LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
Cricket
dhankhar

ਸੋਨੀਪਤ (ਇੰਟ.)- ਦੇਸ਼ ਦੀ ਰਾਜਧਾਨੀ ਦਿੱਲੀ ਦੇ ਛਤਰਸਾਲ ਸਟੇਡੀਅਮ ਵਿੱਚ ਸਾਗਰ ਧਨਖੜ ਦੇ ਕਤਲ ਮਾਮਲੇ ਵਿਚ ਅਜੇਤੱਕ ਕਿਸੇ ਤਰ੍ਹਾਂ ਦੀ ਕੋਈ ਪ੍ਰੋਗ੍ਰੈਸ ਨਹੀਂ ਹੋਈ ਹੈ ਅਤੇ ਨਾ ਹੀ  ਕਿਸੇ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਹੀ ਹੋਈ ਹੈ।ਮ੍ਰਿਤਕ ਪਹਿਲਵਾਨ ਸਾਗਰ ਧਨਖੜ ਦਾ ਪਰਿਵਾਰ ਵਿਚ ਖਾਸੀ ਨਾਰਾਜ਼ਗੀ ਵੇਖੀ ਜਾ ਰਹੀ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਾਗਰ ਦੇ ਕਤਲਾਂ ਨੂੰ ਬਖਸ਼ਿਆਨਹੀਂ ਜਾਣਾ ਚਾਹੀਦਾ ਹੈ ਅਤੇ ਸੁਸ਼ੀਲ ਕੁਮਾਰ ਨੂੰ ਵੀ ਫਾਂਸੀ ਦਿੱਤੀ ਜਾਵੇ। ਇਹ ਵੀ ਪੜ੍ਹੋ- ਮਿਲਖਾ ਸਿੰਘ ਨੂੰ ਹੋਇਆ ਕੋਰੋਨਾ, ਘਰ ਵਿਚ ਹੀ ਹੋਏ ਕੁਆਰੰਟੀਨ ਇਹ ਵੀ ਪੜ੍ਹੋ- ਸਾਗਰ ਧਨਖੜ ਕਤਲ ਮਾਮਲੇ 'ਚ ਪੁਲਸ ਨੂੰ ਮਿਲਿਆ ਪਹਿਲਵਾਨ ਸੁਸ਼ੀਲ ਦਾ ਸੁਰਾਗ  ਇਥੇ ਹੀ ਦੱਸਣਯੋਗ ਹੈ ਕਿ ਰੋਹਿਨੀ ਕੋਰਟਨੇ ਪਹਿਲਵਾਨ ਸੁਸ਼ੀਲ ਕੁਮਾਰ ਦੀ ਅਗਾਉਂ ਜ਼ਮਾਨਤ ਅਰਜ਼ੀ ਵੀ ਰੱਦ ਕਰ ਦਿੱਤੀ ਹੈ।ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸਾਗਰ ਧਨਖੜ ਦੇ ਕਤਲ ਨੂੰ ਹੁਣ ਤੱਕ 17 ਦਿਨ ਹੋ ਚੁੱਕੇ ਹਨ।ਇਸ ਦੇ ਬਾਵਜੂਦ ਅਜੇ ਤੱਕ ਅਪਰਾਧੀ ਖੁਲ੍ਹੇਆਮ ਘੁੰਮ ਰਹੇ ਹਨ। ਪਰਿਵਾਰਕਮੈਂਬਰਾਂ ਨੇ ਕਿਹਾ ਕਿ ਜਦੋਂ ਤੱਕ ਸੁਸ਼ੀਲ ਕੁਮਾਰ ਦੀ ਗ੍ਰਿਫਤਾਰੀ ਨਹੀਂ ਕੀਤੀ ਜਾਂਦੀ ਅਤੇ ਉਸ ਨੂੰ ਫਾਹੇ ਨਹੀਂ ਚਾੜ੍ਹਿਆ ਜਾਂਦਾ ਉਦੋਂ ਤੱਕ ਉਹ ਸੰਤੁਸ਼ਟ ਨਹੀਂ ਹੋਣਗੇ।ਇਸ ਦੇਨਾਲ ਹੀ ਪੀੜਤ ਪਰਿਵਾਰਕ ਮੈਂਬਰਾਂ ਨੇ ਕਿਸੇ ਵੀ ਤਰ੍ਹਾਂ ਦੇ ਫਲੈਟ ਦੇ ਵਿਵਾਦ ਤੋਂ ਇਨਕਾਰ ਕੀਤਾ ਹੈ। ਵਾਰਦਾਤ ਪਿੱਛੋਂ ਪੁਲਿਸ ਪਹਿਲਵਾਨ ਸੁਸ਼ੀਲ ਕੁਮਾਰ ਵਿਰੁੱਧ ਕਾਰਵਾਈ ਕਰ ਰਹੀ ਹੈ। ਪਹਿਲਵਾਨ ਸੁਸ਼ੀਲ ਕੁਮਾਰ 'ਤੇ 23 ਸਾਲਾ ਸਾਗਰ ਰਾਣਾ ਨੂੰ ਦਿੱਲੀ ਦੇ ਛਤਰਸਾਲ ਸਟੇਡੀਅਮ 'ਚ ਕਤਲ ਕਰਨ ਦੇ ਦੋਸ਼ ਲੱਗੇ ਹਨ। ਸੁਸ਼ੀਲ ਕੁਮਾਰ ਦੇ ਕੇਸ ਦੀ ਸੁਣਵਾਈ ਦੌਰਾਨ ਪੁਲਿਸ ਨੇ ਅਦਾਲਤ ਵਿੱਚ ਕਿਹਾਕਿ ਇਹ ਘਟਨਾ 5 ਮਈ ਨੂੰ ਵਾਪਰੀ ਸੀ। ਦੋ ਮੁੰਡਿਆਂ ਨੇ ਫਾਈਰਿੰਗ ਕੀਤੀ। ਪੁਲਿਸ ਨੇ ਸੁਸ਼ੀਲ ਦੀ ਗ੍ਰਿਫ਼ਤਾਰੀ ਲਈ ਉਸ 'ਤੇ ਇਨਾਮ ਵੀ ਰੱਖਿਆ ਹੈ ਤੇ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਹੈ।ਦਿੱਲੀ ਪੁਲਿਸ ਪਹਿਲਵਾਨ ਸਾਗਰ ਦੇ ਕਤਲ ਕੇਸ ਵਿੱਚ ਓਲੰਪੀਅਨ ਸੁਸ਼ੀਲ ਕੁਮਾਰ ਅਤੇ ਉਸਦੇ ਪੀਏ ਅਜੈ 'ਤੇ ਇਨਾਮ ਦਾ ਐਲਾਨ ਕੀਤਾ ਹੈ। ਦਿੱਲੀ ਪੁਲਿਸ ਸੋਮਵਾਰ ਨੂੰ ਅਜੇ 'ਤੇ 50 ਹਜ਼ਾਰ ਜਦੋਂ ਕਿ ਸੁਸ਼ੀਲ ਕੁਮਾਰ 'ਤੇ ਇੱਕ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਇਸ ਦੇ ਦੂਜੇ ਪਾਸੇ ਸੁਸ਼ੀਲ ਪਹਿਲਵਾਨ ਦੀ ਕਈ ਗੈਂਗਸਟਰਾਂ ਨਾਲ ਮਿਲੀਭੁਗਤ ਸਾਹਮਣੇ ਆ ਗਈ ਹੈ।...

milkha

ਚੰਡੀਗੜ੍ਹ (ਇੰਟ.)- ਮਹਾਨ ਭਾਰਤੀ ਦੌੜਾਕ ਮਿਲਖਾ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਉਹ ਹੁਣ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ਵਿਚ ਏਕਾਂਤਵਾਸ ਵਿਚ ਹਨ। 'ਫਲਾਈਂਗ ਸਿੱਖ' ਦੇ ਨਾਂ ਨਾਲ ਮਸ਼ਹੂਰ 91 ਸਾਲ ਦੇ ਮਿਲਖਾ ਸਿੰਘ ਵਿਚ ਕੋਈ ਲੱਛਣ ਨਹੀਂ ਹੈ। ਮਿਲਖਾ ਸਿੰਘ ਨੇ ਕਿਹਾ, 'ਸਾਡੇ ਕੁਝ ਹੈਲਪਰ ਪਾਜ਼ੇਟਿਵ ਪਾਏ ਗਏ ਹਨ। ਲਿਹਾਜ਼ਾ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਜਾਂਚ ਕਰਵਾਈ ਗਈ ਹੈ। ਸਿਰਫ ਮੇਰੀ ਰਿਪੋਰਟ ਹੀ ਪਾਜ਼ੇਟਿਵ ਆਈ ਹੈ ਅਤੇ ਮੈਂ ਹੈਰਾਨ ਹਾਂ। ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲੇ ਵਿਚ ਸਾਹਮਣੇ ਆਏ ਬਲੈਕ ਫੰਗਸ ਦੇ 9 ਮਾਮਲੇਉਨ੍ਹਾਂ ਨੇ ਕਿਹਾ, 'ਮੈਂ ਪੂਰੀ ਤਰ੍ਹਾਂ ਨਾਲ ਠੀਕ ਹਾਂ ਅਤੇ ਕੋਈ ਬੁਖਾਰ ਜਾਂ ਖੰਘ ਨਹੀਂ ਹੈ। ਮੇਰੇ ਡਾਕਟਰ ਨੇ ਦੱਸਿਆ ਕਿ ਤਿੰਨ-ਚਾਰ ਦਿਨ ਵਿਚ ਠੀਕ ਹੋ ਜਾਵਾਂਗਾ। ਮੈਂ ਕਲ ਜਾਗਿੰਗ ਕੀਤੀ। ਉਨ੍ਹਾਂ ਦੇ ਪਰਿਵਾਰ ਦਾ ਕੋਈ ਹੋਰ ਮੈਂਬਰ ਪਾਜ਼ੇਟਿਵ ਨਹੀਂ ਹੈ। ਜਿਨ੍ਹਾਂ ਵਿਚ ਉਨ੍ਹਾਂ ਦੀ ਪਤਨੀ ਅਤੇ ਭਾਰਤ ਦੀ ਸਾਬਕਾ ਵਾਲੀਬਾਲ ਕਪਤਾਨ ਨਿਰਮਲ ਕੌਰ ਸ਼ਾਮਲ ਹੈ। ਇਹ ਵੀ ਪੜ੍ਹੋ- ਬੀਤੇ 24 ਘੰਟਿਆਂ ਵਿਚ ਪੰਜਾਬ ਵਿਚ ਆਏ 6,346 ਨਵੇਂ ਮਾਮਲੇ, ਮੌਤਾਂ ਦਾ ਅੰਕੜਾ ਹੋਇਆ 200 ਪਾਰਮਿਲਖਾ ਨੇ ਕਿਹਾ, 'ਮੈਂ ਲੋਕਾਂ ਨੂੰ ਕਸਰਤ ਕਰਨ ਅਤੇ ਸਿਹਤਮੰਦ ਰਹਿਣ ਲਈ ਲਗਾਤਾਰ ਕਹਿ ਰਿਹਾ ਹਾਂ। ਕੋਰੋਨਾ ਕਾਲ ਵਿਚ ਇਹ ਬਹੁਤ ਜ਼ਰੂਰੀ ਹੈ। ਮੈਂ 91 ਸਾਲ ਦਾ ਹਾਂ ਪਰ ਰੋਜ਼ ਕਸਰਤ ਕਰਦਾ ਹਾਂ। ਮਿਲਖਾ ਸਿੰਘ 1960 ਦੇ ਰੋਮ ਓਲੰਪਿਕ ਵਿਚ 400 ਮੀਟਰ ਫਾਈਨਲ ਵਿਚ ਚੌਥੇ ਨੰਬਰ 'ਤੇ ਰਹੇ ਸਨ।ਮਿਲਖਾ ਦੇ ਬੇਟੇ ਗੋਲਫਰ ਜੀਵ ਮਿਲਖਾ ਸਿੰਘ ਦੁਬਈ ਵਿਚ ਹਨ ਅਤੇ ਇਸੇ ਹਫਤੇ ਉਹ ਪਰਤਣਗੇ। ਉਨ੍ਹਾਂ ਨੇ ਕਿਹਾ, 'ਮੈਂ ਸ਼ਨੀਵਾਰ ਨੂੰ ਜਾਵਾਂਗਾ। ਮੈਂ ਵੀ ਇਥੇ ਕੋਰੋਨਾ ਜਾਂਚ ਕਰਵਾ ਲਈ ਹੈ, ਜੋ ਯਾਤਰਾ ਲਈ ਜ਼ਰੂਰੀ ਹੈ, ਰਿਪੋਰਟ ਸ਼ੁੱਕਰਵਾਰ ਨੂੰ ਆਵੇਗੀ। ਇਹ ਵੀ ਪੜ੍ਹੋ- ਪੀ.ਐੱਮ. ਮੋਦੀ ਨੇ 54 ਜ਼ਿਲਿਆਂ ਦੇ ਡੀ.ਐੱਮ. ਨਾਲ ਕੀਤੀ ਗੱਲਬਾਤ, ਕਿਹਾ- ਬਦਲਣੀ ਹੋਵੇਗੀ ਰਣਨੀਤੀ ਨਿਰਮਲ ਕੌਰ ਨੇ ਦੱਸਿਆ ਕਿ ਮਿਲਖਾ ਦੀ ਪੀ.ਜੀ.ਆਈ. ਐੱਮ.ਈ.ਆਰ. ਦੇ ਡਾਕਟਰਾਂ ਨੇ ਜਾਂਚ ਕੀਤੀ ਅਤੇ ਜ਼ਰੂਰੀ ਦਵਾਈਆਂ ਦੇ ਦਿੱਤੀਆਂ ਹਨ। ਇਹ ਪੁੱਛਣ 'ਤੇ ਕਿ ਮਿਲਖਾ ਨੂੰ ਇਨਫੈਕਸ਼ਨ ਕਿੰਝ ਹੋਇਆ, ਉਨ੍ਹਾਂ ਨੇ ਕਿਹਾ ਕਿ ਸਾਡਾ ਰਸੋਈਆ ਜੋ ਪਰਿਵਾਰ ਦੇ ਨਾਲ 50 ਸਾਲ ਤੋਂ ਹੈ। ਉਸ ਨੂੰ ਕੁਝ ਦਿਨ ਪਹਿਲਾਂ ਹੀ ਤੇਜ਼ ਬੁਖਾਰ ਹੋਇਆ ਸੀ। ਉਹ ਸਾਡੇ ਨਾਲ ਹੀ ਰਹਿੰਦਾ ਹੈ ਪਰ ਕਦੇ-ਕਦੇ ਉਹ ਆਪਣੇ ਪਿੰਡ ਜਾਂਦਾ ਹੈ। ਉਸ ਨੇ ਸਾਨੂੰ ਦੱਸਿਆ ਨਹੀਂ ਸੀ ਕਿ ਉਸ ਨੂੰ ਬੁਖਾਰ ਹੈ। ਉਸ ਨੂੰ ਘਰ ਭੇਜਿਆ ਗਿਆ, ਜਿੱਥੇ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਜਾਂਚ ਹੋਣ ਤੋਂ ਕੁਝ ਦਿਨ ਪਹਿਲਾਂ ਮਿਲਖਾ ਸਿੰਘ ਨੇ ਕਮਜ਼ੋਰੀ ਅਤੇ ਸਰੀਰ ਦਰਦ ਦੀ ਸ਼ਿਕਾਇਤ ਕੀਤੀ ਸੀ ਅਤੇ ਜ਼ਿੰਦਗੀ ਵਿ...

cricket

ਨਵੀਂ ਦਿੱਲੀ ( ਇੰਟ.)-ਭਾਰਤ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਰਾਸ਼ਟਰੀ ਕ੍ਰਿਕਟ ਅਕਾਦਮੀ ( NCA)ਦੇ ਮੁਖੀ ਰਾਹੁਲ ਦ੍ਰਾਵਿਡ ਜੁਲਾਈ ਵਿੱਚ ਸ਼੍ਰੀਲੰਕਾ ਖਿਲਾਫ ਤਿੰਨ ਵਨਡੇ ਅਤੇ ਤਿੰਨ ਟੀ-20 ਮੈਚਾਂ ਲਈ ਟੀਮ ਇੰਡਿਆ ਦੇ ਕੋਚ ਹੋਣਗੇ। ਇਸ ਤੋਂ ਪਹਿਲਾਂ 2014 ਵਿੱਚ ਇੰਗਲੈਂਡ ਦੌਰੇ ਦੌਰਾਨ ਉਹ ਬੱਲੇਬਾਜੀ ਸਲਾਹਕਾਰ ਵਜੋਂ ਕੰਮ ਕਰ ਚੁੱਕੇ ਹਨ। ਇਸਦੀ ਪੁਸ਼ਟੀ ਬੀ.ਸੀ.ਸੀ.ਆਈ. ਦੇ ਇੱਕ ਅਧਿਕਾਰੀ ਨੇ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਰਵੀ ਸ਼ਾਸਤਰੀ, ਭਰਤ ਅਰੁਣ ਅਤੇ ਵਿਕਰਮ ਰਾਠੌਰ ਟੈਸਟ ਟੀਮ ਨਾਲ ਇੰਗਲੈਂਡ ਜਾਣਗੇ। ਅਜਿਹੇ 'ਚ ਸ਼੍ਰੀਲੰਕਾ ਦੌਰੇ ਲਈ ਦ੍ਰਾਵਿਡ ਕੋਚ ਦੀ ਜ਼ਿੰਮੇਦਾਰੀ ਸੰਭਾਲਣਗੇ। ਅਧਿਕਾਰੀ ਨੇ ਕਿਹਾ, ਟੀਮ ਇੰਡਿਆ ਦਾ ਕੋਚਿੰਗ ਸਟਾਫ ਇੰਗਲੈਂਡ ਵਿੱਚ ਹੋਵੇਗਾ ਅਤੇ ਚੰਗਾ ਹੋਵੇਗਾ ਕਿ ਟੀਮ ਨੂੰ ਦ੍ਰਾਵਿਡ ਗਾਈਡ ਕਰਨਗੇ। ਉਹ ਪਹਿਲਾਂ ਹੀ ਲਗਭਗ ਭਾਰਤੀ ਖਿਡਾਰੀਆਂ ਨਾਲ ਕੰਮ ਕਰ ਚੁੱਕੇ ਹਨ। ਸਾਰੇ ਖਿਡਾਰੀ ਉਨ੍ਹਾਂ ਨਾਲ ਵਧੀਆ ਮਹਿਸੂਸ ਕਰਦੇ ਹਨ। 2019 ਵਿੱਚ ਐੱਨ.ਸੀ.ਏ. ਮੁਖੀ ਵਜੋਂ ਚਾਰਜ ਸੰਭਾਲਣ ਤੋਂ ਪਹਿਲਾਂ, ਦ੍ਰਾਵਿਡ ਨੇ ਅੰਡਰ-19 ਦੇ ਨਾਲ-ਨਾਲ ਭਾਰਤ ਏ ਟੀਮ ਵਿੱਚ ਨੌਜਵਾਨਾਂ ਨਾਲ ਮਿਲਕੇ ਕੰਮ ਕੀਤਾ ਸੀ। ਅਸਲ ਵਿੱਚ, ਉਨ੍ਹਾਂ ਨੇ ਪਿਛਲੇ ਕੁਝ ਸਾਲਾਂ 'ਚ ਰਾਸ਼ਟਰੀ ਟੀਮ ਲਈ ਇੱਕ ਠੋਸ ਬੈਂਚ ਸਟ੍ਰੈਂਥ ਬਣਾਉਣ ਵਿੱਚ ਇੱਕ ਅਨਿੱਖੜਵੀਂ ਭੂਮਿਕਾ ਨਿਭਾਈ ਹੈ। ਸ਼੍ਰੀਲੰਕਾ ਸੀਰੀਜ਼ ਲਈ ਭਾਰਤੀ ਟੀਮ ਦਾ ਚੋਣ ਮਹੀਨੇ ਦੇ ਅਖੀਰ ਵਿੱਚ ਹੋਣ ਦੀ ਉਮੀਦ ਹੈ ਅਤੇ ਖਿਡਾਰੀਆਂ ਨੂੰ ਤਿੰਨ ਇਕ ਰੋਜ਼ਾ ਅਤੇ ਤਿੰਨ ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਤੋਂ ਪਹਿਲਾਂ ਕੁਆਰੰਟੀਨ ਵਿੱਚ ਰਹਿਣਾ ਹੋਵੇਗਾ। ਤਿੰਨ ਵਨਡੇ 13 ਤੋਂ 19 ਜੁਲਾਈ ਨੂੰ ਖੇਡੇ ਜਾਣਗੇ ਅਤੇ ਟੀ-20 ਮੈਚ 22-27 ਜੁਲਾਈ ਦਰਮਿਆਨ ਖੇਡੇ ਜਾਣ ਦੀ ਉਮੀਦ ਹੈ।ਜਿੱਥੇ ਜਵਾਨ ਭਾਰਤੀ ਖਿਡਾਰੀ ਤੈਅ ਓਵਰਾਂ ਦੀ ਸੀਰੀਜ ਵਿੱਚ ਸ਼੍ਰੀਲੰਕਾ ਨਾਲ ਭਿੜਣਗੇ, ਉਥੇ ਹੀ ਵਿਰਾਟ ਕੋਹਲੀ ਦੀ ਅਗੁਵਾਈ ਵਾਲੀ ਟੀਮ ਇੰਗਲੈਂਡ ਵਿੱਚ 4 ਅਗਸਤ ਤੋਂ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡੇਗੀ। ਇਸ ਤੋਂ ਪਹਿਲਾਂ 18 ਤੋਂ 22 ਜੂਨ ਤੱਕ ਸਾਉਥੈਂਪਟਨ ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਨਿਊਜ਼ੀਲੈਂਡ ਦੇ ਨਾਲ ਮੁਕਾਬਲਾ ਹੋਵੇਗਾ।

micheal

ਨਵੀਂ ਦਿੱਲੀ (ਇੰਟ.)- ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਰਾਹੀਂ ਸ਼ੁਰੂ ਕੀਤੀ ਗਈ ਟੈਸਟ ਚੈਂਪੀਅਨਸ਼ਿਪ ਲੀਗ ਦਾ ਪਹਿਲਾ ਫਾਈਨਲ ਮੈਚ ਅਗਲੇ ਮਹੀਨੇ ਖੇਡਿਆ ਜਾਵੇਗਾ। ਇੰਗਲੈਂਡ ਦੇ ਸਾਊਥੈਂਪਟਨ ਵਿਚ 18 ਤੋਂ 22 ਜੂਨ ਵਿਚਾਲੇ ਇਹ ਮੈਚ ਖੇਡਿਆ ਜਾਣਾ ਹੈ। ਇੰਗਲੈਂਡ ਵਿਚ ਹੋਣ ਵਾਲੇ ਇਸ ਮਹਾਮੁਕਾਬਲੇ ਨੂੰ ਲੈ ਕੇ ਹੁਣੇ ਤੋਂ ਹੀ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਤਾਂ ਇਥੋਂ ਤੱਕ ਆਖ਼ ਦਿੱਤਾ ਹੈ ਕਿ ਫਾਈਨਲ ਮੁਕਾਬਲੇ ਵਿਚ ਭਾਰਤ ਨੂੰ ਜਿੱਤ ਨਸੀਬ ਨਹੀਂ ਹੋਵੇਗੀ। ਇੱਥੇ ਪੜੋ ਹੋਰ ਖ਼ਬਰਾਂ: ਧਾਕੜ ਬੱਲੇਬਾਜ਼ ਨੇ ਕੀਤਾ ਖੁਲਾਸਾ, 2011 ਵਿਸ਼ਵ ਕੱਪ ਵਿਚ ਮਿਲੀ ਸੀ ਜਾਨੋਂ ਮਾਰਨ ਦੀ ਧਮਕੀ ਸਾਬਕਾ ਇੰਗਲਿਸ਼ ਕਪਤਾਨ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਟੀਮ ਇਸ ਮੈਚ ਵਿਚ ਜਿੱਤ ਦਰਜ ਕਰੇਗੀ। ਇੰਗਲਿਸ਼ ਕੰਡਿਸ਼ਨ, ਡਿਊਕ ਬਾਕ ਅਤੇ ਭਾਰਤ ਦਾ ਲਗਾਤਾਰ ਇਕ ਤੋਂ ਬਾਅਦ ਰੁਝੇਵੇਂ ਭਰਿਆ ਪ੍ਰੋਗਰਾਮ ਉਹ ਕੁਝ ਹਫਤੇ ਪਹਿਲਾਂ ਹੀ ਪਹੁੰਚਣਗੇ ਅਤੇ ਇਸ ਤੋਂ ਬਾਅਦ ਸਿੱਧੇ ਉਨ੍ਹਾਂ ਨੂੰ ਨਿਊਜ਼ੀਲੈਂਡ ਦੇ ਖਿਲਾਫ ਇਸ ਮੁਕਾਬਲੇ ਵਿਚ ਖੇਡਣ ਲਈ ਤਿਆਰ ਕਰਨਾ ਹੋਵੇਗਾ। ਉਥੇ ਹੀ ਨਿਊਜ਼ੀਲੈਂਡ ਦੀ ਟੀਮ ਇਸ ਤੋਂ ਪਹਿਲਾਂ ਇੰਗਲੈਂਡ ਵਿਰੁੱਧ ਦੋ ਟੈਸਟ ਮੈਚ ਖੇਡੇਗੀ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇੰਗਲੈਂਡ ਦੀ ਟੀਮ ਵਿਰੁੱਧ ਨਿਊਜ਼ੀਲੈਂਡ ਦਾ ਇਹ ਅਭਿਆਸ ਮੈਚ ਹੋਵੇਗਾ ਜੋ ਫਾਈਨਲ ਤੋਂ ਪਹਿਲਾਂ ਉਨ੍ਹਾਂ ਨੂੰ ਤਿਆਰੀ ਕਰਨ ਦਾ ਮੌਕਾ ਦੇਵੇਗਾ। ਹੋਰ ਖ਼ਬਰ ਪੜ੍ਹਨ ਲਈ ਇੱਥੇ ਕਰੋ ਕਲਿੱਕ: ICC ਵਿਚ ਟੀਮ ਇੰਡੀਆ ਦੇ ਪ੍ਰਦਰਸ਼ਨ ਨੂੰ ਲੈ ਕੇ ਸਾਬਕਾ ਭਾਰਤੀ ਖਿਡਾਰੀ ਨੇ ਕੀਤਾ ਵੱਡਾ ਖੁਲਾਸਾਭਾਰਤ ਨੇ ਘਰੇਲੂ ਟੈਸਟ ਸੀਰੀਜ਼ ਵਿਚ ਇੰਗਲੈਂਡ ਦੀ ਟੀਮ ਨੂੰ ਹਰਾਉਂਦੇ ਹੋਏ ਟੈਸਟ ਚੈਂਪੀਅਨਸ਼ਿਪ ਫਾਈਨਲ ਵਿਚ ਜਗ੍ਹਾ ਬਣਾਈ ਸੀ। ਉਥੇ ਹੀ ਆਸਟ੍ਰੇਲੀਆ ਅਤੇ ਸਾਊਥ ਅਫਰੀਕਾ ਵਿਚਾਲੇ ਸਾਲ ਦੀ ਸ਼ੁਰੂਆਤ ਵਿਚ ਸੀਰੀਜ਼ ਮੁਲਤਵੀ ਹੋਣ ਪਿੱਛੋਂ ਨਿਊਜ਼ੀਲੈਂਡ ਦੀ ਟੀਮ ਨੇ ਫਾਈਨਲ ਵਿਚ ਥਾਂ ਪੱਕੀ ਕੀਤੀ ਸੀ। ਭਾਰਤ ਨੇ ਅੰਕ ਸੂਚੀ ਵਿਚ ਪਹਿਲੇ ਨੰਬਰ 'ਤੇ ਰਹਿੰਦਿਆਂ ਫਾਈਨਲ ਵਿਚ ਥਾਂ ਬਣਾਈ ਸੀ ਤਾਂ ਨਿਊਜ਼ੀਲੈਂਡ ਦੀ ਟੀਮ ਦੂਜੇ ਨੰਬਰ 'ਤੇ ਰਹੀ ਸੀ। ਉਨ੍ਹਾਂ ਕਿਹਾ ਕਿ ਇਸ ਲਈ ਮੇਰੇ ਲਈ ਇਹ ਚੁਣਨਾ ਬਹੁਤ ਸੌਖਾ ਹੈ ਕਿਉਂਕਿ ਨਿਊਜ਼ੀਲੈਂਡ ਦੀ ਟੀਮ ਭਾਰਤ ਤੋਂ ਕਿਤੇ ਜ਼ਿਆਦਾ ਬਿਹਤਰ ਤਰੀਕੇ ਨਾਲ ਤਿਆਰ ਹੋਵੇਗੀ ਅਤੇ ਉਨ੍ਹਾਂ ਕੋਲ ਟੀਮ ਵਿਚ ਅਜਿਹੇ ਖਿਡਾਰੀ ਹੋਣਗੇ ਜਿਨ੍ਹਾਂ ਨੇ ਲਾਲ ਗੇਂਦ ਨਾਲ ਜ਼ਿਆਦਾ ਖੇਡਿਆ ਹੋਵੇਗਾ। ਖਾਸ ਕਰ ਕੇ ਡਿਊਕ ਬਾਲ ਨੂੰ ਇਥੇ ਯੂ.ਕੇ. ਵਿਚ। ਨਿਊਜ਼ੀਲੈਂਡ ਦੀ ਟੀਮ ਹੀ ਬਿਲਕੁਲ ਹੋਵੇਗੀ ਮੇਰੇ ਲਈ।

02

ਨਵੀਂ ਦਿੱਲੀ- ਕਤਲ ਦੇ ਮਾਮਲੇ ਵਿਚ ਓਲੰਪਿਕ ਮੈਡਲ ਜੇਤੂ ਸੁਸ਼ੀਲ ਕੁਮਾਰ ਨੇ ਬੀਤੇ ਦਿਨੀ ਆਗਾਮੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ।  ਰੋਹਿਨੀ ਦੀ ਅਦਾਲਤ ਵਿਚ ਸੁਣਵਾਈ ਦੌਰਾਨ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਰੋਹਿਨੀ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਸੁਸ਼ੀਲ ਕੁਮਾਰ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਦੱਸ ਦੇਈਏ ਕਿ ਸੁਸ਼ੀਲ ਕੁਮਾਰ ਛਤਰਸਾਲ ਸਟੇਡੀਅਮ ਵਿਚ 23 ਸਾਲਾ ਸਾਗਰ ਰਾਣਾ ਦੇ ਕਤਲ ਦੇ ਮਾਮਲੇ ਦਾ ਆਰੋਪ ਹੈ। ਸੁਸ਼ੀਲ ਕੁਮਾਰ ਅਤੇ ਹੋਰਾਂ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਹੋਰ ਖ਼ਬਰ ਪੜ੍ਹਨ ਲਈ ਇੱਥੇ ਕਰੋ ਕਲਿੱਕ: ICC ਵਿਚ ਟੀਮ ਇੰਡੀਆ ਦੇ ਪ੍ਰਦਰਸ਼ਨ ਨੂੰ ਲੈ ਕੇ ਸਾਬਕਾ ਭਾਰਤੀ ਖਿਡਾਰੀ ਨੇ ਕੀਤਾ ਵੱਡਾ ਖੁਲਾਸਾ ਸੁਸ਼ੀਲ ਕੁਮਾਰ ਦੇ ਕੇਸ ਦੀ ਸੁਣਵਾਈ ਦੌਰਾਨ ਪੁਲਿਸ ਨੇ ਅਦਾਲਤ ਵਿੱਚ ਕਿਹਾ ਕਿ ਇਹ ਘਟਨਾ 5 ਮਈ ਨੂੰ ਵਾਪਰੀ ਸੀ। ਦੋ ਮੁੰਡਿਆਂ ਨੇ ਫਾਈਰਿੰਗ ਕੀਤੀ। ਹਾਲਾਂਕਿ, ਪੁਲਿਸ ਨੇ ਇਸ ਬਾਰੇ ਕੁਝ ਨਹੀਂ ਕਿਹਾ ਕਿ ਫਾਇਰਿੰਗ ਕਿਸਨੇ ਕਿਸਨੇ ਕੀਤੀ। ਪੁਲਿਸ ਨੇ ਦੱਸਿਆ ਕਿ ਇੱਕ ਸਕਾਰਪੀਓ ਮਿਲੀ ਹੈ। ਪਰ ਕੋਈ ਗਵਾਹ ਨਹੀਂ ਮਿਲਿਆ। ਅਦਾਲਤ ਨੇ ਕਿਹਾ ਕਿ ਜੇ ਮਾਮਲਾ ਇੰਨਾ ਗੰਭੀਰ ਨਹੀਂ ਹੈ ਤਾਂ ਸੁਸ਼ੀਲ ਕੁਮਾਰ ਕਿਉਂ ਭੱਜ ਰਿਹਾ ਹੈ। ਪੁਲਿਸ ਜਾਂਚ ਵਿਚ ਸਹਿਯੋਗ ਦਵੇ। ਗੌਰਤਲਬ ਹੈ ਕਿ ਦਿੱਲੀ ਪੁਲਿਸ ਨੇ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਉਸ ਦੇ ਫਰਾਰ ਸਾਥੀਆਂ ‘ਤੇ ਇਨਾਮ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਪੁਲਿਸ ਬੀਤੇ ਦਿਨੀ ਨੂੰ ਅਜੇ 'ਤੇ 50 ਹਜ਼ਾਰ ਜਦੋਂ ਕਿ ਸੁਸ਼ੀਲ ਕੁਮਾਰ 'ਤੇ ਇੱਕ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਇਸ ਦੇ ਦੂਜੇ ਪਾਸੇ ਸੁਸ਼ੀਲ ਪਹਿਲਵਾਨ ਦੀ ਕਈ ਗੈਂਗਸਟਰਾਂ ਨਾਲ ਮਿਲੀਭੁਗਤ ਸਾਹਮਣੇ ਆ ਗਈ ਹੈ। ਇੱਥੇ ਪੜੋ ਹੋਰ ਖ਼ਬਰਾਂ: ਧਾਕੜ ਬੱਲੇਬਾਜ਼ ਨੇ ਕੀਤਾ ਖੁਲਾਸਾ, 2011 ਵਿਸ਼ਵ ਕੱਪ ਵਿਚ ਮਿਲੀ ਸੀ ਜਾਨੋਂ ਮਾਰਨ ਦੀ ਧਮਕੀ  ਦਿੱਲੀ ਪੁਲਿਸ ਦੀ ਜਾਂਚ ਵਿੱਚ ਇਹ ਵੀ ,ਸਾਹਮਣੇ ਆਈ ਹੈ ਕਿ ਗੈਂਗਸਟਰਾਂ ਦੇ ਗਰੁੱਪ ਗੁੰਡਾਗਰਦੀ ਲਈ ਛਤਰਸਾਲ ਸਟੇਡੀਅਮ ਵਿੱਚ ਆਉਂਦੇ ਸੀ। ਇਸ ਦੇ ਨਾਲ ਹੀ ਦਿੱਲੀ ਪੁਲਿਸ ਦੀਆਂ ਕਈ ਟੀਮਾਂ ਨੇ ਐਤਵਾਰ ਨੂੰ ਸੋਨੀਪਤ, ਪਾਣੀਪਤ, ਝੱਜਰ ਅਤੇ ਗੁਰੂਗ੍ਰਾਮ ਸਮੇਤ ਕਈ ਥਾਂਵਾਂ 'ਤੇ ਛਾਪੇਮਾਰੀ ਕੀਤੀ, ਪਰ ਸੁਸ਼ੀਲ ਬਾਰੇ ਕੋਈ ਸੁਰਾਗ ਨਹੀਂ ਮਿਲਿਆ।

faf du

ਨਵੀਂ ਦਿੱਲੀ (ਇੰਟ.)- ਕ੍ਰਿਕਟ ਦੇ ਚਾਹੁਣ ਵਾਲਿਆਂ ਦੀ ਦੀਵਾਨਗੀ ਸਾਨੂੰ ਅਕਸਰ ਵੇਖਣ ਨੂੰ ਮਿਲਦੀ ਰਹਿੰਦੀ ਹੈ ਜਦੋਂ ਵੀ ਉਨ੍ਹਾਂ ਦੀ ਆਪਣੀ ਟੀਮ ਜਿੱਤ ਹਾਸਲ ਕਰਦੀ ਹੈ ਜਾਂ ਫਿਰ ਹਾਰ ਦਾ ਸਾਹਮਣਾ ਕਰਦੀ ਹੈ। ਜਿੱਤ 'ਤੇ ਜਿੱਥੇ ਫੈਂਸ ਦਿਲ ਖੋਲ ਕੇ ਜਸ਼ਨ ਮਨਾਉਂਦੇ ਹਨ ਤਾਂ ਉਥੇ ਹੀ ਹਾਰ ਤੋਂ ਬਾਅਦ ਟੀਮ ਦੇ ਖਿਡਾਰੀਆਂ 'ਤੇ ਆਪਣਾ ਗੁੱਸਾ ਵੀ ਕੱਢਦੇ ਹਨ। 2011 ਵਨਡੇ ਵਿਸ਼ਵ ਕੱਪ ਵਿਚ ਅਜਿਹਾ ਹੀ ਕੌੜਾ ਤਜ਼ਰਬਾ ਸਾਊਥ ਅਫਰੀਕਾ ਦੇ ਸਾਬਕਾ ਕਪਤਾਨ ਫਾਫ ਡੂ ਪਲੇਸਿਸ ਨੂੰ ਵੀ ਹੋਇਆ। ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਫਾਫ ਡੂਪਲੇਸਿਸ ਨੇ ਇਕ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਨਿਊਜ਼ੀਲੈਂਡ ਦੇ ਖਿਲਾਫ 2011 ਵਿਸ਼ਵ ਕੱਪ ਕੁਆਰਟਰ ਫਾਈਨਲ ਵਿਚ ਗਲਤਫਹਿਮੀ ਦਾ ਸ਼ਿਕਾਰ ਹੋ ਕੇ ਏ.ਬੀ. ਡਵਿਲੀਅਰਸ ਰਨ ਆਊਟ ਹੋ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ।ਡੁਪਲੇਸਿਸ ਨੇ ਕਿਹਾ ਕਿ ਮੈਚ ਤੋਂ ਬਾਅਦ ਮੈਨੂੰ ਅਤੇ ਮੇਰੀ ਪਤਨੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਇੰਟਰਨੈੱਟ ਮੀਡੀਆ 'ਤੇ ਸਾਡੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ। ਇਹ ਕਾਫੀ ਨਿੱਜੀ ਹਮਲਾ ਹੋ ਗਿਆ। ਕਾਫੀ ਇਤਰਾਜ਼ਯੋਗ ਚੀਜਾਂ ਕਹੀਆਂ ਗਈਆਂ, ਜਿਨ੍ਹਾਂ ਨੂੰ ਮੈਂ ਦੁਹਰਾ ਨਹੀਂ ਸਕਦਾ।ਮੀਰਪੁਰ ਦੇ ਸ਼ੇਰ-ਏ-ਬਾਂਗਲਾ ਸਟੇਡੀਅਮ ਵਿਚ ਖੇਡੇ ਗਏ ਇਸ ਮੈਚ ਵਿਚ ਦੱਖਣੀ ਅਫਰੀਕਾ ਨੂੰ 49 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਹਾਰ ਦੇ ਨਾਲ ਹੀ ਟੀਮ ਦੇ ਟੂਰਨਾਮੈਂਟ ਦੇ ਸੈਮੀਫਾਈਨਲ ਖੇਡਣ ਦਾ ਸਪਨਾ ਟੁੱਟਿਆ ਸੀ ਅਤੇ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ। ਭਾਰਤ ਦੇ ਨਾਲ ਬੰਗਲਾਦੇਸ਼ ਟੂਰਨਾਮੈਂਟ ਦਾ ਸਹਿਯੋਗੀ ਮੇਜ਼ਬਾਨ ਸੀ। ਭਾਰਤ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਸ਼੍ਰੀਲੰਕਾ ਨੂੰ ਫਾਈਨਲ ਵਿਚ ਹਰਾ ਕੇ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ।

ab

ਨਵੀਂ ਦਿੱਲੀ (ਇੰਟ.)- ਸਾਊਥ ਅਫਰੀਕਾ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਧਮਾਕੇਦਾਰ ਬੱਲੇਬਾਜ਼ ਏ.ਬੀ. ਡਵਿਲੀਅਰਸ ਦੇ ਇੰਟਰਨੈਸ਼ਨਲ ਕ੍ਰਿਕਟ ਵਿਚ ਵਾਪਸੀ ਨੂੰ ਲੈ ਕੇ ਚੱਲ ਰਹੀਆਂ ਸਾਰੀਆਂ ਕਿਆਸ ਅਰਾਈਆਂ 'ਤੇ ਰੋਕ ਲਗਾ ਦਿੱਤੀ ਹੈ। ਕ੍ਰਿਕਟ ਸਾਊਥ ਅਫਰੀਕਾ ਨੇ ਮੰਗਲਵਾਰ ਨੂੰ ਸਾਫ ਕਰ ਦਿੱਤਾ ਕਿ ਸਨਿਆਸ ਤੋਂ ਬਾਅਦ ਮੈਦਾਨ 'ਤੇ ਵਾਪਸੀ ਲਈ ਡਵਿਲੀਅਰਸ ਤਿਆਰ ਨਹੀਂ ਹੈ। ਇੰਡੀਅਨ ਪ੍ਰੀਮੀਅਰ ਲੀਗ ਵਿਚ ਧਮਾਕੇਦਾਰ ਫਾਰਮ ਵਿਚ ਬੱਲੇਬਾਜ਼ੀ ਕਰਨ ਤੋਂ ਬਾਅਦ ਏ.ਬੀ. ਨੇ ਵਾਪਸੀ ਦੇ ਸੰਕੇਤ ਦਿੱਤੇ ਸਨ ਪਰ ਬੋਰਡ ਨੇ ਅਧਿਕਾਰਤ ਬਿਆਨ ਦੇ ਕੇ ਇਸ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। AB de Villiers finalises international retirement.Discussions with AB de Villiers have concluded with the batsman deciding once and for all, that his retirement will remain final. pic.twitter.com/D3UDmaDAS2 — Cricket South Africa (@OfficialCSA) May 18, 2021 ਕ੍ਰਿਕਟ ਇਤਿਹਾਸ ਦੇ ਸਭ ਤੋਂ ਧਮਾਕੇਦਾਰ ਬੱਲੇਬਾਜ਼ਾਂ ਵਿਚੋਂ ਇਕ ਮਿਸਟਰ 360 ਡਿਗਰੀ ਦੇ ਨਾਂ ਨਾਲ ਮਸ਼ਹੂਰ ਏ.ਬੀ. ਡਵਿਲੀਅਰਸ ਦੇ ਫੈਂਸ ਨੂੰ ਮੰਗਲਵਾਰ ਜ਼ੋਰਦਾਰ ਝਟਕਾ ਲੱਗਾ। ਆਈ.ਸੀ.ਸੀ. ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਸਾਊਥ ਅਫਰੀਕਾ ਕ੍ਰਿਕਟ ਬੋਰਡ ਵਲੋਂ ਇਸ ਗੱਲ ਨੂੰ ਲੈ ਕੇ ਸਾਰੀਆਂ ਕਿਆਸ ਅਰਾਈਆਂ ਖਤਮ ਕਰ ਦਿੱਤੀਆਂ ਗਈਆਂ ਜਿਸ ਵਿਚ ਡਵਿਲੀਅਰਸ ਦੀ ਵਾਪਸੀ ਦੀਆਂ ਗੱਲਾਂ ਹੋ ਰਹੀਆਂ ਸਨ। ਡਵਿਲੀਅਰਸ ਨੇ ਸਾਊਥ ਅਫਰੀਕਾ ਕ੍ਰਿਕਟ ਬੋਰਡ ਦੇ ਨਾਲ ਮੀਟਿੰਗ ਕੀਤੀ ਅਤੇ ਉਸ ਵਿਚ ਇਸ ਗੱਲ ਨੂੰ ਲੈ ਕੇ ਆਪਣਾ ਆਖਰੀ ਫੈਸਲਾ ਦੱਸਿਆ। ...

icc

ਨਵੀਂ ਦਿੱਲੀ (ਇੰਟ.)- ਭਾਰਤੀ ਕ੍ਰਿਕਟ ਟੀਮ ਇਨ੍ਹੀਂ ਦਿਨੀਂ ਕ੍ਰਿਕਟ ਦੇ ਹਰ ਫਾਰਮੈੱਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਅਤੇ ਐੱਮ.ਐੱਸ.ਧੋਨੀ ਨੇ ਜੋ ਵਿਰਾਸਤ ਵਿਰਾਟ ਕੋਹਲੀ ਨੂੰ ਸੌਂਪੀ ਸੀ ਉਹ ਉਸ ਨੂੰ ਬਾਖੂਬੀ ਅੱਗੇ ਲਿਜਾ ਰਹੇ ਹਨ। ਹਾਲਾਂਕਿ ਵਿਰਾਟ ਟੀਮ ਇੰਡੀਆ ਨੂੰ ਹੁਣ ਤੱਕ ਦਾ ਆਈ.ਸੀ.ਸੀ. ਖਿਤਾਬ ਨਹੀਂ ਦਿਵਾ ਸਕੇ। ਭਾਰਤ ਨੇ ਆਪਣਾ ਆਖਰੀ ਆਈ.ਸੀ.ਸੀ. ਖਿਤਾਬ ਸਾਲ 2013 ਵਿਚ ਜਿੱਤਿਆ ਸੀ। ਉਸ ਸਾਲ ਧੋਨੀ ਦੀ ਕਪਤਾਨੀ ਵਿਚ ਟੀਮ ਇੰਡੀਆ ਨੇ ਚੈਂਪੀਅਨਸ ਟ੍ਰਾਫੀ ਦਾ ਖਿਤਾਬ ਆਪਣੇ ਨਾਂ ਕੀਤਾ ਸੀ ਪਰ ਇਸ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਨੇ ਕੋਈ ਵੀ ਆਈ.ਸੀ.ਸੀ. ਖਿਤਾਬ ਨਹੀਂ ਜਿੱਤਿਆ। ਇਹੀ ਨਹੀਂ ਭਾਰਤੀ ਟੀਮ 2013 ਤੋਂ ਬਾਅਦ ਆਈ.ਸੀ.ਸੀ. ਇਵੈਂਟ ਦੇ ਅਹਿਮ ਮੁਕਾਬਲੇ ਵਿਚ ਹਾਰ ਜਾਂਦੀ ਹੈ। ਹੁਣ ਭਾਰਤੀ ਕ੍ਰਿਕਟ ਟੀਮ ਦੇ ਨਾਲ ਅਜਿਹਾ ਕਿਉਂ ਹੋ ਰਿਹਾ ਹੈ, ਇਸ ਨੂੰ ਲੈ ਕੇ ਸਾਬਕਾ ਭਾਰਤੀ ਖਿਡਾਰੀ ਦੀਪ ਦਾਸਗੁਪਤਾ ਨੇ ਪ੍ਰਤੀਕਿਰਿਆ ਦਿੱਤੀ। ਸਪੋਰਟਸ ਟੁਡੇ 'ਤੇ ਕ੍ਰਿਕਟ ਫੈਨ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਲ 2013 ਤੋਂ ਬਾਅਦ ਟੀਮ ਇੰਡੀਆ ਨੇ ਕੋਈ ਵੀ ਆਈ.ਸੀ.ਸੀ. ਖਿਤਾਬ ਨਹੀਂ ਜਿੱਤਿਆ ਹੈ ਅਤੇ ਇਸ ਦੇ ਪਿੱਛੇ ਕੋਈ ਖਾਸ ਕਾਰਣ ਵੀ ਨਹੀਂ ਹੈ। ਸ਼ਾਇਦ ਅਜਿਹਾ ਇਸ ਕਾਰਣ ਹੋ ਰਿਹਾ ਹੈ ਕਿਉਂਕਿ ਇਹ ਟੀਮ ਲੋੜ ਤੋਂ ਜ਼ਿਆਦਾ ਸੋਚਣ ਲੱਗਦੀ ਹੈ ਅਤੇ ਬਹੁਤ ਜ਼ਿਆਦਾ ਦਬਾਅ ਲੈ ਲੈਂਦੀ ਹੈ। ਇਸ ਦਬਾਅ ਕਾਰਣ ਉਨ੍ਹਾਂ ਦੇ ਪ੍ਰਦਰਸ਼ਨ 'ਤੇ ਕਾਫੀ ਅਸਰ ਪੈਂਦਾ ਹੈ। ਟੀਮ ਇੰਡੀਆ ਨੇ ਸਾਲ 2017 ਵਿਚ ਆਈ.ਸੀ.ਸੀ. ਚੈਂਪੀਅਨਸ ਟ੍ਰਾਫੀ ਦੇ ਫਾਈਨਲ ਵਿਚ ਥਾਂ ਬਣਾਈ ਸੀ ਪਰ ਪਾਕਿਸਤਾਨ ਦੇ ਹੱਥੋਂ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 2019 ਵਿਸ਼ਵ ਕੱਪ ਸੈਮੀਫਾਈਨਲ ਵਿਚ ਵੀ ਭਾਰਤ ਨੂੰ ਨਿਊਜ਼ੀਲੈਂਡ ਹੱਥੋਂ ਹਾਰ ਮਿਲੀ ਸੀ। ਦੀਪ ਦਾਸਗੁਪਤਾ ਨੇ ਕਿਹਾ ਕਿ ਜੇਕਰ ਹਰ 2019 ਵਨਡੇਅ ਵਿਸ਼ਵ ਕੱਪ ਸੈਮੀਫਾਈਨਲ ਦੀ ਗੱਲ ਕਰੀਏ ਤਾਂ ਟੀਮ ਇੰਡੀਆ ਨੂੰ ਜਿੱਤਣਾ ਚਾਹੀਦਾ ਸੀ। ਉਥੇ ਹੀ ਚੈਂਪੀਅਨਸ ਟ੍ਰਾਫੀ ਦੇ ਫਾਈਨਲ ਦੀ ਨੋ ਬਾਲ ਨੂੰ ਦੇਖੀਏ, ਉਸ ਦੀ ਤਾਂ ਗੱਲ ਨਹੀਂ ਕਰਦੇ। ਸਾਨੂੰ ਇਨ੍ਹਾਂ ਹਾਰੇ ਹੋਏ ਮੈਚਾਂ 'ਤੇ ਧਿਆਨ ਦੇਣਾ ਹੋਵੇਗਾ, ਵੈਸੇ ਟੀਮ ਇੰਡੀਆ ਨੂੰ ਚੋਕਰਸ ਤਾਂ ਨਹੀਂ ਕਹਾਂਗਾ। ਤੁਹਾਨੂੰ ਦੱਸ ਦਈਏ ਕਿ ਹੁਣ ਟੀ-20 ਵਿਸ਼ਵ ਕੱਪ ਦਾ ਆਯੋਜਨ ਭਾਰਤ ਵਿਚ ਅਕਤੂਬਰ-ਨਵੰਬਰ ਵਿਚ ਕੀਤਾ ਜਾਵੇਗਾ ਜਿੱਥੇ ਟੀਮ ਇੰਡੀਆ ਲਈ ਇਕ ਵਾਰ ਫਿਰ ਤੋਂ ਵੱਡਾ ਮੌਕਾ ਹੋਵੇਗਾ।

wrestler

ਨਵੀਂ ਦਿੱਲੀ- ਕਤਲ ਦੇ ਮਾਮਲੇ ਵਿਚ ਓਲੰਪਿਕ ਮੈਡਲ ਜੇਤੂ ਸੁਸ਼ੀਲ ਕੁਮਾਰ ਨੇ ਆਗਾਮੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਰੋਹਿਨੀ ਦੀ ਅਦਾਲਤ ਵਿਚ ਅੱਜ ਸੁਣਵਾਈ ਹੋਵੇਗੀ। ਦੱਸ ਦੇਈਏ ਕਿ ਸੁਸ਼ੀਲ ਕੁਮਾਰ ਛਤਰਸਾਲ ਸਟੇਡੀਅਮ ਵਿਚ 23 ਸਾਲਾ ਸਾਗਰ ਰਾਣਾ ਦੇ ਕਤਲ ਦੇ ਮਾਮਲੇ ਦਾ ਆਰੋਪ ਹੈ। ਸੁਸ਼ੀਲ ਕੁਮਾਰ ਅਤੇ ਹੋਰਾਂ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। Olympic medalist Sushil Kumar moves anticipatory bail plea. The hearing will be in Rohini Court today.Non-bailable warrant issued against Sushil Kumar & others in the case relating to killing of 23-year-old Sagar Rana at Chhatrasal Stadium.(File photo) pic.twitter.com/akEPGh9xPu — ANI (@ANI) May 18, 2021   ਸੂਤਰਾਂ ਦੇ ਮੁਤਾਬਿਕ ਉਹ ਵੀ ਖ਼ਬਰਾਂ ਵੇਖਣ ਨੂੰ ਮਿਲੀਆਂ ਹਨ ਸੁਸ਼ੀਲ ਕੁਮਾਰ  ਅਗਲੇ ਦੋ ਦਿਨ ਤੱਕ ਦਿੱਲੀ NCR ਦੀ ਕਿਸੇ ਵੀ ਅਦਾਲਤ ਵਿੱਚ ਆਤਮ ਸਮਰਪਣ ਕਰ ਸਕਦਾ ਹੈ। ਸੁਸ਼ੀਲ ਤਰਫੋਂ ਮਾਡਲ ਥਾਣੇ ਦੇ ਪੁਲਿਸ ਮੁਲਾਜ਼ਮ ਨੂੰ ਵੀ ਵਟਸ...

kane virat

ਲੰਡਨ (ਇੰਟ.)- ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਵਿਚੋਂ ਕੌਣ ਸਭ ਤੋਂ ਵਧੀਆ ਬੱਲੇਬਾਜ਼ ਹੈ, ਇਸ ਗੱਲ ਨੂੰ ਲੈ ਕੇ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਅਤੇ ਪਾਕਿਸਤਾਨ ਦੇ ਸਲਮਾਨ ਬਟ ਵਿਚਾਲੇ ਐਤਵਾਰ ਨੂੰ ਜ਼ੁਬਾਨੀ ਜੰਗ ਛਿੜ ਗਈ। ਇਸ ਦੀ ਸ਼ੁਰੂਆਤ ਵਾਨ ਦੇ ਉਸ ਬਿਆਨ ਤੋਂ ਹੋਈ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਵਿਲੀਅਮਸਨ ਭਾਰਤੀ ਹੁੰਦੇ ਤਾਂ ਉਨ੍ਹਾਂ ਨੂੰ ਵਿਸ਼ਵ ਦਾ ਸਭ ਤੋਂ ਵਧੀਆ ਖਿਡਾਰੀ ਦੱਸਿਆ ਜਾਂਦਾ ਹੈ। ਸਲਮਾਨ ਨੇ ਇਸ ਨੂੰ ਲੈ ਕੇ ਨਿਸ਼ਾਨਾ ਸਾਧਿਆ, ਜਿਸ ਨਾਲ ਸਾਬਕਾ ਇੰਗਲਿਸ਼ ਕਪਤਾਨ ਚਿੜ੍ਹ ਗਿਆ ਅਤੇ 2010 ਫਿਕਸਿੰਗ ਦੀ ਯਾਦ ਦਿਵਾ ਦਿੱਤੀ।ਇਸ 'ਤੇ ਫਿਕਸਿੰਗ ਦੇ ਚੱਲਦੇ ਪੰਜ ਸਾਲ ਦੀ ਪਾਬੰਦੀ ਝੱਲਣ ਵਾਲੇ ਪਾਕਿਸਤਾਨ ਦੇ ਸਲਮਾਨ ਬਟ ਨੇ ਕਿਹਾ ਕਿ ਕੋਹਲੀ ਅਜਿਹੇ ਦੇਸ਼ ਤੋਂ ਹਨ, ਜਿੱਥੇ ਕਿ ਆਬਾਦੀ ਬਹੁਤ ਜ਼ਿਆਦਾ ਹੈ ਅਤੇ ਇਸ ਲਈ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੀ ਜ਼ਿਆਦਾ ਹੈ। ਮੌਜੂਦਾ ਸਮੇਂ ਵਿਚ ਦੁਨੀਆ ਦੇ ਕਿਸੇ ਵੀ ਹੋਰ ਬੱਲੇਬਾਜ਼ ਦੇ ਨਾਂ 'ਤੇ 70 ਕੌਮਾਂਤਰੀ ਸ਼ਤਕ ਦਰਜ ਨਹੀਂ ਹਨ। ਇਸ ਲਈ ਮੁਕਾਬਲੇ ਦਾ ਕੀ ਮਤਲਬ ਬਣਦਾ ਹੈ ਅਤੇ ਇਨ੍ਹਾਂ ਦੋਹਾਂ ਵਿਚਾਲੇ ਤੁਲਨਾ ਕੌਣ ਕਰ ਰਿਹਾ ਹੈ? ਮਾਈਕਲ ਵੌਨ। ਉਹ ਇੰਗਲੈਂਡ ਲਈ ਚੰਗੇ ਕਪਤਾਨ ਰਹੇ ਹੋਣਗੇ ਪਰ ਉਹ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕਰਦੇ ਸਨ ਉਹ ਅੰਕੜਿਆਂ ਵਿਚ ਨਹੀਂ ਦਿਖਦਾ ਹੈ।ਵਾਨ ਇਸ ਤੋਂ ਚਿੜ੍ਹ ਗਏ ਅਤੇ ਉਨ੍ਹਾਂ ਨੇ ਟਵੀਟ ਕੀਤਾ, ਮੈਂ ਦੇਖਿਆ ਹੈ ਕਿ ਸਲਮਾਨ ਨੇ ਮੇਰੇ ਬਾਰੇ ਕੀ ਕਿਹਾ ਹੈ, ਪਰ ਮੈਂ ਚਾਹੁੰਦਾ ਸੀ ਕਿ 2010 ਵਿਚ ਜਦੋਂ ਉਹ ਮੈਚ ਫਿਕਸ ਕਰ ਰਹੇ ਸਨ ਤਾਂ ਵੀ ਉਨ੍ਹਾਂ ਦੇ ਦਿਮਾਗ ਵਿਚ ਇਸ ਤਰ੍ਹਾਂ ਦੇ ਸਪੱਸ਼ਟ ਵਿਚਾਰ ਹੋਣੇ ਚਾਹੀਦੇ ਸਨ। ਦੱਸ ਦਈਏ ਕਿ ਵਾਨ ਨੇ ਕੋਹਲੀ ਅਤੇ ਵਿਲੀਅਮਸਨ ਨੂੰ ਲੈ ਕੇ ਅਜਿਹੇ ਸਮੇਂ ਵਿਚ ਬਿਆਨ ਦਿੱਤਾ ਹੈ ਜਦੋਂ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਹੋਣਾ ਹੈ।ਇਹ ਮੈਚ ਸਾਊਥੈਂਪਟਨ ਵਿਚ 18 ਤੋਂ 22 ਜੂਨ ਵਿਚਾਲੇ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਕੀ.ਵੀ. ਟੀਮ ਇੰਗਲੈਂਡ ਨਾਲ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ। ਉਥੇ ਹੀ ਭਾਰਤੀ ਟੀਮ ਨੂੰ ਵੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਤੋਂ ਬਾਅਦ ਇੰਗਲੈਂਡ ਨਾਲ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਇਹ ਸੀਰੀਜ਼ ਅਗਸਤ-ਸਤੰਬਰ ਵਿਚ ਖੇਡੀ ਜਾਵੇਗੀ। ਦੋ ਜੂਨ ਨੂੰ ਟੀਮ ਇੰਗਲੈਂਡ ਪਹੁੰਚੇਗੀ।

smith

ਮੈਲਬੋਰਨ (ਇੰਟ.)-ਆਈ.ਪੀ.ਐੱਲ.2021 ਵਿਚ ਹਿਸਾ ਲੈਣ ਆਏ ਆਸਟ੍ਰੇਲੀਆ ਕ੍ਰਿਕਟਰ, ਕੁਮੈਂਟੇਟਰ ਅਤੇ ਸਪੋਰਟ ਸਟਾਫ ਸੋਮਵਾਰ ਨੂੰ ਸਿਡਨੀ ਪਹੁੰਚੇ। 38 ਲੋਕਾਂ ਦੀ ਇਹ ਟੀਮ ਆਈ.ਪੀ.ਐੱਲ. ਦੇ 14ਵੇਂ ਸੈਸ਼ਨ ਦੇ ਮੁਲਤਵੀ ਹੋਣ ਦੇ ਲਗਭਗ ਦੋ ਹਫਤਿਆਂ ਬਾਅਦ ਆਪਣੇ ਵਤਨ ਪਰਤ ਸਕੇ ਹਨ। ਇੰਨੇ ਦਿਨ ਤੱਕ ਇਹ ਲੋਕ ਮਾਲਦੀਵ ਵਿਚ ਰੁਕੇ ਹੋਏ ਸਨ ਅਤੇ ਆਪਣੇ ਦੇਸ਼ ਦਾ ਬਾਰਡਰ ਖੁੱਲ੍ਹਣ ਦੀ ਉਡੀਕ ਕਰ ਰਹੇ ਸਨ। ਕੋਰੋਨਾ ਦੀ ਦੂਜੀ ਲਹਿਰ ਕਾਰਣ ਆਸਟ੍ਰੇਲੀਆ ਨੇ ਭਾਰਤ 'ਤੇ ਯਾਤਰਾ ਪਾਬੰਦੀ ਲਗਾ ਦਿੱਤੀ ਸੀ। ਇਨ੍ਹਾਂ ਲੋਕਾਂ ਨੇ ਮਾਲਦੀਵ ਵਿਚ 10 ਦਿਨ ਬਿਤਾਏ ਅਤੇ ਹੁਣ ਸਿਡਨੀ ਦੇ ਇਕ ਹੋਟਲ ਵਿਚ ਦੋ ਹਫਤੇ ਕੁਆਰੰਟੀਨ ਰਹਿਣਗੇ। ਨੈਸ਼ਨਲ ਬ੍ਰਾਡਕਾਸਟਰ ਏ.ਬੀ.ਸੀ. ਮੁਤਾਬਕ ਸਟੀਫ ਸਮਿਥ, ਪੈਟ ਕਮਿੰਸ, ਡੇਵਿਡ ਵਾਰਨਰ ਅਤੇ ਦਿੱਲੀ ਕੈਪੀਟਲਸ ਦੇ ਕੋਚ ਰਿਕੀ ਪੌਂਟਿੰਗ ਏਅਰ ਸੇਸ਼ੇਲਸ ਦੀ ਉਡਾਣ ਰਾਹੀਂ ਇਥੇ ਪਹੁੰਚੇ। ਚੇਨਈ ਸੁਪਰਕਿੰਗਜ਼ ਦੇ ਬੱਲੇਬਾਜ਼ੀ ਕੋਚ ਮਾਈਕਲ ਹਸੀ ਵੀ ਸ਼ੁੱਕਰਵਾਰ ਨੂੰ ਕੋਰੋਨਾ ਨੈਗੇਟਿਵ ਰਿਪੋਰਟ ਆਉਣ ਤੋਂ ਬਾਅਦ ਦੋਹਾ ਰਾਹੀਂ ਐਤਵਾਰ ਮੁਲਕ ਲਈ ਰਵਾਨਾ ਹੋਏ। ਉਹ 4 ਮਈ ਨੂੰ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਅਤੇ ਉਨ੍ਹਾਂ ਨੂੰ ਇਕ ਏਅਰ ਐਂਬੂਲੈਂਸ ਵਿਚ ਦਿੱਲੀ ਤੋਂ ਚੇੱਨਈ ਲਿਆਂਦਾ ਗਿਆ ਸੀ।ਦੱਸ ਦਈਏ ਕਿ ਬਾਇਓ ਬਬਲ ਵਿਚ ਚਾਰ ਖਿਡਾਰੀ ਅਤੇ ਦੋ ਕੋਚ ਦੇ ਕੋਰੋਨਾ ਇਨਫੈਕਟਿਡ ਹੋਣ ਤੋਂ ਬਾਅਦ ਮਈ ਦੀ ਸ਼ੁਰੂਆਤ ਵਿਚ ਆਈ.ਪੀ.ਐੱਲ. 2021 ਨੂੰ ਮੁਲਤਵੀ ਕਰਨਾ ਪਿਆ ਸੀ। ਦੱਸ ਦਈਏ ਕਿ ਟੂਰਨਾਮੈਂਟ ਦਾ ਆਯੋਜਨ ਅਜਿਹੇ ਸਮੇਂ ਹੋ ਰਿਹਾ ਸੀ, ਜਦੋਂ ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਸਿਖਰ 'ਤੇ ਸੀ। ਇਸ ਦੇ ਚੱਲਦੇ ਮੈਚ ਬੰਦ ਦਰਵਾਜ਼ਿਆਂ ਪਿੱਛੇ ਆਯੋਜਿਤ ਹੋ ਰਹੇ ਸਨ। ਖਿਡਾਰੀਆਂ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਬਾਇਓ ਬਬਲ ਬਣਾਇਆ ਗਿਆ ਸੀ।ਕੋਰੋਨਾ ਨੇ ਬਬਲ ਵਿਚ ਵੀ ਸੰਨ੍ਹ ਲਾ ਦਿੱਤੀ। ਸਭ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਸ ਦੇ ਗੇਂਦਬਾਜ਼ ਵਰੁਣ ਚੱਕਰਵਰਤੀ, ਸੰਦੀਪ ਵਾਰੀਅਰ ਅਤੇ ਚੇਨਈ ਦੇ ਗੇਂਦਬਾਜ਼ੀ ਕੋਚ ਐੱਲ.ਬਾਲਾਜੀ ਇਨਫੈਕਟਿਡ ਪਾਏ ਗਏ। ਇਸ ਤੋਂ ਅਗਲੇ ਦਿਨ ਦਿੱਲੀ ਦੇ ਅਮਿਤ ਮਿਸ਼ਰਾ ਅਤੇ ਹੈਦਰਾਬਾਦ ਦੇ ਰਿੱਧੀਮਾਨ ਸਾਹਾ ਇਨਫੈਕਟਿਡ ਪਾਏ ਗਏ। ਇਸ ਤੋਂ ਬਾਅਦ ਆਈ.ਪੀ.ਐੱਲ. ਦੇ 14ਵੇਂ ਸੈਸ਼ਨ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਚੇਨਈ ਦੇ ਬੱਲੇਬਾਜ਼ੀ ਕੋਚ ਮਾਈਕਲ ਹਸੀ, ਕੋਲਕਾਤਾ ਦੇ ਟਿਮ ਸੇਫਰਟ ਅਤੇ ਪ੍ਰਸਿੱਧ ਕ੍ਰਿਸ਼ਣਾ ਵੀ ਇਨਫੈਕਟਿਡ ਪਾਏ ਗਏ।

cricket dead

ਰਾਜਕੋਟ: ਸੌਰਾਸ਼ਟਰ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ ਭਾਰਤੀ ਕ੍ਰਿਕਟ ਬੋਰਡ (BCCI) ਦੇ ਰੈਫਰੀ ਰਾਜੇਂਦਰ ਸਿੰਘ ਜਡੇਜਾ ਦੀ ਕੋਰੋਨਾ ਨਾਲ ਮੌਤ ਹੋ ਗਈ। ਇਸ ਦੀ ਜਾਣਕਾਰੀ  ਸੌਰਾਸ਼ਟਰ ਕ੍ਰਿਕਟ ਸੰਘ ਨੇ ਅੱਜ ਦਿੱਤੀ ਹੈ। ਐਸਸੀਏ ਨੇ ਇੱਕ ਬਿਆਨ ਵਿੱਚ ਕਿਹਾ,  ''ਐਸਸੀਏ ਵਿਚ ਸਾਰੇ ਰਾਜਿੰਦਰ ਸਿੰਘ ਜਡੇਜਾ ਦੇ ਅਚਨਚੇਤ ਦੇਹਾਂਤ ਤੋਂ ਦੁਖੀ ਹਨ, ਜੋ ਕਿ ਸੌਰਰਾਸ਼ਟਰ ਦੇ ਅਤੀਤ ਦੇ ਸਭ ਤੋਂ ਮਸ਼ਹੂਰ ਕ੍ਰਿਕਟਰ ਸਨ।" ਕੋਵਿਡ -19 'ਵਿਰੁੱਧ ਲੜਾਈ ਲੜਦਿਆਂ ਉਹਨਾਂ ਦੀ ਅੱਜ ਮੌਤ ਹੋ ਗਈ।'' ਦੱਸ ਦੇਈਏ ਕਿ ਜਡੇਜਾ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਸਨ ਅਤੇ ਇੱਕ ਚੰਗੇ ਆਲਰਾਊਂਡਰ ਵੀ ਸਨ। ਉਹਨਾਂ ਨੇ 50 ਪਹਿਲੇ ਦਰਜੇ ਦੇ ਅਤੇ 11 ਲਿਸਟ ਏ ਮੈਚਾਂ ਵਿੱਚ ਕ੍ਰਮਵਾਰ 134 ਅਤੇ 14 ਵਿਕਟਾਂ ਲਈਆਂ। ਬੀਸੀਸੀਆਈ ਦੇ ਸਾਬਕਾ ਸਕੱਤਰ ਅਤੇ ਐਸਸੀਏ ਸਕੱਤਰ ਨਿਰੰਜਨ ਸ਼ਾਹ ਨੇ ਕਿਹਾ, "ਰਾਜਿੰਦਰ ਸਿੰਘ ਜਡੇਜਾ ਇਕ ਪੱਧਰ, ਸ਼ੈਲੀ, ਨੈਤਿਕਤਾ ਅਤੇ ਸ਼ਾਨਦਾਰ ਕ੍ਰਿਕਟ ਕਾਬਲੀਅਤ ਦਾ ਵਿਅਕਤੀ ਸੀ।" ਕ੍ਰਿਕਟ ਵਿੱਚ ਉਨ੍ਹਾਂ ਦੇ ਸਮਰਪਣ ਅਤੇ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।

martin crow

ਨਵੀਂ ਦਿੱਲੀ:  ਸਾਬਕਾ ਕ੍ਰਿਕਟਰਾਂ ਨੂੰ ਸਨਮਾਨਿਤ ਕਰਨ ਲਈ ਹਾਲ ਹੀ ਵਿਚ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਆਫ ਫੇਮ ਮਹੀਨੇ ਦੀ ਸ਼ੁਰੂਆਤ ਕੀਤੀ ਹੈ। ਆਈਸੀਸੀ ਨੇ ਆਪਣੀ ਸੂਚੀ ਵਿਚ ਪਹਿਲੇ ਨੰਬਰ 'ਤੇ ਨਿਊਜ਼ੀਲੈਂਡ ਦੇ ਸਾਬਕਾ ਬੱਲੇਬਾਜ਼ ਮਾਰਟਿਨ ਕ੍ਰੋ ਨੂੰ ਚੁਣਿਆ ਹੈ। ਆਈਸੀਸੀ ਨੇ ਜਾਣਕਾਰੀ ਟਵੀਟ ਕਰ ਦਿੱਤੀ ਹੈ। ਸਭ ਖਾਸ ਗੱਲ ਇਹ ਹੈ ਕਿ ਅੱਜ ਵੀ ਮਾਰਟਿਨ ਕਰੋ ਨੂੰ ਨਿਊਜ਼ੀਲੈਂਡ ਦੀ ਧਰਤੀ 'ਤੇ ਸਭ ਤੋਂ ਪ੍ਰਤਿਭਾਵਾਨ ਬੱਲੇਬਾਜ਼ ਕਿਹਾ ਜਾਂਦਾ ਹੈ। ਦੱਸਣਯੋਗ ਹੈ ਕਿ ਫਰਵਰੀ 1982 ਵਿੱਚ 19 ਸਾਲ ਦੀ ਉਮਰ ਵਿਚ ਅੰਤਰਰਾਸ਼ਟਰੀ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਤੇ ਲਗਪਗ 13 ਸਾਲਾਂ ਲਈ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ।

mitali

ਨਵੀਂ ਦਿੱਲੀ (ਇੰਟ.)- ਝਾਰਖੰਡ ਦੀ ਨੌਜਵਾਨ ਵਿਕਟਕੀਪਰ ਬੱਲੇਬਾਜ਼ ਇੰਦਰਾਣੀ ਰਾਏ ਨੂੰ ਅਗਲੇ ਹਫਤੇ ਹੋਣ ਵਾਲੇ ਇੰਗਲੈਂਡ ਦੌਰੇ ਲਈ ਪਹਿਲੀ ਵਾਰ ਭਾਰਤ ਦੀ ਟੈਸਟ ਅਤੇ ਵਨ ਡੇਅ ਮਹਿਲਾ ਟੀਮ ਵਿਚ ਚੁਣਿਆ ਗਿਆ ਹੈ। ਹਾਲਾਂਕਿ, ਸੱਟ ਕਾਰਣ ਖੱਬੇ ਹੱਥ ਦੀ ਸੀਨੀਅਰ ਸਪਿਨਰ ਰਾਜੇਸ਼ਵਰੀ ਗਾਇਕਵਾੜ ਨੂੰ ਟੀਮ ਵਿਚ ਥਾਂ ਨਹੀਂ ਮਿਲੀ ਹੈ। ਨੀਤੂ ਡੇਵਿਡ ਦੀ ਅਗਵਾਈ ਵਾਲੀ ਕਮੇਟੀ ਨੇ ਨੌਜਵਾਨ ਬੱਲੇਬਾਜ਼ੀ ਸਨਸਨੀ ਸ਼ੇਫਾਲੀ ਵਰਮਾ ਅਤੇ ਤੇਜ਼ ਗੇਂਦਬਾਜ਼ ਸ਼ਿਖਾ ਪਾਂਡੇ ਨੂੰ ਤਿੰਨਾਂ ਫਾਰਮੈੱਟਾਂ ਦੀ ਟੀਮ ਵਿਚ ਥਾਂ ਦਿੱਤੀ ਹੈ। ਮਿਤਾਲੀ ਰਾਜ ਦੌਰੇ 'ਤੇ ਹੋਣ ਵਾਲੇ ਇਕੋ ਇਕ ਟੈਸਟ ਅਤੇ ਤਿੰਨ ਵਨ ਡੇਅ ਮੈਚਾਂ ਵਿਚ ਕਪਤਾਨੀ ਕਰੇਗੀ। ਜਦੋਂ ਕਿ ਹਰਮਨਪ੍ਰੀਤ ਕੌਰ ਟੀ-20 ਟੀਮ ਦੀ ਕਪਤਾਨ ਹੋਵੇਗੀ।ਨਿਊਜ਼ ਏਜੰਸੀ ਪੀ.ਟੀ.ਆਈ. ਮੁਤਾਬਕ ਚੋਣ ਕਮੇਟੀ ਨੇ ਉੱਤਰ ਪ੍ਰਦੇਸ਼ ਦੀ ਸ਼ਵੇਤਾ ਵਰਮਾ ਦੇ ਨਾਂ 'ਤੇ ਚਰਚਾ ਕੀਤੀ, ਪਰ ਉਨ੍ਹਾਂ ਨੇ ਸੈਸ਼ਨ ਵਿਚ 200 ਦੌੜਾਂ ਵੀ ਨਹੀਂ ਬਣਾਈਆਂ ਹਨ। ਮੋਨਿਕਾ ਪਟੇਲ ਅਤੇ ਸੀ ਪ੍ਰਤਿਊਸ਼ਾ ਨੂੰ ਡ੍ਰਾਪ ਕਰ ਦਿੱਤਾ ਗਿਆ ਹੈ। ਨੈਸ਼ਨਲ ਵਨਡੇ ਕੰਪੀਟਿਸ਼ਨ ਵਿਚ ਇੰਦਰਾਨੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਛੱਤੀਸਗੜ੍ਹ ਨੇ 103 ਦੌੜਾਂ ਦੀ ਪਾਰੀ ਖੇਡੀ। ਕਰਨਾਟਕ ਦੇ ਖਿਲਾਫ 86 ਅਤੇ ਰੇਲਵੇ ਦੇ ਖਿਲਾਫ ਫਾਈਨਲ ਵਿਚ 49 ਦੌੜਾਂ ਬਣਾਈਆਂ। ਇਹ ਦੌਰਾ 16 ਜੂਨ ਤੋਂ 15 ਜੁਲਾਈ ਵਿਚਾਲੇ ਹੋਵੇਗਾ। ਇਸ ਦੌਰਾਨ ਦੋਵੇਂ ਟੀਮਾਂ 16 ਜੂਨ ਤੋਂ ਟੈਸਟ ਮੈਚ ਖੇਡਣਗੀਆਂ। ਇਸ ਤੋਂ ਬਾਅਦ 27 ਜੂਨ ਤੋਂ ਵਨਡੇ ਖੇਡੇ ਜਾਣਗੇ। ਬ੍ਰਿਸਟਲ, ਟਾਟਨ ਅਤੇ ਵਾਰਸੇਟਰ ਵਿਚ ਤਿੰਨ ਮੈਚ ਹੋਣਗੇ। ਇਸ ਤੋਂ ਬਾਅਦ 9 ਜੁਲਾਈ ਤੋਂ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਨਾਰਥੈਂਪਟਨ, ਹੋਵ ਅਤੇ ਚੇਮਸਫੋਰਡ ਵਿਚ ਇਹ ਮੈਚ ਹੋਣਗੇ।ਮਿਤਾਲੀ ਰਾਜ (ਕਪਤਾਨ), ਸਮ੍ਰਿਤੀ ਮੰਧਾਨਾ, ਹਰਮਨਪ੍ਰੀਤ ਕੌਰ (ਉਪ ਕਪਤਾਨ), ਪੂਨਮ ਰਾਊਤ, ਪ੍ਰਿਯਾ ਪੂਨੀਆ, ਦੀਪਤੀ ਸ਼ਰਮਾ, ਜੇਮਿਮਾਹ ਰੋਡ੍ਰਿਗਸ, ਸ਼ੇਫਾਲੀ ਵਰਮਾ, ਸਨੇਹ ਰਾਣਾ, ਤਾਨੀਆ ਭਾਟੀਆ (ਵਿਕਟਕੀਪਰ) ਇੰਦਰਾਨੀ ਰਾਏ (ਵਿਕਟਕੀਪਰ),  ਝੂਲਨ ਗੋਸਵਾਮੀ, ਸ਼ਿਖਾ ਪਾਂਡੇ, ਪੂਜਾ ਵਸਤ੍ਰਾਕਰ, ਅਰੁਂਧਤੀ ਰੇੱਡੀ, ਪੂਨਮ ਯਾਦਵ, ਏਕਤਾ ਬਿਸ਼ਟ, ਰਾਧਾ ਯਾਦਵ। ਟੀ-20 ਟੀਮਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ ਕਪਤਾਨ), ਦੀਪਤੀ ਸ਼ਰਮਾ, ਜੇਮਿਮਾਹ ਰੋਡ੍ਰਿਗਸ, ਸ਼ੇਫਾਲੀ ਵਰਮਾ, ਰਿਚਾ ਘੋਸ਼, ਹਰਲੀਨ ਦਿਓਲ, ਸਨੇਹ ਰਾਣਾ, ਤਾਨੀਆ ਭਾਟੀਆ (ਵਿਕਟ ਕੀਪਰ), ਇੰਦਰਾਨੀ ਰਾਏ (ਵਿਕਟ ਕੀਪਰ) ਸ਼ਿਖਾ ਪਾਂਡੇ, ਪੂਜਾ ਵਸਤ੍ਰਾਕਰ, ਅਰੁਂਧਤੀ ਰੇੱਡੀ, ਪੂਨਮ ਯਾਦਵ, ਏਕਤਾ ਬਿਸ਼ਟ, ਰਾਧਾ ਯਾਦਵ, ਸਿਮਰਨ ਦਿਲ ਬਹਾਦੁਰ। 

jofra

ਸਸੈਕਸ (ਇੰਟ.)- ਜੇਕਰ ਆਈ.ਪੀ.ਐੱਲ. 2021 ਇਸ ਸਾਲ ਦੇ ਅਖੀਰ ਰੀਸ਼ਡਿਊਲ ਹੁੰਦਾ ਹੈ ਤਾਂ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਨੂੰ ਉਮੀਦ ਹੈ ਕਿ ਉਹ ਇਸ ਟੂਰਨਾਮੈਂਟ ਵਿਚ ਖੇਡਣਗੇ। ਦੱਸ ਦਈਏ ਕਿ ਕੋਰੋਨਾ ਦੀ ਦੂਜੀ ਲਹਿਰ ਵਿਚਾਲੇ ਆਈ.ਪੀ.ਐੱਲ. ਦਾ ਆਯੋਜਨ ਹੋ ਰਿਹਾ ਸੀ। ਇਸ ਦੌਰਾਨ ਕੁਝ ਕ੍ਰਿਕਟਰਸ ਅਤੇ ਸਪੋਰਟ ਸਟਾਫ ਦੇ ਮੈਂਬਰ ਇਨਫੈਕਟਿਡ ਪਾਏ ਗਏ ਅਤੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਮੌਜੂਦਾ ਸੈਸ਼ਨ ਵਿਚ 29 ਮੁਕਾਬਲੇ ਖੇਡੇ ਗਏ, ਜਦੋਂ ਕਿ ਅਜੇ 31 ਮੁਕਾਬਲੇ ਖੇਡੇ ਜਾਣੇ ਬਾਕੀ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਨਜ਼ਰ ਸਤੰਬਰ ਵੀਡੋ 'ਤੇ ਤਾਂ ਜੋ ਟੂਰਨਾਮੈਂਟ ਨੂੰ ਪੂਰਾ ਕਰਵਾਇਆ ਜਾ ਸਕੇ। ਜ਼ਖਮੀ ਹੋਣ ਕਾਰਣ ਆਰਚਰ ਆਈ.ਪੀ.ਐੱਲ. 2021 ਦੇ ਇਕ ਵੀ ਮੈਚ ਵਿਚ ਨਹੀਂ ਖੇਡ ਸਕੇ। ਉਹ ਰਾਜਸਥਾਨ ਰਾਇਲਸ ਦਾ ਹਿੱਸਾ ਹਨ। ਹੁਣ ਉਹ ਉਮੀਦ ਕਰ ਰਹੇ ਹਨ ਕਿ ਜੇਕਰ ਟੂਰਨਾਮੈੰਟ ਰੀਸ਼ਡਿਊਲ ਹੁੰਦਾ ਹੈ ਤਾਂ ਉਹ ਖੇਡਦੇ ਦਿਖਾਈ ਦੇਣਗੇ। ਆਰਚਰ ਨੇ ਕਿਹਾ ਕਿ ਜੇਕਰ ਮੈਂ ਭਾਰਤ ਜਾਂਦਾ ਹਾਂਤਾਂ ਸ਼ਾਇਦ ਵੈਸੇ ਵੀ ਛੇਤੀ ਘਰ ਆ ਜਾਂਦਾ। ਉਮੀਦ ਹੈ, ਜੇਕਰ ਆਈ.ਪੀ.ਐੱਲ. ਇਸ ਸਾਲ ਰੀਸ਼ਡਿਊਲ ਹੁੰਦਾ ਹੈ, ਤਾਂ ਮੈਂ ਫਿਰ ਤੋਂ ਜਾ ਸਕਾਂਗਾ। ਭਾਰਤ ਨਹੀਂ ਜਾਣਾ ਇਕ ਮੁਸ਼ਕਲ ਫੈਸਲਾ ਸੀ। ਇਹ ਅਸਲ ਵਿਚ ਅਚਾਨਕ ਸੀ। ਮੈਂ ਜਾ ਸਕਦਾ ਸੀ ਪਰ ਮੈਨੂੰ ਨਹੀਂ ਪਤਾ ਕਿ ਮੈਂ ਕਿੰਨੇ ਮੈਚ ਖੇਡ ਪਾਉਂਦਾ। ਆਰਚਰ ਨੇ ਕਿਹਾ ਕਿ ਰਾਜਸਥਾਨ ਰਾਇਲਸ ਅਤੇ ਇੰਗਲੈਂਡ ਤੋਂ ਉਨ੍ਹਾਂ ਨੂੰ ਭਰਪੂਰ ਸਹਿਯੋਗ ਮਿਲਿਆ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਦੇ ਨਾਲ ਉਨ੍ਹਾਂ ਦੇ ਸਬੰਧ ਕਾਫੀ ਚੰਗੇ ਕਿਉਂਕਿ ਪਿਛਲੇ ਤਿੰਨ ਸਾਲਾਂ ਤੋਂ ਉਹ ਇਸ ਟੀਮ ਨਾਲ ਜੁੜੇ ਹੋਏ ਹਨ। ਬੇਨ ਸਟੋਕਸ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਉਹ ਜ਼ਖਮੀ ਹਨ। ਪਤਾ ਨਹੀਂ ਉਹ ਨਿਊਜ਼ੀਲੈਂਡ ਵਿਰੁੱਧ ਟੈਸਟ ਮੈਚਾਂ ਵਿਚ ਖੇਡ ਸਕਣਗੇ ਜਾਂ ਨਹੀਂ।

untitled design 75

ਨਵੀਂ ਦਿੱਲੀ (ਇੰਟ.)- ਭਾਰਤੀ ਸਪਿਨਰ ਯੁਜਵੇਂਦਰ ਚਹਿਲ ਦੇ ਮਾਤਾ ਅਤੇ ਪਿਤਾ ਕੋਰੋਨਾ ਇਨਫੈਕਟਿਡ ਪਾਏ ਗਏ ਹਨ। ਚਹਿਲ ਦੀ ਪਤਨੀ ਧਨਸ਼੍ਰੀ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਜਾਣਕਾਰੀ ਦਿੱਤੀ। ਚਹਿਲ ਦੇ ਪਿਤਾ ਦੀ ਹਾਲਤ ਜ਼ਿਆਦਾ ਖਰਾਬ ਹੈ। ਧਨਸ਼੍ਰੀ ਨੇ ਕਿਹਾ ਕਿ ਪਾਪਾ ਵਿਚ ਗੰਭੀਰ ਲੱਛਣ ਦਿਖਣ ਤੋਂ ਬਾਅਦ, ਉਨ੍ਹਾਂ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਦੋਂ ਕਿ ਮਾਂ ਘਰ ਵਿਚ ਹੀ ਆਈਸੋਲੇਟ ਹਨ। ਉਨ੍ਹਾਂ ਦਾ ਘਰ 'ਵਿਚ ਹੀ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਧਨਸ਼੍ਰੀ ਨੇ ਲੋਕਾਂ ਨੂੰ ਘਰ 'ਚ ਹੀ ਰਹਿਣ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂ ਅਜੇ ਹਸਪਤਾਲ ਤੋਂ ਆ ਰਹੀ ਹਾਂ। ਉਥੋਂ ਦੀ ਸਥਿਤੀ ਬਹੁਤ ਖਰਾਬ ਹੈ। ਮੈਂ ਫਿਲਹਾਲ ਪੂਰੀ ਸਾਵਧਾਨੀ ਵਰਤ ਰਹੀ ਹਾਂ। ਸਾਰੇ ਫੈਂਸ ਨੂੰ ਰਿਕਵੈਸਟ ਹੈ ਕਿ ਪਲੀਜ਼ ਘਰ ਵਿਚ ਰਹਿਣ ਅਤੇ ਸੁਰੱਖਿਅਤ ਰਹਿਣ। ਆਪਣੇ ਪਰਿਵਾਰ ਵਾਲਿਆਂ ਦਾ ਵੀ ਪੂਰਾ ਧਿਆਨ ਰੱਖਣ। ਇਸ ਤੋਂ ਪਹਿਲਾਂ ਧਨਸ਼੍ਰੀ ਦੀ ਮਾਂ ਅਤੇ ਭਰਾ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਉਨ੍ਹਾਂ ਨੇ ਇਸ ਦਾ ਐਕਸਪੀਰੀਅਂਸ ਸ਼ੇਅਰ ਕਰਦੇ ਹੋਏ ਲਿਖਿਆ ਕਿ ਜਦੋਂ ਮੇਰੀ ਮਾਂ ਅਤੇ ਭਰਾ ਇਨਫੈਕਟਿਡ ਹੋਏ ਸਨ, ਉਦੋਂ ਮੈਂ ਆਈ.ਪੀ.ਐੱਲ. ਲਈ ਬਾਇਓ-ਬਬਲ ਵਿਚ ਸੀ। ਮੈਂ ਉਸ ਵੇਲੇ ਅਸਹਿਜ ਮਹਿਸੂਸ ਕੀਤਾ ਸੀ ਪਰ ਮੈਂ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਖੁਦ ਤੋਂ ਮਾਨੀਟਰ ਕੀਤਾ ਸੀ। ਘਰ ਅਤੇ ਪਰਿਵਾਰ ਤੋਂ ਉਸ ਵੇਲੇ ਦੂਰ ਰਹਿਣਾ ਕਾਫੀ ਮੁਸ਼ਕਲ ਸੀ। ਸ਼ੁਕਰ ਹੈ ਕਿ ਉਹ ਹੁਣ ਠੀਕ ਹੋ ਚੁੱਕੇ ਹਨ। ਧਨਸ਼੍ਰੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਅੰਕਲ ਅਤੇ ਆਂਟੀ ਦਾ ਕੋਰੋਨਾ ਕਾਰਣ ਹੀ ਦੇਹਾਂਤ ਹੋਇਆ ਸੀ। ਕਈ ਖਿਡਾਰੀਆਂ ਨੇ ਆਪਣਿਆਂ ਨੂੰ ਗੁਆਇਆਕੋਰੋਨਾ ਦੀ ਦੂਜੀ ਲਹਿਰ ਨੇ ਦੇਸ਼ ਅਤੇ ਦੁਨੀਆ ਵਿਚ ਹਾਹਾਕਾਰ ਮਚਾ ਦਿੱਤਾ ਹੈ। ਖੇਡ ਜਗਤ ਵੀ ਇਸ ਤੋਂ ਬਚਿਆ ਨਹੀਂ। ਖਿਡਾਰੀਆਂ ਦੇ ਪਰਿਵਾਰ 'ਤੇ ਵੀ ਕੋਰੋਨਾ ਕਾਲ ਬਣ ਕੇ ਟੁੱਟਿਆ ਹੈ। ਹੁਣ ਤੱਕ ਕਈ ਖਿਡਾਰੀ ਆਪਣੇ ਪਰਿਵਾਰ ਅਤੇ ਕਰੀਬੀਆਂ ਨੂੰ ਗੁਆ ਚੁੱਕੇ ਹਨ। ਪਿਛਲੇ ਇਕ ਮਹੀਨੇ ਵਿਚ ਆਰ.ਪੀ. ਸਿੰਘ, ਪਿਊਸ਼ ਚਾਵਲਾ ਅਤੇ ਚੇਤਨ ਸਕਾਰੀਆ ਨੇ ਆਪਣੇ ਪਿਤਾ ਨੂੰ ਗੁਆਇਆ। ਉਥੇ ਹੀ ਓਲੰਪਿਕ ਗੋਲਡ ਮੈਡਲਿਸਟ ਐੱਮ.ਕੇ. ਕੌਸ਼ਿਕ ਵੀ ਨਹੀਂ ਰਹੇ।

untitled design 66

ਨਵੀਂ ਦਿੱਲੀ- ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਵੀਰਵਾਰ ਨੂੰ ਟੈਸਟ ਟੀਮਾਂ ਦੀ ਤਾਜ਼ਾ ਰੈਂਕਿੰਗ ਜਾਰੀ ਕੀਤੀ ਹੈ। ਇਸ ਲਿਸਟ ਵਿਚ ਭਾਰਤੀ ਟੀਮ ਟੌਪ 'ਤੇ ਕਾਇਮ ਹੈ ਜਦੋਂ ਕਿ ਨਿਊਜ਼ੀਲੈਂਡ ਨੂੰ ਦੂਜਾ ਸਥਾਨ ਹਾਸਲ ਹੈ। ਆਸਟ੍ਰੇਲੀਆ ਦੀ ਟੀਮ ਇਕ ਪਾਇਦਾਨ ਹੇਠਾਂ ਖਿਸਕੀ ਹੈ ਤਾਂ ਉਥੇ ਹੀ ਵੈਸਟਇੰਡੀਜ਼ ਨੂੰ ਦੋ ਸਥਾਨ ਦਾ ਫਾਇਦਾ ਹੋਇਆ ਹੈ। ਪਾਕਿਸਤਾਨ ਦੀ ਸਥਿਤੀ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ। ਆਈ.ਸੀ.ਸੀ. ਨੇ ਟੈਸਟ ਟੀਮਾਂ ਦੀ ਤਾਜ਼ਾ ਰੈਂਕਿੰਗ ਵੀਰਵਾਰ ਨੂੰ ਜਾਰੀ ਕੀਤੀ ਜਿਸ ਵਿਚ ਪਹਿਲੇ ਦੋ ਸਥਾਨ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ। ਜਦੋਂ ਕਿ ਤੀਜੇ, ਚੌਥੇ, 6ਵੇਂ 7ਵੇਂ, 8ਵੇਂ ਸਥਾਨ ਵਿਚ ਬਦਲਾਅ ਦੇਖਣ ਨੂੰ ਮਿਲਿਆ ਹੈ। ਭਾਰਤ 121 ਅੰਕ ਲੈ ਕੇ ਸਭ ਤੋਂ ਉਪਰ ਪਹਿਲੇ ਸਥਾਨ 'ਤੇ ਬਣਿਆ ਹੋਇਆ ਹੈ। ਇਸ ਤੋਂ ਬਾਅਦ ਭਾਰਤ ਦੇ ਇਕ ਅੰਕ ਘੱਟ 120 ਅੰਕਾਂ ਦੇ ਨਾਲ ਨਿਊਜ਼ੀਲੈਂਡ ਦੂਜੇ ਨੰਬਰ 'ਤੇ ਹੈ। ਤੀਜੇ ਸਥਾਨ 'ਤੇ ਬਦਲਾਅ ਦੇਖਣ ਨੂੰ ਮਿਲਿਆ ਹੈ। ਆਸਟ੍ਰੇਲੀਆ ਦੀ ਟੀਮ ਨੂੰ ਪਿੱਛੇ ਕਰਦੇ ਹੋਏ ਇੰਗਲੈਂਡ ਨੇ ਇਹ ਥਾਂ ਹਾਸਲ ਕੀਤੀ ਹੈ। ਆਸਟ੍ਰੇਲੀਆ ਚੌਥੇ ਨੰਬਰ 'ਤੇ ਖਿਸਕ ਗਿਆ ਹੈ। ਹਾਲ ਹੀ ਵਿਚ ਜ਼ਿੰਬਾਬਵੇ ਦੇ ਖਿਲਾਫ 2-0 ਨਾਲ ਟੈਸਟ ਸੀਰੀਜ਼ ਜਿੱਤਣ ਵਾਲਾ ਪਾਕਿਸਤਾਨ ਪੰਜਵੇਂ ਨੰਬਰ 'ਤੇ ਹੈ। ਇਸ ਦੀ ਥਾਂ ਵਿਚ ਕੋਈ ਵੀ ਬਦਲਾਅ ਨਹੀਂ ਦੇਖਣ ਨੂੰ ਮਿਲਿਆ ਹੈ। 6ਵੇਂ ਨੰਬਰ 'ਤੇ ਵੈਸਟਇੰਡੀਜ਼ ਨੇ ਕਬਜ਼ਾ ਕੀਤਾ ਹੋਇਆ ਹੈ। ਦੋ ਥਾਂ ਦੇ ਸੁਧਾਰ ਨਾਲ ਟੀਮ ਇਥੇ ਪਹੁੰਚੀ ਹੈ। 7ਵੇਂ ਨੰਬਰ 'ਤੇ ਸਾਊਥ ਅਫਰੀਕਾ ਦੀ ਟੀਮ ਹੈ ਜੋ ਇਸ ਤੋਂ ਪਹਿਲਾਂ 6ਵੇਂ ਸਥਾਨ 'ਤੇ ਸੀ। ਸ਼੍ਰੀਲੰਕਾ ਦੀ ਟੀਮ 7ਵੇਂ ਨੰਬਰ ਤੋਂ ਹੇਠਾਂ ਖਿਸਕ ਕੇ 8ਵੇਂ ਨੰਬਰ 'ਤੇ ਪਹੁੰਚ ਗਈ ਹੈ। 9ਵੇਂ ਨੰਬਰ 'ਤੇ ਬੰਗਲਾਦੇਸ਼ ਜਦੋਂ ਕਿ ਆਖਰੀ ਯਾਨੀ 10ਵੇਂ ਨੰਬਰ 'ਤੇ ਜ਼ਿੰਬਾਬਵੇ ਦੀ ਟੀਮ ਹੈ।...

untitled design 41

ਨਵੀਂ ਦਿੱਲੀ (ਇੰਟ.)- ਸਤੰਬਰ ਵਿਚ ਆਈ.ਪੀ.ਐੱਲ. ਦਾ ਸੈਕਿੰਡ ਫੇਜ਼ ਕਰਵਾਉਣ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਦਰਅਸਲ, ਇਸ ਦੌਰਾਨ ਜ਼ਿਆਦਾਤਰ ਟੀਮਾਂ ਦਾ ਇੰਟਰਨੈਸ਼ਨਲ ਕਮਿਟਮੈਂਟ ਹੈ। ਇੰਗਲੈਂਡ ਦੇ ਕ੍ਰਿਕਟ ਡਾਇਰੈਕਟਰ ਐਸ਼ਲੇ ਜਾਇਲਸ ਨੇ ਪਹਿਲਾਂ ਹੀ ਖਿਡਾਰੀਆਂ ਨੂੰ ਆਈ.ਪੀ.ਐੱਲ. ਦੇ ਬਾਕੀ ਬਚੇ ਮੈਚ ਲਈ ਨਾਂਹ ਕਰ ਦਿੱਤੀ ਹੈ। ਹੁਣ ਨਿਊਜ਼ੀਲੈਂਡ ਸਣੇ 5 ਹੋਰ ਦੇਸ਼ਾਂ ਦੇ ਤਕਰੀਬਨ 53 ਕ੍ਰਿਕਟਰਸ ਵੀ ਟੂਰਨਾਮੈਂਟ ਦੇ ਬਾਕੀ ਬਚੇ 31 ਮੈਚ ਖੇਡਣ ਨਹੀਂ ਆ ਸਕਦੇ ਹਨ। ਇਸ ਵਿਚ ਇੰਗਲੈਂਡ ਅਤੇ ਕੀਵੀ ਟੀਮ ਤੋਂ ਇਲਾਵਾ ਸਾਊਥ ਅਫਰੀਕਾ, ਆਸਟ੍ਰੇਲੀਆ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਸ਼ਾਮਲ ਹਨ। ਸਿਰਫ ਵੈਸਟਇੰਡੀਜ਼ ਦੇ ਖਿਡਾਰੀ ਕੋਈ ਟੂਰ ਨਾ ਹੋਣ ਕਾਰਣ ਆਈ.ਪੀ.ਐੱਲ. ਖੇਡਣ ਆ ਸਕਦੇ ਹਨ। ਦਰਅਸਲ ਬੀ.ਸੀ.ਸੀ.ਆਈ. ਨੇ ਆਈ.ਪੀ.ਐੱਲ. 2021 ਸੀਜ਼ਨ ਨੂੰ ਕੋਰੋਨਾ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਸਪੈਂਡ ਕਰ ਦਿੱਤਾ ਸੀ। ਟੂਰਨਾਮੈਂਟ ਵਿਚ 11 ਖਿਡਾਰੀ 3 ਕੋਚ ਕੋਰੋਨਾ ਪਾਜ਼ੇਟਿਵ ਨਿਕਲੇ ਸਨ। ਇਸ ਵਿਚ 5 ਖਿਡਾਰੀ ਅਤੇ 1 ਕੋਚ ਟੂਰਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਅਤੇ 6 ਖਿਡਾਰੀ ਅਤੇ 2 ਕੋਚ ਟੂਰਨਾਮੈਂਟ ਦੌਰਾਨ ਇਨਫੈਕਟਿਡ ਮਿਲੇ। ਇਸ ਦੌਰਾਨ 60 ਵਿਚੋਂ ਸਿਰਫ 29 ਮੈਚ ਹੀ ਹੋ ਸਕੇ। ਅਜਿਹੇ ਵਿਚ ਬੀ.ਸੀ.ਸੀ.ਆਈ. ਬਾਕੀ ਬਚੇ 31 ਮੈਚਾਂ ਨੂੰ ਸਤੰਬਰ ਦੇ ਅਖੀਰ ਵਿਚ ਮਿਲ ਰਹੇ ਵਿੰਡੋ ਵਿਚ ਪੂਰੇ ਕਰਵਾਉਣਾ ਚਾਹ ਰਿਹਾ ਹੈ। ਇਸ ਲਈ ਬੀ.ਸੀ.ਸੀ.ਆਈ. 20 ਦਿਨ ਦੀ ਵਿੰਡੋ ਭਾਲ ਰਹੀ ਹੈ। ਇੰਗਲੈਂਡ, ਯੂ.ਏ.ਈ., ਆਸਟ੍ਰੇਲੀਆ ਅਤੇ ਸ਼੍ਰੀਲੰਕਾ ਸਣੇ 4 ਦੇਸ਼ਾਂ ਨੇ ਇਸ ਟੂਰਨਾਮੈਂਟ ਨੂੰ ਹੋਸਟ ਕਰਨ ਦੀ ਵੀ ਇੱਛਾ ਜ਼ਾਹਿਰ ਕੀਤੀ ਹੈ।ਇਸ ਸਾਲ ਆਈ.ਪੀ.ਐੱਲ. ਦੇ ਬਾਕੀ ਬਚੇ 31 ਮੈਚ ਕਰਵਾਉਣ ਲਈ ਨਵੰਬਰ-ਦਸੰਬਰ ਵਿਚ ਵੀ ਵਿੰਡੋ ਮਿਲ ਸਕਦੀ ਹੈ ਪਰ ਅਜਿਹਾ ਮੁਮਕਿਨ ਨਹੀਂ ਹੋਵੇਗਾ। ਇਸ ਦੌਰਾਨ ਇੰਗਲੈਂਡ ਨੂੰ ਆਸਟ੍ਰੇਲੀਆ ਵਿਚ ਐਸ਼ੇਜ਼ ਸੀਰੀਜ਼ ਖੇਡਣੀ ਹੈ। ਨਾਲ ਹੀ ਅਗਲੇ ਆਈ.ਪੀ.ਐੱਲ. ਸੀਜ਼ਨ ਲਈ ਮੇਗਾ ਆਕਸ਼ਨ ਵੀ ਕਰਵਾਉਣਾ ਹੋਵੇਗਾ। ਅਜਿਹੇ ਵਿਚ ਨਵੰਬਰ-ਦਸੰਬਰ ਵਿਚ ਟੂਰਨਾਮੈਂਟ ਕਰਵਾਉਣਾ ਸੰਭਵ ਨਹੀਂ ਹੋਵੇਗਾ। ਬੀ.ਸੀ.ਸੀ.ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਵੀ ਟੈਲੀਗ੍ਰਾਫ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਫਿਲਹਾਲ ਟੂਰਨਾਮੈਂਟ ਨੂੰ ਲੈ ਕੇ ਕਾਹਲੀ ਨਹੀਂ ਕਰ ਰਹੇ। ਹੌਲੀ-ਹੌਲੀ ਇਸ 'ਤੇ ਫੈਸਲਾ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਆਈ.ਪੀ.ਐੱਲ. ਇਸ ਸਾਲ ਨਹੀਂ ਕਰਵਾਇਆ ਜਾ ਸਕਿਆ ਤਾਂ ਬੀ.ਸੀ.ਸੀ.ਆਈ. ਨੂੰ 2500 ਕਰੋੜ ਰੁਪਏ ਤੱਕ ਦਾ ਨੁਕਸਾਨ ਹੋਵੇਗਾ।

untitled design 25

ਚੇਨਈ - ਚੇਨਈ ਸੁਪਰਕਿੰਗਜ਼ (ਸੀ.ਐੱਸ.ਕੇ.) ਦੇ ਬੱਲੇਬਾਜ਼ੀ ਕੋਚ ਮਾਈਕਲ ਹਸੀ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ ਕਿਉਂਕਿ ਉਨ੍ਹਾਂ ਦੀ ਇਕ ਵਾਰ ਫਿਰ ਤੋਂ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਕਾਰਣ ਉਨ੍ਹਾਂ ਦਾ ਆਸਟ੍ਰੇਲੀਆ ਪਰਤਣਾ ਔਖਾ ਹੋ ਗਿਆ ਹੈ। ਸਾਬਕਾ ਆਸਟ੍ਰੇਲੀਆਈ ਬੱਲੇਬਾਜ਼ ਹਸੀ ਨਵੀਂ ਦਿੱਲੀ ਵਿਚ ਰਹਿਣ ਦੌਰਾਨ ਕੋਰੋਨਾ ਲਾਗ ਦੀ ਲਪੇਟ ਵਿਚ ਆਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਦੂਜੇ ਟੈਸਟ ਦਾ ਨਤੀਜਾ ਨੈਗੇਟਿਵ ਆਇਆ ਸੀ ਪਰ ਤੀਜੇ ਦੌਰ ਵਿਚ ਟੈਸਟ ਪਾਜ਼ੇਟਿਵ ਆ ਗਿਆ। ਹੁਣ ਉਨ੍ਹਾਂ ਦਾ ਵੀਰਵਾਰ ਨੂੰ ਇਕ ਹੋਰ ਟੈਸਟ ਹੋਵੇਗਾ। ਸੀ.ਐੱਸ.ਕੇ. ਦੇ ਤਿੰਨ ਹੋਰ ਸਟਾਫ ਦੇ ਇਨਫੈਕਟਿਡ ਪਾਏ ਜਾਣ ਦੀ ਖਬਰ ਦੇ ਤਿੰਨ ਦਿਨ ਬਾਅਦ ਪਹਿਲੀ ਵਾਰ ਹਸੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦਾ ਚੇਨੱਈ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਨਿਊਜ਼ੀਲੈਂਡ ਦੇ ਵਿਕਟਕੀਪਰ-ਬੱਲੇਬਾਜ਼ ਟਿਮ ਸੇਫਰਟ ਦਾ ਵੀ ਇਸੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪਿਛਲੇ ਦਿਨੀਂ ਉਹ ਇਨਫੈਕਟਿਡ ਪਾਏ ਗਏ ਸਨ। ਸੇਫਰਟ ਅਹਿਮਦਾਬਾਦ ਵਿਚ ਕੋਲਕਾਤਾ ਨਾਈਟ ਰਾਈਡਰਸ ਦੇ ਨਾਲ ਸਨ। ਦੱਸ ਦਈਏ ਕਿ ਕੋਰੋਨਾ ਦੀ ਦੂਜੀ ਲਹਿਰ ਵਿਚਾਲੇ ਬੰਦ ਦਰਵਾਜ਼ਿਆਂ ਦੇ ਪਿੱਛੇ ਆਈ.ਪੀ.ਐੱਲ. 2021 ਦਾ ਆਯੋਜਨ ਹੋ ਰਿਹਾ ਸੀ। ਖਿਡਾਰੀਆਂ ਨੂੰ ਇਨਫੈਕਸ਼ਨ ਦੀ ਲਪੇਟ ਵਿਚ ਆਉਣ ਤੋਂ ਬਾਅਦ ਬਚਾਉਣ ਲਈ ਬਾਇਓ ਬਬਲ ਵਿਚ ਰੱਖਿਆ ਜਾ ਰਿਹਾ ਸੀ ਪਰ ਬਬਲ ਵਿਚ ਵਾਇਰਸ ਦੀ ਐਂਟਰੀ ਹੋ ਗਈ ਅਤੇ ਕਈ ਖਿਡਾਰੀਆਂ ਅਤੇ ਸਪੋਰਟਸ ਸਟਾਫ ਦੇ ਇਨਫੈਕਟਿਡ ਪਾਏ ਜਾਣ ਤੋਂ ਬਾਅਦ ਬੀ.ਸੀ.ਸੀ.ਆਈ. ਅਤੇ ਆਈ.ਪੀ.ਐੱਲ. ਗਵਰਨਿੰਗ ਕੌਂਸਲ ਨੇ ਖਿਡਾਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਟੂਰਨਾਮੈਂਟ ਨੂੰ ਮੁਲਤਵੀ ਕਰ ਦਿੱਤਾ। ਬੀਤੇ ਹਫਤੇ ਮੰਗਲਵਾਰ ਨੂੰ ਟੂਰਨਾਮੈਂਟ ਮੁਲਤਵੀ ਹੋਇਆ। ਉਦੋਂ ਤੱਕ 29 ਮੈਚ ਹੋ ਚੁੱਕੇ ਸਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਕੇ.ਕੇ.ਆਰ. ਦੇ ਦੋ ਗੇਂਦਬਾਜ਼ ਵਰੁਣ ਚੱਕਰਵਰਤੀ ਅਤੇ ਸੰਦੀਪ ਵਾਰੀਅਰ ਕੋਰੋਨਾ ਇਨਫੈਕਟਿਡ ਪਾਏ ਗਏ ਸਨ। ਇਸ ਪਿੱਛੋਂ ਟੂਰਨਾਮੈਂਟ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਮਾਈਕਲ ਹਸੀ, ਕੇ.ਕੇ. ਆਰ. ਦੇ ਬੱਲੇਬਾਜ਼ ਟਿਮ ਸੇਫਰਟ ਅਤੇ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ ਵੀ ਕੋਰੋਨਾ ਇਨਫੈਕਟਿਡ ਪਾਏ ਗਏ।

untitled design 8

ਨਵੀਂ ਦਿੱਲੀ (ਇਟ.)- ਕੋਰੋਨਾ ਵਾਇਰਸ ਕਾਰਣ ਆਈ.ਪੀ.ਐੱਲ. (ਆਈ.ਪੀ.ਐੱਲ. 2021) ਨੂੰ ਵਿਚਾਲੇ ਹੀ ਰੋਕ ਦੇਣਾ ਪਿਆ। ਅਜੇ ਵੀ ਆਈ.ਪੀ.ਐੱਲ. ਵਿਚ 31 ਮੈਚ ਬਚੇ ਹੋਏ ਹਨ। ਬੀ.ਸੀ.ਸੀ.ਆਈ. ਨੇ ਪਹਿਲਾਂ ਆਈ.ਪੀ.ਐੱਲ. ਨੂੰ ਸਤੰਬਰ ਵਿਚ ਕਰਵਾਉਣ ਬਾਰੇ ਕਿਹਾ ਸੀ, ਪਰ ਹੁਣ ਬੀ.ਸੀ.ਸੀ.ਆਈ. ਦੇ ਬੌਸ ਸੌਰਵ ਗਾਂਗੁਲੀ ਨੇ ਸਿੱਧੇ ਤੌਰ 'ਤੇ ਆਈ.ਪੀ.ਐੱਲ. ਦੇ ਬਚੇ ਮੈਚਾਂ ਨੂੰ ਲੈ ਕੇ ਆਪਣੇ ਵਲੋਂ ਬਿਆਨ ਦਿੱਤਾ ਹੈ। ਗਾਂਗੁਲੀ ਨੇ ਕਿਹਾ ਹੈ ਕਿ ਭਾਰਤ ਵਿਚ ਕੋਰੋਨਾ ਕਾਰਣ ਸਥਿਤੀ ਚੰਗੀ ਨਹੀਂ ਹੈ। ਖਿਡਾਰੀ ਭਾਰਤ ਆਉਣ ਤੋਂ ਡਰਣਗੇ, ਅਜਿਹੇ ਵਿਚ ਇਸ ਸੀਜ਼ਨ ਵਿਚ ਆਈ.ਪੀ.ਐੱਲ. ਦੇ ਬਚੇ ਮੈਚਾਂ ਦਾ ਆਯੋਜਨ ਭਾਰਤ ਵਿਚ ਨਹੀਂ ਕਰਵਾਇਆ ਜਾਵੇਗਾ, ਉਥੇ ਹੀ ਗਾਂਗੁਲੀ ਨੇ ਕਿਹਾ ਕਿ ਅਜੇ ਇਹ ਵੀ ਨਹੀਂ ਕਿਹਾ ਜਾ ਸਕਦਾ ਹੈ ਕਿ ਬਚੇ ਹੋਏ ਮੈਚਾਂ ਨੂੰ ਕਿਥੇ ਕਰਵਾਇਆ ਜਾਵੇਗਾ ਅਤੇ ਕਦੋਂ ਇਸ ਦਾ ਆਯੋਜਨ ਹੋਵੇਗਾ। ਇਹ ਕਹਿਣਾ ਅਜੇ ਕਾਹਲੀ ਹੋਵੇਗੀ। ਗਾਂਗੁਲੀ ਨੇ ਇਕ ਚੈਨਲ ਨੂੰ ਦਿੱਤੇ ਇਕ ਇੰਟਰਵਿਊ ਵਿਚ ਆਈ.ਪੀ.ਐੱਲ. ਨੂੰ ਲੈ ਕੇ ਅੱਗੇ ਪਲਾਨ ਦੀ ਚਰਚਾ ਕੀਤੀ। ਵੈਸੇ, ਮੀਡੀਆ ਵਿਚ ਆਈ ਖਬਰ ਮੁਤਾਬਕ ਇੰਗਲੈਂਡ, ਸ਼੍ਰੀਲੰਕਾ, ਆਸਟ੍ਰੇਲੀਆ ਅਤੇ ਯੂ.ਏ.ਈ. ਟੀ-20 ਨੂੰ ਆਯੋਜਿਤ ਕਰਨ ਲਈ ਇੱਛੁਕ ਹੈ। ਇਨ੍ਹਾਂ ਦੇਸ਼ਾਂ ਦੇ ਕ੍ਰਿਕਟ ਬੋਰਡ ਬੀ.ਸੀ.ਸੀ.ਆਈ. ਦੇ ਨਾਲ ਸੰਪਰਕ ਵਿਚ ਹਨ। ਦੱਸ ਦਈਏ ਕਿ ਇਸੇ ਸਾਲ ਟੀ-20 ਵਿਸ਼ਵ ਕੱਪ ਦਾ ਆਯੋਜਨ ਵੀ ਭਾਰਤ ਵਿਚ ਹੋਣਾ ਹੈ। ਅਜਿਹੇ ਵਿਚ ਹੁਣ ਆਈ.ਪੀ.ਐੱਲ. ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਤਾਂ ਟੀ-20 ਵਿਸ਼ਵ ਕੱਪ ਦੇ ਆਯੋਜਨ 'ਤੇ ਵੀ ਸੰਕਟ ਖੜ੍ਹਾ ਹੋ ਚੁੱਕਾ ਹੈ। ਦੱਸ ਦਈਏ ਕਿ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਅਤੇ ਸਕੱਤਰ ਜੈ ਸ਼ਾਹ ਸਾਉਥੰਪਟਨ ਵਿਚ 18 ਜੂਨ ਤੋਂ ਖੋਲ੍ਹੇ ਜਾਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊ.ਟੀ.ਸੀ.) ਦੇ ਫਾਈਨਲ ਲਈ ਇੰਗਲੈਂਡ ਜਾ ਸਕਦੇ ਹਨ, ਇੰਗਲੈਂਡ ਪਹੁੰਚ ਕੇ ਗਾਂਗੁਲੀ ਅਤੇ ਇੰਗਲੈੰਡ ਕ੍ਰਿਕਟਰ ਬੋਰਡ ਆਈ.ਪੀ.ਐੱਲ. ਨੂੰ ਲੈ ਕੇ ਵੀ ਚਰਚਾ ਕਰ ਸਕਦਾ ਹੈ। ਇੰਗਲੈਂਡ ਬੋਰਡ ਨੇ ਇਕ ਬਿਆਨ ਜਾਰੀ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜੇਕਰ ਆਈ.ਪੀ.ਐੱਲ. ਦੇ ਬਚੇ ਮੈਚਾਂ ਦਾ ਆਯੋਜਨ ਬਾਅਦ ਵਿਚ ਹੁੰਦਾ ਹੈ ਕਿ ਇੰਗਲੈਂਡ ਦੇ ਖਿਡਾਰੀ ਦੀ ਲੀਗ ਵਿਚ ਖੇਡਣਾ ਮੁਸ਼ਕਲ ਹੋਵੇਗਾ। ਉਸ ਦੌਰਾਨ ਇੰਗਲੈਂਡ ਦੀ ਟੀਮ ਇੰਟਰਨੈਸ਼ਨਲ ਕ੍ਰਿਕਟ ਵਿਚ ਰੁੱਝੀ ਰਹੇਗੀ।