ਨਵੀਂ ਦਿੱਲੀ (ਇੰਟ.)- ਭਾਰਤ ਇਸ ਵੇਲੇ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ। ਦੂਜੀ ਲਹਿਰ ਵਿਚ ਪੂਰੇ ਭਾਰਤ ਵਿਚ ਕੋਰੋਨਾ (Corona) ਲਾਗ ਦੀ ਲਪੇਟ ਵਿਚ ਆਉਣ ਵਾਲੇ ਲੋਕਾਂ ਦੀ ਗਿਣਤੀ ਇਕ ਦਿਨ ਵਿਚ 4 ਲੱਖ ਨੂੰ ਪਾਰ ਕਰ ਗਈ ਸੀ। ਇਸ ਮੁਸ਼ਕਿਲ ਸਮੇਂ ਵਿਚ ਭਾਰਤ ਦੇ ਹੋਰ ਲੋਕਾਂ ਨੇ ਆਪੋ-ਆਪਣੇ ਤਰੀਕਿਆਂ ਨਾਲ ਇਨਫੈਕਟਿਡਾਂ ਦੀ ਸਹਾਇਤਾ ਲਈ ਹੱਥ ਵਧਾਇਆ। ਸਾਬਕਾ ਭਾਰਤੀ ਓਪਨਰ ਵਰਿੰਦਰ ਸਹਿਵਾਗ (Varinder Sehwag) ਵੀ ਇਸ ਵੇਲੇ ਕੋਰੋਨਾ ਇਨਫੈਕਟਡਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਨੇ ਘਰ-ਘਰ ਖਾਣਾ ਪਹੁੰਚਾਉਣ ਦਾ ਜ਼ਿੰਮਾ ਚੁੱਕਿਆ ਹੈ ਉਹ ਵੀ ਫ੍ਰੀ।
Glad to have Domino's Pizza on board as delivery partner for our initiative of providing free home cooked meals to Covid patients and Covid care centres in Delhi .
— Virender Sehwag (@virendersehwag) May 24, 2021
If you are a covid patient requiring meals, please send a DM to @SehwagFoundatn .
Thank you @dominos pic.twitter.com/rUWSmoqjkI
ਇਹ ਵੀ ਪੜ੍ਹੋ- ਮੁੰਬਈ ਇੰਡੀਅਨ ਦੇ ਇਸ ਖਿਡਾਰੀ ਨੇ ਰੋਹਿਤ ਸ਼ਰਮਾ ਬਾਰੇ ਕੀਤਾ ਵੱਡਾ ਖੁਲਾਸਾ
ਭਾਰਤ ਵਲੋਂ ਤੂਫਾਨੀ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਸਹਿਵਾਗ ਇਨ੍ਹੀਂ ਦਿਨੀਂ ਕਿਸੇ ਹੋਰ ਵਜ੍ਹਾ ਕਰਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਧਾਕੜ ਬੱਲੇਬਾਜ਼ ਨੇ ਕੋਰੋਨਾ ਨਾਲ ਇਨਫੈਕਟਡ ਹੋਏ ਲੋਕਾਂ ਨੂੰ ਘਰ 'ਤੇ ਖਾਣਾ ਪਹੁੰਚਾਉਣ ਦਾ ਬੀੜਾ ਚੁੱਕਿਆ ਹੈ। ਇਸ ਤੋਂ ਇਲਾਵਾ ਉਹ ਦਿੱਲੀ ਵਿਚ ਮੌਜੂਦ ਕੋਵਿਡ ਕੇਅਰ ਸੈਂਟਰ ਵਿਚ ਵੀ ਫ੍ਰੀ ਖਾਣਾ ਪਹੁੰਚਾ ਰਹੇ ਹਨ। ਉਹ ਉਨ੍ਹਾਂ ਲੋਕਾਂ ਤੱਕ ਇਹ ਸੁਵਿਧਾ ਪਹੁੰਚਾ ਰਹੇ ਹਨ ਜੋ ਇਨਫੈਕਟਿਡ ਹੋਣ ਦੀ ਵਜ੍ਹਾ ਨਾਲ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।
ਇਹ ਵੀ ਪੜੋ: ਪੰਜਾਬ ਵਿਚ ਵੈਕਸੀਨ ਸੰਕਟ, ਇਸ ਕੰਪਨੀ ਨੇ ਟੀਕੇ ਦੇਣ ਤੋਂ ਕੀਤੀ ਨਾਂਹ
ਸਹਿਵਾਗ ਨੇ ਸੋਮਵਾਰ ਦੁਪਹਿਰ ਸੋਸ਼ਲ ਮੀਡੀਆ (Social media) ਰਾਹੀਂ ਇਕ ਖਾਸ ਅਪੀਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਹ ਉਨ੍ਹਾਂ ਤਮਾਮ ਕੋਰੋਨਾ ਇਨਫੈਕਟਿਡਾਂ ਦੇ ਘਰ ਤੱਕ ਖਾਣਾ ਪਹੁੰਚਾਉਣਗੇ ਜੋ ਇਸ ਮੁਸ਼ਕਲ ਸਮੇਂ ਵਿਚ ਤਕਲੀਫ ਵਿਚ ਹਨ। ਇਹ ਸਹੂਲਤ ਉਹ ਦਿੱਲੀ ਵਿਚ ਮੌਜੂਦ ਹੋਰ ਕੋਵਿਡ ਕੇਅਰ ਸੈਂਟਰ ਲਈ ਵੀ ਦੇ ਰਹੇ ਹਨ। ਉਨ੍ਹਾਂ ਨੇ ਲਿਖਿਆ ਅਸੀਂ ਦਿੱਲੀ ਵਿਚ ਮੌਜੂਦ ਕੋਰੋਨਾ ਇਨਫੈਕਟਿਡਾਂ ਅਤੇ ਕੋਵਿਡ ਕੇਅਰ ਸੈਂਟਰ ਲਈ ਫ੍ਰੀ ਹੋਮ ਡਲਿਵਰੀ ਕਰ ਰਹੇ ਹਾਂ। ਜੇਕਰ ਤੁਸੀਂ ਕੋਰੋਨਾ ਇਨਫੈਕਟਿਡ ਮਰੀਜ਼ ਹੋ ਅਤੇ ਖਾਣੇ ਦੀ ਲੋੜ ਹੈ ਤਾਂ ਮੈਨੂੰ ਮੈਸੇਜ ਕਰੋ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर