LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

105 ਸਾਲਾ ਬੇਬੇ ਮਾਨ ਕੌਰ ਦੀ ਵਿਗੜੀ ਸਿਹਤ, ਸਾਹ ਲੈਣ 'ਚ ਹੋ ਰਹੀ ਦਿੱਕਤ

bebe

ਚੰਡੀਗੜ੍ਹ: 105 ਸਾਲਾ ਕੌਮਾਂਤਰੀ ਐਥਲੀਟ (Mann Kaur) ਬੇਬੇ ਮਾਨ ਕੌਰ ਦੀ ਤਬੀਅਤ ਅਚਾਨਕ ਵਿਗੜਣ ਦੀ ਖਬਰ ਮਿਲੀ ਹੈ। ਕਿਹਾ ਜਾ ਰਿਹਾ ਹੈ ਕਿ ਬੇਬੇ ਮਾਨ ਗੌਲ ਬਲੈਡਰ ਦੇ ਕੈਂਸਰ ਨਾਲ ਜੂਝ ਰਹੇ ਹਨ ਤੇ ਹੁਣ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੋਣ ਤੋਂ ਬਾਅਦ (oxygen)  ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ।

Read this- ਹਵਾਈ ਜਹਾਜ਼ ਤੋਂ ਬਾਅਦ ਹੁਣ ਉੱਡਣ ਵਾਲੀਆਂ ਕਾਰਾਂ ਦਾ ਦੌਰ, ਸਿਰਫ਼ ਕੁਝ ਹੀ ਮਿੰਟਾਂ ’ਚ ਇੱਕ ਤੋਂ ਦੂਜੇ ਸ਼ਹਿਰ

ਮਿਲੀ ਜਾਣਕਾਰੀ ਦੇ ਮੁਤਾਬਿਕ ਇਹਨਾਂ ਦੇ ਕੁਝ ਪਰਿਜਨ ਉਹਨਾਂ ਨੂੰ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਲੈ ਗਏ ਸਨ, ਜਿੱਥੇ ਕੁਝ ਜ਼ਰੂਰੀ ਟੈਸਟਾਂ ਅਤੇ ਇਲਾਜ ਤੋਂ ਬਾਅਦ ਉਹਨਾਂ ਦੀ ਹਾਲਤ ਵਿੱਚ ਕੁਝ ਸੁਧਾਰ ਹੋਇਆ। ਇਸ ਤੋਂ ਬਾਅਦ ਪਰਿਵਾਰ ਵਾਲੇ ਉਸਨੂੰ ਵਾਪਸ ਘਰ ਲੈ ਗਏ। ਇਹ ਦੱਸਿਆ ਗਿਆ ਕਿ ਉਸਨੂੰ ਪਿਛਲੇ ਇੱਕ ਜਾਂ ਦੋ ਦਿਨਾਂ ਤੋਂ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ।

ਜਾਣਕਾਰੀ ਮੁਤਾਬਕ (Mann Kaur)ਮਾਨ ਕੌਰ ਕੁਝ ਦਿਨਾਂ ਤੋਂ ਭੋਜਨ ਨਾ ਲੈਣ ਕਾਰਨ ਕਾਫੀ ਕਮਜ਼ੋਰ ਹੋ ਗਏ ਹਨ। ਸਰੀਰ ਵਿੱਚ ਕਮਜ਼ੋਰੀ ਦੇ ਚੱਲਦਿਆਂ ਮਾਨ ਕੌਰ ਨੂੰ ਸੈਕਟਰ 40 ਸਥਿਤ ਉਨ੍ਹਾਂ ਦੇ ਨਿਵਾਸ ਵਿੱਚ ਗਲੂਕੋਜ਼ ਲਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਕੁਝ ਰਾਹਤ ਮਹਿਸੂਸ ਹੋਈ।ਮਾਨ ਕੌਰ ਸਿਰਫ ਲੀਕੁਵਿਡ ਡਾਇਟ ਤੇ ਹੀ ਹਨ। ਸਰੀਰ ਵਿੱਚ ਕਮਜ਼ੋਰੀ ਆਉਣ 'ਤੇ ਉਨ੍ਹਾਂ ਦੀ ਘਰ 'ਤੇ ਹੀ ਫਿਜੀਓਥਰੈਪੀ ਕਰਵਾਈ ਜਾ ਰਹੀ ਹੈ। 

Read this- ਨਹਿਰ ‘ਚ ਪਾੜ ਪੈਣ ਨਾਲ ਸ਼ੈਕੜੇ ਏਕੜ ਫ਼ਸਲ ਬਰਬਾਦ

In The Market