LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੋਂ ਸਿਟ ਨੇ ਕੀਤੀ 3 ਘੰਟੇ ਪੁੱਛਗਿਛ

thadrian1

ਪਟਿਆਲਾ (ਇੰਟ.)- ਕੋਟਕਪੂਰਾ ਗੋਲੀ ਕਾਂਡ (Kotakpura Golikand) ਮਾਮਲੇ 'ਚ ਪੁਛਗਿੱਛ ਲਈ ਹੁਣ ਐਲ.ਕੇ. ਯਾਦਵ (LK Yadav) ਦੀ ਅਗਵਾਈ ਵਾਲੀ ਐਸ.ਆਈ.ਟੀ. (SIT) ਨੇ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ (Ranjit Singh Dhadriyan wale) ਬਤੌਰ ਗਵਾਹ ਐੱਸ.ਆਈ.ਟੀ. ਸਾਹਮਣੇ ਪੇਸ਼ ਹੋਣ ਲਈ ਸੱਦਿਆ ਸੀ, ਜਿਸ ਸਬੰਧੀ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਸਰਕਟ ਹਾਊਸ (Circut House) ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਕੋਲੋਂ 3 ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਇਸ ਤੋਂ ਪਹਿਲਾਂ ਫਰੀਦਕੋਟ ਵਿੱਚ 2 ਜੁਲਾਈ ਨੂੰ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਪਰ ਉਸ ਦਿਨ ਉਹ ਕਿਸੇ ਕਾਰਨਾਂ ਕਰਕੇ ਐੱਸ.ਆਈ.ਟੀ. ਸਾਹਮਣੇ ਪੇਸ਼ ਨਹੀਂ ਹੋ ਸਕੇ ਸਨ।

Dhuma: Ready for talks, say Dhuma, stop threats says Dhadrianwale |  Ludhiana News - Times of India

Read this- 105 ਸਾਲਾ ਬੇਬੇ ਮਾਨ ਕੌਰ ਦੀ ਵਿਗੜੀ ਸਿਹਤ, ਸਾਹ ਲੈਣ 'ਚ ਹੋ ਰਹੀ ਦਿੱਕਤ

ਇਸ ਤੋਂ ਪਹਿਲਾਂ ਐੱਸ.ਆਈ.ਟੀ. ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਕੋਲੋਂ ਪੁੱਛਗਿੱਛ ਕੀਤੀ ਗਈ ਸੀ। ਸੁਖਬੀਰ ਬਾਦਲ ਨੂੰ ਜਾਂਚ ਟੀਮ ਵਲੋਂ 26 ਜੂਨ ਨੂੰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਪੰਜਾਬ ਪੁਲਿਸ ਦੇ ਮਿੰਨੀ ਹੈੱਡਕੁਆਟਰ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਸੀ।
ਜ਼ਿਕਰਯੋਗ ਹੈ ਕਿ ਸੁਖਬੀਰ ਕੋਟਕਪੂਰਾ ਗੋਲੀ ਕਾਂਡ ਸਮੇਂ ਸੂਬੇ ਦੇ ਗ੍ਰਹਿ ਮੰਤਰੀ ਸਨ ਅਤੇ ਪੁਲਿਸ ਉਨ੍ਹਾਂ ਅਧੀਨ ਸੀ। ਇਸ ਤੋਂ ਪਹਿਲਾਂ ਜਾਂਚ ਟੀਮ ਸੂਬੇ ਦੇ ਉਸ ਸਮੇਂ ਦੇ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਇਸ ਮਾਮਲੇ ਸਬੰਧੀ ਪੁਛਗਿੱਛ ਕਰ ਚੁੱਕੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਢਾਈ ਘੰਟੇ ਹੋਈ ਪੁਛਗਿੱਛ 'ਚ ਪੁੱਛੇ ਸਵਾਲਾਂ 'ਚ ਜਾਂਚ ਟੀਮ ਦੇ ਪੱਲੇ ਕੁੱਝ ਨਹੀਂ ਸੀ ਪਿਆ।

In The Market