LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਿਲਖਾ ਸਿੰਘ ਨੂੰ ਹੋਇਆ ਕੋਰੋਨਾ, ਘਰ ਵਿਚ ਹੀ ਹੋਏ ਕੁਆਰੰਟੀਨ

milkha

ਚੰਡੀਗੜ੍ਹ (ਇੰਟ.)- ਮਹਾਨ ਭਾਰਤੀ ਦੌੜਾਕ ਮਿਲਖਾ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਉਹ ਹੁਣ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ਵਿਚ ਏਕਾਂਤਵਾਸ ਵਿਚ ਹਨ। 'ਫਲਾਈਂਗ ਸਿੱਖ' ਦੇ ਨਾਂ ਨਾਲ ਮਸ਼ਹੂਰ 91 ਸਾਲ ਦੇ ਮਿਲਖਾ ਸਿੰਘ ਵਿਚ ਕੋਈ ਲੱਛਣ ਨਹੀਂ ਹੈ। ਮਿਲਖਾ ਸਿੰਘ ਨੇ ਕਿਹਾ, 'ਸਾਡੇ ਕੁਝ ਹੈਲਪਰ ਪਾਜ਼ੇਟਿਵ ਪਾਏ ਗਏ ਹਨ। ਲਿਹਾਜ਼ਾ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਜਾਂਚ ਕਰਵਾਈ ਗਈ ਹੈ। ਸਿਰਫ ਮੇਰੀ ਰਿਪੋਰਟ ਹੀ ਪਾਜ਼ੇਟਿਵ ਆਈ ਹੈ ਅਤੇ ਮੈਂ ਹੈਰਾਨ ਹਾਂ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲੇ ਵਿਚ ਸਾਹਮਣੇ ਆਏ ਬਲੈਕ ਫੰਗਸ ਦੇ 9 ਮਾਮਲੇ
ਉਨ੍ਹਾਂ ਨੇ ਕਿਹਾ, 'ਮੈਂ ਪੂਰੀ ਤਰ੍ਹਾਂ ਨਾਲ ਠੀਕ ਹਾਂ ਅਤੇ ਕੋਈ ਬੁਖਾਰ ਜਾਂ ਖੰਘ ਨਹੀਂ ਹੈ। ਮੇਰੇ ਡਾਕਟਰ ਨੇ ਦੱਸਿਆ ਕਿ ਤਿੰਨ-ਚਾਰ ਦਿਨ ਵਿਚ ਠੀਕ ਹੋ ਜਾਵਾਂਗਾ। ਮੈਂ ਕਲ ਜਾਗਿੰਗ ਕੀਤੀ। ਉਨ੍ਹਾਂ ਦੇ ਪਰਿਵਾਰ ਦਾ ਕੋਈ ਹੋਰ ਮੈਂਬਰ ਪਾਜ਼ੇਟਿਵ ਨਹੀਂ ਹੈ। ਜਿਨ੍ਹਾਂ ਵਿਚ ਉਨ੍ਹਾਂ ਦੀ ਪਤਨੀ ਅਤੇ ਭਾਰਤ ਦੀ ਸਾਬਕਾ ਵਾਲੀਬਾਲ ਕਪਤਾਨ ਨਿਰਮਲ ਕੌਰ ਸ਼ਾਮਲ ਹੈ।

ਇਹ ਵੀ ਪੜ੍ਹੋ- ਬੀਤੇ 24 ਘੰਟਿਆਂ ਵਿਚ ਪੰਜਾਬ ਵਿਚ ਆਏ 6,346 ਨਵੇਂ ਮਾਮਲੇ, ਮੌਤਾਂ ਦਾ ਅੰਕੜਾ ਹੋਇਆ 200 ਪਾਰ
ਮਿਲਖਾ ਨੇ ਕਿਹਾ, 'ਮੈਂ ਲੋਕਾਂ ਨੂੰ ਕਸਰਤ ਕਰਨ ਅਤੇ ਸਿਹਤਮੰਦ ਰਹਿਣ ਲਈ ਲਗਾਤਾਰ ਕਹਿ ਰਿਹਾ ਹਾਂ। ਕੋਰੋਨਾ ਕਾਲ ਵਿਚ ਇਹ ਬਹੁਤ ਜ਼ਰੂਰੀ ਹੈ। ਮੈਂ 91 ਸਾਲ ਦਾ ਹਾਂ ਪਰ ਰੋਜ਼ ਕਸਰਤ ਕਰਦਾ ਹਾਂ। ਮਿਲਖਾ ਸਿੰਘ 1960 ਦੇ ਰੋਮ ਓਲੰਪਿਕ ਵਿਚ 400 ਮੀਟਰ ਫਾਈਨਲ ਵਿਚ ਚੌਥੇ ਨੰਬਰ 'ਤੇ ਰਹੇ ਸਨ।
ਮਿਲਖਾ ਦੇ ਬੇਟੇ ਗੋਲਫਰ ਜੀਵ ਮਿਲਖਾ ਸਿੰਘ ਦੁਬਈ ਵਿਚ ਹਨ ਅਤੇ ਇਸੇ ਹਫਤੇ ਉਹ ਪਰਤਣਗੇ। ਉਨ੍ਹਾਂ ਨੇ ਕਿਹਾ, 'ਮੈਂ ਸ਼ਨੀਵਾਰ ਨੂੰ ਜਾਵਾਂਗਾ। ਮੈਂ ਵੀ ਇਥੇ ਕੋਰੋਨਾ ਜਾਂਚ ਕਰਵਾ ਲਈ ਹੈ, ਜੋ ਯਾਤਰਾ ਲਈ ਜ਼ਰੂਰੀ ਹੈ, ਰਿਪੋਰਟ ਸ਼ੁੱਕਰਵਾਰ ਨੂੰ ਆਵੇਗੀ।

ਇਹ ਵੀ ਪੜ੍ਹੋ- ਪੀ.ਐੱਮ. ਮੋਦੀ ਨੇ 54 ਜ਼ਿਲਿਆਂ ਦੇ ਡੀ.ਐੱਮ. ਨਾਲ ਕੀਤੀ ਗੱਲਬਾਤ, ਕਿਹਾ- ਬਦਲਣੀ ਹੋਵੇਗੀ ਰਣਨੀਤੀ

ਨਿਰਮਲ ਕੌਰ ਨੇ ਦੱਸਿਆ ਕਿ ਮਿਲਖਾ ਦੀ ਪੀ.ਜੀ.ਆਈ. ਐੱਮ.ਈ.ਆਰ. ਦੇ ਡਾਕਟਰਾਂ ਨੇ ਜਾਂਚ ਕੀਤੀ ਅਤੇ ਜ਼ਰੂਰੀ ਦਵਾਈਆਂ ਦੇ ਦਿੱਤੀਆਂ ਹਨ। ਇਹ ਪੁੱਛਣ 'ਤੇ ਕਿ ਮਿਲਖਾ ਨੂੰ ਇਨਫੈਕਸ਼ਨ ਕਿੰਝ ਹੋਇਆ, ਉਨ੍ਹਾਂ ਨੇ ਕਿਹਾ ਕਿ ਸਾਡਾ ਰਸੋਈਆ ਜੋ ਪਰਿਵਾਰ ਦੇ ਨਾਲ 50 ਸਾਲ ਤੋਂ ਹੈ। ਉਸ ਨੂੰ ਕੁਝ ਦਿਨ ਪਹਿਲਾਂ ਹੀ ਤੇਜ਼ ਬੁਖਾਰ ਹੋਇਆ ਸੀ। ਉਹ ਸਾਡੇ ਨਾਲ ਹੀ ਰਹਿੰਦਾ ਹੈ ਪਰ ਕਦੇ-ਕਦੇ ਉਹ ਆਪਣੇ ਪਿੰਡ ਜਾਂਦਾ ਹੈ। ਉਸ ਨੇ ਸਾਨੂੰ ਦੱਸਿਆ ਨਹੀਂ ਸੀ ਕਿ ਉਸ ਨੂੰ ਬੁਖਾਰ ਹੈ। ਉਸ ਨੂੰ ਘਰ ਭੇਜਿਆ ਗਿਆ, ਜਿੱਥੇ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਜਾਂਚ ਹੋਣ ਤੋਂ ਕੁਝ ਦਿਨ ਪਹਿਲਾਂ ਮਿਲਖਾ ਸਿੰਘ ਨੇ ਕਮਜ਼ੋਰੀ ਅਤੇ ਸਰੀਰ ਦਰਦ ਦੀ ਸ਼ਿਕਾਇਤ ਕੀਤੀ ਸੀ ਅਤੇ ਜ਼ਿੰਦਗੀ ਵਿਚ ਪਹਿਲੀ ਵਾਰ ਇੰਝ ਹੋਇਆ।

In The Market