LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼੍ਰੀਲੰਕਾ ਨੇ ਭਾਰਤ ਨੂੰ ਹਰਾ ਕੇ ਕੀਤਾ ਸੀਰੀਜ਼ 'ਤੇ ਕਬਜ਼ਾ

shrilanka

ਕੋਲੰਬੋ (ਇੰਟ.)- ਸ਼੍ਰੀਲੰਕਾ (Shrilanka) ਨੇ ਕੋਲੰਬੋ (Colombo)ਦੇ ਆਰ ਪ੍ਰੇਮਦਾਸਾ ਸਟੇਡੀਅਮ (R. Premadasa Stadium) ਵਿਚ ਖੇਡੀ ਗਈ ਟੀ -20 ਸੀਰੀਜ਼ (T20 Series) ਦੇ ਅੰਤਮ ਅਤੇ ਫੈਸਲਾਕੁੰਨ ਮੈਚ ਵਿਚ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ। ਇਸਦੇ ਨਾਲ ਹੀ ਸ਼੍ਰੀਲੰਕਾ ਨੇ ਤਿੰਨ ਮੈਚਾਂ ਦੀ ਇਹ ਸੀਰੀਜ਼ ਵੀ 2-1 ਨਾਲ ਜਿੱਤੀ। ਸ੍ਰੀਲੰਕਾ ਨੇ ਦੋ ਸਾਲਾਂ ਬਾਅਦ ਦੁਵੱਲੀ ਟੀ -20 ਸੀਰੀਜ਼ ਜਿੱਤੀ ਹੈ। ਇਸ ਤੋਂ ਪਹਿਲਾਂ, ਉਸਨੇ 2019 ਵਿੱਚ ਪਾਕਿਸਤਾਨ (pakistan) ਖਿਲਾਫ ਟੀ -20 ਸੀਰੀਜ਼ ਜਿੱਤੀ ਸੀ।

India vs Sri Lanka Highlights, 3rd ODI: Sri Lanka beat India by 3 wickets -  The Times of India

ਇਸ ਦੇ ਨਾਲ ਹੀ ਭਾਰਤ ਖਿਲਾਫ ਪਹਿਲੀ ਵਾਰ ਸ਼੍ਰੀਲੰਕਾਈ ਟੀਮ ਟੀ-20 ਸੀਰੀਜ਼ ਜਿੱਤਣ ਵਿੱਚ ਕਾਮਯਾਬ ਹੋਈ ਹੈ। ਵੈਨਿੰਦੂ ਹਸਰੰਗਾ ਸ਼੍ਰੀਲੰਕਾ ਦੀ ਇਸ ਜਿੱਤ ਦਾ ਨਾਇਕ ਸੀ। ਪਹਿਲੀ ਗੇਂਦਬਾਜ਼ੀ ਵਿੱਚ ਹਸਰੰਗਾ ਨੇ ਆਪਣੇ ਚਾਰ ਓਵਰਾਂ ਵਿੱਚ ਸਿਰਫ 9 ਦੌੜਾਂ ਦੇ ਕੇ ਚਾਰ ਅਹਿਮ ਵਿਕਟਾਂ ਲਈਆਂ ਅਤੇ ਫਿਰ ਬੱਲੇ ਨਾਲ 9 ਗੇਂਦਾਂ ਵਿਚ 16 ਦੌੜਾਂ ਦੀ ਅਜੇਤੂ ਪਾਰੀ ਖੇਡੀ। ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾਈ ਟੀਮ ਨੇ 82 ਦੌੜਾਂ ਦੇ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਲਿਆ। ਇਸ ਤਰ੍ਹਾਂ ਸ਼੍ਰੀਲੰਕਾ ਨੇ 3 ਮੈਚਾਂ ਦੀ ਟੀ-20 ਸੀਰੀਜ਼ 2-1 ਨਾਲ ਜਿੱਤ ਲਈ।

India vs Sri Lanka 3rd T20 Highlights: Sri Lanka beat India by 7 wickets to  clinch series 2-1 | Hindustan Times

read this- ਮੋਗਾ 'ਚ ਪੁਰਾਣੀ ਰੰਜਿੰਸ਼ ਦੌਰਾਨ ਚੱਲੀਆਂ ਗੋਲੀਆਂ ਵਿਚ ਨੌਜਵਾਨ ਦੀ ਮੌਤ, ਮਾਮਲਾ ਦਰਜ 

ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਅਤੇ ਕਪਤਾਨ ਸ਼ਿਖਰ ਧਵਨ ਪਹਿਲੀ ਹੀ ਗੇਂਦ 'ਤੇ ਆਊਟ ਹੋ ਗਏ। ਚਮੀਰਾ ਨੇ ਧਵਨ ਨੂੰ ਡੀ ਸਿਲਵਾ ਹੱਥੋਂ ਕੈਚ ਕਰਵਾ ਕੇ ਪਹਿਲੀ ਸਫਲਤਾ ਦਿਵਾਈ। ਇਸ ਤੋਂ ਬਾਅਦ ਭਾਰਤੀ ਟੀਮ ਨੂੰ ਦੂਜਾ ਝਟਕਾ ਦੇਵਦੱਤ ਪੱਡੀਕਲ ਦੇ ਰੂਪ 'ਚ ਲੱਗਾ। ਪੱਡੀਕਲ 15 ਗੇਂਦਾਂ 'ਤੇ 9 ਦੌੜਾਂ ਬਣਾ ਕੇ ਆਊਟ ਹੋ ਗਿਆ। ਹਸਰੰਗਾ ਨੇ ਸੰਜੂ ਸੈਮਸਨ ਨੂੰ ਜ਼ੀਰੋ 'ਤੇ ਆਊਟ ਕਰਕੇ ਤੀਜਾ ਝਟਕਾ ਦਿੱਤਾ। ਇਸ ਤੋਂ ਬਾਅਦ ਹਸਰਗਾ ਨੇ ਗਾਇਕਵਾੜ ਨੂੰ 14 ਦੌੜਾਂ 'ਤੇ ਆਊਟ ਕਰਕੇ ਭਾਰਤ ਨੂੰ ਚੌਥਾ ਝਟਕਾ ਦਿੱਤਾ।

India vs Sri Lanka 2nd T20 Highlights: Sri Lanka beat India by 4 wickets to  level series 1-1 | Hindustan Times

read this- ਪੰਜਾਬ ਸਰਕਾਰ ਵਲੋਂ ਪੰਜਾਬ ਰੋਡਵੇਜ਼, ਪਨਬਸ ਤੇ ਪੈਪਸੂ ਨੂੰ ਵੱਡੀ ਰਾਹਤ
ਭਾਰਤ ਨੂੰ ਨਿਤੀਸ਼ ਰਾਣਾ ਦੇ ਰੂਪ 'ਚ ਪੰਜਵਾਂ ਝਟਕਾ ਲੱਗਾ। ਉਸ ਨੂੰ 9 ਦੌੜਾਂ 'ਤੇ ਸ਼ਨਾਕਾ ਨੇ ਆਊਟ ਕੀਤਾ। ਭਾਰਤੀ ਟੀਮ ਨੂੰ ਛੇਵਾਂ ਝਟਕਾ ਭੁਵਨੇਸ਼ਵਰ ਕੁਮਾਰ ਦੇ ਰੂਪ 'ਚ ਲੱਗਾ। ਹਸਰੰਗਾ ਨੇ ਭੁਵਨੇਸ਼ਵਰ ਕੁਮਾਰ ਨੂੰ 16 ਦੌੜਾਂ 'ਤੇ ਪੈਵੇਲੀਅਨ ਭੇਜਿਆ। ਸ਼੍ਰੀਲੰਕਾ ਟੀਮ ਦੇ ਕਪਤਾਨ ਸ਼ਨਾਕਾ ਨੇ ਰਾਹੁਲ ਚਾਹਰ ਨੂੰ 5 ਦੌੜਾਂ 'ਤੇ ਆਊਟ ਕਰ ਕੇ ਟੀਮ ਨੂੰ ਸੱਤਵੀਂ ਸਫਲਤਾ ਦਿਵਾਈ। ਹਸਰੰਗਾ ਨੇ ਵਰੁਣ ਚੱਕਰਵਰਤੀ ਨੂੰ ਜ਼ੀਰੋ 'ਤੇ ਆਊਟ ਕਰ ਕੇ ਭਾਰਤ ਨੂੰ 8ਵਾਂ ਝਟਕਾ ਦਿੱਤਾ। ਭਾਰਤੀ ਟੀਮ ਨਿਰਧਾਰਤ 20 ਓਵਰਾਂ 'ਚ ਸਿਰਫ 81 ਦੌੜਾਂ ਹੀ ਬਣਾ ਸਕੀ ਅਤੇ ਸ਼੍ਰੀਲੰਕਾ ਦੇ ਸਾਹਮਣੇ 82 ਦੌੜਾਂ ਦਾ ਟੀਚਾ ਰੱਖਿਆ।

IND vs SL 3rd T20I Live Score, India vs Sri Lanka 3rd T20 Live Cricket  Score Streaming Online: IND vs SL Match Live Scorecard

read this-ਮੈਡੀਕਲ ਐਜੂਕੇਸ਼ਨ ਦੇ ਖੇਤਰ ਵਿਚ ਮੋਦੀ ਸਰਕਾਰ ਦਾ ਵੱਡਾ ਐਲਾਨ, OBC ਨੂੰ ਮਿਲੇਗਾ ਰਾਖਵਾਂਕਰਣ ਦਾ ਲਾਭ

ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਨੂੰ ਅਵਿਸ਼ਕਾ ਫਰਨਾਂਡੀਜ਼ ਦੇ ਰੂਪ ਵਿਚ 23 ਦੌੜਾਂ 'ਤੇ ਪਹਿਲਾ ਝਟਕਾ ਲੱਗਾ। ਰਾਹੁਲ ਚਾਹਰ ਨੇ 12 ਦੌੜਾਂ ਬਣਾ ਕੇ ਟੀਮ ਨੂੰ ਪਹਿਲੀ ਸਫਲਤਾ ਦਿਵਾਈ। ਚਾਹਰ ਨੇ ਭਾਨੂਕਾ ਨੂੰ ਆਪਣਾ ਦੂਜਾ ਸ਼ਿਕਾਰ ਬਣਾਇਆ। ਭਾਨੂਕਾ 18 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਤੀਜਾ ਝਟਕਾ ਸਦੀਰਾ ਦੇ ਰੂਪ 'ਚ ਲੱਗਾ। ਉਹ 6 ਦੌੜਾਂ ਬਣਾ ਕੇ ਰਾਹੁਲ ਚਾਹਰ ਦਾ ਸ਼ਿਕਾਰ ਬਣਿਆ। ਇਸ ਤੋਂ ਬਾਅਦ ਡੀ ਸਿਲਵਾ ਅਤੇ ਹਸਰੰਗਾ ਦੀ ਜੋੜੀ ਨੇ ਟੀਮ ਨੂੰ 7 ਵਿਕਟਾਂ ਨਾਲ ਜਿੱਤ ਦਿਵਾਈ।

In The Market