ਮੋਦੀ ਮੰਤਰੀ ਮੰਡਲ ਦੇ ਵਿਸਥਾਰ ਵਿਚ ਇਨ੍ਹਾਂ 43 ਨੇਤਾਵਾਂ ਨੇ ਚੁੱਕੀ ਸਹੁੰ 

ਨਵੀਂ ਦਿੱਲੀ (ਇੰਟ.)- ਕੇਂਦਰੀ ਮੰਤਰੀਮੰਡਲ (Union Cabinet)ਦਾ ਅੱਜ ਸ਼ਾਮ 6 ਵਜੇ ਵਿਸਥਾਰ ਹੋਣਾ ਹੈ। ਪੀ.ਐੱਮ. ਮੋਦੀ ਦੀ ਕੈਬਨਿਟ (Cabinet)ਵਿਚ ਸ਼ਾਮਲ ਹੋ ਰਹੇ 43 ਨੇਤਾਵਾਂ ਦੀ…

ਨਵੀਂ ਦਿੱਲੀ (ਇੰਟ.)- ਕੇਂਦਰੀ ਮੰਤਰੀਮੰਡਲ (Union Cabinet)ਦਾ ਅੱਜ ਸ਼ਾਮ 6 ਵਜੇ ਵਿਸਥਾਰ ਹੋਣਾ ਹੈ। ਪੀ.ਐੱਮ. ਮੋਦੀ ਦੀ ਕੈਬਨਿਟ (Cabinet)ਵਿਚ ਸ਼ਾਮਲ ਹੋ ਰਹੇ 43 ਨੇਤਾਵਾਂ ਦੀ ਫਾਈਨਲ ਲਿਸਟ (The final list) ਆ ਗਈ ਹੈ। ਇਸ ਲਿਸਟ ਵਿਚ ਕਈ ਵੱਡੇ ਨਾਵਾਂ ਨੂੰ ਥਾਂ ਦਿੱਤੀ ਗਈ ਹੈ। ਮਸਲਨ, ਨਾਰਾਇਣ ਤਾਤੂ ਰਾਣੇ (Narayan tatu rane), ਸਰਬਾਨੰਦ ਸੋਨੇਵਾਲ, ਡਾ. ਵਰਿੰਦਰ ਕੁਮਾਰ, ਜਿਓਤਿਰਦਿੱਤਿਆ ਸਿੰਧੀਆ, ਰਾਮਚੰਦਰ ਪ੍ਰਸਾਦ ਸਿੰਘ, ਅਸ਼ਵਨੀ ਵੈਸ਼ਣਵ, ਪਸ਼ੂਪਤੀ ਕੁਮਾਰ ਪਾਰਸ, ਕਿਰੇਨ ਰਿੱਜੂ ਰਾਜ ਕੁਮਾਰ ਸਿੰਘ, ਹਰਦੀਪ ਸਿੰਘ ਪੁਰੀ, ਮਨਸੁੱਖ ਮੰਡਵੀਆ, ਸਮੇਤ ਕਈ ਹੋਰ ਨੇਤਾਵਾਂ ਦੇ ਨਾਂ ਇਸ ਲਿਸਟ ਵਿਚ ਸ਼ਾਮਲ ਹਨ। ਇਸ ਤੋਂ ਇਲਾਵਾ ਭੁਪਿੰਦਰ ਯਾਦਵ, ਪੁਰਸ਼ੋਤਮ ਰੁਪਾਲਾ, ਜੀ ਕਿਸ਼ਨ ਰੇੱਡੀ, ਅਨੁਰਾਗ ਸਿੰਘ ਠਾਕੁਰ, ਪੰਕਜ ਚੌਧਰੀ, ਅਨੁਪ੍ਰੀਆ ਸਿੰਘ ਪਟੇਲ, ਸਤਿਆਪਾਲ ਸਿੰਘ ਬਘੇਲ, ਰਾਜੀਵ ਚੰਦਰਸ਼ੇਖਰ, ਸ਼ੋਭਾ ਕਰੰਦਲਾਜੇ ਨੂੰ ਵੀ ਮੰਤਰੀਮੰਡਲ ਵਿਚ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ ਹੈ।

PM Modi Cabinet Expansion Ministers List 2021 - All 43 New Ministers Listed  Here

Read this- Copa America 2021: ਸੈਮੀਫਾਈਨਲ ਵਿਚ ਅਰਜਨਟੀਨਾ ਨੇ ਕੋਲੰਬੀਆ ਨੂੰ ਹਰਾਇਆ

ਕੈਬਨਿਟ ਵਿਸਥਾਰ ਦੇ ਮੱਦੇਨਜ਼ਰ 10 ਮੰਤਰੀਆਂ ਦਾ ਪ੍ਰਮੋਸ਼ਨ ਕੀਤਾ ਗਿਆ ਹੈ ਜਦੋਂ ਕਿ ਮੰਤਰੀਮੰਡਲ ਵਿਚ 33 ਨਵੇਂ ਚਿਹਰਿਆਂ ਨੂੰ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ ਹੈ। ਅੱਜ ਸ਼ਾਮ ਇਹ ਨੇਤਾ ਮੰਤਰੀ ਦੀ ਸਹੁੰ ਲੈਣਗੇ। ਪੀ.ਐੱਮ. ਮੋਦੀ ਦੇ ਕੈਬਨਿਟ ਵਿਚ ਭਾਨੂ ਪ੍ਰਤਾਪ ਸਿੰਘ ਵਰਮਾ, ਦਰਸ਼ਨਾ ਵਿਕਰਮ ਜਰਦੋਸ਼, ਮੀਨਾਕਸ਼ੀ ਲੇਖੀ, ਅੰਨਪੂਰਨਾ ਦੇਵੀ, ਏ. ਨਾਰਾਇਣਸਾਮੀ, ਕੌਸ਼ਲ ਕਿਸ਼ੋਰ, ਅਜੈ ਭੱਟ, ਬੀ.ਐੱਲ ਵਰਮਾ, ਅਜੇ ਕੁਮਾਰ, ਦੇਵੂ ਸਿੰਘ ਚੌਹਾਨ, ਭਗਵੰਤ ਖੁਬਾ ਕਪਿਲ ਮੋਰੇਸ਼ਵਰ ਪਾਟੀਲ, ਪ੍ਰਤਿਮਿ ਭੌਮਿਕ, ਸੁਭਾਸ਼ ਸਰਕਾ, ਭਾਗਵਤ ਕਿਸਨਰਾਵ ਕਰਾੜ, ਰਾਜਕੁਮਾਰ ਰਾਜਨ ਸਿੰਘ, ਵਿਸ਼ਵੇਸ਼ਵਰ ਟੁਡੂ, ਭਾਰਤੀ ਪ੍ਰਵੀਨ ਪਵਾਰ, ਸ਼ਾਂਤਨੂ ਸਰਕਾਰ, ਮੁੰਜਾਪਾਰਾ ਮਹਿੰਦਰ ਭਾਈ, ਜੌਨ ਬਾਰਲਾ, ਐੱਲ. ਮੁਰੂਗਨ, ਨੀਤਿਸ਼ ਪ੍ਰਮਾਣਿਕ ਨੂੰ ਵੀ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ ਹੈ। 

Leave a Reply

Your email address will not be published. Required fields are marked *