LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੁਸ਼ਕਰ ਸਿੰਘ ਧਾਮੀ ਨੇ CM ਵਜੋਂ ਚੁੱਕੀ ਸਹੁੰ

cm utrakhand

ਦੇਹਰਾਦੂਨ (ਇੰਟ.)- ਉੱਤਰਾਖੰਡ (uttrakhand) ਵਿਚ ਕਈ ਦਿਨਾਂ ਤੋਂ ਜਾਰੀ ਸਿਆਸੀ ਘਮਸਾਨ ਆਖਿਰਕਾਰ ਬੀਤੇ ਦਿਨੀ ਪੁਸ਼ਕਰ ਸਿੰਘ ਧਾਮੀ ਨੂੰ ਨਵਾਂ (CM)ਮੁੱਖ ਮੰਤਰੀ ਬਣਾਏ ਜਾਣ ਦੇ ਨਾਲ ਹੀ ਖਤਮ ਹੋ ਗਈ। ਤੀਰਥ ਸਿੰਘ ਰਾਵਤ ਦੇ ਅਸਤੀਫੇ ਦੇਣ ਦੇ ਨਾਲ ਹੀ ਸੂਬੇ ਦੇ ਨਵੇਂ ਮੁੱਖ ਮੰਤਰੀ ਦੇ ਨਾਂ 'ਤੇ ਸਭ ਦੀ ਨਜ਼ਰ ਟਿੱਕ ਗਈ ਸੀ।

 

3-4 ਨਾਂ ਲਗਾਤਾਰ ਚਰਚਾ ਵਿਚ ਬਣੇ ਹੋਏ ਸਨ ਪਰ ਇਨ੍ਹਾਂ ਸਭ ਨੂੰ ਪਿੱਛੇ ਕਰਦੇ ਹੋਏ ਬੀ.ਜੇ.ਪੀ. ਹਾਈ ਕਮਾਂਡ ਅਤੇ ਵਿਧਾਇਕਾਂ ਨੇ ਪੁਸ਼ਕਰ ਸਿੰਘ ਧਾਮੀ 'ਤੇ ਭਰੋਸਾ ਜਤਾਇਆ। ਇਸ ਵਿਚਾਲੇ ਪੁਸ਼ਕਰ ਸਿੰਘ ਧਾਮੀ ਨੇ ਉਤਰਾਖੰਡ ਦੇ 11ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਧਾਮੀ (45) ਉਤਰਾਖੰਡ ਦੇ ਸਭ ਤੋਂ ਘੱਟ ਉਮਰ ਦੇ (CM) ਮੁੱਖ ਮੰਤਰੀ ਹਨ। 

Uttarakhand political crisis LIVE updates: Pushkar Singh Dhami, sitting MLA  from Khatima, to be the next CM | India News,The Indian Express

ਉਨ੍ਹਾਂ ਨੂੰ ਅੱਜ ਇੱਥੇ ਰਾਜ ਭਵਨ ਵਿਚ ਰਾਜਪਾਲ ਬੇਬੀ ਰਾਣੀ ਮੌਰੀਆ ਨੇ ਸਹੁੰ ਚੁਕਾਈ। ਇਸ ਮੌਕੇ ਕਈ ਸੰਸਦ ਮੈਂਬਰ, ਵਿਧਾਇਕ, ਸੱਤਾਧਾਰੀ ਭਾਜਪਾ ਦੇ ਅਹੁਦੇਦਾਰ ਤੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਸਹੁੰ ਚੁੱਕਣ ਤੋਂ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਮੀਟਿੰਗ ਕੀਤੀ। ਮੀਟਿੰਗ ’ਚ ਨੌਜਵਾਨਾਂ ਅਤੇ ਬੇਰੁਜ਼ਗਾਰੀ ਸਬੰਧੀ ਅਹਿਮ ਫ਼ੈਸਲੇ ਲਏ ਗਏ। 

Read this- ਹਵਾਈ ਜਹਾਜ਼ ਤੋਂ ਬਾਅਦ ਹੁਣ ਉੱਡਣ ਵਾਲੀਆਂ ਕਾਰਾਂ ਦਾ ਦੌਰ, ਸਿਰਫ਼ ਕੁਝ ਹੀ ਮਿੰਟਾਂ ’ਚ ਇੱਕ ਤੋਂ ਦੂਜੇ ਸ਼ਹਿਰ

ਗੌਰਤਲਬ ਹੈ ਕਿ ਦੂਜੇ ਪਾਸੇ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਖਟੀਮਾ ਤੋਂ ਦੋ ਵਾਰ ਵਿਧਾਇਕ ਬਣੇ ਧਾਮੀ ਤੀਰਥ ਸਿੰਘ ਰਾਵਤ (Tirath Singh Rawat) ਦੀ ਥਾਂ ਲੈਣਗੇ ਜਿਨ੍ਹਾਂ ਸ਼ੁੱਕਰਵਾਰ (resign) ਅਸਤੀਫ਼ਾ ਦੇ ਦਿੱਤਾ ਸੀ। ਧਾਮੀ ਨੂੰ ਭਾਜਪਾ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ ਸੀ। ਨਵੇਂ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਮਹਾਰਾਸ਼ਟਰ ਦੇ ਰਾਜਪਾਲ ਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਭਗਤ ਸਿੰਘ ਕੋਸ਼ਿਆਰੀ ਦੇ ਨੇੜੇ ਮੰਨੇ ਜਾਂਦੇ ਹਨ। ਕੋਸ਼ਿਆਰੀ ਨਵੇਂ ਮੁੱਖ ਮੰਤਰੀ ਦੇ ਸਿਆਸੀ ਗੁਰੂ ਵੀ ਹਨ। 

 

ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਨੇ ਪੁਲਿਸ 'ਤੇ ਚੁੱਕੇ ਕਈ ਸਵਾਲ, ਕੀਤੇ ਵੱਡੇ ਖੁਲਾਸੇ

ਦੱਸ ਦੇਈਏ ਕਿ ਸੂਬੇ ਦੇ ਨਵੇਂ ਮੁੱਖ ਮੰਤਰੀ (Pushkar Singh Dhami) ਪੁਸ਼ਕਰ ਸਿੰਘ ਧਾਮੀ ਉੱਤਰਾਖੰਡ ਵਿਚ ਬੀ.ਡਜੇ.ਪੀ. ਦੇ ਯੂਥ ਮੋਰਚਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਉਹ ਸਾਲ 2002 ਤੋਂ 2008 ਤੱਕ ਇਸ ਅਹੁਦੇ 'ਤੇ ਰਹੇ ਸਨ। ਧਾਮੀ ਤੋਂ ਇਲਾਵਾ ਪਰਿਵਾਰ ਵਿਚ ਉਨ੍ਹਾਂ ਦੀਆਂ ਤਿੰਨ ਭੈਣਾਂ ਵੀ ਹਨ। ਉਨ੍ਹਾਂ ਦੇ ਪਿਤਾ ਪਹਿਲਾਂ ਭਾਰਤੀ ਫੌਜ ਵਿਚ ਵੀ ਰਹਿ ਚੁੱਕੇ ਹਨ। ਧਾਮੀ ਦਾ ਜਨਮ ਪਿੰਡ ਟੁੰਡੀ, ਪਿਥੌਰਾਗੜ੍ਹ ਵਿਚ ਹੋਇਆ ਸੀ, ਉਨ੍ਹਾਂ ਨੇ ਮਾਨਵ ਸੰਸਾਧਨ ਪ੍ਰਬੰਧਨ ਅਤੇ ਉਦਯੋਗਿਕ ਸਬੰਧ ਵਿਚ ਪੀ.ਜੀ. ਅਤੇ ਐੱਲ.ਐੱਲ.ਬੀ ਦੀ ਸਿੱਖਿਆ ਪੂਰੀ ਕੀਤੀ ਹੈ। ਜਦੋਂ ਤੋਂ ਉੱਤਰਾਖੰਡ ਨੂੰ ਨਵਾਂ ਮੁੱਖ ਮੰਤਰੀ ਮਿਲਣ ਦੀ ਚਰਚਾ ਸ਼ੁਰੂ ਹੋਈ, ਉਦੋਂ ਤੋਂ ਕਈ ਨਾਂ ਮੁੱਖ ਮੰਤਰੀ ਅਹੁਦੇ ਦੀ ਰੇਸ ਵਿਚ ਅੱਗੇ ਸਨ। 

In The Market