LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਹੀਂ ਰਹੇ ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ, 1983 'ਚ ਭਾਰਤ ਨੂੰ ਜਿਤਾਇਆ ਸੀ ਵਿਸ਼ਵ ਕੱਪ

yashpak2

ਨਵੀਂ ਦਿੱਲੀ - ਭਾਰਤੀ ਕ੍ਰਿਕਟਰ ਯਸ਼ਪਾਲ ਸ਼ਰਮਾ (Yashpal Sharma) ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ। ਦੱਸ ਦੇਈਏ ਕਿ  ਉਹ 1983 ਕ੍ਰਿਕਟ ਵਰਲਡ ਕੱਪ ਜੇਤੂ ਟੀਮ ਦੇ ਹਿੱਸਾ ਸਨ। ਉਨ੍ਹਾਂ ਨੇ 66 ਸਾਲ ਦੀ ਉਮਰ ਵਿੱਚ ਆਖ਼ਿਰੀ ਸਾਹ ਲਏ। 

 

 

ਯਸ਼ਪਾਲ ਭਾਰਤ ਲਈ 37 ਟੈਸਟ ਅਤੇ 42 ਵਨ ਡੇ ਮੈਚਾਂ ਵਿਚ ਸ਼ਾਮਲ ਹੋਇਆ ਸੀ। ਉਸਨੇ ਟੈਸਟ ਵਿੱਚ 2 ਸੈਂਕੜੇ ਅਤੇ 9 ਅਰਧ ਸੈਂਕੜੇ ਦੀ ਮਦਦ ਨਾਲ ਕੁੱਲ 1606 ਦੌੜਾਂ ਬਣਾਈਆਂ।

ਰਜਤ ਸ਼ਰਮਾ ਨੇ ਜਤਾਇਆ ਦੁੱਖ

ਇੰਡੀਆ ਟੀਵੀ ਦੇ ਮੁੱਖ ਸੰਪਾਦਕ ਰਜਤ ਸ਼ਰਮਾ ਨੇ ਵੀ ਉਨ੍ਹਾਂ ਦੀ ਮੌਤ ‘ਤੇ ਦੁੱਖ ਜਤਾਇਆ। ਉਨ੍ਹਾਂ ਟਵੀਟ ਕੀਤਾ, “ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ ਦੇ ਅਚਾਨਕ ਦੇਹਾਂਤ ਬਾਰੇ ਸੁਣਕੇ ਹੈਰਾਨ ਰਹਿ ਗਏ। '83 ਵਿਚ ਪਹਿਲੀ ਵਾਰ ਭਾਰਤ ਨੂੰ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੇ ਇਕ ਮੈਂਬਰ, ਯਸ਼ਪਾਲ ਜੀ ਕਈ ਸਾਲਾਂ ਤੋਂ ਇੰਡੀਆ ਟੀਵੀ ਦੇ ਕ੍ਰਿਕਟ ਮਾਹਰ ਸਨ।  ਉਸ ਦੇ ਜਾਣ ਨਾਲ ਕ੍ਰਿਕਟ ਜਗਤ ਨੂੰ ਵੱਡਾ ਘਾਟਾ ਪਿਆ ਹੈ। ਨਿਮਰ ਸ਼ਰਧਾਂਜਲੀ। '

 

 

In The Market