LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਨੇ ਪੁਲਿਸ 'ਤੇ ਚੁੱਕੇ ਕਈ ਸਵਾਲ, ਕੀਤੇ ਵੱਡੇ ਖੁਲਾਸੇ

bhulr father

ਫਿਰੋਜ਼ਪੁਰ:  ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ (Gangster Jaipal Bhullar) ਦੇ ਪਿਤਾ ਭੁਪਿੰਦਰ ਭੁੱਲਰ (Jaipal Bhullar father )ਨੇ ਇਕ ਵਾਰ ਫਿਰ ਤੋਂ ਪੁਲਿਸ ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਪੁਲਿਸ ਹਰ ਜਗ੍ਹਾ ਰਾਖੀ ਕਰ ਰਹੀ ਹੈ। ਅੱਜ ਜੈਪਾਲ ਭੁੱਲਰ ਦੀ ਅੰਤਿਮ ਅਰਦਾਸ ਮੌਕੇ ਵੀ ਪੁਲਿਸ ਸਿਵਲ ਵਰਦੀ ਵਿੱਚ ਤਾਇਨਾਤ ਸੀ। ਉਨ੍ਹਾਂ ਆਰੋਪ ਲਾਏ ਕਿ ਪੁਲਿਸ ਜੈਪਾਲ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਫੜ੍ਹਨਾ ਚਾਹੁੰਦੀ ਹੈ।

 

Read this- ਹਵਾਈ ਜਹਾਜ਼ ਤੋਂ ਬਾਅਦ ਹੁਣ ਉੱਡਣ ਵਾਲੀਆਂ ਕਾਰਾਂ ਦਾ ਦੌਰ, ਸਿਰਫ਼ ਕੁਝ ਹੀ ਮਿੰਟਾਂ ’ਚ ਇੱਕ ਤੋਂ ਦੂਜੇ ਸ਼ਹਿਰ

ਭੁਪਿੰਦਰ ਸਿੰਘ ਨੇ ਸਿਸਟਮ ਅਤੇ ਪੁਲਿਸ ਤੇ ਕਈ ਸਵਾਲ ਦਾਗੇ ਹਨ।   ਉਨ੍ਹਾਂ ਕਿਹਾ ਕਿ ਪੁਲਿਸ ਇਹ ਸਭ ਇਸ ਲਈ ਕਰ ਰਹੀ ਹੈ ਤਾਂ ਕਿ ਮੈਂ ਅੱਗੇ ਆਵਾਜ਼ ਨਾ ਚੁੱਕ ਸਕਾਂ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਜੈਪਾਲ ਦੇ ਫੇਕ ਇੰਨਕਾਉਂਟਰ ਦੀ ਅਦਾਲਤ ਵਿੱਚ ਪੈਰਵੀ ਵੀ ਕਰਨਗੇ।

 

ਜੈਪਾਲ ਦੇ ਪਿਤਾ ਨੇ ਕਿਹਾ ਕਿ ਮੇਰੇ ਉੱਤੇ ਕਈ ਝੂਠੇ ਮੁਕੱਦਮੇ ਵੀ ਦਰਜ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਉੱਤੇ ਝੂਠੀ ਸੰਪਤੀ ਦੀਆਂ ਅਫਵਾਹਾਂ ਵੀ ਫਲਾਈਆਂ ਜਾ ਰਹੀਆਂ ਹਨ।

 ਜੈਪਾਲ ਭੁੱਲਰ ਬਾਰੇ  
 ਜੈਪਾਲ ਭੁੱਲਰ (Gangster Jaipal Bhullar)  2014 ਤੋਂ ਹੀ ਪੁਲਿਸ ਨੂੰ ਲੋੜਿੰਦਾ ਸੀ। ਉਸ ਨੇ ਬਹੁਤ ਸਾਰੇ ਘਿਨਾਉਣੇ ਅਪਰਾਧ ਕੀਤੇ ਸੀ ਅਤੇ 25 ਤੋਂ ਵੱਧ ਸਨਸਨੀਖੇਜ਼ ਅਪਰਾਧਿਕ ਮਾਮਲਿਆਂ ਵਿੱਚ ਉਹ ਪੁਲਿਸ ਨੂੰ ਲੋੜਿੰਦਾ ਸੀ। ਉਸ ਉੱਤੇ ਕਰੀਬ 45 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਸੀ। ਜੈਪਾਲ ਭੁੱਲਰ ਦੇ ਪਿਤਾ ਪੰਜਾਬ ਪੁਲਿਸ ‘ਚ ਇੰਸਪੈਕਟਰ ਸੀ। ਜੈਪਾਲ ਹੈਮਰ ਪੁੱਟ ਤੇ ਸ਼ੌਟਪੁੱਟ ਦਾ ਖਿਡਾਰੀ ਸੀ।

Read this- ਇਕੱਠੀਆਂ ਜਨਮ ਲੈਣ ਵਾਲੀਆਂ 3 ਭੈਣਾਂ ਇਕੱਠਿਆਂ ਹੋਈਆਂ ਪ੍ਰੈਗਨੈਂਟ

 

In The Market