LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Wrestler  Murder Case : ਪਰਿਵਾਰ ਨੇ ਮੰਗੀ ਪਹਿਲਵਾਨ ਸੁਸ਼ੀਲ ਦੀ ਫਾਂਸੀ

dhankhar

ਸੋਨੀਪਤ (ਇੰਟ.)- ਦੇਸ਼ ਦੀ ਰਾਜਧਾਨੀ ਦਿੱਲੀ ਦੇ ਛਤਰਸਾਲ ਸਟੇਡੀਅਮ ਵਿੱਚ ਸਾਗਰ ਧਨਖੜ ਦੇ ਕਤਲ ਮਾਮਲੇ ਵਿਚ ਅਜੇਤੱਕ ਕਿਸੇ ਤਰ੍ਹਾਂ ਦੀ ਕੋਈ ਪ੍ਰੋਗ੍ਰੈਸ ਨਹੀਂ ਹੋਈ ਹੈ ਅਤੇ ਨਾ ਹੀ  ਕਿਸੇ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਹੀ ਹੋਈ ਹੈ।ਮ੍ਰਿਤਕ ਪਹਿਲਵਾਨ ਸਾਗਰ ਧਨਖੜ ਦਾ ਪਰਿਵਾਰ ਵਿਚ ਖਾਸੀ ਨਾਰਾਜ਼ਗੀ ਵੇਖੀ ਜਾ ਰਹੀ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਾਗਰ ਦੇ ਕਤਲਾਂ ਨੂੰ ਬਖਸ਼ਿਆਨਹੀਂ ਜਾਣਾ ਚਾਹੀਦਾ ਹੈ ਅਤੇ ਸੁਸ਼ੀਲ ਕੁਮਾਰ ਨੂੰ ਵੀ ਫਾਂਸੀ ਦਿੱਤੀ ਜਾਵੇ।

ਇਹ ਵੀ ਪੜ੍ਹੋ- ਮਿਲਖਾ ਸਿੰਘ ਨੂੰ ਹੋਇਆ ਕੋਰੋਨਾ, ਘਰ ਵਿਚ ਹੀ ਹੋਏ ਕੁਆਰੰਟੀਨ

ਇਹ ਵੀ ਪੜ੍ਹੋ- ਸਾਗਰ ਧਨਖੜ ਕਤਲ ਮਾਮਲੇ 'ਚ ਪੁਲਸ ਨੂੰ ਮਿਲਿਆ ਪਹਿਲਵਾਨ ਸੁਸ਼ੀਲ ਦਾ ਸੁਰਾਗ 

ਇਥੇ ਹੀ ਦੱਸਣਯੋਗ ਹੈ ਕਿ ਰੋਹਿਨੀ ਕੋਰਟਨੇ ਪਹਿਲਵਾਨ ਸੁਸ਼ੀਲ ਕੁਮਾਰ ਦੀ ਅਗਾਉਂ ਜ਼ਮਾਨਤ ਅਰਜ਼ੀ ਵੀ ਰੱਦ ਕਰ ਦਿੱਤੀ ਹੈ।ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸਾਗਰ ਧਨਖੜ ਦੇ ਕਤਲ ਨੂੰ ਹੁਣ ਤੱਕ 17 ਦਿਨ ਹੋ ਚੁੱਕੇ ਹਨ।ਇਸ ਦੇ ਬਾਵਜੂਦ ਅਜੇ ਤੱਕ ਅਪਰਾਧੀ ਖੁਲ੍ਹੇਆਮ ਘੁੰਮ ਰਹੇ ਹਨ। ਪਰਿਵਾਰਕਮੈਂਬਰਾਂ ਨੇ ਕਿਹਾ ਕਿ ਜਦੋਂ ਤੱਕ ਸੁਸ਼ੀਲ ਕੁਮਾਰ ਦੀ ਗ੍ਰਿਫਤਾਰੀ ਨਹੀਂ ਕੀਤੀ ਜਾਂਦੀ ਅਤੇ ਉਸ ਨੂੰ ਫਾਹੇ ਨਹੀਂ ਚਾੜ੍ਹਿਆ ਜਾਂਦਾ ਉਦੋਂ ਤੱਕ ਉਹ ਸੰਤੁਸ਼ਟ ਨਹੀਂ ਹੋਣਗੇ।ਇਸ ਦੇਨਾਲ ਹੀ ਪੀੜਤ ਪਰਿਵਾਰਕ ਮੈਂਬਰਾਂ ਨੇ ਕਿਸੇ ਵੀ ਤਰ੍ਹਾਂ ਦੇ ਫਲੈਟ ਦੇ ਵਿਵਾਦ ਤੋਂ ਇਨਕਾਰ ਕੀਤਾ ਹੈ।

ਵਾਰਦਾਤ ਪਿੱਛੋਂ ਪੁਲਿਸ ਪਹਿਲਵਾਨ ਸੁਸ਼ੀਲ ਕੁਮਾਰ ਵਿਰੁੱਧ ਕਾਰਵਾਈ ਕਰ ਰਹੀ ਹੈ। ਪਹਿਲਵਾਨ ਸੁਸ਼ੀਲ ਕੁਮਾਰ 'ਤੇ 23 ਸਾਲਾ ਸਾਗਰ ਰਾਣਾ ਨੂੰ ਦਿੱਲੀ ਦੇ ਛਤਰਸਾਲ ਸਟੇਡੀਅਮ 'ਚ ਕਤਲ ਕਰਨ ਦੇ ਦੋਸ਼ ਲੱਗੇ ਹਨ। ਸੁਸ਼ੀਲ ਕੁਮਾਰ ਦੇ ਕੇਸ ਦੀ ਸੁਣਵਾਈ ਦੌਰਾਨ ਪੁਲਿਸ ਨੇ ਅਦਾਲਤ ਵਿੱਚ ਕਿਹਾਕਿ ਇਹ ਘਟਨਾ 5 ਮਈ ਨੂੰ ਵਾਪਰੀ ਸੀ। ਦੋ ਮੁੰਡਿਆਂ ਨੇ ਫਾਈਰਿੰਗ ਕੀਤੀ। ਪੁਲਿਸ ਨੇ ਸੁਸ਼ੀਲ ਦੀ ਗ੍ਰਿਫ਼ਤਾਰੀ ਲਈ ਉਸ 'ਤੇ ਇਨਾਮ ਵੀ ਰੱਖਿਆ ਹੈ ਤੇ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਹੈ।ਦਿੱਲੀ ਪੁਲਿਸ ਪਹਿਲਵਾਨ ਸਾਗਰ ਦੇ ਕਤਲ ਕੇਸ ਵਿੱਚ ਓਲੰਪੀਅਨ ਸੁਸ਼ੀਲ ਕੁਮਾਰ ਅਤੇ ਉਸਦੇ ਪੀਏ ਅਜੈ 'ਤੇ ਇਨਾਮ ਦਾ ਐਲਾਨ ਕੀਤਾ ਹੈ। ਦਿੱਲੀ ਪੁਲਿਸ ਸੋਮਵਾਰ ਨੂੰ ਅਜੇ 'ਤੇ 50 ਹਜ਼ਾਰ ਜਦੋਂ ਕਿ ਸੁਸ਼ੀਲ ਕੁਮਾਰ 'ਤੇ ਇੱਕ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਇਸ ਦੇ ਦੂਜੇ ਪਾਸੇ ਸੁਸ਼ੀਲ ਪਹਿਲਵਾਨ ਦੀ ਕਈ ਗੈਂਗਸਟਰਾਂ ਨਾਲ ਮਿਲੀਭੁਗਤ ਸਾਹਮਣੇ ਆ ਗਈ ਹੈ।

In The Market