LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਆਈ.ਪੀ.ਐੱਲ. 2021 ਦੇ ਬਚੇ ਹੋਏ ਮੈਚਾਂ ਨੂੰ ਲੈ ਕੇ ਬੋਲੇ ਸੌਰਵ ਗਾਂਗੁਲੀ ਦੱਸਿਆ ਅੱਗੇ ਦਾ ਪਲਾਨ

untitled design 8

ਨਵੀਂ ਦਿੱਲੀ (ਇਟ.)- ਕੋਰੋਨਾ ਵਾਇਰਸ ਕਾਰਣ ਆਈ.ਪੀ.ਐੱਲ. (ਆਈ.ਪੀ.ਐੱਲ. 2021) ਨੂੰ ਵਿਚਾਲੇ ਹੀ ਰੋਕ ਦੇਣਾ ਪਿਆ। ਅਜੇ ਵੀ ਆਈ.ਪੀ.ਐੱਲ. ਵਿਚ 31 ਮੈਚ ਬਚੇ ਹੋਏ ਹਨ। ਬੀ.ਸੀ.ਸੀ.ਆਈ. ਨੇ ਪਹਿਲਾਂ ਆਈ.ਪੀ.ਐੱਲ. ਨੂੰ ਸਤੰਬਰ ਵਿਚ ਕਰਵਾਉਣ ਬਾਰੇ ਕਿਹਾ ਸੀ, ਪਰ ਹੁਣ ਬੀ.ਸੀ.ਸੀ.ਆਈ. ਦੇ ਬੌਸ ਸੌਰਵ ਗਾਂਗੁਲੀ ਨੇ ਸਿੱਧੇ ਤੌਰ 'ਤੇ ਆਈ.ਪੀ.ਐੱਲ. ਦੇ ਬਚੇ ਮੈਚਾਂ ਨੂੰ ਲੈ ਕੇ ਆਪਣੇ ਵਲੋਂ ਬਿਆਨ ਦਿੱਤਾ ਹੈ।

ਗਾਂਗੁਲੀ ਨੇ ਕਿਹਾ ਹੈ ਕਿ ਭਾਰਤ ਵਿਚ ਕੋਰੋਨਾ ਕਾਰਣ ਸਥਿਤੀ ਚੰਗੀ ਨਹੀਂ ਹੈ। ਖਿਡਾਰੀ ਭਾਰਤ ਆਉਣ ਤੋਂ ਡਰਣਗੇ, ਅਜਿਹੇ ਵਿਚ ਇਸ ਸੀਜ਼ਨ ਵਿਚ ਆਈ.ਪੀ.ਐੱਲ. ਦੇ ਬਚੇ ਮੈਚਾਂ ਦਾ ਆਯੋਜਨ ਭਾਰਤ ਵਿਚ ਨਹੀਂ ਕਰਵਾਇਆ ਜਾਵੇਗਾ, ਉਥੇ ਹੀ ਗਾਂਗੁਲੀ ਨੇ ਕਿਹਾ ਕਿ ਅਜੇ ਇਹ ਵੀ ਨਹੀਂ ਕਿਹਾ ਜਾ ਸਕਦਾ ਹੈ ਕਿ ਬਚੇ ਹੋਏ ਮੈਚਾਂ ਨੂੰ ਕਿਥੇ ਕਰਵਾਇਆ ਜਾਵੇਗਾ ਅਤੇ ਕਦੋਂ ਇਸ ਦਾ ਆਯੋਜਨ ਹੋਵੇਗਾ। ਇਹ ਕਹਿਣਾ ਅਜੇ ਕਾਹਲੀ ਹੋਵੇਗੀ। ਗਾਂਗੁਲੀ ਨੇ ਇਕ ਚੈਨਲ ਨੂੰ ਦਿੱਤੇ ਇਕ ਇੰਟਰਵਿਊ ਵਿਚ ਆਈ.ਪੀ.ਐੱਲ. ਨੂੰ ਲੈ ਕੇ ਅੱਗੇ ਪਲਾਨ ਦੀ ਚਰਚਾ ਕੀਤੀ।

ਵੈਸੇ, ਮੀਡੀਆ ਵਿਚ ਆਈ ਖਬਰ ਮੁਤਾਬਕ ਇੰਗਲੈਂਡ, ਸ਼੍ਰੀਲੰਕਾ, ਆਸਟ੍ਰੇਲੀਆ ਅਤੇ ਯੂ.ਏ.ਈ. ਟੀ-20 ਨੂੰ ਆਯੋਜਿਤ ਕਰਨ ਲਈ ਇੱਛੁਕ ਹੈ। ਇਨ੍ਹਾਂ ਦੇਸ਼ਾਂ ਦੇ ਕ੍ਰਿਕਟ ਬੋਰਡ ਬੀ.ਸੀ.ਸੀ.ਆਈ. ਦੇ ਨਾਲ ਸੰਪਰਕ ਵਿਚ ਹਨ। ਦੱਸ ਦਈਏ ਕਿ ਇਸੇ ਸਾਲ ਟੀ-20 ਵਿਸ਼ਵ ਕੱਪ ਦਾ ਆਯੋਜਨ ਵੀ ਭਾਰਤ ਵਿਚ ਹੋਣਾ ਹੈ। ਅਜਿਹੇ ਵਿਚ ਹੁਣ ਆਈ.ਪੀ.ਐੱਲ. ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਤਾਂ ਟੀ-20 ਵਿਸ਼ਵ ਕੱਪ ਦੇ ਆਯੋਜਨ 'ਤੇ ਵੀ ਸੰਕਟ ਖੜ੍ਹਾ ਹੋ ਚੁੱਕਾ ਹੈ।

ਦੱਸ ਦਈਏ ਕਿ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਅਤੇ ਸਕੱਤਰ ਜੈ ਸ਼ਾਹ ਸਾਉਥੰਪਟਨ ਵਿਚ 18 ਜੂਨ ਤੋਂ ਖੋਲ੍ਹੇ ਜਾਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊ.ਟੀ.ਸੀ.) ਦੇ ਫਾਈਨਲ ਲਈ ਇੰਗਲੈਂਡ ਜਾ ਸਕਦੇ ਹਨ, ਇੰਗਲੈਂਡ ਪਹੁੰਚ ਕੇ ਗਾਂਗੁਲੀ ਅਤੇ ਇੰਗਲੈੰਡ ਕ੍ਰਿਕਟਰ ਬੋਰਡ ਆਈ.ਪੀ.ਐੱਲ. ਨੂੰ ਲੈ ਕੇ ਵੀ ਚਰਚਾ ਕਰ ਸਕਦਾ ਹੈ।

ਇੰਗਲੈਂਡ ਬੋਰਡ ਨੇ ਇਕ ਬਿਆਨ ਜਾਰੀ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜੇਕਰ ਆਈ.ਪੀ.ਐੱਲ. ਦੇ ਬਚੇ ਮੈਚਾਂ ਦਾ ਆਯੋਜਨ ਬਾਅਦ ਵਿਚ ਹੁੰਦਾ ਹੈ ਕਿ ਇੰਗਲੈਂਡ ਦੇ ਖਿਡਾਰੀ ਦੀ ਲੀਗ ਵਿਚ ਖੇਡਣਾ ਮੁਸ਼ਕਲ ਹੋਵੇਗਾ। ਉਸ ਦੌਰਾਨ ਇੰਗਲੈਂਡ ਦੀ ਟੀਮ ਇੰਟਰਨੈਸ਼ਨਲ ਕ੍ਰਿਕਟ ਵਿਚ ਰੁੱਝੀ ਰਹੇਗੀ।

In The Market