LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਿਮਾਂਸ਼ੀ ਖੁਰਾਣਾ 15 ਰੁਪਏ ਦਿਹਾੜੀ ਕਮਾਉਣ ਵਾਲੇ ਗੁਰਸਿੱਖ ਬੱਚੇ ਦੀ ਮਦਦ ਲਈ ਆਈ ਅੱਗੇ

himanshi

ਚੰਡੀਗੜ੍ਹ (ਹਰਲੀਨ) : ਬੀਤੇ ਕਈ ਦਿਨਾਂ ਤੋਂ ਗੁਰਦਾਸਪੁਰ (Gurdaspur) ' ਚ ਰਹਿਣ ਵਾਲੇ ਗੁਰਸਿੱਖ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ (Social Media) 'ਤੇ ਵਾਇਰਲ (Viral) ਹੋ ਰਹੀ ਸੀ, ਜੋ ਆਪਣੇ ਪਿਤਾ ਦਾ ਇਲਾਜ ਕਰਵਾਉਣ ਲਈ ਦਿਹਾੜੀ ਕਰਨ ਲਈ ਮਜ਼ਬੂਰ ਸੀ। ਹੁਣ ਇਸ ਬੱਚੇ ਦੀ ਮਦਦ ਲਈ ਪੰਜਾਬੀ ਫ਼ਿਲਮ ਇੰਡਸਟਰੀ (Punjabi Film Industry) ਦੀ ਮਸ਼ਹੂਰ ਅਦਾਕਾਰਾ ਤੇ ਗਾਇਕਾ ਹਿਮਾਂਸ਼ੀ ਖੁਰਾਣਾ (Himanshi Khurana) ਅੱਗੇ ਆਈ ਹੈ। ਉਸ ਨੇ ਇਸ ਪਰਿਵਾਰ ਦੀ ਗਰੀਬੀ ਨੂੰ ਦੇਖਦੇ ਹੋਏ ਮਦਦ ਦਾ ਭਰੋਸਾ ਦਿੱਤਾ ਹੈ। 

Himanshi Khurana Finds Her Therapy In Grocery Shopping & Fans Love It!

Read this- ਜਲੰਧਰ : ਵਕੀਲਾਂ ਦੀ ਲੜਾਈ ਪੁੱਜੀ ਹਸਪਤਾਲ, ਮਹਿਲਾ ਕਾਂਸਟੇਬਲ ਨਾਲ ਹੋਇਆ ਇਹ ਸਲੂਕ

ਦੱਸ ਦਈਏ ਕਿ ਇੰਨੀਂ ਦਿਨੀਂ ਪੰਜਾਬ 'ਚ ਝੋਨੇ ਦੀ ਬਿਜਾਈ ਦਾ ਕੰਮ ਚੱਲ ਰਿਹਾ ਹੈ। ਅਜਿਹੇ 'ਚ ਇਹ ਛੋਟਾ ਬੱਚਾ ਖੇਤਾਂ 'ਚ ਝੋਨੇ ਦੀ ਪਨੀਰੀ ਪੁੱਟਦਾ ਹੈ, ਜਿਸ ਨੂੰ ਦਿਹਾੜੀ ਵਜੋਂ ਸਿਰਫ਼ 15 ਰੁਪਏ ਮਿਲਦੇ ਹਨ। ਜਦੋਂ ਇਸ ਬੱਚੇ ਦੀ ਵੀਡੀਓ ਵਾਇਰਲ ਹੋਈ ਤਾਂ ਹਿਮਾਂਸ਼ੀ ਖੁਰਾਣਾ ਨੇ ਪੋਸਟ ਪਾ ਇਸ ਬੱਚੇ ਦਾ ਪਤਾ ਪੁੱਛਿਆ ਤੇ ਇੱਛਾ ਜਤਾਈ ਕਿ ਉਹ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦੀ ਹੈ। ਹਿਮਾਂਸ਼ੀ ਖੁਰਾਣਾ ਨੇ ਵੀਡੀਓ ਕਾਲ ਕਰਕੇ ਇਸ ਪਰਿਵਾਰ ਦਾ ਹਾਲ ਜਾਣਿਆ ਅਤੇ ਮਦਦ ਦਾ ਭਰੋਸਾ ਵੀ ਦਿੱਤਾ ਹੈ।

Read this- ICU 'ਚ ਆਈਸਕ੍ਰੀਮ ਖਾਣ ਤੋਂ ਬਾਅਦ ਮਹਿਲਾ ਦੀ ਹੋਈ ਮੌਤ, ਬਾਅਦ 'ਚ ਭਾਣਜੇ ਨੇ ਕੀਤੀ ਖੁਦਕੁਸ਼ੀ
ਦੱਸ ਦਈਏ ਕਿ ਇਸ ਪਰਿਵਾਰ ਲਈ ਦੋ ਵਕਤ ਦੀ ਰੋਟੀ ਖਾਣੀ ਵੀ ਮੁਸ਼ਕਿਲ ਹੈ। ਘਰ ਦੇ ਆਰਥਿਕ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਘਰ 'ਚ ਇੱਕ ਕੋਠਾ ਸੀ, ਜੋ ਟੁੱਟ ਚੁੱਕਿਆ ਹੈ। ਘਰ ਦੀ ਛੱਤ 'ਤੇ ਤਰਪਾਲ ਪਾ ਕੇ ਇਹ ਪਰਿਵਾਰ ਗੁਜ਼ਾਰਾ ਕਰ ਰਿਹਾ ਹੈ। ਇਸਦੇ ਇਲਾਵਾ ਦੱਸ ਦਈਏ ਕਿ ਇਸ ਗੁਰਸਿੱਖ ਬੱਚੇ ਦਾ ਪਿਤਾ ਕਿਸੇ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ। ਦੋ ਆਪ੍ਰੇਸ਼ਨ ਹੋ ਚੁੱਕੇ ਨੇ ਪਰ ਅਜੇ ਤੀਜਾ ਆਪ੍ਰੇਸ਼ਨ ਹੋਣਾ ਬਾਕੀ ਹੈ, ਜਿਸ ਕਰਕੇ ਇਹ ਬੱਚਾ ਦਿਹਾੜੀਆਂ ਕਰਨ ਲਈ ਮਜ਼ਬੂਰ ਹੋਇਆ ਹੈ।

In The Market