ਨਵੀਂ ਦਿੱਲੀ- ਕਤਲ ਦੇ ਮਾਮਲੇ ਵਿਚ ਓਲੰਪਿਕ ਮੈਡਲ ਜੇਤੂ ਸੁਸ਼ੀਲ ਕੁਮਾਰ ਨੇ ਬੀਤੇ ਦਿਨੀ ਆਗਾਮੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਰੋਹਿਨੀ ਦੀ ਅਦਾਲਤ ਵਿਚ ਸੁਣਵਾਈ ਦੌਰਾਨ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਰੋਹਿਨੀ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਸੁਸ਼ੀਲ ਕੁਮਾਰ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਦੱਸ ਦੇਈਏ ਕਿ ਸੁਸ਼ੀਲ ਕੁਮਾਰ ਛਤਰਸਾਲ ਸਟੇਡੀਅਮ ਵਿਚ 23 ਸਾਲਾ ਸਾਗਰ ਰਾਣਾ ਦੇ ਕਤਲ ਦੇ ਮਾਮਲੇ ਦਾ ਆਰੋਪ ਹੈ। ਸੁਸ਼ੀਲ ਕੁਮਾਰ ਅਤੇ ਹੋਰਾਂ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ।
ਹੋਰ ਖ਼ਬਰ ਪੜ੍ਹਨ ਲਈ ਇੱਥੇ ਕਰੋ ਕਲਿੱਕ: ICC ਵਿਚ ਟੀਮ ਇੰਡੀਆ ਦੇ ਪ੍ਰਦਰਸ਼ਨ ਨੂੰ ਲੈ ਕੇ ਸਾਬਕਾ ਭਾਰਤੀ ਖਿਡਾਰੀ ਨੇ ਕੀਤਾ ਵੱਡਾ ਖੁਲਾਸਾ
ਸੁਸ਼ੀਲ ਕੁਮਾਰ ਦੇ ਕੇਸ ਦੀ ਸੁਣਵਾਈ ਦੌਰਾਨ ਪੁਲਿਸ ਨੇ ਅਦਾਲਤ ਵਿੱਚ ਕਿਹਾ ਕਿ ਇਹ ਘਟਨਾ 5 ਮਈ ਨੂੰ ਵਾਪਰੀ ਸੀ। ਦੋ ਮੁੰਡਿਆਂ ਨੇ ਫਾਈਰਿੰਗ ਕੀਤੀ। ਹਾਲਾਂਕਿ, ਪੁਲਿਸ ਨੇ ਇਸ ਬਾਰੇ ਕੁਝ ਨਹੀਂ ਕਿਹਾ ਕਿ ਫਾਇਰਿੰਗ ਕਿਸਨੇ ਕਿਸਨੇ ਕੀਤੀ। ਪੁਲਿਸ ਨੇ ਦੱਸਿਆ ਕਿ ਇੱਕ ਸਕਾਰਪੀਓ ਮਿਲੀ ਹੈ। ਪਰ ਕੋਈ ਗਵਾਹ ਨਹੀਂ ਮਿਲਿਆ। ਅਦਾਲਤ ਨੇ ਕਿਹਾ ਕਿ ਜੇ ਮਾਮਲਾ ਇੰਨਾ ਗੰਭੀਰ ਨਹੀਂ ਹੈ ਤਾਂ ਸੁਸ਼ੀਲ ਕੁਮਾਰ ਕਿਉਂ ਭੱਜ ਰਿਹਾ ਹੈ। ਪੁਲਿਸ ਜਾਂਚ ਵਿਚ ਸਹਿਯੋਗ ਦਵੇ।
ਗੌਰਤਲਬ ਹੈ ਕਿ ਦਿੱਲੀ ਪੁਲਿਸ ਨੇ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਉਸ ਦੇ ਫਰਾਰ ਸਾਥੀਆਂ ‘ਤੇ ਇਨਾਮ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਪੁਲਿਸ ਬੀਤੇ ਦਿਨੀ ਨੂੰ ਅਜੇ 'ਤੇ 50 ਹਜ਼ਾਰ ਜਦੋਂ ਕਿ ਸੁਸ਼ੀਲ ਕੁਮਾਰ 'ਤੇ ਇੱਕ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਇਸ ਦੇ ਦੂਜੇ ਪਾਸੇ ਸੁਸ਼ੀਲ ਪਹਿਲਵਾਨ ਦੀ ਕਈ ਗੈਂਗਸਟਰਾਂ ਨਾਲ ਮਿਲੀਭੁਗਤ ਸਾਹਮਣੇ ਆ ਗਈ ਹੈ।
ਇੱਥੇ ਪੜੋ ਹੋਰ ਖ਼ਬਰਾਂ: ਧਾਕੜ ਬੱਲੇਬਾਜ਼ ਨੇ ਕੀਤਾ ਖੁਲਾਸਾ, 2011 ਵਿਸ਼ਵ ਕੱਪ ਵਿਚ ਮਿਲੀ ਸੀ ਜਾਨੋਂ ਮਾਰਨ ਦੀ ਧਮਕੀ
ਦਿੱਲੀ ਪੁਲਿਸ ਦੀ ਜਾਂਚ ਵਿੱਚ ਇਹ ਵੀ ,ਸਾਹਮਣੇ ਆਈ ਹੈ ਕਿ ਗੈਂਗਸਟਰਾਂ ਦੇ ਗਰੁੱਪ ਗੁੰਡਾਗਰਦੀ ਲਈ ਛਤਰਸਾਲ ਸਟੇਡੀਅਮ ਵਿੱਚ ਆਉਂਦੇ ਸੀ। ਇਸ ਦੇ ਨਾਲ ਹੀ ਦਿੱਲੀ ਪੁਲਿਸ ਦੀਆਂ ਕਈ ਟੀਮਾਂ ਨੇ ਐਤਵਾਰ ਨੂੰ ਸੋਨੀਪਤ, ਪਾਣੀਪਤ, ਝੱਜਰ ਅਤੇ ਗੁਰੂਗ੍ਰਾਮ ਸਮੇਤ ਕਈ ਥਾਂਵਾਂ 'ਤੇ ਛਾਪੇਮਾਰੀ ਕੀਤੀ, ਪਰ ਸੁਸ਼ੀਲ ਬਾਰੇ ਕੋਈ ਸੁਰਾਗ ਨਹੀਂ ਮਿਲਿਆ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Masala Tea in Winters: सर्दियों में रोजाना करें मसाला चाय का सेवन, सर्दी-जुकाम से मिलेगा छुटकारा
Dates Benefits: सर्दियों में इस तरीके से खाएं खजूर, मिलेंगे अनगिनत फायदे
Gold-Silver Price Today : सोने-चांदी की कीमतों में उछली! चेक करें 22 कैरेट और 24 कैरेट गोल्ड रेट