LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਨਮੋਲ ਗਗਨ ਮਾਨ ਨੇ ਪੋਸਟ ਸਾਂਝੀ ਕਰ ਬਾਬਾ ਸਾਹਿਬ ਅੰਬੇਡਕਰ ਜੀ ਤੇ ਭਾਰਤ ਦੇ ਸੰਵਿਧਾਨ ਬਾਰੇ ਆਖੀ ਇਹ ਗੱਲ

anmol facebook

ਚੰਡੀਗੜ੍ਹ (ਇੰਟ.)- ਆਮ ਆਦਮੀ ਪਾਰਟੀ ਦੀ ਲੀਡਰ ਅਨਮੋਲ ਗਗਨ ਮਾਨ (Aap Leader Anmol Gagan mann) ਵਲੋਂ ਭਾਰਤ ਦੇ ਸੰਵਿਧਾਨ (Indian Constiruency) ਬਾਰੇ ਦਿੱਤੇ ਗਏ ਬਿਆਨ ਤੋਂ ਬਾਅਦ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (SAD) ਅਤੇ ਬਸਪਾ (BSP) ਦੇ ਸਮੂਹ ਆਗੂਆਂ ਅਤੇ ਵਰਕਰਾਂ ਅਤੇ ਦਲਿਤ ਭਾਈਚਾਰੇ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਅਨਮੋਲ ਗਗਨ ਮਾਨ ਨੇ ਆਪਣੇ ਫੇਸਬੁੱਕ ਪੇਜ (Facebool Page) 'ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ, 'ਬਾਬਾ ਸਾਹਿਬ ਅਤੇ ਉਨ੍ਹਾਂ ਦੇ ਬਣਾਏ ਹੋਏ ਪਵਿੱਤਰ ਸੰਵਿਧਾਨ ਬਾਰੇ ਕੁਝ ਗਲਤ ਕਹਿਣ ਬਾਰੇ ਤਾਂ ਮੈਂ ਸੋਚ ਵੀ ਨਹੀਂ ਸਕਦੀ.. ਮੈਂ ਬਾਬਾ ਸਾਹਿਬ ਅੰਬੇਡਕਰ ਜੀ (Baba Sahib Ambedkar) ਦੀ ਬਹੁਤ ਇੱਜ਼ਤ ਕਰਦੀ ਹਾਂ।

Read this- 4 ਸਾਲ ਦੇ ਬੱਚੇ 'ਚ ਕੋਰੋਨਾ ਦੀ ਪੁਸ਼ਟੀ, ਸਿਹਤ ਵਿਭਾਗ 'ਚ ਮਚੀ ਤਰਥੱਲੀ
ਬਾਬਾ ਸਾਹਿਬ ਨੇ ਤਾਂ ਸਾਡੇ ਦੇਸ਼ ਵਿੱਚ ਗ਼ਰੀਬਾਂ ਨੂੰ ਬਹੁਤ ਜ਼ਿਆਦਾ ਅਧਿਕਾਰ ਦਿਵਾਏ.. ਉਨ੍ਹਾਂ ਨੇ ਤਾਂ ਇਕ ਅਜਿਹੇ ਦੇਸ਼ ਬਾਰੇ ਸੋਚਿਆ ਸੀ ਜਿੱਥੇ ਸਾਰੇ ਲੋਕ ਬਿਨਾਂ ਕਿਸੇ ਜਾਤ ਪਾਤ ਦੇ ਫ਼ਰਕ ਤੋਂ ਬਰਾਬਰ ਰਹਿਣਗੇ.. ਬਾਬਾ ਸਾਹਿਬ ਦੀ ਸੋਚ ਨਾਲ ਤਾਂ ਰਵਾਇਤੀ ਪਾਰਟੀਆਂ ਅਤੇ ਰਵਾਇਤੀ ਲੀਡਰਾਂ ਨੇ ਧ੍ਰੋਹ ਕੀਤਾ.. ਉਨ੍ਹਾਂ ਦੀ ਸੋਚ 'ਤੇ ਚੱਲ ਕੇ ਲੋਕਾਂ ਦੀ ਸੇਵਾ ਕਰਨ ਦੀ ਜਗ੍ਹਾ ਲੋਕਾਂ ਦਾ ਪੈਸਾ ਲੁੱਟਿਆ.. ਜੇਕਰ ਕਿਸੇ ਨੂੰ ਵੀ ਮੇਰੀ ਕਿਸੇ ਵੀ ਗੱਲ ਨਾਲ ਠੇਸ ਪਹੁੰਚੀ ਹੈ ਤਾਂ ਮੈਂ ਉਨ੍ਹਾਂ ਤੋਂ ਮੁਆਫ਼ੀ ਚਾਹੁੰਦੀ ਹਾਂ। ਸਾਡੀ ਪਾਰਟੀ ਬਾਬਾ ਸਾਹਿਬ ਦੇ ਪੜ੍ਹੇ ਲਿਖੇ ਅਗਾਂਹਵਧੂ ਸਮਾਜ ਸਿਰਜਣਾ ਦੇ ਸੱਚੇ ਸੁੱਚੇ ਸੁਪਨੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਦੱਸਣਯੋਗ ਹੈ ਕਿ 'ਆਪ' ਲੀਡਰ ਅਨਮੋਲ ਗਗਨ ਮਾਨ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵੱਲੋਂ ਲਿਖੇ ਗਏ ਸੰਵਿਧਾਨ ਨੂੰ ਗ਼ਲਤ ਦੱਸਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ।

In The Market