LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਹਿਰ ‘ਚ ਪਾੜ ਪੈਣ ਨਾਲ ਸ਼ੈਕੜੇ ਏਕੜ ਫ਼ਸਲ ਬਰਬਾਦ

parh

ਗੁਰਦਾਸਪੁਰ: ਪੰਜਾਬ (Punjab) ਵਿਚ ਬਿਜਲੀ ਦੇ ਕੱਟ ਲੱਗਣ ਕਰਕੇ ਅਤੇ ਮਾਨਸੂਨ ਨਾ ਹੋਣ ਕਰਕੇ ਕਿਸਾਨਾਂ ਨੂੰ ਬਹੁਤ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿਚਾਲੇ ਅੱਜ ਤਾਜਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ  ਜਿਥੇ ਇਰੀਗੇਸ਼ਨ ਵਿਭਾਗ ਉਪ ਮੰਡਲ ਅਲੀਵਾਲ ਅਧੀਨ ਪੈਂਦੇ ਰਜਬਾਹਾਂ ਉਦੋਵਾਲੀ 'ਚ ਪਾੜ ਪੈਣ ਕਰਕੇ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਪੱਡੇ ਅਤੇ ਨਜ਼ਦੀਕ ਲੱਗਦੇ ਹੋਰਨਾਂ ਪਿੰਡਾ ਦੇ ਕਿਸਾਨਾਂ (farmers) ਦੀ ਸੈਕੜੇ ਏਕੜ ਝੋਨੇ ਦੀ ਫਸਲ ਪਾਣੀ 'ਚ ਡੁੱਬਣ ਕਰਕੇ (Destroy crops) ਫਸਲ ਤਬਾਹ ਹੋਣ ਦੀ ਖ਼ਬਰ ਮਿਲੀ ਹੈ। 

Read this: ਪੁਸ਼ਕਰ ਸਿੰਘ ਧਾਮੀ ਨੇ CM ਵਜੋਂ ਚੁੱਕੀ ਸਹੁੰ

ਉਥੇ ਹੀ ਇਸ ਇਲਾਕੇ ਦੇ ਕਿਸਾਨਾਂ  (farmers)ਨੇ ਇਸ ਪਿੱਛੇ ਨਹਿਰੀ ਵਿਭਾਗ ਦੀ ਲਾਪ੍ਰਵਾਹੀ ਦੱਸਿਆ ਅਤੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਨਹਿਰ 'ਚ ਪਾੜ ਪੈਣ ਨਾਲ ਜਿਹਨਾਂ ਪਿੰਡਾਂ 'ਚ ਪਾਣੀ ਆਉਣ ਨਾਲ ਕਿਸਾਨਾਂ ਦਾ ਨੁਕਸਾਨ ਹੋਇਆ ਉੱਥੇ ਹੀ  ਸਾਬਕਾਂ ਸਰਪੰਚ ਅਜੀਤ ਸਿੰਘ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਨਹਿਰੀ ਵਿਭਾਗ ਵੱਲੋ ਇਸ ਨਹਿਰ ਦੀ ਸਮੇਂ ਸਿਰ ਸਫਾਈ ਨਾ ਕਰਵਾਉਣ ਕਰਕੇ ਨਹਿਰ ਵਿੱਚ ਪਾੜ ਪਿਆ ਹੈ।

ਰ ਸਾਲ ਇਹਨਾਂ ਦਿਨਾਂ 'ਚ ਇਸੇ ਤਰ੍ਹਾਂ ਉਹਨਾਂ ਦੇ ਪਿੰਡਾਂ 'ਚ ਫ਼ਸਲਾ 'ਚ ਪਾਣੀ ਆਉਂਦਾ ਹੈ ਲੇਕਿਨ ਵਿਭਾਗ ਦੇ ਅਧਕਾਰੀ ਸਮੇ ਰਹਿੰਦੇ ਕੋਈ ਉਦਮ ਨਹੀਂ ਕਰਦੇ ਬਲਕਿ ਆਈ ਸਰਕਾਰੀ ਗ੍ਰਾੰਟ ਨੂੰ ਕਾਗਜ਼ਾਂ 'ਚ ਖਰਚ ਕਰਦੇ ਹਨ।

 ਉਥੇ ਹੀ ਇਸ ਇਲਾਕੇ ਦੀ ਅਤੇ ਕਿਸਾਨਾ ਦੀ ਸਾਰ ਲੈਣ ਪਹੁੰਚੇ ਸ਼ੋਮਣੀ ਅਕਾਲੀ ਦਲ ਪਾਰਟੀ ਦੇ ਪੀ.ਏ.ਸੀ.ਮੈਂਬਰ ਅਤੇ ਹਲਕਾ ਡੇਰਾ ਬਾਬਾ ਨਾਨਕ ਬਾਬਾ ਨਾਨਕ ਤੋਂ ਸ਼ੋਮਣੀ ਅਕਾਲੀ ਦਲ ਪਾਰਟੀ ਦੇ ਸੀਨੀਅਰ ਅਕਾਲੀ ਆਗੂ  ਇੰਦਰਜੀਤ ਸਿੰਘ ਰੰਧਾਵਾ ਨੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਦੇ ਖਿਲਾਫ ਜੰਮ ਕੇ ਨਿਸ਼ਾਨੇ ਸਾਧੇ ਅਤੇ ਉਹਨਾਂ ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸ਼ਨ ਤੋ ਮੰਗ ਕੀਤੀ ਕਿ ਨਹਿਰੀ ਪਾਣੀ ਨਾਲ ਨੁਕਾਸੀ ਗਈ ਕਿਸਾਨਾ ਦੀ ਸੈਕੜੇ ਏਕੜ ਫਸਲ ਦਾ ਮੁਅਵਾਜਾਂ ਦਿੱਤਾ ਜਾਵੇ।

In The Market