LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੀਤੇ 24 ਘੰਟਿਆਂ ਵਿਚ ਪੰਜਾਬ ਵਿਚ ਆਏ 6,346 ਨਵੇਂ ਮਾਮਲੇ, ਮੌਤਾਂ ਦਾ ਅੰਕੜਾ ਹੋਇਆ 200 ਪਾਰ

sars

ਚੰਡੀਗੜ੍ਹ (ਇੰਟ.)-ਸੂਬੇ ਵਿਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਰਫਤਾਰ ਭਿਆਨਕ ਹੈ। ਲਗਾਤਾਰ ਦੂਜੇ ਦਿਨ 200 ਤੋਂ ਜ਼ਿਆਦਾ 208 ਮੌਤਾਂ ਹੋਈਆਂ ਹਨ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 12,543 ਹੋ ਗਈ ਹੈ। ਉਥੇ ਹੀ ਮਈ ਦੇ 18 ਦਿਨ ਵਿਚ ਹੀ ਸਾਢੇ 3 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ। ਲੁਧਿਆਣਾ, ਬਠਿੰਡਾ ਅਤੇ ਪਟਿਆਲਾ ਵਿਚ ਹੀ 30 ਫੀਸਦੀ ਦੇ ਤਕਰੀਬਨ ਮੌਤਾਂ ਹੋਈਆਂ ਹਨ। 24 ਘੰਟੇ ਵਿਚ 6346 ਕੋਰੋਨਾ ਮਰੀਜ਼ ਮਿਲੇ ਹਨ, ਜਿਸ ਨਾਲ ਇਨਫੈਕਟਿਡਾਂ ਦੀ ਗਿਣਤੀ 516142 ਹੋ ਗਈ ਹੈ। ਸਭ ਤੋਂ ਜ਼ਿਆਦਾ 27 ਮੌਤਾਂ ਲੁਧਿਆਣਾ ਵਿਚ ਹੋਈਆਂ ਅਤੇ 731 ਇਨਫੈਕਟਿਡ ਵੀ ਮਿਲੇ ਹਨ।

ਇਹ ਵੀ ਪੜ੍ਹੋ- ਦੇਸ਼ ਦੇ ਬਾਕੀ ਸੂਬਿਆਂ ਤੋਂ ਬਾਅਦ ਹੁਣ ਪੰਜਾਬ 'ਚ 'ਤਾਊਤੇ ਤੂਫਾਨ' ਕਿੰਨਾ ਕੁ ਹੋਵੇਗਾ ਖ਼ਤਰਨਾਕ ਸਾਬਿਤ


ਸਰਕਾਰ ਦੀ ਮੰਨੀਏ ਤਾਂ 7872 ਮਰੀਜ਼ 24 ਘੰਟੇ ਵਿਚ ਠੀਕ ਹੋਏ ਹਨ। ਅਜੇ ਤੱਕ ਕੁਲ 4,34,930 ਮਰੀਜ਼ ਠੀਕ ਹੋ ਚੁੱਕੇ ਹਨ। ਦੂਜੇ ਪਾਸੇ ਸੂਬੇ ਦੇ ਵੱਖ-ਵੱਖ ਹਸਪਤਾਲਾਂ ਵਿਚ ਐਕਟਿਵ ਮਰੀਜ਼ 70,500 ਦੇ ਨੇੜੇ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਅਜੇ ਐਕਟਿਵ ਦਰ ਕੁਲ 5,16142 ਮਰੀਜ਼ਾਂ ਦੇ ਮੁਕਾਬਲੇ 14 ਫੀਸਦੀ ਹੈ ਜੋ ਕਿ ਪਿਛਲੇ ਮਹੀਨੇ 15 ਫੀਸਦੀ ਸੀ। ਜੇਲ ਮੰਤਰੀ ਰੰਧਾਵਾ ਨੇ ਦੱਸਿਆ ਕਿ 18-45 ਉਮਰ ਵਰਗ ਵਿਚ ਹੁਣ ਤੱਕ ਸਹਿ ਰੋਗਾਂ ਵਾਲੇ ਕੁਲ 543 ਕੈਦੀਆਂ ਨੂੰ ਟੀਕਾ ਲਗਾਇਆ ਗਿਆ ਹੈ। ਉਥੇ ਹੀ ਕੋਵਿਡ ਮਰੀਜ਼ਾਂ ਨੂੰ ਇਲਾਜ ਮੁਹੱਈਆ ਕਰਵਾਉਣ ਨੂੰ ਸਿਹਤ ਵਿਭਾਗ ਨੇ ਮੋਹਾਲੀ ਵਿਚ 80 ਵੇਡ ਵਾਲੇ ਅਸਥਾਈ ਕੋਵਿਡ ਹਸਪਤਾਲ ਦੇ ਪ੍ਰਾਜੈਕਟ ਨੂੰ 24 ਘੰਟਿਆਂ ਅੰਦਰ ਐੱਨ.ਓ.ਸੀ. ਦੇ ਦਿੱਤੀ ਹੈ।

ਇਹ ਵੀ ਪੜ੍ਹੋ- ਗ੍ਰਿਫਤਾਰ 6 ਡੇਰਾ ਪ੍ਰੇਮੀਆਂ ਵਿਚੋਂ 2 ਨੂੰ ਕਰਵਾਉਣਾ ਪਿਆ ਹਸਪਤਾਲ ਦਾਖਲ

 

ਲੁਧਿਆਣਾ ਬੁੱਧਵਾਰ ਨੂੰ ਜ਼ਿਲੇ ਵਿਚ ਬਲੈਕ ਫੰਗਸ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਦੀਪ ਹਸਪਤਾਲ ਵਿਚ 2 ਹੋਰ ਫੋਰਟਿਸ ਹਸਪਤਾਲ ਵਿਚ 3 ਨਵੇਂ ਮਾਮਲੇ ਮਿਲੇ ਹਨ। ਫੋਰਟਿਸ ਹਸਪਤਾਲ ਦੇ ਡਾ. ਰਜਤ ਭਾਟੀਆ ਨੇ ਦੱਸਿਆ ਕਿ ਹਸਪਤਾਲ ਵਿਚ ਆਏ ਤਿੰਨ ਨਵੇਂ ਕੇਸਾਂ ਵਿਚ ਤਿੰਨਾਂ ਵਿਚ ਹੀ ਅੱਖਾਂ 'ਤੇ ਅਸਰ ਦੇਖਣ ਨੂੰ ਮਿਲਿਆ ਹੈ। ਦੀਪ ਹਸਪਤਾਲ ਦੇ ਈ.ਐੱਨ.ਟੀ. ਸਪੈਸ਼ਲਿਸਟ ਡਾ. ਰਾਜੀਵ ਕਪਿਲਾ ਨੇ ਦੱਸਿਆ ਕਿ ਉਨ੍ਹਾਂ ਕੋਲ ਅੱਜ 2 ਨਵੇਂ ਮਾਮਲੇ ਆਏ ਹਨ। ਸੂਬੇ ਵਿਚ ਹੁਣ ਤੱਕ ਕੁਲ 40 ਮਰੀਜ਼ਾਂ ਵਿਚ ਬਲੈਕ ਫੰਗਸ ਦੀ ਪੁਸ਼ਟੀ ਹੋ ਚੁੱਕੀ ਹੈ। ਸਭ ਤੋਂ ਜ਼ਿਆਦਾ ਕੇਸ ਲੁਧਿਆਣਾ ਵਿਚ ਮਿਲੇ ਹਨ।
ਹੁਸ਼ਿਆਰਪੁਰ ਪਿੰਡ ਨਵਾਂ ਜੱਟਪੁਰ 100 ਫੀਸਦੀ ਕੋਰੋਨਾ ਵੈਕਸੀਨੇਸ਼ਨ ਕਰਵਾਉਣ ਵਾਲਾ ਜ਼ਿਲੇ ਦਾ ਪਹਿਲਾ ਪਿੰਡ ਬਣ ਗਿਆ ਹੈ। ਇਸ ਪਿੰਡ ਦੇ ਰਹਿਣ ਵਾਲੇ 18 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ 120 ਲੋਕਾਂ ਨੇ ਕੋਰੋਨਾ ਤੋਂ ਬਚਾਅ ਲਈ ਟੀਕਾ ਲਗਵਾ ਲਿਆ ਹੈ। ਉਥੇ ਹੀ ਆਸ-ਪਾਸ ਦੇ ਪਿੰਡ ਵਿਚ ਇਸ ਦੇ ਲਈ ਪ੍ਰੇਰਿਤ ਕਰ ਰਹੇ ਹਨ। ਡਿਊਟੀ ਮੈਜਿਸਟ੍ਰੇਟ ਅਵਤਾਰ ਸਿੰਘ ਕੰਗ ਨੇ ਦੱਸਿਆ ਕਿ ਪਿੰਡ ਵਿਚ 18 ਤੋਂ 44 ਸਾਲ ਦੇ ਕੁਲ 79 ਅਤੇ 45 ਤੋਂ ਉਪਰ ਦੀ ਉਮਰ ਦੇ 41 ਲੋਕਾਂ ਵੈਕਸੀਨ ਲੈ ਲਈ ਹੈ।

In The Market