LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇੰਗਲੈਂਡ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਮੁਸ਼ਕਿਲ ਵਿਚ, ਇਕ ਖਿਡਾਰੀ ਆਇਆ ਕੋਰੋਨਾ ਪਾਜ਼ੇਟਿਵ

rishabh pant

ਲੰਡਨ (ਇੰਟ.)- ਇੰਗਲੈਂਡ (England) ਦੇ ਖਿਲਾਫ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ (Test Series) ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ (Indian Cricket Team) ਤੋਂ ਚਿੰਤਾ ਵਧਾਉਣ ਵਾਲੀ ਖਬਰ ਸਾਹਮਣੇ ਆਈ ਹੈ। ਟੀਮ ਇੰਡੀਆ (Team India) ਦੇ ਦੋ ਖਿਡਾਰੀ ਕੋਰੋਨਾ ਪਾਜ਼ੇਟਿਵ (Corona Positive) ਪਾਏ ਗਏ ਹਨ।ਇਹ ਉਦੋਂ ਹੋਇਆ ਹੈ ਜਦੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ (World Test Championship) ਤੋਂ ਬਾਅਦ ਤੋਂ ਹੀ ਟੀਮ ਇੰਡੀਆ ਬ੍ਰੇਕ (Team India break) 'ਤੇ ਚੱਲ ਰਹੀ ਹੈ। ਜੋ ਦੋ ਖਿਡਾਰੀ ਕੋਰੋਨਾ ਪਾਜ਼ੇਟਿਵ (Player Corona Positive) ਪਾਏ ਗਏ ਹਨ। ਉਸ ਵਿਚੋਂ ਇਕ ਰਿਕਵਰ ਵੀ ਹੋ ਗਿਆ ਹੈ ਜਦੋਂ ਕਿ ਦੂਜੇ ਖਿਡਾਰੀ ਦਾ ਛੇਤੀ ਹੀ ਟੈਸਟ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਜੋ ਭਾਰਤੀ ਖਿਡਾਰੀ ਅਜੇ ਵੀ ਕੋਰੋਨਾ ਪਾਜ਼ੇਟਿਵ ਹਨ ਉਹ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਹਨ।

Read this- ਅਨਮੋਲ ਗਗਨ ਮਾਨ ਨੇ ਪੋਸਟ ਸਾਂਝੀ ਕਰ ਬਾਬਾ ਸਾਹਿਬ ਅੰਬੇਡਕਰ ਜੀ ਤੇ ਭਾਰਤ ਦੇ ਸੰਵਿਧਾਨ ਬਾਰੇ ਆਖੀ ਇਹ ਗੱਲ

ਨਿਊਜ਼ ਏਜੰਸੀ ਮੁਤਾਬਕ ਦੋਵੇਂ ਹੀ ਖਿਡਾਰੀਆਂ ਨੂੰ ਠੰਡ ਲੱਗਣ, ਖੰਘ ਵਰਗੇ ਹਲਕੇ ਲੱਛਣ ਹੋਏ ਸਨ ਪਰ ਦੋਹਾਂ ਦੀ ਹੀ ਹਾਲਤ ਕਾਬੂ ਹੇਠ ਹੈ। ਪਾਜ਼ੇਟਿਵ ਆਉਣ ਤੋਂ ਬਾਅਦ ਇਕ ਖਿਡਾਰੀ ਟੈਸਟ ਵਿਚ ਨੈਗੇਟਿਵ ਪਾਇਆ ਗਿਆ ਹੈ, ਜਦੋਂ ਕਿ ਦੂਜੇ ਖਿਡਾਰੀ ਦਾ ਟੈਸਟ 18 ਜੁਲਾਈ ਨੂੰ ਕੀਤਾ ਜਾਵੇਗਾ, 18 ਜੁਲਾਈ ਨੂੰ ਆਈਸੋਲੇਸ਼ਨ ਵਿਚ ਪਲੇਅਰ ਦਾ 10ਵਾਂ ਦਿਨ ਹੋਵੇਗਾ। ਸੂਤਰਾਂ ਮੁਤਾਬਕ ਐਤਵਾਰ ਨੂੰ ਦੂਜੇ ਖਿਡਾਰੀ ਦਾ ਟੈਸਟ ਹੋਵੇਗਾ, ਨੈਗੇਟਿਵ ਆਉਣ 'ਤੇ ਛੇਤੀ ਹੀ ਉਹ ਖਿਡਾਰੀ ਵੀ ਬਾਕੀ ਟੀਮ ਦੇ ਕੈਂਪ ਦੇ ਨਾਲ ਸ਼ਾਮਲ ਹੋ ਜਾਵੇਗਾ। ਜੇਕਰ ਟੀਮ ਇੰਡੀਆ ਦੇ ਪਲਾਨ ਦੀ ਗੱਲ ਕਰੀਏ ਤਾਂ ਸਾਰੇ ਖਿਡਾਰੀ ਲੰਡਨ ਵਿਚ ਇਕੱਠੇ ਹੋ ਗਏ ਹਨ, ਸਾਰੇ ਅਜੇ ਡਰਹਮ ਜਾਣਗੇ। ਸਿਰਫ ਜੋ ਖਿਡਾਰੀ ਅਜੇ ਪਾਜ਼ੇਟਿਵ ਹਨ, ਉਹ ਨਹੀਂ ਜਾਣਗੇ। ਬਬਲ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਸਾਰੇ ਖਿਡਾਰੀਆਂ ਦਾ ਟੈਸਟ ਵੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਖਿਡਾਰੀਆਂ ਨੇ 3-4 ਦਿਨ ਪਹਿਲਾਂ ਹੀ ਵੈਕਸੀਨ ਦੀ ਦੂਜੀ ਡੋਜ਼ ਲਈ ਹੈ। ਬੀ.ਸੀ.ਸੀ.ਆਈ. ਵਲੋਂ ਚਿੱਠੀ ਵਿਚ ਖਿਡਾਰੀਆਂ ਨੂੰ ਕਿਹਾ ਗਿਆ ਸੀ ਕਿ ਕੋਈ ਖਿਡਾਰੀ ਵਿੰਬਲਡਨ ਅਤੇ ਯੂਰੋ ਦੇਖਣ ਤੋਂ ਮਨਾ ਕੀਤਾ ਸੀ।

In The Market