LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੈਪਟਨ ਸਣੇ ਕਈ ਮੰਤਰੀ ਪਹੁੰਚੇ ਦਿੱਲੀ, ਸੀ.ਐੱਮ. ਕਰਨਗੇ ਸੋਨੀਆ ਗਾਂਧੀ ਨਾਲ ਮੁਲਾਕਾਤ

cmsmss

ਚੰਡੀਗੜ੍ਹ: ਪੰਜਾਬ ਕਾਂਗਰਸ (Punajb congress) ਦੇ ਕਲੇਸ਼ ਬਾਰੇ ਅੱਜ ਅਹਿਮ ਫੈਸਲਾ ਹੋਏਗਾ।  ਪੰਜਾਬ ਕਾਂਗਰਸ (Punjab Congress) ਵਿਚ ਚੱਲ ਰਿਹਾ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ ਅਤੇ ਹਾਈ ਕਮਾਂਡ (High Comand) ਵਲੋਂ ਵੀ ਇਸ 'ਤੇ ਠੱਲ੍ਹ ਪਾਉਣ ਲਈ ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ। ਇਸ ਦੇ ਨਾਲ ਨਾਲ ਖੜਗੇ ਕਮੇਟੀ ਵੀ ਬਣਾਈ ਗਈ, ਜਿਸ ਵਲੋਂ ਸਾਰੇ ਕਾਂਗਰਸੀ ਵਿਧਾਇਕਾਂ (Congress MLA) ਤੋਂ ਉਨ੍ਹਾਂ ਦੇ ਪੱਖ ਵੀ ਜਾਣੇ ਗਏ ਪਰ ਗੱਲ ਕਿਸੇ ਤਣ-ਪੱਤਣ ਲੱਗਣ ਦਾ ਨਾਂ ਨਹੀਂ ਲੈ ਰਹੀ ਹੈ। 

ਕਾਂਗਰਸ ਪ੍ਰਧਾਨ (Sonia gandhi) ਸੋਨੀਆ ਗਾਂਧੀ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨਾਲ ਮੀਟਿੰਗ ਕਰਕੇ ਅੰਤਿਮ ਫੈਸਲਾ ਲੈਣਗੇ। ਕੈਪਟਨ ਅਮਰਿੰਦਰ ਸਿੰਘ ਅੱਜ ਨਵੀਂ ਦਿੱਲੀ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ, ਉਹ ਪਾਰਟੀ ਵਿੱਚ ਹਾਈ ਕਮਾਂਡ ਵੱਲੋਂ ਗਠਿਤ ਤਿੰਨ ਮੈਂਬਰੀ ਕਮੇਟੀ ਨੂੰ ਦਿੱਲੀ ਵਿੱਚ ਮਿਲੇ ਸਨ। ਕੈਪਟਨ ਚੰਡੀਗੜ੍ਹ ਤੋਂ ਦਿੱਲੀ ਲਈ ਰਵਾਨਾ ਹੋ ਗਏ ਹਨ।

Read this- ਕੈਪਟਨ ਨੂੰ ਪਤਾ ਹੀ ਨਹੀਂ ਕਿ ਹੋ ਕੀ ਰਿਹੈ : ਸੁਖਬੀਰ ਸਿੰਘ ਬਾਦਲ

ਇਸ ਦੌਰਾਨ ਕੈਪਟਨ ਦਿੱਲੀ ਪਹੁੰਚ ਗਏ ਹਨ। ਇਨ੍ਹੀਂ ਦਿਨੀਂ ਪੰਜਾਬ ਕਾਂਗਰਸ ਦੇ ਨੇਤਾਵਾਂ ਵਿਚ ਮਤਭੇਦ ਆਪਣੇ ਸਿਖਰ ‘ਤੇ ਹਨ। ਜਾਣਕਾਰੀ ਮੁਤਾਬਿਕ ਪੰਜਾਬ ਕਾਂਗਰਸ ਵਿੱਚ ਵੱਡੇ ਬਦਲਾਅ ਕੀਤੇ ਜਾ ਸਕਦੇ ਹਨ। ਇਨ੍ਹਾਂ ਬਦਲਾਵਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਨਾਲ ਕਾਂਗਰਸ ਹਾਈ ਕਮਾਨ ਦੀ ਚਰਚਾ ਹੋ ਸਕਦੀ ਹੈ। ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਪਿਛਲੀ ਵਾਰ ਦਿੱਲੀ ਆਏ ਸਨ ਤਾਂ ਉਦੋਂ ਉਨ੍ਹਾਂ ਦੀ ਮੁਲਾਕਾਤ ਸੋਨੀਆ ਗਾਂਧੀ ਨਾਲ ਨਹੀਂ ਹੋ ਸਕੀ ਸੀ ਹਾਈ ਕਮਾਂਡ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਸਬੰਧ ਮੁੜ ਤੋਂ ਚੰਗੇ ਹੋ ਜਾਣ।

ਇਹ ਵੀ ਅਹਿਮ ਹੈ ਕਿ ਪੰਜਾਬ ਕਾਂਗਰਸ ਦਾ ਵਿਵਾਦ ਉੱਠਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਦੀ ਗਾਂਧੀ ਪਰਿਵਾਰ ਨਾਲ ਇਹ ਪਹਿਲੀ ਮੀਟਿੰਗ ਹੋਵੇਗੀ। ਉਂਜ, ਉਹ ਖੜਗੇ ਕਮੇਟੀ ਨੂੰ ਦੋ ਵਾਰ ਦਿੱਲੀ ਵਿੱਚ ਮਿਲ ਚੁੱਕੇ ਹਨ। ਪਿਛਲੀ ਵਾਰ ਉਹ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਨੂੰ ਮਿਲੇ ਬਗੈਰ ਹੀ ਪੰਜਾਬ ਪਰਤ ਆਏ ਸੀ। ਇਹ ਵੀ ਚਰਚਾ ਸੀ ਕਿ ਕੈਪਟਨ ਵਾਰ-ਵਾਰ ਦਿੱਲੀ ਬੁਲਾਉਣ ਤੋਂ ਖਫਾ ਸਨ। ਇਸ ਲਈ ਅੱਜ ਆਖਰੀ ਫੈਸਲਾ ਹੋ ਸਕਦਾ ਹੈ।

Read this- ਹਿਮਾਂਸ਼ੀ ਖੁਰਾਣਾ 15 ਰੁਪਏ ਦਿਹਾੜੀ ਕਮਾਉਣ ਵਾਲੇ ਗੁਰਸਿੱਖ ਬੱਚੇ ਦੀ ਮਦਦ ਲਈ ਆਈ ਅੱਗੇ

In The Market