੀਟ 
ਸੂਬਾ ਸਰਕਾਰ ਨੂੰ renewable energy ਜਿਵੇਂ ਸੌਰ ਊਰਜਾ 'ਤੇ ਨਿਰਧਾਰਿਤ ਢਾਂਚੇ ਦੇ ਨਿਰਮਾਣ ਉੱਤੇ ਵੀ ਧਿਆਨ ਦੇਣਾ ਚਾਹੀਦਾ ਹੈ।
ਅਜਿਹੀ ਅਗਾਂਹਵਧੂ ਸੋਚ ਵਾਲੀ ਨੀਤੀ ਪੰਜਾਬ ਨੂੰ ਹਰਿਆਲੀ ਭਰਪੂਰ ਅਤੇ ਸਾਫ ਸੁਥਰੀ ਬਿਜਲੀ ਮੁਹੱਈਆ ਕਰਵਾਉਣ ਦੇ ਨਾਲ ਬਿਜਲੀ ਸਬਸਿਡੀ ਨੂੰ ਘੱਟ ਕਰਨ ਦੇ ਯੋਗ ਬਣਾ ਸਕਦੀ ਹੈ।

In The Market