LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ICU 'ਚ ਆਈਸਕ੍ਰੀਮ ਖਾਣ ਤੋਂ ਬਾਅਦ ਮਹਿਲਾ ਦੀ ਹੋਈ ਮੌਤ, ਬਾਅਦ 'ਚ ਭਾਣਜੇ ਨੇ ਕੀਤੀ ਖੁਦਕੁਸ਼ੀ

iceream

ਨਵੀਂ ਦਿੱਲੀ (ਇੰਟ.)- ਆਈਸਕ੍ਰੀਮ (Icecream) ਖਾਣ ਨਾਲ ਇਕ ਮਹਿਲਾ ਦੀ ਮੌਤ ਹੋ ਗਈ। ਮਾਮਲਾ ਗੁਰੂਗ੍ਰਾਮ (Gurugram) ਦੇ ਇਕ ਪ੍ਰਾਈਵੇਟ ਹਸਪਤਾਲ (Private Hospital) ਦਾ ਹੈ। ਮਰਨ ਵਾਲੀ ਲੜਕੀ ਰੋਜ਼ੀ ਸੰਗਮਾ (Rozy Sangma) ਨਾਗਾਲੈਂਡ (Nagaland) ਦੇ ਦੀਮਾਪੁਰ ਦੀ ਰਹਿਣ ਵਾਲੀ ਸੀ। ਉਹ ਏਅਰ ਹੋਸਟੇਸ (Air Hostess) ਸੀ। ਮੌਤ ਨੂੰ ਲੈ ਕੇ ਕਾਫੀ ਸਵਾਲ ਚੁੱਕੇ ਜਾ ਰਹੇ ਹਨ। ਇਸ ਮਾਮਲੇ ਨੂੰ ਸੋਸ਼ਲ ਮੀਡੀਆ (Social Media) 'ਤੇ ਸੈਮੁਅਲ ਸੰਗਮਾ (Samual Sangma) ਨੇ ਵਾਇਰਲ (Viral) ਕਰ ਦਿੱਤਾ। ਏਅਰ ਹੋਸਟੈੱਸ ਰੋਜ਼ੀ ਸੰਗਮਾ (29) ਸੈਮੁਅਲ ਸੰਗਮਾ ਦੀ ਮਾਸੀ ਸੀ।

Suspicious' death of Dimapur residents: TIPRA chairman Pradyot expresses  concern | EastMojo

Read this- ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਐੱਸ.ਆਈ.ਟੀ. ਸਾਹਮਣੇ ਪੇਸ਼ ਹੋਣ ਲਈ ਪਹੁੰਚੇ

ਰੋਜ਼ੀ ਸੰਗਮਾ ਦੀ ਮੌਤ ਤੋਂ ਬਾਅਦ 24 ਘੰਟੇ ਅੰਦਰ ਹੀ ਸੈਮੁਅਲ ਸੰਗਮਾ ਦੀ ਵੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਉਸ ਦੀ ਲਾਸ਼ ਦਿੱਲੀ ਦੇ ਇਕ ਹੋਟਲ ਵਿਚ ਫੰਦੇ ਨਾਲ ਲਟਕੀ ਮਿਲੀ। ਦੋਹਾਂ ਦੀ ਮੌਤ ਨੂੰ ਲੈ ਕੇ ਨਾਰਥ ਈਸਟ ਦੇ ਲੋਕ ਸੋਸ਼ਲ ਮੀਡੀਆ 'ਤੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵਿਰੋਧ ਕਰ ਰਹੇ ਹਨ। ਹੁਣ ਇਸ ਮਾਮਲੇ ਵਿਚ ਮੇਘਾਲਿਆ ਦੀ ਇਕ ਸੰਸਦ ਮੈਂਬਰ ਨੇ ਗ੍ਰਹਿ ਮੰਤਰਾਲਾ ਨੂੰ ਚਿੱਠੀ ਭੇਜ ਕੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਦਿੱਲੀ ਪੁਲਸ ਅਤੇ ਗੁਰੂਗ੍ਰਾਮ ਦੀ ਕ੍ਰਾਈਮ ਬ੍ਰਾਂਚ ਜਾਂਚ ਕਰ ਰਹੀ ਹੈ।

<img src="https://i.ytimg.com/vi/EWHvPrGY-ZY/maxresdefault.jpg" alt="We Want Justice For Rozy & Samuel Sangma

In The Market