LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੋਗਾ 'ਚ ਪੁਰਾਣੀ ਰੰਜਿੰਸ਼ ਦੌਰਾਨ ਚੱਲੀਆਂ ਗੋਲੀਆਂ ਵਿਚ ਨੌਜਵਾਨ ਦੀ ਮੌਤ, ਮਾਮਲਾ ਦਰਜ 

firing moga

ਮੋਗਾ (ਇੰਟ.)- ਮੋਗਾ (Moga) ਵਿਚ ਨੌਜਵਾਨ ਨੂੰ ਕਤਲ (Murder) ਕਰਨ ਦੇ ਮਾਮਲੇ ਵਿਚ ਇਕ ਵੀਡੀਓ (Video) ਸਾਹਮਣੇ ਆਈ ਹੈ। ਇਸ ਵਿਚ ਕੁਝ ਲੋਕ ਮੋਗਾ-ਜਲੰਧਰ ਹਾਈਵੇ (Jalandhar-Moga Highway) ਕੰਢੇ ਸ਼ਰ੍ਹੇਆਮ ਗੋਲੀਆਂ (Firing) ਚਲਾਉਂਦੇ ਨਜ਼ਰ ਆ ਰਹੇ ਹਨ। ਮਾਮਲਾ ਇਕ ਹਫਤਾ ਪੁਰਾਣਾ ਹੈ, ਜਦੋਂ ਪਿਛਲੇ ਵੀਰਵਾਰ ਨੂੰ ਜ਼ਿਲੇ os ਪਿੰਡ ਚੱਕ ਬਾਹਮਣੀ ਵਾਲਾ ਵਿਚ ਪੁਰਾਣੇ ਵਿਵਾਦ ਦੇ ਚੱਲਦੇ ਇਕ ਨੌਜਵਾਨ ਨੂੰ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਪੁਲਿਸ (Police) ਨੇ 6 ਲੋਕਾਂ ਨੂੰ ਨਾਮਜ਼ਦ ਕਰਦੇ ਹੋਏ ਕੁਲ 36 ਖਿਲਾਫ ਐੱਫ.ਆਈ.ਆਰ. (FIR) ਦਰਜ ਕੀਤੀ ਸੀ।

11 firing incidents in 18 months in Chandigarh

read this- ਪੰਜਾਬ ਸਰਕਾਰ ਵਲੋਂ ਪੰਜਾਬ ਰੋਡਵੇਜ਼, ਪਨਬਸ ਤੇ ਪੈਪਸੂ ਨੂੰ ਵੱਡੀ ਰਾਹਤ 

ਮਿਲੀ ਜਾਣਕਾਰੀ ਮੁਤਾਬਕ 22 ਜੁਲਾਈ ਦੀ ਸ਼ਾਮ ਨੂੰ ਕੁਝ ਲੋਕ ਕਸਬਾ ਧਰਮਕੋਟ ਵਿਚ ਪੈਂਦੇ ਟੋਲ ਪਲਾਜ਼ਾ ਤੋਂ ਅੱਧਾ ਕਿਲੋਮੀਟਰ ਪਹਿਲਾਂ ਪਿੰਡ ਚੱਕ ਬਾਹਮਣੀ ਦੇ ਬੰਨ੍ਹ ਨੇੜੇ ਇਕੱਠੇ ਹੋਏ। ਇਥੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਵੱਧ ਗਿਆ ਤਾਂ ਇਕ ਧੜੇ ਦੇ ਨੌਜਵਾਨਾਂ ਨੇ ਅਚਾਨਕ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਵਿਚ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਫਰਾ-ਤਫਰੀ ਵਿਚਾਲੇ ਦੋਵੇਂ ਧਿਰਾਂ ਆਪੋ-ਆਪਣੇ ਵਾਹਨਾਂ ਵਿਚ ਬੈਠ ਕੇ ਮੌਕੇ ਤੋਂ ਫਰਾਰ ਹੋ ਗਏ। ਉਸ ਵੇਲੇ ਸਿਰਫ ਇੰਨਾ ਹੀ ਪਤਾ ਲੱਗਾ ਕਿ ਦੋਵੇਂ ਧਿਰਾਂ ਸ਼ਾਹਕੋਟ ਇਲਾਕੇ ਦੇ ਰਹਿਣ ਵਾਲੇ ਹਨ ਅਤੇ ਕਿਸੇ ਪੁਰਾਣੀ ਰੰਜਿਸ਼ ਵਿਚ ਫਾਇਰਿੰਗ ਦੀ ਨੌਬਤ ਆਈ ਹੈ। ਅਗਲੇ ਦਿਨ ਉਨ੍ਹਾਂ ਦੀ ਪਛਾਣ ਪਿੰਡ ਬਾਗੀਆਂ ਖੁਰਦ ਦੇ ਗੁਰ ਅਵਤਾਰ ਸਿੰਘ ਵਜੋਂ ਹੋਈ ਸੀ।

School Principal Suspended In UP Over Death Of 5-Year-Old Student

read this-ਮੈਡੀਕਲ ਐਜੂਕੇਸ਼ਨ ਦੇ ਖੇਤਰ ਵਿਚ ਮੋਦੀ ਸਰਕਾਰ ਦਾ ਵੱਡਾ ਐਲਾਨ, OBC ਨੂੰ ਮਿਲੇਗਾ ਰਾਖਵਾਂਕਰਣ ਦਾ ਲਾਭ

ਪੁਲਿਸ ਨੂੰ ਦਿੱਤੇ ਬਿਆਨ ਵਿਚ ਉਸ ਦੇ ਭਰਾ ਗੁਰਵਿੰਦਰ ਨੇ ਦੱਸਿਆ ਸੀ ਕਿ ਗੁਰਅਵਤਾਰ ਸਿੰਘ ਦਾ ਇਕ ਧਿਰ ਦੇ ਨੌਜਵਾਨਾਂ ਨਾਲ ਪੁਰਾਣਾ ਵਿਵਾਦ ਸੀ। ਇਸ ਦੇ ਚੱਲਦੇ ਵੀਰਵਾਰ ਸ਼ਾਮ ਨੂੰ ਉਨ੍ਹਾਂ ਲੋਕਾਂ ਨੇ ਹਵਾਈ ਫਾਇਰਿੰਗ ਕੀਤੀ ਅਤੇ ਫਰਾਰ ਹੋ ਗਏ। ਬਾਅਦ ਵਿਚ ਜਦੋਂ ਗੁਰ ਅਵਤਾਰ ਉਨ੍ਹਾਂ ਦਾ ਪਿੱਛਾ ਕਰ ਰਿਹਾ ਸੀ ਤਾਂ ਧਰਮਕੋਟ ਤੋਂ ਅੱਗੇ ਦੋਹਾਂ ਧਿਰਾਂ ਵਿਚ ਫਿਰ ਟਕਰਾਅ ਹੋ ਗਿਆ। ਉਸ ਦੌਰਾਨ ਸਿਰ 'ਤੇ ਗੋਲੀ ਲੱਗਣ ਨਾਲ ਗੁਰ ਅਵਤਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧ ਵਿਚ ਪੁਲਿਸ ਨੇ ਸੰਜੀਵ, ਜਸਵੰਤ ਸਿੰਘ, ਗੁਰਪ੍ਰੀਤ ਸਿੰਘ, ਸੁਨੀਲ, ਕਾਲੀ, ਸੋਨੀ ਨੂੰ ਨਾਮਜ਼ਦ ਕਰਦੇ ਹੋਏ ਕੁਲ 36 ਲੋਕਾਂ ਦੇ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਸੀ।

In The Market