LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

4 ਸਾਲ ਦੇ ਬੱਚੇ 'ਚ ਕੋਰੋਨਾ ਦੀ ਪੁਸ਼ਟੀ, ਸਿਹਤ ਵਿਭਾਗ 'ਚ ਮਚੀ ਤਰਥੱਲੀ

corona noida child

ਨਵੀਂ ਦਿੱਲੀ (ਇੰਟ.)- ਦਿੱਲੀ ਨਾਲ ਲੱਗਦੇ ਗੌਤਮਬੁੱਧ ਨਗਰ (Gautam Buddha Nagar) (Noida) ਵਿਚ 4 ਸਾਲ ਦੇ ਬੱਚੇ ਵਿਚ ਕੋਰੋਨਾ ਵਾਇਰਸ (Corona Virus) ਦੀ ਪੁਸ਼ਟੀ ਹੋਣ ਤੋਂ ਬਾਅਦ ਸਿਹਤ ਵਿਭਾਗ (Health Department) ਵਿਚ ਹੜਕੰਪ ਮਚ ਗਿਆ। ਕੋਰੋਨਾ ਇਨਫੈਕਟਿਡ (Corona infected) ਬੱਚੇ ਨੂੰ ਨੋਇਡਾ ਦੇ ਸੈਕਟਰ-30 ਵਿਚ ਸਥਿਤ ਚਾਈਲਡ ਪੀ.ਜੀ.ਆਈ. ਹਸਪਤਾਲ (PGI Hospital) ਵਿਚ ਦਾਖਲ ਕੀਤਾ ਗਿਆ ਹੈ।
ਬੱਚੇ ਨੂੰ ਤੇਜ਼ ਬੁਖਾਰ, ਖੰਘ ਅਤੇ ਜ਼ੁਕਾਮ ਹੈ, ਨਾਲ ਹੀ ਬੱਚੇ ਦੇ ਪੇਟ ਵਿਚ ਪਾਣੀ ਭਰ ਗਿਆ ਹੈ। ਬੱਚੇ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਉਸ ਦੇ ਇਲਾਜ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ। ਬੱਚੇ ਦਾ ਆਕਸੀਜਨ ਲੈਵਲ ਕੰਟਰੋਲ (Oxygen level control) ਹੇਠ ਹੈ। ਬੱਚੇ ਦੀ ਦੇਖਭਾਲ ਲਈ ਵਿਸ਼ੇਸ਼ ਟੀਮ ਲਗਾਈ ਗਈ ਹੈ। ਇਸ ਦੇ ਨਾਲ ਹੀ ਕੋਰੋਨਾ ਵੈਰੀਅੰਟ (Corona variant) ਦਾ ਪਤਾ ਲਗਾਉਣ ਦੀ ਕਵਾਇਦ ਸ਼ੁਰੂ ਹੋ ਗਈ ਹੈ।

Read this- ਪੰਜਾਬ ਪੁਲਸ ਹੱਥ ਲੱਗੀ ਵੱਡੀ ਸਫਲਤਾ, ਹਥਿਆਰਾਂ ਦੇ ਜ਼ਖੀਰੇ ਸਣੇ ਕੀਤੇ ਗ੍ਰਿਫਤਾਰ ਮੁਲਜ਼ਮ

ਬੱਚੇ ਦੇ ਕੋਰੋਨਾ ਦੇ ਵੈਰੀਅੰਟ ਦਾ ਪਤਾ ਲਗਾਉਣ ਲਈ ਸੈਂਪਲ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੀ ਲੈਬ ਵਿਚ ਭੇਜਿਆ ਗਿਆ ਹੈ। ਫਿਲਹਾਲ ਨੋਇਡਾ ਸੈਕਟਰ-30 ਸਥਿਤ ਸੁਪਰ ਸਪੈਸ਼ਲਿਟੀ ਪੇਡਿਆਟ੍ਰਿਕ ਐਂਡ ਪੋਸਟ ਗ੍ਰੈਜੂਏਟ ਟੀਚਿੰਗ ਇੰਸਟੀਚਿਊਟ ਵਿਚ ਬੱਚੇ ਦਾ ਇਲਾਜ ਚੱਲ ਰਿਹਾ ਹੈ। ਅਜੇ ਉਸ ਦੀ ਹਾਲਤ ਸਥਿਰ ਹੈ।
ਚਾਈਲਡ ਪੀ.ਜੀ.ਆਈ. ਦੀ ਡਾਇਰੈਕਟਰ ਡਾ. ਜਿਓਤਸਨਾ ਮਦਾਨ ਨੇ ਦੱਸਿਆ ਕਿ ਕੋਰੋਨਾ ਇਨਫੈਕਸ਼ਨ ਬੱਚੇ ਨੂੰ ਦੁਪਹਿਰ ਤਕਰੀਬਨ ਇਕ ਵਜੇ ਹਸਪਤਾਲ ਵਿਚ ਲਿਆਂਦਾ ਗਿਆ। ਜਿਸ ਤੋਂ ਬਾਅਦ ਉਸ ਦੀ ਉਸ ਸਮੇਂ ਸਥਿਤੀ ਨੂੰ ਦੇਖਦੇ ਹੋਏ ਵਾਰਡ ਵਿਚ ਦਾਖਲ ਕਰਵਾ ਦਿੱਤਾ ਗਿਆ। ਬੱਚੇ ਨੂੰ ਤੇਜ਼ ਬੁਖਾਰ, ਖੰਘ-ਜ਼ੁਕਾਮ ਹੈ ਨਾਲ ਹੀ ਪੇਟ ਵਿਚ ਪਾਣੀ ਭਰ ਗਿਆ ਹੈ।

In The Market